News

ਮੋਗਾ,1 ਜੁਲਾਈ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਬੀਤੇ ਦਿਨੀਂ ਸੰਸਥਾ ਵੱਲੋਂ ਬਲਵਿੰਦਰ ਕੌਰ ਵਾਸੀ ਮਾੜੀ ਮੁਸਤਫਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ। ਇਸ ਮੌਕੇ ਰਮਨ ਅਰੋੜਾ , ਅਮਿਤ ਪਲਤਾ ਅਤੇ ਉਹਨਾਂ ਦੇ ਸਟਾਫ ਮੈਂਬਰਸ ਨੇ ਬਲਵਿੰਦਰ ਕੌਰ ਨੂੰ ਵੀਜ਼ਾ ਸੌਂਪਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਰਮਨ ਅਰੋੜਾ ਨੇ ਕਿਹਾ ਕਿ...
ਮੋਗਾ,1 ਜੁਲਾਈ (ਜਸ਼ਨ)- ਪਾਣੀ ਕੁਦਰਤ ਦੀ ਵੱਡਮੁੱਲੀ ਦਾਤ ਹੈ,ਇਸ ਦੀ ਸਦਵਰਤੋਂ ਕਰਨਾ ਬਹੁਤ ਜ਼ਰੂਰੀ ਹੈ, ਜੇਕਰ ਅਸੀਂ ਪਾਣੀ ਨੂੰ ਅੱਜ ਨਾ ਸੰਭਾਲਿਆਂ ਤਾਂ ਕੱਲ ਨੂੰ ਸਾਨੂੰ ਪਛਤਾਉਣਾ ਪਵੇਗਾ।ਉਕਤ ਵਿਚਾਰ ਬੀਤੇਂ ਦਿਨੀਂ ਸੀਨੀਅਰ ਸਿਟੀਜਨਜ਼ ਵੈੱਲਫੇਅਰ ਸੁਸਾਇਟੀ ਮੋਗਾ ਦੀ ਹੋਈ ਮੀਟਿੰਗ 'ਚ ਸਮੂਹ ਮੈਂਬਰਾਂ ਨੇ ਪ੍ਰਗਟ ਕੀਤੇ।ਮੀਟਿੰਗ ਨੂੰ ਸੰਬੌਧਨ ਕਰਦਿਆਂ ਚੇਅਰਮੈਨ ਚਮਨ ਲਾਲ ਗੋਇਲ, ਪ੍ਰਧਾਨ ਵੀ.ਪੀ ਸੇਠੀ ਨੇ ਦੱਸਿਆ ਕਿ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਅੱਜ ਤੋਂ ਸ਼ੁਰੂ ਹੋਈ...
ਮੋਗਾ,30 ਜੂਨ (ਜਸ਼ਨ): ਅੱਜ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਨਹਿਰੂ ਪਾਰਕ ‘ਚ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ । ਇਸ ਮੌਕੇ ਕਲੱਬ ਵੱਲੋਂ ਲੋਕਾਂ ਨੂੰ ਘਰਾਂ ‘ਚ ਲਗਾਉਣ ਲਈ ਤੁਲਸੀ ਦੇ ਪੌਦੇ ਵੰਡੇ ਗਏ ਅਤੇ ਪਾਰਕ ਵਿੱਚ ਆਂਵਲਾ, ਅਮਰੂਦ ,ਜਾਮਣ, ਨਿੰਮ, ਗੁਲਾਬ ,ਤਿ੍ਰਵੇਣੀ ਅਤੇ ਹੋਰ ਕਿਸਮਾਂ ਦੇ ਪੌਦੇ ਆਪਣੇ ਹੱਥੀਂ ਲਗਾਏ। ਇਸ ਮੌਕੇ ਲਾਇਨ ਵਿਨੋਦ ਬਾਂਸਲ ਨੇ ਆਖਿਆ ਕਿ ਦੇਸ਼ ਅਤੇ ਸੂਬੇ ਦੇ ਸਾਹਮਣੇ ਵਾਤਾਵਰਣ ਬਹੁਤ ਵੱਡੀ ਚੁਣੋਤੀ ਬਣਿਆ ਹੋਇਆ...
