News

ਮੌੜ ਮੰਡੀ (ਬਠਿੰਡਾ), ਕੋਟਕਪੂਰਾ, 3 ਅਪੈ੍ਰਲ (ਟਿੰਕੂ ਪਰਜਾਪਤ) :- ਸ਼ਹੀਦ ਰਾਮਚੰਦਰ ਜੀ ਵਿਦਿਆਰਥੀ ਦਾ ਜਨਮ ਦਿਹਾੜਾ ਪਰਜਾਪਤ ਧਰਮਸ਼ਾਲਾ ਮੌੜ ਮੰਡੀ (ਬਠਿੰਡਾ) ਵਿਖੇ ਸ਼ਿਰੀ ਸੰਤ ਰਾਮ ਬੀ.ਏ. ਨੌਜਵਾਨ ਕਲੱਬ ਅਤੇ ਪਰਜਾਪਤ ਸਭਾ ਮੌੜ ਮੰਡੀ ਵਲੋਂ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਲਛਮਣ ਸਿੰਘ ਪਰਜਾਪਤੀ ਨੇ ਸਵਾਗਤੀ ਭਾਸ਼ਣ ’ਚ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ। ਜਿਸ ਦੀ ਪ੍ਰਧਾਨਗੀ ਰਾਮ ਚੰਦਰ ਦੇ ਪੌਤਰੇ ਸ਼ਿਰੀ ਸੰਜੇ ਕੁਮਾਰ ਪਰਜਾਪਤੀ ਨੇ...
ਮੋਗਾ,3 ਅਪਰੈਲ (ਜਸ਼ਨ): ਨੈਚੁਰਲ ਲਾਈਫ ਕੇਅਰ ਇਲੈਕਟ੍ਰੋਹੋਮਿਉਪੈਥਿਕ ਕਲੀਨਿਕ ਬਰਗਾੜੀ ਡਾ: ਰੌਬਿਨ ਅਰੋੜਾ ਵਲੋਂ ਪਿੰਡ ਢਿੱਲਵਾਂ ਕਲਾਂ ਦੇ ਗੁਰਦੁਆਰਾ ਗੋਦਾਵਰੀਸਰ ਵਿਖੇ ਇਕ ਰੋਜ਼ਾ ਫ੍ਰੀ ਇਲੈਕਟਰੋ ਹੋਮਿਉਪੈਥਿਕ ਕੈਂਪ ਲਗਾਇਆ ਗਿਆ । ਜਿਸ ਈ ਡੀ ਐਮ ਏ ਰਜਿ: ਪੰਜਾਬ ਦੇ ਚੇਅਰਮੈਨ ਡਾਕਟਰ ਜਗਤਾਰ ਸਿੰਘ ਸੇਖੋਂ ਇਲੈਕਟ੍ਰੋਹੋਮਿਉਪੈਥਿਕ ਅਤੇ ਪਲਸ ਰੀਡਿੰਗ ਮਾਹਿਰ , ਡਾਕਟਰ ਜਸਵਿੰਦਰ ਸਿੰਘ ਸਮਾਧ ਭਾਈ , ਡਾਕਟਰ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ,ਡਾਕਟਰ ਐਸ ਕੇ ਕਟਾਰੀਆ ਬਠਿੰਡਾ...
ਮੋਗਾ,2 ਅਪਰੈਲ (ਜਸ਼ਨ): ਲੋਕ ਸਭਾ ਚੋਣਾਂ 2019 ਲਈ ਜਿੱਥੇ ਦੇਸ਼ ਦਾ ਮਾਹੌਲ ਪੂਰੀ ਤਰਾਂ ਚੋਣਾਂ ਦੇ ਰੰਗ ਵਿਚ ਰੰਗਿਆ ਜਾ ਚੁੱਕਾ ਹੈ ਉੱਥੇ ਪੰਜਾਬ ਵਿਚ ਵੀ ਪੂਰੀ ਸਰਗਰਮੀ ਦੇਖੀ ਜਾ ਰਹੀ ਹੈ । ਪ੍ਰਸ਼ਾਸਨ ਵੱਲੋਂ ਮਾਡਲ ਕੋਡ ਆਫ ਕੰਡਕਟ ਦੇ ਮੱਦੇਨਜ਼ਰ ਚੋਣਾਂ ਨਾਲ ਸਬੰਧਤ ਹਰ ਪਹਿਲੂ ’ਤੇ ਬਾਜ਼ ਨਿਗਾਹ ਰੱਖੀ ਜਾ ਰਹੀ ਹੈ । ਚੋਣ ਜ਼ਾਬਤੇ ਦੀ ਉਲੰਘਣਾ ਦੇ ਮੁੱਦੇ ‘ਤੇ ਸਾਬਕਾ ਡਿਪਟੀ ਕਮਿਸ਼ਨਰ ਡਾ: ਸਵਰਨ ਸਿੰਘ ਖਿਲਾਫ਼ ਨਿਹਾਲ ਸਿੰਘ ਵਾਲਾ ਥਾਣੇ ਵਿਚ ਮਾਮਲਾ ਦਰਜ ਹੋਣ ਨਾਲ ਫਰੀਦਕੋਟ...
