News

*ਸ਼ਹੀਦ ਭਗਤ ਸਿੰਘ ਕ੍ਰਿਕੇਟ ਕੱਲਬ ਟੂਰਨਾਮੈਂਟ ਵਿਚ ਡਾਲਾ ਦੀ ਟੀਮ ਨੇ ਪਹਿਲਾ, ਘੋਲੀਆ ਦੀ ਟੀਮ ਨੇ ਦੂਜਾ, ਡਰੋਲੀ ਭਾਈ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਮੋਗਾ, 1 ਅਗਸਤ ( ਜਸ਼ਨ, )-ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆ ਤੇ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਯੋਗਦਾਨ ਪਾ ਸਕਦੀਆ ਹਨ। ਜਿਸਦੇ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਨਿਵਾਸੀਆ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ...
ਮੋਗਾ, 1 ਅਗਸਤ: ( ਜਸ਼ਨ) ਡੇਗੂ ਫੈਲਣ ਤੋਂ ਰੋਕਣਾ ਸਾਡੀ ਸਭਨਾਂ ਦੀ ਸਾਂਝੀ ਜਿੰਮੇਵਾਰੀ ਹੈ ਅਤੇ ਇਸਦੇ ਖਾਤਮੇ ਲਈ ਹਰ ਨਾਗਰਿਕ ਦੇ ਜਾਗਰੂਕ ਹੋਣ ਦੀ ਲੋੜ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਡੇਂਗੂ, ਚਿਕਨਗੁਨੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਭਿਆਨਕ ਰੋਗ ਤੋਂ ਰੋਕਥਾਮ ਲਈ ਵੱਖ ਵੱਖ ਵਿਭਾਗਾਂ ਦੀ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਂਬਾ, ਕਮਿਸ਼ਨਰ...
ਮੋਗਾ, 31 ਜੁਲਾਈ ( ਜਸ਼ਨ ) -ਜਿਵੇਂ-ਜਿਵੇਂ ਲੋਕਸਭਾ ਚੋਣਾਂ ਨਜਦੀਕ ਆ ਰਹੀਆ ਹਨ, ਉਵੇਂ-ਉਵੇਂ ਭਾਜਪਾ ਪੂਰੇ ਦੇਸ਼ ਵਿਚ ਆਪਣੀ ਸਰਗਮੀਆ ਤੇਜ਼ ਕਰ ਰਹੀ ਹੈ ਅਤੇ ਪੰਜਾਬ ਵਿਚ ਭਾਜਪਾ ਖਾਸਕਰ ਆਪਣੀ ਸਰਗਮੀਆ ਨੂੰ ਤੇਜ਼ੀ ਨਾਲ ਵੱਧਾ ਰਹੀ ਹੈ, ਤਾਂ ਜੋ 2024 ਦੇ ਲੋਕ ਸਭਾ ਚੋਣਾਂ ਵਿਚ ਭਾਜਪਾ ਸਾਰੀਆ ਸੀਟਾਂ ਤੇ ਚੰਗਾ ਪ੍ਰਦਰਸ਼ਨ ਕਰਕੇ ਵੱਧ ਤੋਂ ਵੱਧ ਸੀਟਾ ਤੇ ਜਿੱਤ ਹਾਸਲ ਕਰ ਸਕੇ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਮੋਗਾ ਦੇ ਪਿੰਡ ਜੈਮਲ ਵਾਲਾ ਵਿਖੇ ਭਾਰੀ...
