ਮੋਗਾ,30 ਮਾਰਚ (ਜਸ਼ਨ): ਪੰਜਾਬ ਇੰਸਟੀਚਿਉਟ ਆਫ ਟੈਕਨਾਲਜੀ, ਜੀ.ਟੀ.ਬੀ ਗੜ (ਮੋਗਾ) ਵਲੋਂ ਨਸ਼ਿਆਂ ਖਿਲਾਫ ਇਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦਾ ਆਯੋਜਨ ਇੰਜ: ਕੁਲਬੀਰ ਸਿੰਘ ਭੁੱਲਰ, ਕੋਆਰਡੀਨੇਟਰ ਐਨ.ਐਸ.ਐਸ ਅਤੇ ਸੰਸਥਾ ਦੇ ਸਮੂਹ ਸਟਾਫ ਵਲੋਂ ਕੀਤਾ ਗਿਆ। ਰੈਲੀ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਨੇ ਹਿੱਸਾ ਲਿਆ ਅਤੇ ਨਸ਼ਿਆਂ ਦੇ ਕੋਹੜ ਨੂੰ ਮੁਕੰਮਲ ਤੋਰ ਤੇ ਖਤਮ ਕਰਨ ਦਾ ਸੰਦੇਸ਼ ਦਿੱਤਾ। ਇਸ ਮੋਕੇ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਨੇ...
News
ਕੋਟਈਸੇ ਖਾਂ,30 ਮਾਰਚ (ਜਸ਼ਨ): ਸਹਾਇਕ ਡਾਇਰੈਕਟਰ ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਹੇਠ ਅਯੋਜਿਤ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਸਮਾਪਤ ਹੋਇਆ । ਸੱਤ ਰੋਜ਼ਾ ਅੇੈੱਨ.ਐੱਸ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਹਾਇਕ ਡਾਇਰੈਕਟਰ ਜਗਦੀਸ਼ ਸਿੰਘ ਰਾਹੀ ਸਨ ਅਤੇ ਇੰਸਪੈਕਟਰ ਭੁਪਿੰਦਰ ਸਿੰਘ, ਮੈਡਮ ਇੰਸਪੈਕਟਰ ਅੰਗਰੇਜ਼ ਕੌਰ ਅਤੇ ਡਾ: ਜਸਪਾਲ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਮੈਡਮ ਤਰਨਜੀਤ ਕੌਰ...
ਜੈਤੋ, 30 ਮਾਰਚ (ਮਨਜੀਤ ਸਿੰਘ ਢੱਲਾ):ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸੱਤ ਰੋਜਾ ਐਨ.ਐਸ.ਐਸ. ਕੈਪ ਦਾ ਸਮਾਪਤੀ ਸਮਾਰੋਹ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਤਹਿਸੀਲਦਾਰ ਜੈਤੋ ਸ਼੍ਰੀ ਸ਼ੀਸ਼ਪਾਲ ਜੀ ਵੱਲੋਂ ਕੀਤੀ ਗਈ। ਐਨ.ਐਸ.ਐਸ ਵਾਲੰਟੀਅਰ ਸ਼ਰਨਜੀਤ ਕੌਰ ਵੱਲੋਂ ਸੱਤ ਰੋਜਾ ਕੈਂਪ ਦੀ ਕਾਰਗੁਜਾਰੀ ਰਿਪੋਰਟ ਪੜੀ ਗਈ। ਨੌਜਵਾਨ ਸਭਾ ਜੈਤੋ ਦੇ ਵਾਲੰਟੀਅਰਜ਼ ਨੇ ਸਾਹਿਤਿਕ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਅਤੇ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਲੈਕਚਰ ਵੀ ਦਿੱਤਾ...
ਮੋਗਾ 30 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਜ਼ਿਲਾ ਵਾਸੀਆਂ ਨੂੰ ਵੋਟ ਦੇ ਸੰਵਿਧਾਨਕ ਹੱਕ ਦੀ ਜਾਗਰੂਕਤਾ ਲਈ ਕੱਲ 31 ਮਾਰਚ ਨੂੰ ਦਾਣਾ ਮੰਡੀ ਮੋਗਾ ਤੋਂ ਸ਼ੁਰੂ ਕਰਵਾਈ ਜਾ ਰਹੀ ਮੈਰਾਥਨ ਦੌੜ ਲਈ ਸਮੁੱਚੇ ਪ੍ਰਬੰਧ ਨੇਪਰੇ ਚਾੜ੍ਹੇ ਜਾ ਰਹੇ ਹਨ। ਦਾਣਾ ਮੰਡੀ ਵਿਚ ਮੌਜੂਦ ਜ਼ਿਲਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਆਮ ਲੋਕਾਂ ਨੂੰ ਮੈਰਾਥਨ ਵਿਚ ਵੱਧ ਚੜ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਹ ਮੈਰਾਥਨ ਦੌੜ ਲਗਭੱਗ ਸਵੇਰੇ 7 ਵਜੇ ਨਵੀਂ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ,...
