News

ਮੋਗਾ, 17 ਜੁਲਾਈ (ਜਸ਼ਨ) : ਜੀ ਐਸ ਟੀ ਲਾਗੂ ਹੋਣ ਤੋਂ ਬਾਅਦ ਹਰੇਕ ਵਪਾਰ ਮੰਦੀ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਬਾਜ਼ਾਰਾਂ ’ਚ ਸੰਨਾਟਾ ਛਾਇਆ ਪਿਆ ਹੈ। ਕਿਸਾਨ ਅਤੇ ਛੋਟਾ ਵਪਾਰੀ ਆਪਣੇ-ਆਪ ਨੂੰ ਖਤਮ ਕਰ ਰਹੇ ਹਨ। ਲਘੂ ਉਦਯੋਗ ਅਤੇ ਛੋਟੇ ਟਰਾਂਸਪੋਰਟਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਬੰਦ ਹੋਣ ਕਿਨਾਰੇ ਖੜੇ ਹਨ। ਉਪਰੋਂ ਸੂਬੇ ਦੀ ਕੈਪਟਨ ਸਰਕਾਰ ਨੇ ਬੀਸੀ ਵਰਗ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਫਤ ਦਿੱਤੀ ਜਾ ਰਹੀ 400 ਯੂਨਿਟ ਬਿਜਲੀ ਨੂੰ ਬੰਦ ਕਰਨ ਦਾ...
ਸਮਾਲਸਰ,17 ਜੁਲਾਈ (ਜਸਵੰਤ ਗਿੱਲ)-ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਕਰਵਾਏ ਗਏ ਸਲਾਨਾ ਮਿੰਨੀ ਕਹਾਣੀ ਮੁਕਾਬਲਿਆਂ `ਚੋ ਸਾਹਿਤ ਸਭਾ ਬਾਘਾਪੁਰਾਣਾ ਦੇ ਉੱਘੇ ਸਾਹਿਤਕਾਰ ਸਵਰਨ ਸਿੰਘ ਪਤੰਗ ਮਾਣੂਕੇ ਦੀ ਮਿੰਨੀ ਕਹਾਣੀ ਨੇ ਦੂਸਰਾ ਸਥਾਨ ਅਤੇ ਜਸਕਰਨ ਲੰਡੇ ਦੀ ਕਹਾਣੀ ਨੇ ਉਤਸ਼ਾਹਿਤ ਇਨਾਮ ਹਾਸਲ ਕੀਤਾ ਹੈ।ਇਨ੍ਹਾਂ ਦੋਵੇਂ ਜੇਤੂ ਲੇਖਕਾਂ ਦਾ ਸਨਮਾਨ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਪਿੰਡ ਫਤਿਹਗੜ੍ਹ ਪੰਜਗਰਾਈਂ ਜਿਲ੍ਹਾ ਸੰਗਰੂਰ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ...
ਮੋਗਾ 17 ਜੁਲਾਈ: (ਜਸ਼ਨ)- ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਨੂੰ ਡੇਅਰੀ ਧੰਦੇ ਸਬੰਧੀ ਤਕਨੀਕੀ ਗਿਆਨ ਦੇਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਚਾਲੂ ਮਾਲੀ ਸਾਲ ਦੌਰਾਨ 80 ਸਿਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਵੱਖ-ਵੱਖ ਬੈਂਕਾਂ ਪਾਸੋਂ 40 ਡੇਅਰੀ ਯੂਨਿਟ ਸਥਾਪਿਤ...
ਮੋਗਾ, 17 ਮਾਰਚ (ਜਸ਼ਨ)- ਸਰਬੱਤ ਦਾ ਭਲਾ ਸੁੁਸਾਇਟੀ ਵੱਲੋਂ ਵਿਦਰਿੰਗ ਰੋਜ਼ਿਜ਼ ਚਾਈਲਡ ਮੈਮੋਰੀਅਲ ਕੇਅਰ ਸੈਂਟਰ ਦੇ ਬੱਚਿਆਂ ਨੂੰ ਪੌਸ਼ਟਿਕ ਅਹਾਰ ਮੁਹੱਈਆ ਕਰਵਾਉਣ ਲਈ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ, ਗੌਰਵ ਗੋਇਲ, ਸ਼ਵੇਤ ਗੁਪਤਾ, ਵਰੁਣ ਮਿੱਤਲ ਅਤੇ ਵਿਕਾਸ ਗੁਪਤਾ ਨੇ ਚੈੱਕ ਦੇਣ ਦੀਆਂ ਰਸਮਾਂ ਨਿਭਾਈਆਂ । ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਤੁਸ਼ਾਰ ਗੋਇਲ ਨੇ ਦੱਸਿਆ ਕਿ ਇਸ ਸੈਂਟਰ ਨੂੰ...