ਮੋਗਾ ,30 ਜੂਨ (ਜਸ਼ਨ): ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿੱਪ ਮੁਹਿੰਮ 6 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਮੈਂਬਰਸ਼ਿੱਪ ਮੁਹਿੰਮ ਦੇ ਆਗਾਜ਼ ਤੋਂ ਪਹਿਲਾਂ ਬੀ ਜੇ ਪੀ ਦੇ ਕਾਰਕੁੰਨਾਂ ਵੱਲੋਂ ਮੋਗਾ ਦੇ ਫੋਰ ਜੀ ਹੋਟਲ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਭਾਜਪਾ ਦੇ ਪ੍ਰੌੜ ਆਗੂਆਂ ਨੇ ਹਿੱਸਾ ਲਿਆ । ਭਾਜਪਾ ਦੇ ਜ਼ਿਲਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਮੀਟਿੰਗ ਵਿਚ ਭਾਜਪਾ ਦੇ ਸਟੇਟ ਮੈਂਬਰ ਅਤੇ ਸਾਬਕਾ ਜ਼ਿਲਾ ਪ੍ਰਧਾਨ ਤ੍ਰਲੋਚਨ...
ਨੱਥੂਵਾਲਾ ਗਰਬੀ , 30 ਜੂਨ (ਪੱਤਰ ਪਰੇਰਕ)-ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਅਤੇ ਉਨਾ੍ਹ ਵਾਸਤੇ ਬਾਲ ਸਾਹਿਤ ਲਿਖਣਾ ਬਹੁਤ ਜਰੂਰੀ ਹੈ ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਉੱਘੇ ਸਾਹਿਤਕਾਰ ਅਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਦੇ ਮੈਨੇਜਰ ਸ: ਗੁਰਦੀਪ ਸਿੰਘ ਕੰਗ ਨੇ ਕੀਤਾ।ਉਨਾ੍ਹ ਕਿਹਾ ਕਿ ਸਾਹਿਤ ਦੀਆਂ ਤਿੰਨ ਪੀੜੀਆਂ ਵਿੱਚੋਂ ਪਹਿਲੀ ਪੀੜੀ ਜਿਸ ਵਿੱਚ ਸ: ਜਸਵੰਤ ਸਿੰਘ ਕੰਵਲ ਅਤੇ ਸ਼੍ਰੀ ਓਮ ਪ੍ਰਕਾਸ਼ ਗਾਸ਼ੋ ਵਰਗੇ ਨਾਮੀ ਸਾਹਿਤਕਾਰ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਹਨ ।...
ਮੋਗਾ,30 ਜੂਨ (ਜਸ਼ਨ): ਪੰਜਾਬੀ ਭਾਸ਼ਾ ਦੀ ਨਿਰੰਤਰ 80 ਸਾਲ ਸੇਵਾ ਕਰਨ ਵਾਲੇ ਪੰਜਾਬੀ ਲੇਖਕ ਜਸਵੰਤ ਸਿੰਘ ਕੰਵਲ ਦੇ 101 ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਅੱਜ 30 ਜੂਨ ਨੂੰ ਸਮਾਪਤ ਹੋ ਗਏ । ਇਸ ਮੌਕੇ ਉੱਘੇ ਲੇਖਕ ਗੁਰਭਜਨ ਗਿੱਲ ਦੇ ਸੱਦੇ ’ਤੇ ਫਰੀਦਕੋਟ ਪਾਰਲੀਮਾਨੀ ਹਲਕੇ ਦੇ ਸੰਸਦ ਮੈਂਬਰ ਮੁਹੰਮਦ ਸਦੀਕ ,ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਅਤੇ ਹੋਰ ਉੱਘੇ ਲੇਖਕ ਜਸਵੰਤ ਸਿੰਘ ਕੰਵਲ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਉਹਨਾਂ ਦੇ ਪਿੰਡ ਢੁੱਡੀਕੇ ਪਹੰੁਚੇ । ਇਸ ਮੌਕੇ...
