ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ’ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਨੂੰ ਜਨਮਅਸ਼ਟਮੀਂ ਦੀਆਂ ਦਿੱਤੀਆਂ ਮੁਬਾਰਕਾਂ

* ਭਗਵਾਨ ਸ਼੍ਰੀ ਕ੍ਰਿਸ਼ਨ ਦੀ ਰਚਨਾ ਸ਼੍ਰੀ ਭਗਵਤ ਗੀਤਾ ਜੀ ਦੇ ਮਹਾਨ ਉਪਦੇਸ਼ਾਂ ਨਾਲ ਜੁੜਨ ਦੀ ਲੋੜ: ਨਵੀਨ ਸਿੰਗਲਾ
ਮੋਗਾ, 29 ਅਗਸਤ (ਜਸ਼ਨ): ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ’ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਨੂੰ ਜਨਮਅਸ਼ਟਮੀਂ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਾਤਾ ਦੇਵਕੀ ਅਤੇ ਪਿਤਾ ਸ਼੍ਰੀ ਵਾਸੂਦੇਵ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਅਤੇ ਮਥੁਰਾ ਦੀਆਂ ਗਲੀਆਂ ਵਿਚ ਖੇਡਦਿਆਂ ਜਵਾਨ ਹੋਏ । ਉਹਨਾਂ ਆਖਿਆ ਕਿ ਭਗਵਾਨ ਕ੍ਰਿਸ਼ਨ ਨੇ ਨਾ ਸਿਰਫ਼ ਹੰਕਾਰ  ਦੇ ਪ੍ਰਤੀਕ ਕੰਸ ਦਾ ਵਧ ਕੀਤਾ ਬਲਕਿ ਮਹਾਭਾਰਤ ਦੇ ਇਤਿਹਾਸਕ ਯੁੱਧ ਵਿਚ ਮਹਾਨ ਯੋਧਾ ਅਰਜੁਨ ਦੇ ਰਥ ਸਾਰਥੀ ਬਣਕੇ, ਸਚਾਈ ਦਾ ਸਾਥ ਦਿੰਦਿਆਂ ,  ਉਹਨਾਂ ਦਾ ਮਾਰਗ ਦਰਸ਼ਨ ਕੀਤਾ ਅਤੇ ਸਭ ਤੋਂ ਵੱਡੀ ਗੱਲ ਇਸੇ ਦੌਰਾਨ ਭਗਵਾਨ ਕ੍ਰਿਸ਼ਨ ਨੇ ਭਾਰਤੀ ਸੰਸਿਤੀ ਦੇ ਮਹਾਨ ਗ੍ਰੰਥ ਸ਼੍ਰੀ ਭਗਵਤ ਗੀਤਾ ਦੀ ਰਚਨਾ ਕੀਤੀ ਜੋ ਸਦੀਆਂ ਤੋਂ ਬ੍ਰਹਿਮੰਡ ਦੀ ਅਧਿਆਤਮਕ ਅਗਵਾਈ ਕਰ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਨਵੀਨ ਸਿੰਗਲਾ ਨੇ  ਮਾਤਾਵਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸ਼੍ਰੀ ਭਗਵਤ ਗੀਤਾ ਜੀ ਦੇ ਮਹਾਨ ਉਪਦੇਸ਼ਾਂ ਨਾਲ ਜੋੜਨ ਤਾਂ ਕਿ ਸੱਭਿਅਕ ਸਮਾਜ ਦੀ ਸਿਰਜਣਾ ਹੋ ਸਕੇ।