ਮੋਗਾ 2 ਅਪ੍ੈਲ (ਜਸ਼ਨ): ਸਿਵਲ ਸਰਜਨ ਮੋਗਾ ਡਾ. ਜਸਪ੍ੀਤ ਕੌਰ ਸੇਖੋਂ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਤੋਂ ਡੇਂਗੂ ਦਾ ਲਾਰਵਾ ਲੱਭਣ ਅਤੇ ਡੇਂਗੂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸਬੰਧੀ ਸਿਵਲ ਸਰਜਨ ਮੋਗਾ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ ਅਤੇ ਜਸਪਾਲ ਸਿੰਘ ਸ਼ਾਮਿਲ ਹਨ ।...
ਮੋਗਾ,2 ਅਪਰੈਲ (ਜਸ਼ਨ): ਸੋਮਵਾਰ ਦੀ ਸ਼ਾਮ ਨੂੰ ਮੋਟਰਸਾਈਕਲ ਦੀ ਲਪੇਟ ਵਿਚ ਆਏ ਨੌਜਵਾਨ ਦੀ ਅੱਜ ਮੌਤ ਹੋ ਗਈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਲਾਲ ਸਿੰਘ ਰੋਡ ’ਤੇ 18 ਸਾਲਾ ਨੌਜਵਾਨ ਅਨੀਸ਼ ਪੁੱਤਰ ਰੋਹਿਤ ਕੁਮਾਰ ਸ਼ਰਮਾ ਵਾਸੀ ਰਾਮ ਨਗਰ ਆਪਣੇ ਨਾਨਾ ਨਾਨੀ ਨੂੰ ਲੈਣ ਵਾਸਤੇ ਬੱਸ ਦੀ ਉਡੀਕ ਕਰ ਰਿਹਾ ਸੀ । ਇਸ ਦੌਰਾਨ ਬਾਘਾਪੁਰਾਣਾ ਵੱਲੋਂ ਇਕ ਮੋਟਰਸਾਈਕਲ ਚਾਲਕ ਨੇ ਲਾਪਰਵਾਹੀ ਨਾਲ ਅਨੀਸ਼ ਨੂੰ ਟੱਕਰ ਮਾਰ ਦਿੱਤੀ ਤੇ ਉਹ ਗੰਭੀਰ ਰੂਪ...
ਚੰਡੀਗੜ•, 2 ਅਪ੍ਰੈਲ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਇਕ ਪੱਤਰ ਜਾਰੀ ਕਰਕੇ ਲੋਕ ਸਭਾ ਚੋਣਾਂ 2019 ਦੌਰਾਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਬੁਲੇਟ ਪਰੂਫ ਗੱਡੀ ਵਰਤਣ ਦੀ ਆਗਿਆ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਉਕਤ ਆਗਿਆ ਆਦਰਸ਼ ਚੋਣ ਜ਼ਾਬਤੇ ਦੇ ਨੁਕਤਾ ਨੰ. 5 ਪੈਰਾ 10.5.1 ਅਨੁਸਾਰ ਦਿੱਤੀ ਗਈ ਹੈ। ਇਸ ਨੁਕਤੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ...