ਸਮਾਲਸਰ, 17 ਜੁਲਾਈ (ਗਗਨਦੀਪ)- ਨਜਦੀਕੀ ਪਿੰਡ ਪੰਜਗਰਾਈਂ ਖੁਰਦ ਦੇ ਸਰਕਾਰੀ ਹਾਈ ਸਕੂਲ ਵਿੱਚ ਮੈਟ੍ਰਿਕ ਅਤੇ ਨੈਤਿਕ ਸਿੱਖਿਆ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਮੋਹਰੀ ਬੱਚਿਆਂ ਦਾ ਸਨਮਾਨ ਸਮੂਹ ਸਕੂਲ ਸਟਾਫ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟ੍ਰਿਕ ਦੀ ਪ੍ਰੀਖਿਆ ਵਿੱਚ ਮਨਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਨਵਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਸੀ। ਇਸੇ ਤਰ੍ਹਾਂ ਅਮਨਜੋਤ ਕੌਰ ਤੇ...
ਮੋਗਾ,17 ਜੁਲਾਈ -( ਅਵਤਾਰ ਸਿੰਘ ਦੇਵਗੁਣ) - ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ (ਰਜਿ:) ਪੰਜਾਬ ਦੀ ਮਹੀਨਾਵਾਰ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਲਾ ਮੋਗਾ ਵਿਖੇ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ ਜਸਪਾਲ ਸਿੰਘ ਸੰਧੂ (ਕੋਟ-ਈਸੇ-ਖਾਂ) ਨੇ ਪਾਚਣ ਪ੍ਰਣਾਲੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਚੇਅਰਮੈਨ ਡਾ: ਜਗਤਾਰ ਸਿੰਘ ਸੇਖੋਂ ਨੇ ਇਲੈਕਟ੍ਰੋਹੋਮਿਓਪੈਥੀ ਦੀ ਮਾਨਤਾ ਬਾਰੇ ਭਾਰਤ ਸਰਕਾਰ...
ਸਮਾਲਸਰ, 17 ਜੁਲਾਈ (ਗਗਨਦੀਪ)- ਨਜ਼ਦੀਕੀ ਪਿੰਡ ਸੇਖਾ ਕਲਾਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਵੈਲਫੇਅਰ ਸਪੋਰਟਸ ਕਲੱਬ ਮੈਂਬਰਾਂ ਨੇ ਕਲੱਬ ਨੂੰ ਵਿਸ਼ੇਸ਼ ਸਹਿਯੋਗ ਦੇਣ ਵਾਲੇ ਸੱਜਣਾ ਦਾ ਧੰਨਵਾਦ ਕਰਦਿਆਂ ਸੁਖਮੰਦਰ ਸਿੰਘ ਪੁੱਤਰ ਦਰਬਾਰਾ ਸਿੰਘ, ਹਰਜੀਤ ਸਿੰਘ ਤੇ ਹਰਬੰਸ ਸਿੰਘ ਨਿਊਜੀਲੈਂਡ, ਡਾ.ਜਸਵੰਤ ਸਿੰਘ, ਬਿੰਦਰ ਸਿੰਘ ਦੁਬਈ ਨੂੰ ਕਲੱਬ ਵਾਸਤੇ ਦਸ ਹਜਾਰ ਰੁਪਏ ਦੀ ਰਾਸ਼ੀ ਇੱਕਠੀ ਕਰਕੇ ਦੇਣ ਲਈ ਸਨਮਾਨਿਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਤ ਸਿੰਘ ਨੇ ਦੱਸਿਆ ਕਿ ਕਲੱਬ...