Tags: BHARTI JANTA PARTY
ਮੋਗਾ, 30 ਜੁਲਾਈ( ਜਸ਼ਨ ) ਪੰਜਾਬ ਸਰਕਾਰ ਕੋਈ ਵਾਅਦਾ ਅਧੂਰਾ ਨਹੀਂ ਛੱਡੇਗੀ ਅਤੇ ਹਰ ਵਾਅਦੇ ਨੂੰ ਇਕ-ਇਕ ਕਰਕੇ ਪੂਰਾ ਕਰ ਰਹੀ ਹੈ। ਇਹ ਵਿਚਾਰ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਮੋਗਾ ਦੇ ਪੱਕੇ ਹੋਏ ਅਧਿਆਪਕਾਂ ਨੂੰ ਆਪਣੇ ਨਿਵਾਸ ਸਥਾਨ ਤੇ ਨਿਯੁਕਤੀ ਪੱਤਰ ਦੇ ਕੇ ਉਹਨਾਂ ਦਾ ਮੁੰਹ ਮਿੱਠਾ ਕਰਵਾ ਕੇ ਵਧਾਈ ਦਿੰਦੇ ਹੋਏ ਪ੍ਰਗਟ ਕੀਤੇ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਧਿਆਪਕ ਉਹ ਮੋਮਬੱਤੀ ਹਨ, ਜੋ ਖੁਦ ਜਲ ਕੇ...
ਮੋਗਾ, 31 ਜੁਲਾਈ ( ਜਸ਼ਨ ) ਲਾਈਨਜ ਕਲੱਬ ਮੋਗਾ ਵਿਸ਼ਾਲ ਨੇ ਹਿਮਾਚਲ ਦੀਆਂ ਵਾਦੀਆਂ ਦੇ ਵਿਚਕਾਰ ਖਜਿਆਰ ਵਿਖੇ ਲਾਈਨ ਸੁਰਿੰਦਰ ਗਰਗ ਪ੍ਰਧਾਨ, ਲਾਈਨ ਡਾਕਟਰ ਇੰਦਰਜੀਤ ਸਿੰਘ ਸੈਕਟਰੀ ਅਤੇ ਪੰਕਜ ਗੁਪਤਾ ਦੀ ਕੈਸ਼ੀਅਰ ਵਜੋਂ ਤਾਜਪੋਸ਼ੀ ਕੀਤੀ। ਇਸ ਮੌਕੇ ਦੀ ਸ਼ਾਨ ਐਮ ਜੇ ਐਫ਼ ਰਵਿੰਦਰ ਸੱਗੜ ਡਿਸਟ੍ਰਿਕ ਗਵਰਨਰ 2 ਸਨ ਜਿਨ੍ਹਾਂ ਨੇ ਕਲੱਬ ਦੀ ਇਨਸਟਾਲੇਸ਼ਨ ਕਰਵਾਈ। ਕਲੱਬ ਦੇ ਕੁਆਰਡੀਨੇਟਰ ਲਾਈਨ ਦਵਿੰਦਰਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਦੱਸਿਆ ਕਿ ਕਲੱਬ ਪਿਛਲੇ 18 ਸਾਲ...
ਮੋਗਾ, 31 ਜੁਲਾਈ ( ਜਸ਼ਨ ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ, ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਅਮਰ ਸ਼ਹੀਦ ਊੱਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਕੂਲ ਵਿੱਚ ਸਵੇਰੇ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਸ਼ਹੀਦ ਉੱਧਮ ਸਿੰਘ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਚਾਰਟ ਅਤੇ ਆਰਟੀਕਲ ਪੇਸ਼ ਕੀਤੇ। ਇਸ...
Tags: BLOOMIING BUDS SCHOOL MOGA
ਕੋਟ-ਈਸੇ-ਖਾਂ, 31 ਜੁਲਾਈ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ (ਮੋਗਾ) ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਬੜੇ ਸਤਿਕਾਰ ਨਾਲ ਮਨਾਇਆ ਗਿਆ ।ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੇੈਡਮ ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਇੱਕ ਯੋਧਾ ਸੀ ਜਿਸਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਅੰਗਰੇਜ਼ਾ ਨਾਲ ਟੱਕਰ ਲਈ ਅਤੇ ਕਾਮਯਾਬੀ ਪ੍ਰਾਪਤ ਕੀਤੀ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇਸ਼...
