News

ਮੋਗਾ,12 ਦਸੰਬਰ (ਜਸ਼ਨ)-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲੇ ਵਿੱਚ ਦੋ ਸ਼ਾਖਾਵਾਂ ਆਰਾ ਰੋਡ ਤੇ ਜੀ.ਟੀ.ਰੋਡ ਮੋਗਾ ਤੇ ਚਲਾਈ ਜਾ ਰਹੀ ਹੈ, ਵਿੱਚ ਆਈਲੈਟਸ ਦੀ ਤਿਆਰੀ ਵਧੀਆ ਢੰਗ ਨਾਲ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆ ਦੇ ਵਿਦੇਸ਼ ਜਾਣ ਦੇ ਸਪਨੇ ਨੂੰ ਸਾਕਾਰ ਕਰਨ ਲਈ ਆਸਟ੍ਰੇਲੀਆ, ਨਿੳੂਜੀਲੈਂਡ, ਸਿੰਘਾਪੁਰ ਅਤੇ ਕੈਨੇਡਾ ਦੇ ਵੀਜਾ ਵੀ ਅਪਲਾਈ ਕੀਤੇ ਜਾਂਦੇ ਹਨ। ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ...
ਚੰਡੀਗੜ, 11 ਦਸੰਬਰ:(ਜਸ਼ਨ) : ਲੋਕਾਂ ਦੀ ਭਲਾਈ ਦੀ ਆੜ ਵਿੱਚ ਸੜਕਾਂ ਰੋਕਣ ਲਈ ਅਕਾਲੀਆਂ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਹਾਈਵੇ ਨਾ ਰੋਕਣ ਦਾ ਸੰਕਲਪ ਲੈਣ ਅਤੇ ਵਿਰੋਧ ਪ੍ਰਦਰਸ਼ਨ ਦੇ ਹੋਰ ਢੰਗ-ਤਰੀਕੇ ਲੱਭਣ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀਆਂ ਵੱਲੋਂ ਰਾਜ ਵਿੱਚ ਸੜਕਾਂ ਜਾਮ ਕਰਨ ਨਾਲ ਲੋਕਾਂ ਨੂੰ ਪੇਸ਼ ਆਈਆਂ ਅਥਾਹ ਸਮੱਸਿਆਵਾਂ ਬਾਰੇ ਟਵਿਟਰ ’ਤੇ ਦਿੱਤੀ...
ਮੋਗਾ, 11 ਦਸੰਬਰ(ਜਸ਼ਨ)- ਕਾਂਗਰਸ ਪਾਰਟੀ ਦੇ ਹਰ ਸਿਪਾਹੀ ਦੀਆਂ ਆਸਾਂ ਨੂੰ ਬੂਰ ਪਿਆ ਹੈ ਤੇ ਹੁਣ ਜਦੋਂ 16 ਦਸੰਬਰ ਨੂੰ ਸ਼੍ਰੀਮਤੀ ਸੋਨੀਆਂ ਗਾਂਧੀ ਰਾਹੁਲ ਨੂੰ ਬੈਟਨ ਸੌਂਪਣਗੇ ਤਾਂ ਨਵੇਂ ਭਾਰਤ ਦੀ ਇਬਾਰਤ ਲਿਖੀ ਜਾਣੀ ਆਰੰਭ ਹੋਵੇਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਉਪਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਅਤੇ ਜਗਸੀਰ ਸਿੰਘ...
ਮੋਗਾ, 11 ਦਸੰਬਰ (ਜਸ਼ਨ)- ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਬਣਨ ’ਤੇ ਸਮੂਹ ਕਾਂਗਰਸੀਆਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਹੋਰ ਬੇਹਤਰ ਹੋਵੇਗੀ। ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਦਿਲਾਂ ਦੀ ਧੜਕਨ ਸ਼੍ਰੀ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ...
ਮੋਗਾ, 11 ਦਸੰਬਰ (ਜਸ਼ਨ)-ਬੀਤੀ ਰਾਤ ਮੋਗਾ ਦੇ ਜੂਡੀਸ਼ੀਅਲ ਕੰਪਲੈਕਸ ਵਿਚ ਚੋਰਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਸ਼ਿਲਪਾ ਵਰਮਾ ਦੀ ਅਦਾਲਤ ਵਿਚੋਂ ਐਲ ਸੀ ਡੀ ਚੋਰੀ ਕਰ ਲਈ । ਜਾਣਕਾਰੀ ਮੁਤਾਬਕ ਅਤਿ ਸੁਰੱਖਿਆ ਵਾਲੇ ਹਵਾਲਾਤੀਆਂ ਦੀ ਨਿੱਜੀ ਪੇਸ਼ੀ ਦੀ ਬਜਾਏ ਆਨ ਲਾਈਨ ਵੀਡੀਓ ਕਾਨਫਰੈਂਸਿੰਗ ਵਾਸਤੇ ਵੀਡੀਓ ਕਾਨਫਰੈਂਸਿੰਗ ਰੂਮ ਦੇ ਨਾਲ ਨਾਲ ਹਰੇਕ ਕੋਰਟ ’ਚ ਐਲ ਸੀ ਡੀ ਲਗਾਈਆਂ ਗਈਆਂ ਹਨ ਤਾਂ ਕਿ ਕੇਸਾਂ ਦਾ ਛੇਤੀ ਨਿਪਟਾਰਾ ਹੋ ਸਕੇ । ਇਸ ਘਟਨਾ ਉਪਰੰਤ ਪੁਲਿਸ ਵੱਲੋਂ ਫਿੰਗਰ ਪਿ੍ਰੰਟ...