ਸਮਾਲਸਰ, 17 ਜੁਲਾਈ (ਪੱਤਰ ਪ੍ਰੇਰਕ)- ਲੈਬਾਰਟਰੀ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ. ਗੁਰਤੇਜ ਸਿੰਘ ਦੀ ਅਗਵਾਈ ਵਿੱਚ ਗੁਰਦਵਾਰਾ ਬਾਬਾ ਨਾਮਦੇਵ ਭਵਨ ਬਾਘਾ ਪੁਰਾਣਾ ਵਿਖੇ ਹੋਈ ਜਿਸ ਵਿੱਚ ਵਿਚਾਰ ਕੀਤੀ ਗਈ ਕਿ ਜਿਸ ਤਰ੍ਹਾਂ ਡਾਕਟਰਾਂ ਲਈ ਮੈਡੀਕਲ ਕੌਂਸਲ ਆਫ ਇੰਡੀਆ, ਨਰਸਿੰਗ ਲਈ ਨਰਸਿੰਗ ਕੌਂਸਲ ਆਫ ਇੰਡੀਆ ਤੇ ਡੈਂਟਿਸਟ ਲਈ ਡੈਂਟਲ ਕੌਂਸਲ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ ਹੈ ਇਸੇ ਤਰ੍ਹਾਂ ਲੈਬਾਰਟਰੀ ਟੈਕਨੀਸ਼ੀਅਨ ਲਈ ਸਟੇਟ ਮੈਡੀਕਲ ਕੌਂਸਲ ਦੀ...
ਮੋਗਾ, 16 ਜੁਲਾਈ (ਜਸ਼ਨ)- ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੀ ਤਾਲਮੇਲ ਕਮੇਟੀ ਨਾਲ ਹੋਈ ਪੈਨਲ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ ਨੇ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਹਾਮੀ ਭਰੀ ਹੈ। ਸਰਕਾਰ ਬਦਲਣ ਤੋਂ ਸਾਬਕਾ ਡਾਇਰੈਕਟਰ ਐਚ.ਐਸ. ਬਾਲੀ ਦੇ ਅਸਤੀਫੇ ਬਾਅਦ ਸਿਹਤ ਮਹਿਕਮੇ ਦੇ ਕਰਮਚਾਰੀਆਂ ਦੀਆਂ ਮੰਗਾਂ ਉਸੇ ਤਰਾਂ ਹੀ ਲਟਕਦੀਆਂ ਆ ਰਹੀਆਂ ਸਨ ਤੇ ਇਹ ਨਵੀਂ ਸਰਕਾਰ ਦੌਰਾਨ ਪਹਿਲਾ ਮੌਕਾ ਹੈ ਕਿ ਸਿਹਤ ਮਹਿਕਮੇ ਦੀ ਮੁੱਖ ਯੂਨੀਅਨ ਦੀ...
ਸਮਾਲਸਰ, 16 ਜੁਲਾਈ (ਗਗਨਦੀਪ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵ ਮੰਦਰ ਕਮੇਟੀ ਸਮਾਲਸਰ ਵੱਲੋਂ ਸਾਉਣ ਮਹੀਨੇ ਦੇ ਯਾਤਰੀਆਂ ਲਈ 15 ਦਿਨਾਂ ਸਾਲਾਨਾ ਭੰਡਾਰਾ 20 ਜੁਲਾਈ ਤੋਂ ਕਰਵਾਇਆ ਜਾ ਰਿਹਾ ਹੈ ਜਿਸ ਦੀ ਸਮਾਪਤੀ 4 ਅਗਸਤ ਵਾਲੇ ਦਿਨ ਖੁੱਲਾ ਭੰਡਾਰਾ ਲਾ ਕੇ ਰਾਤ ਨੂੰ ਜਾਗਰਣ ਨਾਲ ਕੀਤੀ ਜਾਵੇਗੀ। ਇਸ ਦੇ ਸਬੰਧ ਵਿੱਚ ਸ਼ਿਵ ਮੰਦਰ ਕਮੇਟੀ ਵੱਲੋਂ ਪਹਿਲੀ ਕਾਂਵੜ ਯਾਤਰਾ ਲਈ 16 ਮੈਂਬਰੀ ਜੱਥਾ ਗੰਗਾ ਦਾ ਪਵਿੱਤਰ ਜਲ ਲੈਣ ਵਾਸਤੇ ਹਰਿਦੁਆਰ ਲਈ ਰਵਾਨਾ ਕੀਤਾ ਗਿਆ। ਪਹਿਲੀ...

Pages