News

ਚੰਡੀਗੜ, 5 ਜੁਲਾਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ) ਦੇ ਮੈਂਬਰ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੀ.ਐਸ.ਸੀ.ਏ.ਈ 1 ਜਨਵਰੀ, 2020 ਤੋਂ 107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਗ਼ੈਰ-ਪ੍ਰਮਾਣਿਤ...
ਜੈਤੋ, 5 ਜੁਲਾਈ(ਮਨਜੀਤ ਸਿੰਘ ਢੱਲਾ): ਲੋਕ ਇਨਸਾਫ਼ ਪਾਰਟੀ ਦੇ ਹਲਕਾ ਮੁਖੀ ਕਰਿਸ਼ਨ ਲਾਲ ਨੇ ਪਟਵਾਰਖਾਨੇ ਵਿਚ ਪਟਵਾਰੀਆਂ ਦੇ ਪ੍ਰਾਈਵੇਟ ਨੌਕਰ ਅਤੇ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਮਹਿਸੂਸ ਕਰਦਿਆਂ ਦੋਸ਼ ਲਾਏ ਕਿ ਕੇਂਦਰੀ ਪਟਵਾਰਖ਼ਾਨੇ ਵਿਚ ਪਟਵਾਰੀਆਂ ਦੀ ਗ਼ੈਰਹਾਜ਼ਰੀ ਵਿਚ ਉਨਾਂ ਦੇ ਪ੍ਰਾਈਵੇਟ ਨੌਕਰ ਸਰਕਾਰੀ ਰਿਕਾਰਡ ਵਿੱਚ ਇੰਦਰਾਜ ਕਰਦੇ ਹਨ। ਉਨਾਂ ਕਿਹਾ ਕਿ ਕੰਮ-ਧੰਦੇ ਲਈ ਉਥੇ ਆਏ ਲੋਕਾਂ ਨੇ ਦੱਸਿਆ ਕਿ ਲੰਮੀ ਖੱਜਲ-ਖੁਆਰੀ ਬਾਅਦ ਵੀ ਉਨਾਂ ਦਾ ਕੰਮ ਰਿਸ਼ਵਤ ਦੇ ਕੇ ਹੁੰਦਾ ਹੈ...
ਮੋਗਾ, 5 ਜੁਲਾਈ (ਜਸ਼ਨ):-ਸਾਨੂੰ ਫਾਸਟਫੂਡ ਵਰਗੀਆਂ ਵਸਤੂਆਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਇਹ ਹੀ ਨਹੀਂ ਫਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾੳੂਟ ਲਿਟਰਾ ਜੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਸਕੂਲ ਕਿੰਡਰਗਾਰਟਨ ਵਿਚ ਵਿਚ ਮਨਾਏ ਤਰਬੂਜ ਦਿਵਸ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ...
Tags: INTERNATIONAL PUNJABI NEWS
ਚੰਡੀਗੜ, 5 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਸੂਬੇ ਵਿੱਚ ਫਾਇਰ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ 20 ਨਵੇਂ ਫਾਇਰ ਟੈਂਡਰਾਂ ਨੂੰ ਸ਼ਾਮਲ ਕੀਤਾ ਗਿਆ। ਅੱਜ ਇਥੇ ਸੈਕਟਰ-35 ਸਥਿਤ ਪੰਜਾਬ ਮਿਉਸਪਲ ਭਵਨ ਵਿਖੇ ਸ੍ਰੀ ਮਹਿੰਦਰਾ ਨੇ ਇਨਾਂ ਨਵੇਂ 20 ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸ਼ਹਿਰ/ਕਸਬਾ ਵਾਸੀਆਂ ਦੀ ਮੰਗ, ਸਥਾਨਕ...
ਨੱਥੂਵਾਲਾ ਗਰਬੀ , 4 ਜੁਲਾਈ (ਪੱਤਰ ਪਰੇਰਕ)-ਅੱਤ ਦੀ ਪੈ ਰਹੀ ਗਰਬੀ ਅਤੇ ਬਿਜਲੀ ਦੇ ਲੱਗ ਰਹੇ ਕੱਟਾਂ ਦੇ ਕਾਰਨ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ ਛੋਟੇ ਛੋਟੇ ਬੱਚਿਆਂ ਦਾ ਗਰਮੀ ਨਾਲ ਬੁਰਾ ਹਾਲ ਹੋ ਰਿਹਾ ਹੈ । ਇਸ ਵਾਸਤੇ ਸਕੂਲਾਂ ਦੇ ਸਮੇ ਵਿੱਚ ਤੁਰੰਤ ਤਬਦੀਲੀ ਕਰਨੀ ਚਾਹੀਦੀ ਹੈ ਇਹ ਮੰਗ ਸਮਾਜ ਸੇਵੀ ਜਸਪਾਲ ਸਿੰਘ ਮਾਹਲਾ ,ਜਸਵੀਰ ਭਲੂਰੀਆ,ਗੁਰਲਾਲ ਸਿੰਘ ਨਾਥੇਵਾਲਾ ਅਤੇ ਬੱਚਿਆਂ ਦੇ ਮਾਪਿਆਂ ਨੇ ਕੀਤੀ । ਉਨਾ੍ਹ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ...
