ਕਾਕਾ ਲੋਹਗੜ ਦੀ ਅਗਵਾਈ ਵਿਚ ਮੋਗਾ ਦੇ ਬਹੋਨਾ ਚੌਂਕ ਤੋਂ ਰਵਾਨਾ ਹੋਵੇਗਾ ਕਾਫ਼ਲਾ,ਮੁੱਦਕੀ ਵਾਲਾ ਰੂਟ ਪਲਾਨ ਬਦਲਿਆ,ਹੁਣ ਵਾਇਆ ਭਗਤਾ ਜਾਣਗੇ ਕਾਂਗਰਸੀ

ਮੋਗਾ,6 ਅਕਤੂਬਰ (ਜਸ਼ਨ)-ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੇ ਰਵਾਨਾ ਹੋਣ ਲਈ ਸਥਾਨ ਅਤੇ ਰੂਟ ਵਿਚ ਤਬਦੀਲੀ ਕੀਤੀ ਗਈ ਹੈ। ਕਾਕਾ ਲੋਹਗੜ ਦੇ ਪੀ ਏ ਰਾਹੁਲਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਦਕੀ ਵਾਲੇ ਰੂਟ ਦੌਰਾਨ ਵਾਹਨਾਂ ਦੇ ਜਾਮ ਵਿਚ ਫਸ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਇਸ ਕਰਕੇ ਵਰਕਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਹੁਣ ਸਮੂਹ ਕਾਂਗਰਸੀ ਵਰਕਰ ਮੋਗਾ ਦੇ ਬਹੋਨਾ ਚੌਂਕ ਵਿਚ ਇਕੱਤਰ ਹੋ ਰਹੇ ਹਨ ਤੇ ਕਾਫ਼ਲੇ ਦੇ ਰੂਪ ਵਿਚ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਸਮੂਹ ਆਗੂ ਅਤੇ ਵਰਕਰ ਚੜਿੱਕ ਘੋਲੀਆ ਰੋਡ ਵਾਇਆ ਭਗਤਾ ਬਾਜਾਖਾਨਾ ਬਠਿੰਡਾ ਰੂਟ ਰਾਹੀਂ ਲੰਬੀ ਦੇ ਕਿਲਿਆਂ ਵਾਲੀ ਪਿੰਡ ਰੈਲੀ ਸਥਾਨ ‘ਤੇ ਪਹੁੰਚਣਗੇ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


