ਮੋਗਾ, 3 ਅਗਸਤ (ਜਸ਼ਨ): ਮਾਈਕਰੋ ਗਲੋਬਲ ਮੋਗਾ ਦੀ ਨਾਮਵਰ ਸੰਸਥਾ ਹੈ ਅਤੇ ਵਿਦੇਸ਼ ਜਾ ਕੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਮੁਖੀ ਚਰਨਜੀਤ ਸਿੰਘ ਝੰਡੇਆਣਾ ਇਕ ਸਾਫ਼ ਸੁਥਰੀ ਸਖਸ਼ੀਅਤ ਦੇ ਮਾਲਕ ਹਨ ਜੋ ਕੇ ਬਹੁਤ ਹੀ ਸਾਫ਼ ਸੁਥਰੀਆਂ ਤੇ ਕੁਆਲਟੀ ਇੰਮੀਗਰੇਸ਼ਨ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਿਸ ਕਾਰਨ ਇਹਨਾਂ ਦਾ ਵੀਜ਼ਾ ਸਫਲਤਾ ਦਰ ਕਾਫੀ ਜ਼ਿਆਦਾ ਹੈ। ਅੱਜ ਗੱਲਬਾਤ ਦੌਰਾਨ ਝੰਡੇਆਣਾ ਨੇ ਦੱਸਿਆ ਕਿ ਉਹਨਾਂ ਨੇ ਸੰਦੀਪ ਸਿੰਘ ਸਪੁੱਤਰ ਸਤਪਾਲ ਦਾ...
News
ਚੰਡੀਗੜ੍ਹ, 2 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਥਾਣਾ ਕੂਮ ਕਲਾਂ ਵਿਖੇ ਤਾਇਨਾਤ ਐਮ.ਐਚ.ਸੀ. (ਮੁਨਸ਼ੀ) ਹਰਦੀਪ ਸਿੰਘ (ਏ.ਐਸ.ਆਈ.) ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਆਬਾ ਭੈਣੀ ਦੀ ਰਹਿਣ ਵਾਲੀ ਏਕਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਏਕਤਾ ਨੇ 21-07-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ...
*7 ਤੋਂ 11 ਅਗਸਤ ਤੱਕ ਚੱਲਣਗੀਆਂ ਰਿਹੱਸਲਾਂ, ਫੁੱਲ ਡਰੈੱਸ ਰਿਹੱਸਲ 12 ਅਗਸਤ ਨੂੰ-ਸਹਾਇਕ ਕਮਿਸ਼ਨਰ (ਜ਼) ਮੋਗਾ, 2 ਅਗਸਤ (ਜਸ਼ਨ) : ਸਾਲ 20223 ਦਾ 15 ਅਗਸਤ ਆਜ਼ਾਦੀ ਦਿਵਸ ਸਮਾਗਮ ਨਵੀਂ ਅਨਾਜ ਮੰਡੀ ਮੋਗਾ ਵਿਖੇ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ।ਆਜ਼ਾਦੀ ਦਿਵਸ ਸਮਾਰੋਹ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਅਤੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਸਹਾਇਕ ਕਮਿਸ਼ਨਰ (ਜ਼) ਹਰਜੋਤ ਕੌਰ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ...
10 ਬੱਚਿਆਂ ਦੀ ਹੋਈ ਫਾਈਨਲ ਟਰਾਇਲਾਂ ਲਈ ਚੋਣ-ਜ਼ਿਲਾ ਖੇਡ ਅਫ਼ਸਰ ਮੋਗਾ, 2 ਅਗਸਤ (ਜਸ਼ਨ) ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਨੋਰਥ ਵਜੋ ਸੈਸ਼ਨ 2023-24 ਦੌਰਾਨ ਰਾਜ ਦੇ 23 ਖੇਲੋ ਇੰਡੀਆ ਸੈਂਟਰਾਂ ਵਿੱਚ ਵੱਖ ਵੱਖ ਖੇਡਾਂ ਵਿੱਚ ਸਿਲੈਕਸ਼ਨ ਟਰਾਇਲ ਜ਼ਿਲਾ ਮੋਗਾ ਵਿਖੇ ਵੀ ਸ਼ੁਰੂ ਹੋ ਚੁੱਕੇ ਹਨ। ਇਹ ਸਿਲੈਕਸ਼ਨ ਟਰਾਇਲ ਖੇਡ ਫੁੱਟਬਾਲ ਲਈ ਕਰਵਾਏ ਜਾ ਰਹੇ ਹਨ। ਜ਼ਿਲਾ ਖੇਡ ਅਫ਼ਸਰ ਮੋਗਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਿਲੈਕਸ਼ਨ...
