ਮੋਗਾ-ਲੁਧਿਆਣਾ ਰੇਲ ਮਾਰਗ 3 ਵਜੇ ਤੱਕ ਬੰਦ, ਮੁਸਾਫ਼ਰ ਹੋ ਰਹੇ ਹਨ ਖੱਜਲ

ਮੋਗਾ (ਨਵਦੀਪ ਮਹੇਸਰੀ)- ਅੱਜ ਸਵੇਰੇ ਮੁਸਾਫ਼ਰਾਂ ਨੂੰ ਉਸ ਵੇਲੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋ ਮੋਗਾ ਤੋਂ ਲੁਧਿਆਣਾ ਰੇਲਵੇ ਟਰੈਕ ਵਿਭਾਗ ਵਲੋ ਬਿਨਾਂ ਕਿਸੇ ਨੋਟਿਸ ਦੇ ਬੰਦ ਕਰ ਦਿੱਤਾ ।  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਮੁਸਾਫ਼ਰਾਂ ਨੇ ਕਿਹਾ ਕਿ  ਇਸ ਸਬੰਧੀ ਰੇਲਵੇ ਵਿਭਾਗ ਨੂੰ ਅਖ਼ਬਾਰਾਂ ਰਾਹੀਂ ਜਾਂ ਟੀ.ਵੀ. ਰਾਹੀਂ ਦਸ ਦੇਣਾ ਚਾਹੀਦਾ ਸੀ ਤਾਂ ਜੋ ਅੱਜ ਹੋ ਰਹੀ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਸੀ । ਦਸ ਦਈਏ ਕਿ ਅੱਜ ਲੁਧਿਆਣਾ ਤੋਂ ਫਿਰੋਜ਼ਪੁਰ ਵੱਲ ਚਲਣ ਵਾਲੀਆਂ ਗੱਡੀਆਂ ਮੁਕੰਮਲ ਬੰਦ ਕੀਤੀਆਂ ਗਈਆਂ ਹਨ ਅਤੇ ਫਿਰੋਜ਼ਪੁਰ ਤੋਂ ਲੁਧਿਆਣਾ ਲਈ ਸਿਰਫ 2 ਗੱਡੀਆਂ ਹੀ 3 ਵਜੇ ਤੋਂ ਬਾਅਦ ਵਿਭਾਗ ਚਲਏਗਾ । ਗੱਡੀਆਂ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਰੱਜ ਕੇ ਰੇਲਵੇ ਵਿਭਾਗ ਨੂੰ ਕੋਸਿਆ । ਰੇਲ ਆਵਾਜਾਈ ਬੰਦ ਹੋਣ ਕਾਰਨ ਕਈ ਮੁਸਾਫ਼ਰਾਂ ਦੀਆਂ ਲੁਧਿਆਣਾ ਤੋਂ ਦਿੱਲ੍ਹੀ ਜਾਣ ਵਾਲੀਆਂ ਗੱਡੀਆਂ ਵੀ ਨਿਕਲ ਗਈਆਂ ਜੋ ਕਿ ਉਹਨਾਂ ਨੇ ਮੋਗਾ ਤੋਂ ਰੇਲ ਰਾਂਹੀ ਚੱਲ ਕੇ ਲੁਧਿਆਣਾ ਤੋਂ ਫੜਨੀਆਂ ਸੀ ।ਹਾਲਾਂਕਿ ਸਟੇਸ਼ਨ ਮਾਸਟਰ ਨੇ ਇਸ ਵਿਸ਼ੇ ਤੇ ਕੁਛ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ , ਕਿਹਾ ਇਸ ਬਾਰੇ ਡੀ.ਆਰ.ਐਮ. ਫਿਰੋਜ਼ਪੁਰ ਹੀ ਦੱਸ ਸਕਦੇ ਹਨ ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।