ਮੋਗਾ, 28 ਜੁਲਾਈ(ਜਸ਼ਨ)-ਪੰਜਾਬ ਵਿਚ ਇਸ ਸਮੇਂ ਸਾਰੇ ਜ਼ਿਲ੍ਹਿਆ ਵਿਚ ਹੜ੍ਹ ਦਾ ਪ੍ਰਕੋਪ ਆਇਆ ਹੋਇਆ ਹੈ ਅਤੇ ਲੋਕ ਘਰ ਤੋਂ ਬੇਘਰ ਹੋ ਚੁੱਕੇ ਹਨ ਅਤੇ ਕਿਸਾਨਾਂ ਦੀ ਫਸਲਾਂ ਅਤੇ ਲੋਕਾਂ ਦੇ ਕਾਰੋਬਾਰ ਵੀ ਪਿੰਡਾਂ ਵਿਚ ਖਤਮ ਹੋ ਗਏ ਹਨ। ਜਿਸਨੂੰ ਲੈ ਕੇ ਹੜ੍ਹ ਪੀੜ੍ਹਤ ਬਹੁਤ ਹੀ ਸਮੱਸਿਆ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਪੰਜਾਬ ਦੇ ਸ਼ੂਰਬੀਰ ਤੇ ਦਾਨੀ ਹੜ੍ਹ ਪੀੜਿ੍ਹਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਉਹਨਾਂ ਨੂੰ ਸਹਾਇਤਾ ਸਮਗਰੀ ਪਹੁੰਚਾ ਰਹੇ ਹਨ। ਹੜ੍ਹ ਪੀੜਿ੍ਹਤਾਂ ਦੀ ਸਹਾਇਤਾ ਲਈ...
News
ਮੋਗਾ, 28 ਜੁਲਾਈ: (ਜਸ਼ਨ) ਨਗਰ ਨਿਗਮ ਮੋਗਾ, ਸ਼ਹਿਰ ਦੇ ਪਾਰਕਾਂ ਦੀ ਸਾਫ਼-ਸਫ਼ਾਈ ਕਰਵਾ ਕੇ ਮੋਗਾ ਸ਼ਹਿਰ ਦੇ ਸ਼ੁੰਦਰੀਕਰਨ ਵਿੱਚ ਹੋਰ ਵਾਧਾ ਕਰ ਰਿਹਾ ਹੈ। ਸ਼ਹਿਰ ਵਿੱਚ ਪਲਾਂਟੇਸ਼ਨ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਕਿ ਸ਼ਹਿਰ ਨੂੰ ਹੋਰ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਵਾਤਾਵਰਨ ਵਿੱਚ ਵੀ ਸੁਧਾਰ ਹੋ ਸਕੇ। ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਪਾਰਕਾਂ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਨ ਲਈ 35 ਮਾਲੀਆਂ ਦੀ ਆਊਟਸੋਰਸ ਵਿਧੀ ਰਾਹੀਂ ਭਰਤੀ ਕੀਤੀ ਗਈ ਹੈ। ਇਹ 35 ਮਾਲੀ ਰੋਜ਼ਾਨਾ ਸ਼ਹਿਰ...
ਮੋਗਾ, 28 ਜੁਲਾਈ (ਜਸ਼ਨ) - ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਮੋਗਾ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਤਹਿਤ ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਅ ਨੂੰ ਨਵੀਂ ਦਿੱਖ ਦੇਣ ਦੀ ਜਿੰਮੇਵਾਰੀ ਕਾਂਸਾਈ ਨੈਰੋਲੈਕ ਪੇਂਟਸ ਕੰਪਨੀ ਨੇ ਆਪਣੇ ਸਿਰ ਲਈ ਹੈ। ਕੀਤਾ ਹੈ। ਕੰਪਨੀ ਨੇ ਪੂਰੇ ਪੁਲ ਨੂੰ ਸੁੰਦਰ ਬਣਾਉਣ ਲਈ ਅਤੇ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਸਹਿਮਤੀ ਦਿੱਤੀ ਹੈ। ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਸ੍ਰੀ...
ਮੋਗਾ, 28 ਜੁਲਾਈ:(ਜਸ਼ਨ): ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੋਗਾ ਪੁਲਿਸ ਨਾਲ ਕੀਤੇ ਸਾਂਝੇ ਆਪ੍ਰੇਸ਼ਨ ਉਪਰੰਤ ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਸੰਤੋਖ ਸਿੰਘ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅੱਜ ਚੰਡੀਗੜ੍ਹ ਵਿਖੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ...
*ਭਵਿੱਖ ਗੱਤਕਾ ਬਣੇਗਾ ਅੰਤਰਰਾਸ਼ਟਰੀ ਖੇਡ : ਜਸਵੰਤ ਸਿੰਘ ਗੋਗਾ ਚੰਡੀਗੜ੍ਹ, 27 ਜੁਲਾਈ, : (ਜਸ਼ਨ): : ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਏਸ਼ੀਅਨ ਗੱਤਕਾ ਫੈਡਰੇਸ਼ਨ ਨੇ ਭਾਰਤ ਦੀਆਂ 37ਵੀਆਂ ਰਾਸ਼ਟਰੀ ਖੇਡਾਂ ਵਿੱਚ ਗੱਤਕਾ ਖੇਡ ਨੂੰ ਸ਼ਾਮਲ ਕਰਨ ਲਈ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਮਾਨਤਾ ਮਿਲਣ ਨਾਲ ਹੁਣ ਵਿਦੇਸ਼ਾਂ ਵਿੱਚ ਵੀ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਵਿੱਚ ਮੱਦਦ ਮਿਲੇਗੀ ਅਤੇ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦਿਵਾਉਣੀ ਸੁਖਾਲੀ ਹੋ...
ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵਿਖੇ ਵੀ ਹੋਵੇਗਾ ਸਮਾਗਮ, ਬੱਚਿਆਂ ਨੂੰ ਸੁਣਾਇਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਨਲਾਈਨ ਭਾਸ਼ਣ ਮੋਗਾ, 27 ਜੁਲਾਈ: (ਜਸ਼ਨ): ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਹੋਏ ਤਿੰਨ ਸਾਲ ਹੋ ਚੁੱਕੇ ਹਨ, ਜਿਸ ਕਰਕੇ ਇਸਦੀ ਤੀਜੀ ਵਰ੍ਹੇਗੰਢ ਮੌਕੇ ਸਕੂਲਾਂ ਵਿੱਚ ਹੁਨਰ ਵਿਕਾਸ ਤੇ ਉਦਮਤਾ ਮੰਤਰਾਲੇ ਦੇ ਸਹਿਯੋਗ ਨਾਲ ਅਖਿਲ ਭਾਰਤੀ ਸਿੱਖਿਆ ਸੰਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦਾ ਆਯੋਜਨ 29 ਅਤੇ 30 ਜੁਲਾਈ ਨੂੰ ਕੀਤਾ ਜਾ ਰਿਹਾ...
ਮਦਾਰਪੁਰ, ਸੰਘੇੜਾ ਤੋਂ ਇਲਾਵਾ ਰਾਉਵਾਲ ਕੈਂਪ ਵਿੱਚ ਸ਼ੱਕੀ ਵਿਅਕਤੀਆਂ ਦੇ ਮਲੇਰੀਆ ਸੈਂਪਲ ਕੀਤੇ ਇਕੱਤਰ ਧਰਮਕੋਟ, 27 ਜੁਲਾਈ: (ਜਸ਼ਨ): ਧਰਮਕੋਟ ਖੇਤਰ ਦੇ ਸਤਲੁਜ਼ ਦਰਿਆ ਦੇ ਨਜ਼ਦੀਕ ਵਾਲੇ ਪਿੰਡ ਹੜ੍ਹਾਂ ਕਾਰਣ ਪ੍ਰਭਾਵਿਤ ਹੋਏ ਹਨ ਜਿੰਨ੍ਹਾਂ ਨੂ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਲਗਾਤਾਰ ਹੜ੍ਹ ਰਾਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਕਿਸੇ ਵੀ ਹੜ੍ਹ ਪ੍ਰਭਾਵਿਤ ਪਿੰਡ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਪੈ ਰਿਹਾ। ਵੱਖ ਵੱਖ ਸਰਕਾਰੀ ਵਿਭਾਗ ਜਿਵੇਂ ਕਿ ਪਸ਼ੂ ਪਾਲਣ...
ਮੋਗਾ, 27 ਜੁਲਾਈ (ਜਸ਼ਨ):ਲਾਈਨ ਕਲੱਬ ਮੋਗਾ ਵਿਸ਼ਾਲ ਵੱਲੋਂ ਵੀਰ ਐਗਰੋ ਵਿਖੇ ਪੌਦੇ ਲਗਾਏ ਗਏ। ਲਾਇਨ ਕਲੱਬ ਮੋਗਾ ਵਿਸ਼ਾਲ ਨੇ 2000 ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ ਜਿਸ ਵਿੱਚੋਂ 500 ਬੂਟੇ ਵੀਰ ਐਗਰੋ ਵਿਖੇ ਲਗਾ ਦਿੱਤੇ ਗਏ ਹਨ। 1500 ਬੂਟੇ ਜਲਦ ਹੀ ਅਲੱਗ ਅਲੱਗ ਜਗਾ ਤੇ ਲਗਾ ਦਿੱਤੇ ਜਾਣਗੇ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਅਤੇ ਕਲੱਬ ਦੇ ਕੁਆਰਡੀਨੇਟਰ ਦਵਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਲਾਇਨਜ ਕਲੱਬ ਮੋਗਾ ਵਿਸ਼ਾਲ ਹਮੇਸ਼ਾਂ ਸਮਾਜ ਸੇਵੀ ਕੰਮਾਂ ਵਿੱਚ...
ਮੋਗਾ, 27 ਜੁਲਾਈ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ, ਵਿਖੇ ਅੱਜ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਨਾਲ “ਸ਼ਿਕਸ਼ਾ ਸੰਕਲਪ” ਮੁਹਿੰਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਨਾਲ ਸਬੰਧਿਤ ਸੌਂਹ ਵੀ ਚੁਕਾਈ ਗਈ।...
ਕੋਟਈਸੇ ਖਾਂ/ ਮੋਗਾ,25 ਜੁਲਾਈ (ਜਸ਼ਨ) ਹੇਮਕੁੰਟ ਸਕੂਲ ਦੇ ਚੇਅਰਪਰਸਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗਰਾਮ “ਪ੍ਰੀਖਿਆ ਤੇ ਚਰਚਾ” ਵਿੱਚ ਹਿੱਸਾ ਲਿਆ । ਅਧਿਆਪਕਾ ਨੂੰ ਅੱਜ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਧੰਨਵਾਦ ਪੱਤਰ ਪ੍ਰਾਪਤ ਹੋਏ । ਪ੍ਰਧਾਨ ਮੰਤਰੀ ਨੇ ਧੰਨਵਾਦ ਪੱਤਰ ਰਾਹੀ ਅਧਿਆਪਕਾ ਨੁੰ ਕਿਹਾ ਕਿ ਅਧਿਆਪਕ ਰੋਸ਼ਨੀ ਦੀ ਕਿਰਨ ਵਾਂਗ...