ਮੋਗਾ ਦੇ ਕੌਂਸਲਰ ਦੀ ਕੋਠੀ 'ਚ ਬਣੇ ਹੋਟਲ ਚੋਂ, 14 ਕੁੜੀਆਂ ਤੇ 7 ਬੰਦੇ ਗ੍ਰਿਫਤਾਰ, ਦੇਹ ਵਪਾਰ ਦਾ ਖ਼ਦਸ਼ਾ

Tags: 

ਵੀਡੀਓ ਦੇਖਣ ਲਈ ਖ਼ਬਰ ਦੇ ਅਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ 

ਮੋਗਾ , 14 ਅਪ੍ਰੈਲ (ਹਰਦੀਪ ਸਿੰਘ ) : ਮੋਗਾ 'ਚ ਪੈਂਦੇ ਧਰਮਕੋਟ ਦੇ ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜੀਤਾ ਐੱਮ ਸੀ ਨਾਮ ਦੇ ਨਾਲ ਜਾਣੇ ਜਾਂਦੇ ਵਿਅਕਤੀ ਜਗਜੀਤ ਸਿੰਘ ਜੀਤਾ ਦੀ ਕੋਠੀ ਵਿਚ ਬਣੇ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਬਾਰੇ ਐੱਸ ਐੱਚ ਓ ਤਰਸੇਮ ਸਿੰਘ ਨੂੰ ਸੂਹ ਮਿਲੀ ਸੀ ਜਿਸ ਤੇ ਛਾਪਾਮਾਰੀ ਦੌਰਾਨ ਜੀਤਾ ਐੱਮ ਸੀ ਦੀ ਕੋਠੀ 'ਚ ਬਣੇ ਹੋਟਲ ਚੋਂ, 14 ਕੁੜੀਆਂ ਤੇ 7 ਬੰਦੇ ਗ੍ਰਿਫਤਾਰ ਕਰ ਲਏ ਗਏ ਨੇ ਅਤੇ ਮੌਕੇ ਤੇ ਮਿਲੇ ਸਬੂਤਾਂ ਤੋਂ ਦੇਹ ਵਪਾਰ ਦਾ ਖ਼ਦਸ਼ਾ ਨਜ਼ਰ ਆਉਂਦਾ ਹੈ| ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਅਤੇ ਜਲੰਧਰ ਨਾਲ ਸਬੰਧਿਤ ਇਹਨਾਂ ਲੜਕੀਆਂ ਵਿਚੋਂ ਇਕ ਮਹਿਜ਼ 16 ਸਾਲ ਦੀ ਹੈ ਇਸ ਕਰਕੇ ਜਗਜੀਤ ਸਿੰਘ ਜੀਤਾ ਤੋਂ ਇਲਾਵਾ ਹੋਟਲ ਨਾਲ ਸਬੰਧਿਤ ਲਖਵਿੰਦਰ ਸਿੰਘ ਅਤੇ ਬਲਵਿੰਦਰ ਰਾਮੂਵਾਲਾ ਖਿਲਾਫ ਹੋਰਨਾਂ ਧਾਰਾਵਾਂ ਤੋਂ ਇਲਾਵਾ ਪੋਸਕੋ ਐਕਟ ਤਹਿਤ ਵੀ ਪਰਚਾ ਦਰਜ ਕੀਤਾ ਗਿਆ ਹੈ| ਉਹਨਾਂ  ਦੱਸਿਆ  ਕਿ ਲੜਕੀਆਂ ਨੂੰ ਨਾਰੀ ਨਿਕੇਤਨ ਭੇਜਿਆ ਜਾ ਰਿਹਾ ਹੈ|
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਵਲੋਂ ਬੁੱਘੀਪੁਰਾ ਚੌਕ ਨੇੜਲੇ ਹੋਟਲ ਅਤੇ ਮੋਗਾ ਅਤੇ ਬਾਘਾਪੁਰਾਣਾ ਦੇ ਸਪਾ ਕੇਂਦਰ ਤੋਂ ਵੀ ਲੜਕੇ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਜ਼ਰਾਇਮ ਪੇਸ਼ਾ ਲੋਕਾਂ ਵਲੋਂ ਅਜਿਹੇ ਨਾਪਾਕ ਧੰਦਿਆਂ ਨੂੰ ਬਿਨਾ ਕਿਸੇ ਡਰ ਦੇ ਚਲਾਇਆ ਜਾ ਰਿਹਾ ਹੈ|