ਮੋਗਾ,2 ਅਪਰੈਲ (ਜਸ਼ਨ ): ਮਾਊਂਟ ਲਿਟਰਾ ਜ਼ੀ ਸਕੂਲ ਮੋਗਾ ਵਿਖੇ ‘ਵਿਸ਼ਵ ਆਟਿਜ਼ਮ ਡੇ ’ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਆਟਿਜ਼ਮ ਬਾਰੇ ਜਾਦਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਟਿਜ਼ਮ ਕੀ ਹੈ ,ਇਸ ਦਾ ਇਲਾਜ ਕਿਵੇਂ ਸੰਭਵ ਹੈ ਅਤੇ ਇਸ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ । ਇਸ ਮੌਕੇ ਮੈਡਮ ਮਨਪ੍ਰੀਤ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਟਿਜ਼ਮ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਕੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਸੁਚੇਤ ਕਰਨ । ਇਸ...
ਬਾਘਾਪੁਰਾਣਾ,2 ਅਪਰੈਲ (ਜਸ਼ਨ):ਦੀਨ ਦੁਨੀਆਂ ਦੀ ਸੇਵਾ ਨੂੰ ਸਮਰਪਿਤ ਸਮਾਜ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਸੇਵਾ ਦੇ ਕਾਰਜਾਂ ਨੂੰ ਉਤਸ਼ਹਿਤ ਕਰਨ ਲਈ ਮਾਲਵੇ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੇ ਬੀਤੇ ਦਿਨੀਂ ਸਮਾਜ ਸੇਵਾ ਸੁਸਾਇਟੀ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ । ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ,...
ਨਿਹਾਲ ਸਿੰਘ ਵਾਲਾ,2 ਅਪਰੈਲ (ਲਛਮਣਜੀਤ ਸਿੰਘ ਪੁਰਬਾ) : ਸਰਕਾਰੀ ਹਾਈ ਸਕੂਲ ਨਿਹਾਲ ਸਿੰਘ ਵਾਲਾ ਦੀ ਪਿ੍ਰੰਸੀਪਲ ਨਿਰਮਲਜੀਤ ਕੌਰ ਵੱਲੋਂ ਸਕੂਲ ਵਿਚ ਚੱਲ ਰਹੀਆਂ ਬੋਰਡ ਪ੍ਰੀਖਿਆਵਾਂ ਦੌਰਾਨ ਆਪਣੇ ਹੀ ਸਕੂਲ ਦੀ ਅਧਿਆਪਕ ਸੁਮਨ ਰਾਣੀ ਨਾਲ ਦੁਰਵਿਵਹਾਰ ਕਰਨ ਦੀ ਘਟਨਾ ਨਾਲ ਸਕੂਲ ਦਾ ਮਾਹੌਲ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ । ਇਹ ਸਾਰਾ ਮਾਮਲਾ ਕੱਲ 1 ਅਪਰੈਲ ਨੂੰ ਦੁਪਹਿਰ ਸਮੇਂ ਦਾ ਪੇਪਰ ਸ਼ੁਰੂ ਹੋਣ ਉਪਰੰਤ ਵਾਪਰਿਆ । ਪਿ੍ਰੰਸੀਪਲ ਨਿਰਮਲਜੀਤ ਕੌਰ ਨੇ ਆਪਣੇ ਪਰਸ ਚੁੱਕ ਕੇ ਜਾ...
ਮੋਗਾ, 02 ਅਪ੍ਰੈਲ (): ਮੋਗਾ ਦੇ ਪਿੰਡ ਦੌਲਤਪੁਰਾ ਉੱਚਾ ਤੋਂ ਚੂਹੜਚੱਕ ਨੂੰ ਜਾਂਦੀ ਸੜਕ ਜਿਸਦੀ ਹਾਲਤ ਪਿਛਲੇ 10-12 ਸਾਲਾਂ ਤੋਂ ਬਹੁਤ ਹੀ ਖਸਤਾ ਹਾਲਤ ਹੋਈ ਪਈ ਸੀ ਅਤੇ ਪਿਛਲੀ ਸਰਕਾਰ ਨੇ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਸੀ। ਪਰ ਮੋਗਾ ਹਲਕੇ ਦੇ ਐਮ.ਐਲ.ਏ. ਡਾ.ਹਰਜੋਤ ਕਮਲ ਨੇ ਆਪਣੇ ਯਤਨਾਂ ਨਾਲ ਇਸ ਸੜਕ ਨੂੰ ਵਿਭਾਗ ਨਾਲ ਰਾਬਤਾ ਕਰਕੇ ਬਣਵਾ ਦਿੱਤਾ ਜਿਸ ਨਾਲ ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੌਲਤਪੁਰਾ ਦੇ...

Pages