ਮੋਗਾ, 2 ਅਗਸਤ (ਜਸ਼ਨ) -ਅੱਜ ਮੋਗਾ ਦੇ ਪਿੰਡ ਮਹਿਣਾ ਕੋਲ ਸਕੂਲ ਵੈਨ ਤੇ ਟੱਰਕ ਵਿਚ ਹੋਈ ਟੱਕਰ ਦੇ ਚੱਲਦਿਆ ਜ਼ਖਮੀ ਹੋਏ ਸਕੂਲੀ ਬੱਚਿਆ ਦਾ ਹਾਲਚਾਲ ਜਾਣਨ ਲਈ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਸਿਵਲ ਹਸਪਤਾਲ ਪੁੱਜੇ। ਇਸ ਮੌਕੇ ਤੇ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ, ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ, ਕੌਸਲਰ ਬਲਜੀਤ ਸਿੰਘ ਚਾਨੀ, ਆਮ ਆਦਮੀ ਪਾਰਟੀ ਦੇ ਐਸ.ਸੀ.ਵਿੰਗ ਦੇ ਪ੍ਰਧਾਨ ਪਿਆਰਾ ਸਿੰਘ ਬੱਧਨੀ ਆਦਿ ਵਲੰਟੀਅਰ ਹਾਜ਼ਰ ਸਨ।...
*ਮੋਗਾ ਸ਼ਹਿਰ ਦੇ ਵੀ ਹਦਾਰਾ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਰੋੜਾ ਰੁਪਏ ਦਿੱਤਾ ਜਾ ਰਿਹਾ ਹੈ ਮੋਗਾ, 2 ਅਗਸਤ (ਜਸ਼ਨ):-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਦੇਸ਼ ਦੀ ਸੱਤਾ ਸੰਭਾਲਣ ਤੋਂ ਬਾਅਦ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਨਵੀਂ-ਨਵੀਂ ਯੋਜਨਾਵਾਂ ਬਣਾ ਕੇ ਲਾਭ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਕੜੀ ਦੇ ਤਹਿਤ ਪ੍ਰਧਾਨ ਮੰਤਰੀ ਵੱਲੋਂ ਹਰੇਕ ਪਰਿਵਾਰ ਨੂੰ ਆਪਣਾ ਮਕਾਨ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ। ਜਿਸਦੇ ਤਹਿਤ...
ਮੋਗਾ, 2 ਅਗਸਤ(ਜਸ਼ਨ):ਲੰਬੇ ਸਮੇਂ ਤੋਂ ਮੋਗਾ ਅਤੇ ਪੰਜਾਬ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ, ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਉਣ ਕਰਕੇ ਡਾਕਟਰ ਅਬਦੁਲ ਕਲਾਮ ਫਾਊਂਡੇਸ਼ਨ ਵੱਲੋਂ ਸ੍ਰੀ ਵਿਜੈ ਅਰੋੜਾ ਪ੍ਰਧਾਨ ਭਾਰਤ ਮਾਤਾ ਮੰਦਰ ਮੋਗਾ ਅਤੇ ਵਾਈਸ ਪ੍ਰਧਾਨ ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਨੂੰ ਡਾਕਟਰ ਅਬਦੁਲ ਕਲਾਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਵਿਗਿਆਨ ਭਵਨ ਦਿੱਲੀ ਵਿਖੇ ਬੜੇ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਦਿੱਤਾ ਗਿਆ। ਇਹ ਸਮਾਗਮ...