Tags: SRI HEMKUNT SEN SEC SCHOOL KOTISEKHAN
ਮੋਗਾ, 31 ਜੁਲਾਈ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਦੇਸ਼ ਦੀ ਅਜਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਵਿੱਚ ਅਜਾਦੀ ਘੁਲਾਟੀਆਂ ਦਾ ਅਹਿਮ ਯੋਗਦਾਨ ਨੂੰ ਯਾਦ ਕਰਦਿਆਂ ਅੱਜ ਮੋਗਾ ਦੇ ਫਰੀਡਮ ਫਾਈਟਰ ਭਵਨ ਵਿਚ ਦੇਸ਼ ਦੀ ਅਜਾਦੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਸ਼ਹੀਦ ਉਧਮ ਸਿੰਘ ਅਜਾਦ ਦੇ ਬਲਿਦਾਨ ਦਿਵਸ ਮੌਕੇ ਸ਼ਰਧਾ ਦੇ ਫੁਲ ਭੇਟ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਕੇਸ਼ ਅਰੋੜਾ ਨੇ ਸ਼ਹੀਦ ਉਧਮ ਸਿੰਘ ਦੀ ਪ੍ਰਤਿਮਾ ਉਪਰ ਫੁਲ...
ਮੋਗਾ, 31 ਜੁਲਾਈ ( ਜਸ਼ਨ ) ਮੋਗਾ ਅੰਮ੍ਰਿਤਸਰ ਬਾਈ ਪਾਸ ਤੇ ਲੋਹਾਰਾ ਚੌਕ ਨੇੜੇ ਹੋਏ ਭਿਆਨਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦ ਕਿ ਉਸ ਔਰਤ ਦਾ ਪਤੀ ਅਤੇ ਦੋ ਨਿੱਕੀਆਂ ਧੀਆਂ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਇਲਾਜ ਲਈ ਲੈਜਾਇਆ ਗਿਆ ਹੈ । ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਕੈਂਟਰ ਨੇ , ਟਰਾਲੀ ਨਾਲ ਟਕਰਾਉਣ ਉਪਰੰਤ ਡਵਾਈਡਰ ਪਾਰ ਕਰਦਿਆਂ ,ਮੋਟਰਸਾਈਕਲ ਸਵਾਰ ਇਕ ਪਰਿਵਾਰ ਨੂੰ ਲਪੇਟ ਵਿਚ ਲੈ ਲਿਆ। ਟੱਕਰ ਏਨੀ ਭਿਆਨਕ...
ਮੋਗਾ, 31 ਜੁਲਾਈ ( ਜਸ਼ਨ, ਸਟਰਿੰਗਰ ਦੂਰਦਰਸ਼ਨ ) ਦਸ਼ਮੇਸ਼ ਵੈਲਫੇਅਰ ਕਲੱਬ ਮੋਗਾ ਵਲੋਂ ਦਸ਼ਮੇਸ਼ ਪਾਰਕ ਗਲੀ ਨੰਬਰ 10 ਅੰਮ੍ਰਿਤਸਰ ਰੋਡ ਮੋਗਾ ਵਿਖੇ ਤੀਆਂ ਦੇ ਤਿਉਹਾਰ ਦਾ ਉਦਘਾਟਨੀ ਪ੍ਰੋਗਰਾਮ ਕੀਤਾ ਗਿਆ। 'ਦਸ਼ਮੇਸ਼ ਵੈਲਫੇਅਰ ਕਲੱਬ' ਮੋਗਾ ਦੀ ਸਾਰੀ ਟੀਮ ਨੇ ਇਹ ਉਪਰਾਲਾ ਧੀਆਂ ਭੈਣਾਂ ਨੂੰ ਇੱਕ ਵਿਹੜੇ ਵਿੱਚ ਇਕੱਠਿਆਂ ਕਰਕੇ ਤੀਆਂ ਦੇ ਤਿਉਹਾਰ ਵਿੱਚ ਖੁਸ਼ੀ ਦਾ ਅਨੰਦ ਮਾਨਣ ਤੇ ਬੱਚਿਆਂ ਵਿੱਚ ਬਹੁਗੁਨ ਵਿਕਸਤ ਕਰਨ ਦੇ ਉਦੇਸ਼ ਦਾ ਸੋਹਣਾ ਉਪਰਾਲਾ ਕੀਤਾ। ਇਸ ਮੌਕੇ ਹਰਜੀਤ ਸਿੰਘ...

Pages