ਮੋਗਾ,30 ਜੂਨ (ਜਸ਼ਨ): -ਕੈਨੇਡਾ ਦੇ ਵਿੱਚ ਇੱਕ ਸੌ ਬਵੰਜ੍ਹਵਾਂ ਕੈਨੇਡਾ ਦਿਨ ਇੱਕ ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਵੈਸੇ ਤਾਂ ਪੰਜਾਬੀਆਂ ਨੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ ਪਰ ਹੁਣ ਚਰਚਾ ਮੋਤੀਆਂ ਨਾਲ ਗੁੰਦੇ ਕੈਨੇਡਾ ਦੇ ਰਾਸ਼ਟਰੀ ਝੰਡੇ ਦੀ ਹੈ। ਇਸ ਮੌਕੇ 'ਤੇ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਹਰ ਵਾਰ ਦੀ ਤਰਾਂ ਨਿਵੇਕਲਾ ਕਦਮ ਕਰਨ ਵਾਲੇ ਕਲਾਕਾਰ ਬਲਜਿੰਦਰ ਸੇਖਾ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਦੁਨੀਆ ਦਾ ਪਹਿਲਾ ਨਿਵੇਕਲਾ...
ਮੋਗਾ,30 ਜੂਨ (ਜਸ਼ਨ): ਮੋਗਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਉਸ ਸਮੇਂ ਵੱਡੇ ਯਤਨ ਆਰੰਭੇ ਗਏ ਜਦੋਂ ਮੋਗਾ ਪਹੁੰਚੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ,ਮੋਗਾ ਦੇ ਹਲਕਾ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਪ੍ਰਸ਼ਾਸਨ ਨਾਲ ਵਿਸ਼ੇਸ਼ ਮੀਟਿੰਗ ਕੀਤੀ । ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ,ਏ ਡੀ ਸੀ ਰਜਿੰਦਰ ਬੱਤਰਾ ,ਐੱਸ ਡੀ ਐੱਮ ਅਤੇ ਤਹਿਸੀਲਦਾਰ ਆਦਿ ਸ਼ਾਮਲ ਹੋਏ। ਇਸ ਮੌਕੇ ਸ਼ਹਿਰ ਵਿਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪ੍ਰਮੁੱਖਤਾ ਨਾਲ...
ਚੰਡੀਗੜ੍ਹ,30 ਜੂਨ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬਾ-ਪੱਧਰੀ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਦਿੰਦਿਆਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰੇਟ ਵੱਲੋਂ ਮੈਡੀਕਲ ਸਟੋਰਾਂ ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਦੀ ਸੂਚਨਾ ਦੇਣ ਲਈ ਟੈਲੀਫੋਨ ਨੰਬਰ ਅਤੇ ਈ-ਮੇਲ ਐਡਰੈੱਸ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਸ. ਕੇ.ਐਸ. ਪੰਨੂੰ, ਸੀ.ਐਫ.ਡੀ.ਏ. ਪੰਜਾਬ ਨੇ ਦਿੱਤੀ। ਇਸ ਬਾਰੇ ਜਾਣਕਾਰੀ...
ਚੰਡੀਗੜ•, 30 ਜੂਨ : (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਵਿੱਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਅਣਥੱਕ ਯਤਨ ਕਰਨ ਲਈ ਕਿਹਾ ਹੈ। ਇਹ ਗੱਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਚੱਲ ਰਹੇ ਵਿਕਾਸ ਕੰਮਾਂ ਅਤੇ ਹੋਰਨਾਂ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਮੀਟਿੰਗ ਦੌਰਾਨ ਵਿਭਾਗ ਦੇ...

Pages