ਕੋਟ ਈਸੇ ਖਾਂ, 2 ਅਗਸਤ (ਜਸ਼ਨ): ਸ਼੍ਰੀ ਹੇਮਕੁੰਟ ਇੰਟਰਨੈਸ਼ਨਲ ਸੀਨੀ.ਸੈਕੰ.ਸਕੂਲ ‘ਚ ਪੜ੍ਹਾਈ ਦੇ ਨਾਲ-ਨਾਲ ਵਿਰਾਸਤੀ ਤਿਉਹਾਰਾਂ ਦੀ ਮਹੱਤਤਾ ਨੂੰ ਮੁੱਖ ਰੱਖ ਕੇ ਸਾਵਣ ਦਾ ਪਵਿੱਤਰ ਤਿਉਹਾਰ ਤੀਆਂ ਧੁੂਮ-ਧਾਮ ਨਾਲ ਮਨਾਇਆ ਗਿਆ। ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਖਾਸ ਕਰ ਕੇ ਸਾਡੇ ਪੰਜਾਬੀਆਂ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ , ਕਿਉਕਿ ਇਸ ਰਿਮਝਿਮ ਭਰੇ ਮਹੀਨੇ ‘ਚ ਪੰਜਾਬ ਦੀਆਂ ਸੱਜ ਵਿਆਹੀਆਂ ਮੁਟਿਆਰਾਂ ਅਤੇ ਪੇਕਿਆਂ ਘਰ ਅਤੇ ਕੇ ਆਪਣੀਆਂ ਸਭ ਤੋਂ...
ਮੋਗਾ, 2 ਅਗਸਤ (ਜਸ਼ਨ): ਮੋਗਾ ਲੁਧਿਆਣਾ ਰੋਡ ਤੇ ਅੱਜ ਸਵੇਰੇ ਸਕੂਲੀ ਬੱਸਾਂ ਨਾਲ ਪਿੱਛੋਂ ਆ ਰਹੇ ਟਰੱਕ ਦੇ ਟਕਰਾਅ ਜਾਣ ਕਾਰਨ ਵਾਪਰੇ ਹਾਦਸੇ ਵਿਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਪਲਟ ਗਈ, ਇਸ ਹਾਦਸੇ ਵਿਚ ਤਿੰਨ ਵਿਦਿਆਰਥੀ ਗੰਭੀਰ ਜਖਮੀਂ ਹੋਏ ਹਨ ਜਦਕਿ ,ਅਧਿਆਪਕ ਸਮੇਤ ਕਈ ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਗਾ ਲੁਧਿਆਣਾ ਰੋਡ ’ਤੇ ਸਥਿਤ ਇਕ ਨਿੱਜੀ ਸਕੂਲ ਦੀਆਂ ਦੋ ਬੱਸਾਂ ਲੁਧਿਆਣਾ ਵਾਲੇ ਪਾਸੇ ਤੋਂ ਆ ਕੇ ਸੱਜੇ ਪਾਸੇ ਸਥਿਤ...
ਮੋਗਾ, 1 ਅਗਸਤ (ਜਸ਼ਨ)-ਸ਼ਹਿਰ ਦੇ ਪ੍ਰਤਾਪ ਰੋਡ ਤੇ ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਸ਼੍ਰੀ ਸਨਾਤਨ ਧਰਮ ਹਰਿ ਮੰਦਰ ਦੀ ਅਗਵਾਈ ਹੇਠ ਪਹਿਲੀ ਵਾਰ ਸ਼੍ਰੀ ਖਾਟੂ ਸ਼ਾਮ ਜੀ ਰਾਜਸਥਾਨ ਤੋਂ 33 ਦਿਨਾਂ ਦੀ ਪੰਜਾਬ ਦੇ 33 ਸ਼ਹਿਰਾਂ ਦੀ ਸ਼੍ਰੀ ਸ਼ਿਆਮ ਸੰਕੀਰਤਨ ਯਾਤਰਾ ਦੇ ਸ਼ਾਮ ਨੂੰ ਮੋਗਾ ਪੁੱਜਣ ਤੇ ਸ਼ਿਆਮ ਪ੍ਰੇਮੀਆ ਤੇ ਸ਼ਹਿਰ ਨਿਵਾਸੀਆ ਨੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ। ਸਨਾਤਨ ਧਰਮ ਮੰਦਰ ਵਿਖੇ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਪੰਡਤ ਪਵਨ ਗੌੜ ਪੱਪੂ ਦੀ ਅਗਵਾਈ...