ਮੋਗਾ,5 ਜੁਲਾਈ (ਜਸ਼ਨ): ਸੈਕਰਡ ਹਾਰਟ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ,ਪਿ੍ਰੰਸੀਪਲ ਮਨੀਸ਼ਾ ਗੋਇਲ,ਕੈਂਬਰਿਜ ਸਕੂਲ ਮੋਗਾ ਦੇ ਪਿ੍ਰੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਜਨਮ ਦਿਨ ਨੂੰ ਸਮਰਪਿਤ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ । ਚੇਅਰਮੈਨ ਦਵਿੰਦਰਪਾਲ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀ ਨੀਤੀ ਹਰੇਕ ਪਿੰਡ ਵਿਚ 550 ਪੌਦੇ ਲਗਾਉਣ ਤੋਂ ਪ੍ਰਭਾਵਤ ਹੋ ਕੇ ਸਕੂਲ ਦੇ ਸਾਰੇ ਸਟਾਫ ਮੈਂਬਰਾਂ ਅਤੇ ਸਾਰੇ ਵਿਦਿਆਰਥੀਆਂ ਨੂੰ...
ਲੈਂਗਨਥਾਲ (ਸਵਿਟਜ਼ਰਲੈਂਡ), 5 ਜੁਲਾਈ : (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸਵਿਟਜ਼ਰਲੈਂਡ ਦੇ ਲੈਂਗਨਥਾਲ ਇਲਾਕੇ ਵਿਖੇ ਹਾਲ ਹੀ ’ਚ ਇੱਕ ਅੰਤਰ ਧਾਰਮਿਕ ਸੈਮੀਨਾਰ ਅਤੇ ਸੰਵਾਦ ਕਰਵਾਇਆ ਗਿਆ ਜਿਸ ਵਿੱਚ ਵੱਖੋ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਮਹਿਲਾਵਾਂ ਵਿਰੁੱਧ ਦੁਨੀਆਂ ਭਰ ਵਿੱਚ ਹੋ ਰਹੇ ਜ਼ੁਲਮਾਂ ਪ੍ਰਤੀ ਗਹਿਰੀ ਚਿੰਤਾ ਪ੍ਰਗਟਾਈ। ਇਸ ਮੌਕੇ ਆਪਣੇ ਵਿਚਾਰ ਰੱਖਣ ਵਾਲੇ ਪੈਨਲਿਸਟਾਂ ਵਿੱਚ ਡਾ. ਹਰਸ਼ਿੰਦਰ ਕੌਰ, ਤਾਈ ਬਰਨੇਟ, ਕੈਰੇਮ ਆਦੀਗੁਜ਼ੇਲ, ਹੀਦੀ ਰੁਡੌਲਫ, ਡਾ. ਰਿਫਾਤ...
ਜੈਤੋ,4 ਜੁਲਾਈ (ਮਨਜੀਤ ਸਿੰਘ ਢੱਲਾ) : ਫ਼ਰੀਦਕੋਟ ਪੁਲਿਸ ਤੇ / ਜੈਤੋ ਸੀਆਈਏ ਸਟਾਫ਼ ਦੇ ਇੰਚਾਰਜ ਕੁਲਵੀਰ ਚੰਦ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਭੋਲਾ ਸ਼ੂਟਰ ਗਰੁੱਪ ਦੇ ਗਗਨੀ ਗੈਂਗ ਦੇ 6 ਗੈਂਗਸਟਰ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਫੜ੍ਹੇ ਗਏ ਗੈਂਗਸਟਰਾਂ 'ਚ 2 ਨਾਬਾਲਿਗ ਵੀ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਤੋਂ 30 ਬੋਰ ਦੇ 2 ਸਪੇਨ ਮੇਡ ਪਿਸਟਲ ਸਮੇਤ 5 ਪਿਸਟਲ ਅਤੇ ਇੱਕ ਕਿਰਚ ਬਰਾਮਦ ਕੀਤੀ ਹੈ।
Tags: CRIME
ਮੋਗਾ ,3 ਜੁਲਾਈ (ਜਸ਼ਨ):ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮੋਗਾ ਦਾ ਇਜਲਾਸ ਹੋਇਆ ਜਿਸ ਦੀ ਪ੍ਰਧਾਨਗੀ ਮੋਹਨ ਸਿੰਘ ਭੇਡਪੁਰਾ ਨੇ ਕੀਤੀ (1)ਜਿਸ ਵਿਚ ਪਾਸ ਹੋਇਆ ਕਿ ਪਟਵਾਰੀਆਂ ਦੀਆਂ 2500 ਪੋਸਟਾਂ ਖਾਲੀ ਹਨ।ਨਵੀ ਭਰਤੀ ਕੀਤੀ ਜਾਵੇ (2)ਨਵੇਂ ਨਿਯੁਕਤ ਪਟਵਾਰੀਆਂ ਦੀ ਪਰਖ ਦਾ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ ,ਟ੍ਰੇਨਿੰਗ ਵਾਲਾ ਸਮਾਂ ਵੀ ਪਰਖ ਕਾਲ ਵਿੱਚ ਗਿਣਿਆ ਜਾਵੇ(3) ਸੀਨੀਅਰ ਜੂਨੀਅਰ ਸਕੇਲ ਇਕਸਾਰ ਕੀਤਾ ਜਾਵੇ(4) ਪਟਵਾਰੀ ਲਿਪਟੌਪ ਦਿਤੇ ਜਾਣ ,...
ਮੋਗਾ,4 ਜੁਲਾਈ (ਜਸ਼ਨ)- ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ ਉੱਥੇ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਸਦਕਾ ਗਗਨਦੀਪ ਨਿਵਾਸੀ ਹੁਸ਼ਿਆਰਪੁਰ ਲਿਸਨਿੰਗ ‘ਚ 8.0 ਬੈਂਡ ,ਰੀਡਿੰਗ ‘ਚ 8.5 ,ਸਪੀਕਿੰਗ 7.0 ਅਤੇ ਰਾਈਟਿੰਗ ਵਿਚੋਂ 6.5 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀ...

Pages