ਕਵਿਤਾ ਮੇਰੇ ਰੋਮ ਰੋਮ ਵਿੱਚ ਰਚੀ ਹੈ-ਗਾਇਕ ਗੁਰਵਿੰਦਰ ਬਰਾੜ, ਪ੍ਰਸ਼ੋਤਮ ਪੱਤੋ ਨੇ ਚੌਥੀ ਕਾਵਿ ਪੁਸਤਕ ਭੇਂਟ ਕੀਤੀ

ਰੌਂਤਾ,7 ਅਕਤੂਬਰ (SARGAM RAUNTA):ਸਾਹਿਤਕ ਮੱਸ ਵਾਲੇ ਗਵੱਈਏ ਵਜੋਂ ਜਾਣੇ ਜਾਂਦੇ ਗਾਇਕ ਗੁਰਵਿੰਦਰ ਬਰਾੜ ਪਿੰਡ ਪੱਤੋ ਹੀਰਾ ਸਿੰਘ ਵਿਖੇ ਗੀਤ ਸੰਗੀਤ ਪ੍ਰੇਮੀਆਂ ਦੇ ਰੂਬਰੂ ਹੋਏ । ਉਹਨਾਂ ਕਵੀ ਪ੍ਰੋਸ਼ਤਮ ਪੱਤੋ ਦੀ ਨਵੀਂ ਪੁਸਤਕ ਨੂੰ ਜੀ ਆਇਆਂ ਨੂੰ ਆਖਦਿਆਂ ਸਾਹਿਤਕ ਪੇਮੀਆਂ ਤੇ ਆਪਣੇ ਪ੍ਰਸੰਸ਼ਕਾਂ ਨਾਲ ਖੁੱਲ ਕੇ ਦਿਲ ਦੀਆਂ ਗੱਲਾਂ ਕੀਤੀਆਂ ।ਗਾਇਕ ਗੁਰਵਿੰਦਰ ਬਰਾੜ ਨੇ ਕਵੀ ਪ੍ਰਸ਼ੋਤਮ ਪੱਤੋ ਦੀ ਚੌਥੀ ਕਾਵਿ ਪੁਸਤਕ ,‘ਚਾਨਣ ਦੇ ਰਾਹੀ ’ ਨੂੰ ਖੁਸ਼ ਆਮਦੀਦ ਆਖਦਿਆਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੂਬਰੂ ਦੌਰਾਨ ਦੱਸਿਆ ਕਿ ਕਵਿਤਾ ਉਸ ਦੇ ਰੋਮ ਰੋਮ ਵਿੱਚ ਰਚੀ ਹੈ। ਉਸ ਨੇ ਰੰਗ ਮੰਚ ਨਾਲ ਜੁੜ ਕੇ ਅਤੇ ਅਜਮੇਰ ਔਲਖ ਦੀ ਸੰਗਤ ਨਾਲ ਬੜਾ ਕੁੱਝ ਸਿਖਿਆ ਹੈ ਉਸ ਦੇ ਗੀਤਾਂ ਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ। ਪਰ ਮੈ ਕਦੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਆਪਣੀ ਸੋਚ ਨਾਲ ਸਮਝੋਤਾ ਨਹੀਂ ਕੀਤਾ। ਬਰਾੜ ਨੇ ਉਸ ਦੇ ਨਵੇਂ ਤੇ ਚਰਚਿਤ ਸਾਹਿਤਕ ਗੀਤ ’ ’ਕਵਿਤਾ ‘,ਕਵਿਤਾ ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ’ਚ ਪੜਿਆ ਨਹੀਂ ਜਾਂਦਾ,ਮੈਂ ਭੀੜ ਦਾ ਹਿੱਸਾ ਨਹੀਂ ਬਣਨਾ ਮੈਥੋਂ ਭੀੜ ’ਚ ਖੜਿਆ ਨਹੀਂ ਜਾਦਾ ’। ਅਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ। ਕਿਹੜੇ ਲੋਕਾਂ ਖਾਤਿਰ ਦੱਸ ਵੇ ਮਰ ਗਿਆ ਭਗਤ ਸਿਆਂ ਅਤੇ ਗੀਤ (ਗਰੀਬੀ) ਅਸਲੀ ਸੱਜਣ ਉਹੀ ਜਿਹੜਾ ਔਖੇ ਵੇਲੇ ਕੰਮ ਆ ਜੇ । ਗੀਤਾਂ ਨਾਲ ਸਾਹਿਤਕ ਰੰਗ ਬੰਨਿਆ। ਗੁਰਵਿੰਦਰ ਬਰਾੜ ਆਪਣੀ ਵਿਛੜੀ ਜੀਵਣ ਸਾਥਣ ਤੇ ਅਦਾਕਾਰਾ ਸੁਹਜਦੀਪ‘ਜੋਤ’ ਦੀਆਂ ਗੱਲਾਂ ਕਰਦਾ ਕਈ ਵਾਰ ਅੱਖਾਂ ਭਰ ਆਇਆ। ਉਸ ਨੇ ਦੱਸਿਆ ਕਿ ਸੁਹਜ ਦੀ ਯਾਦ ਨੂੰ ਸਮਰਪਿਤ ਗੀਤ ‘ਯਾਦ’ ਵੀ ਜਲਦੀ ਰਿਕਾਰਡ ਕਰਵਾਵੇਗਾ। ਅਜ਼ਾਦ ਕਲੱਬ ਵੱਲੋਂ ਕਰਵਾਏ ਸਮਾਗਮ ਸਮੇਂ ਪਿ੍ਰੰਸੀਪਲ ਹਰਿੰਦਰਜੀਤ ਸਿੰਘ,ਸਾਹਿਤਕਾਰ ਚਮਕੌਰ ਸਿੰਘ ਬਰਾੜ, ਨਿਰਦੇਸ਼ਕ ਕੁਲਦੀਪ ਲੋਹਟ,ਗੋਬਿੰਦਰ ਸ਼ਰਾਬੀ ਪੱਤੋ,ਜੱਸੀ ਬਰਾੜ,ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੇ ਸਕੱਤਰ ਬੱਬੀ ਪੱਤੋ,ਸਰਪ੍ਰਸਤ ਪ੍ਰਸ਼ੋਤਮ ਪੱਤੋ ,ਪ੍ਰਧਾਨ ਰਾਜਵਿੰਦਰ ਰੌਂਤਾ ,ਬੂਟਾ ਭੱਟੀ,ਨਰਿੰਦਰ ਸਿੰਘ ਪੱਤੋ,ਸੁਖਵਿੰਦਰ ਬਰਾੜ,ਨਿਰਭੈ ਖਾਲਸਾ,ਗਾਇਕ ਕੁਲਦੀਪ ਭੱਟੀ,ਜਸਵਿੰਦਰ ਸਿੰਘ ਧੂੜਕੋਟ ,ਲਾਲੀ ਬਰਾੜ,ਪ੍ਰਧਾਨ ਕੁਲਦੀਪ ਬਰਾੜ,ਬੱਬੂ ਪੱਤੋ,ਰਾਜਮੀਤ ਕੌਰ,ਗਗਨਦੀਪ ਕੌਰ,ਸ਼ਵਿੰਦਰ ਕੌਰ,ਸਵਰਨਜੀਤ ਕੌਰ,ਮਨਪਿੰਦਰ ਕੌਰ,ਕਰਮਜੀਤ ਕੌਰ,ਡੀਸੀਧੂੜਕੋਟ, ਲਵਦੀਪ ਨੰਗਲ ,ਮਾਸਟਰ ਕੁਲਵੰਤ ਪੱਤੋ ,ਕਮਲ ਮਾਨ,ਮਿੰਦਾ ਦੌਧਰ,ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਸਮੇਤ ਗੁਰਵਿੰਦਰ ਬਰਾੜ ਦੇ ਪ੍ਰਸੰਸ਼ਕ ਤੇ ਸਰੋਤੇ ਵੀ ਮੌਜੂਦ ਸਨ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