ਫ਼ਤਹਿਗੜ੍ਹ ਸਾਹਿਬ, 30 ਮਾਰਚ(ਪੱਤਰਪਰੇਰਕ )-ਅੱਜ ਭਾਖੜਾ ਨਹਿਰ ਦੀ ਗੰਢਾ ਖੇੜੀ ਪੁਲੀ ਕੋਲ ਅਠਖੇਲੀਆਂ ਕਰਦੇ ਦੇਸ਼ ਭਗਤ ਕਾਲਜ ਦੇ 3 ਵਿਦਿਆਰਥੀ ਨਹਿਰ ਵਿਚ ਡਿੱਗ ਗਏ, ਜਿਨ੍ਹਾਂ ਵਿਚੋਂ 1 ਨੌਜਵਾਨ ਤਾਂ ਬੱਚ ਨਿੱਕਲਿਆ ਪਰੰਤੂ 2 ਨੌਜਵਾਨ ਹਾਲੇ ਤੱਕ ਲਾਪਤਾ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਗੌਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਦੇਸ਼ ਭਗਤ ਕਾਲਜ ਵਿਖੇ ਬੀ.ਏ.ਐਮ.ਐਸ. ਭਾਗ ਤੀਜਾ ਦੇ ਵਿਦਿਆਰਥੀ ਫਰੀਦ ਹਸਨ ਅੰਸਾਰੀ...
ਮੂਨਕ,30 ਮਾਰਚ (ਨਰੇਸ਼ ਤਨੇਜਾ ) ਬਾਰ ਐਸੋਸੀਏਸ਼ਨ ਮੂਨਕ ਦੀ ਬੈਠਕ ਪ੍ਰਧਾਨ ਐਡਵੋਕੇਟ ਅਵਨੀਸ਼ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਵੇਂ ਸਾਲ ਲਈ ਬਾਰ ਐਸੋਸੀਏਸ਼ਨ ਮੂਨਕ ਦੇ ਅਹੁੱਦੇਦਾਰਾ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਐਡਵੋਕੇਟ ਅਨਿਲ ਕੁਮਾਰ ਗਰਗ( ਲਹਿਰੇ ਵਾਲੇ) ਨੂੰ ਪ੍ਰਧਾਨ, ਮਹਿੰਦਰ ਸਿੰਘ ਢਿੱਲੋਂ ਨੂੰ ਵਾਇਸ ਪ੍ਰਧਾਨ, ਸਤਨਾਮ ਸਿੰਘ ਸਿੱਧੂ ਨੂੰ ਸੈਕਟਰੀ, ਚੰਦਰ ਸ਼ੇਖਰ ਸਿੰਗਲਾ ਸੀਨੀਅਰ ਐਡਵੋਕੇਟ(ਨੋਟਰੀ ਪਬਲਿਕ) ਨੂੰ ਜੁਆਇੰਟ ਸੈਕਟਰੀ ਅਤੇ ਗੁਰਜੀਤ...
ਚੰਡੀਗੜ, 30 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਕੀਤੇ ਜਾਣ...
ਮੋਗਾ ,30 ਮਾਰਚ (ਜਸ਼ਨ): ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਦੀਆਂ ਜਿਮਨਾਸਟਿਕ ਅਤੇ ਕੁਸ਼ਤੀ ਦੀਆਂ ਖਿਡਾਰਨਾਂ ਨੇ ਪੰਜਾਬ ਰਾਜ ਵੂਮੈਨ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਮਾਨਸਾ ਵਿਖੇ ਆਯੋਜਿਤ ਕੀਤੀ ਗਈ, ਵਿੱਚ ਭਾਗ ਲਿਆ ਅਤੇ ਸ਼ਾਨਦਾਰ ਮੁਕਾਬਲਾ ਕਰਦੇ ਹੋਏ ਕੁਸ਼ਤੀ ਟੀਮ ਨੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਤੌਰ ਤੇ ਹਰਪ੍ਰੀਤ ਕੌਰ...
ਮੂਨਕ,30 ਮਾਰਚ (ਨਰੇਸ਼ ਤਨੇਜਾ): ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਮੀਰਗੜ੍ਹ ਬਲਾਕ ਲਹਿਰਾਗਾਗਾ ਨੇ ਸਕੂਲ ਇੰਚਾਰਜ ਮੈਡਮ ਅਵਿਨਾਸ਼ ਰੂਬਲ ਸਮੂਹ ਸਟਾਫ ਮੈਂਬਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਜ ਰਾਣੀ ਅਤੇ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਸਕੂਲ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ । ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਬੱਚਿਆਂ ਨੂੰ ਉਹਨਾਂ ਦੀ ਹੌਸਲਾ ਅਫਜਾਈ ਲਈ ਸਕੂਲ ਵੱਲੋਂ ਕਾਪੀਆਂ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਇੰਚਾਰਜ ਮੈਡਮ ਅਵਿਨਾਸ਼ ਰੂਬਲ ਨੇ...
ਮੋਗਾ,30 ਮਾਰਚ (ਜਸ਼ਨ): ਅੱਜ ਸਵੇਰੇ ਮੋਗਾ ਕੋਟਕਪੂਰਾ ਰੋਡ ’ਤੇ ਬਾਘਾਪੁਰਾਣਾ ਨਜ਼ਦੀਕ ਪੈਂਦੇ ਟੌਲ ਪਲਾਜ਼ਾ ਕੋਲੋਂ ਨਰਕੌਟਿਕਸ ਕੰਟਰੋਲ ਬਿੳੂਰੋ ਚੰਡੀਗੜ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿਆਜ਼ਾਂ ਨਾਲ ਭਰੇ ਟਰੱਕ ਦੀ ਤਲਾਸ਼ੀ ਲੈਂਦਿਆਂ 20 ਬੋਰੀਆਂ ਚੂਰਾ ਪੋਸਤ ਬਰਾਮਦ ਕਰਕੇ ਟਰੱਕ ਸਵਾਰ 2 ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ । ਨਰਕੌਟਿਕਸ ਕੰਟਰੋਲ ਬਿੳੂਰੋ ਚੰਡੀਗੜ ਦੇ ਇੰਸਪੈਕਟਰ ਰਜਨੀਸ਼ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਉਹਨਾਂ ਨੂੰ...