ਚੰਡੀਗੜ੍ਹ, 11 ਦਸੰਬਰ(ਪੱਤਰ ਪਰੇਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਰਾਹੁਲ ਗਾਧੀ ਨੂੰ ਨਿੱਘੀ ਮੁਬਾਰਕਬਾਦ ਅਤੇ ਸ਼ੁਭ ਇੱਛਾਵਾਂ ਦਿੱਤੀਆਂ ਹਨ ਅਤੇ ਕਿਹਾ ਕਿ ਉਨ੍ਹਾਂ ਦੇ ਪਾਰਟੀ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਕਾਂਗਰਸ ਦੀ ਨਾ ਕੇਵਲ ਵੱਡੀ ਪੱਧਰ ’ਤੇ ਪੁਨਰ ਸੁਰਜੀਤੀ...
ਮੋਗਾ, 8 ਦਸੰਬਰ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਜਨਵਰੀ ਮਹੀਨੇ ਵਿੱਚ ਮੋਗਾ ਸ਼ਹਿਰ ਵਿੱਚ ਪ੍ਮੇਸ਼ਵਰ ਦੁਆਰ ਗੁਰਮਤਿ ਪ੍ਚਾਰ ਸੇਵਾ ਦਲ ਦੇ ਸਹਿਯੋਗ ਨਾਲ 246ਵਾਂ ਅੱਖਾਂ ਦਾ ਵਿਸ਼ਾਲ ਚੈਕਅੱਪ ਅਤੇ ਲੈਂਜ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਲਾਭ ਲੈ ਸਕਣਗੇ। ਇਸ ਕੈਂਪ ਵਿੱਚ ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਟੀਮ ਵੱਲੋਂ ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ...
ਜਗਰਾਓਂ ,10 ਦਸੰਬਰ (ਜਸ਼ਨ)- ਜਗਰਾਉਂ ‘ਚ ਚੱਲ ਰਹੇ ਕੌਮਾਂਤਰੀ ਪੱਧਰ ਦੇ ਡੇਅਰੀ ਅਤੇ ਖੇਤੀਬਾੜੀ ਮੇਲੇ ਦੇ ਦੂਜੇੇ ਦਿਨ ਪੰਜਾਬ ‘ਚ ਡੇਅਰੀ ਧੰਦੇ ਨੂੰ ਉਤਸਾਹਿਤ ਕਰਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨਾਂ ਨੂੰ ‘ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ’ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਡੇਅਰੀ ਧੰਦੇ ‘ਚ ਪਿਛਲੇ ਲੰਬੇ ਸਮੇਂ ਤੋਂ ਜੁੜੇ ਕਿਸਾਨ ਸੁਖਰਾਜ ਸਿੰਘ ਗੁੜੇ ਨੂੰ ‘ਰਣਧੀਰ ਸਿੰਘ ਰੋਡੇ‘ ਐਵਾਰਡ, ਡੇਅਰੀ ਧੰਦੇ ਨਾਲ ਸਬੰਧਤ ਮਸ਼ੀਨਰੀ ਬਣਾਉਣ ਵਾਲੇ...
ਮੋੋਗਾ,10 ਦਸੰਬਰ (ਜਸ਼ਨ)-ਸੰਤ ਬਾਬਾ ਫਤਿਹ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਯਾਦ ਵਿਚ 13 ਵਾਂ ਮੁੱਫਤ ਮੈਡੀਕਲ ਚੈੱਕਅਪ ਕੈਂਪ 17 ਦਸੰਬਰ ਦਿਨ ਐਤਵਾਰ ਨੂੰ ਖੋਸਾ ਕੋਟਲਾ ਵਿਖੇ ਲਗਾਇਆ ਜਾ ਰਿਹਾ ਹੈ। ਸੰਤ ਬਾਬਾ ਫਤਿਹ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਅਗਵਾਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਗੁਰਦੁਆਰਾ ਸਾਹਿਬ ਨੇੜਲੇ ਲੜਕੀਆਂ ਦੇ ਸਕੂਲ ਵਿਚ ਲਗਾਇਆ ਜਾਵੇਗਾ। ਡਾ: ਕੁਲਵੰਤ ਸਿੰਘ...
ਮੋਗਾ 10 ਦਸੰਬਰ: (ਜਸ਼ਨ)- ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ, ਜੋ ਖਿਡਾਰੀਆਂ ਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਅਤੇ ਅਨੁਸਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਡਾ: ਹਰਜੋਤ ਕਮਲ ਨੇ ਅੱਜ ਸਥਾਨਕ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵ: ਸ਼੍ਰ: ਮਲਕੀਤ ਸਿੰਘ ਸਿੱਧੂ ਯਾਦਗਾਰੀ 21ਵੀਂ ਚੈਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਅੰਤਿਮ ਦਿਨ ਦੇ...

Pages