ਚੰਡੀਗੜ੍ਹ, 11 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਆਬਕਾਰੀ ਵਿਭਾਗ ਵਿੱਚ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਤੇ ਉਸਦੇ ਇੱਕ ਸਾਥੀ ਨੂੰ ਦੋ ਵੱਖ ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਖੰਨਾ ਜਿਲਾ ਲੁਧਿਆਣਾ ਵਿਖੇ ਤਾਇਨਾਤ ਜੇਈ ਪਰਮਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਰਵੀ ਮਸ਼ਾਲ ਵਾਸੀ ਖੰਨਾ ਦੀ ਸ਼ਿਕਾਇਤ ’ਤੇ...
News
ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਰਸਟ ਚੁਆਇਸ ਐਜੂਕੇਸ਼ਨ ਕਈ ਸਾਲਾਂ ਤੋਂ ਇੰਮੀਗ੍ਰੇਸ਼ਨ ਆਇਲਟਸ ਅਤੇ ਨੈਨੀ ਦੇ ਖੇਤਰ ਦੇ ਨਾਲ ਨਾਲ ੳਪਨ ਵਰਕ ਪਰਮਿਟ, ਵਿਜਟਰ ਵੀਜਾ ਅਤੇ ਪੀ ਆਰ ਕੇਸਾਂ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ। ਜਿਸਦਾ ਹੈੱਡ ਆਫਿਸ ਸ਼ਛੌ 80-81 ਮੰਜਿਲ ਤੀਜੀ ਸੈਕਟਰ 17 ਛ , ਚੰਡੀਗੜ੍ਹ ਅਤੇ ਬਰਾਂਚ ਆਫਿਸ, ਅੰਮ੍ਰਿਤਸਰ ਰੋਡ ਨੇੜੇ ਬੱਸ ਸਟੈਂਡ ਮੋਗਾ ਵਿਖੇ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ...
ਮੋਗਾ,11 ਦਸੰਬਰ (ਨਵਦੀਪ ਮਹੇਸ਼ਰੀ): ਮੋਗਾ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਕੋਲੋਂ 5 ਪਿਸਟਲ 32 ਬੋਰ ,7 ਜਿੰਦਾ ਰੌਂਦ ਬਰਾਮਦ ਕੀਤੇ ਹਨ। ਅੱਜ ਐੱਸ ਪੀ ਇੰਵੈਸਟੀਗੇਸ਼ਨ ਹਰਿੰਦਰਪਾਲ ਸਿੰਘ ਪਰਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ੱਕੀ ਵਿਅਕਤੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਇਹ ਵੱਡੀ ਪ੍ਰਾਪਤੀ ਹੋਈ ਹੈ । ਉਹਨਾਂ ਦੱਸਿਆ ਕਿ ਪੁਲਿਸ ਨੂੰ ਮੁਖਬਰਾਂ ਕੋਲੋਂ ਸੂਚਨਾ ਮਿਲੀ ਸੀ ਕਿ ਨਿਹਾਲ...
ਮੋਗਾ,11 ਦਸੰਬਰ (ਜਸ਼ਨ): ਗੋਲਡਨ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਗਗਨਦੀਪ ਕੌਰ ਨੇ 6.5 ਬੈਂਡ ਹਾਸਲ ਕਰ ਕੇ , ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ,ਲਿਸਨਿੰਗ ਤੇ ਰਾਈਟਿੰਗ ਦੀਆਂ ਕਲਾਸਾਂ ਲਗਵਾਇਆਂ ਜਾਂਦੀਆਂ ਹਨ । ਓਹਨਾ ਨੇ ਦੱਸਿਆ ਕਿ ਸੰਸਥਾ ਵਿਚ ਤਜ਼ੁਰਬੇਦਾਰ...
ਮੋਗਾ,11 ਦਸੰਬਰ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੁੂਲ ਕੋਟ-ਈਸੇ-ਖਾਂ ਵਿਖੇ ਪ੍ਰਾਇਮਰੀ ਵਿੰਗ ਦੇ ਪਹਿਲੀ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਬ੍ਰਹਿਮੰਡ ਬਾਰੇ ਜਾਣੂ ਕਰਵਾਇਆ । ਅਧਿਅਪਕਾਂ ਨੇ ਵਿਦਿਆਰਥੀਆਂ ਨੂੰ ਫਲੈਸ਼ ਕਾਰਡ ਦੁਆਰਾ ਬ੍ਰਹਿਮੰਡ ਵਿੱਚ ਮੌਜੂਦ ਅਲੱਗ-ਅਲੱਗ ਗ੍ਰਹਿਆਂ ਬਾਰੇ ਜਾਣੂ ਕਰਵਾਉਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਚੰਨ ਆਪਣਾ 15 ਦਿਨਾਂ ਚੱਕਰ ਪੂਰਾ ਕਰਦਾ ਹੋਇਆ ਪੂਰਾ ਗੋਲ ਸ਼ੇਪ ਵਿੱਚ ਆ ਜਾਂਦਾ ਹੈ ਅਤੇ ਉਸ ਦਿਨ ਪੂਰਨਮਾਸ਼ੀ ਮੰਨੀ ਜਾਂਦੀ ਹੈ...
ਕੋਟਈਸੇ ਖਾਂ ,10 ਦਸੰਬਰ ( ਜਸ਼ਨ ): 5 ਪੰਜਾਬ ਬਟਾਲੀਅਨ ਐੱਨ . ਸੀ . ਸੀ ਮੋਗਾ ਦੇ ਕਮਾਂਡਿੰਗ ਅਫਸਰ ਅਨੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ . ਸੰਕੈ . ਸਕੂਲ ਕੋਟ - ਈਸੇ - ਖਾਂ ਵਿਖੇ ਸਵੱਛਤਾ ਪਖਵਾੜਾ ਮਨਾਇਆ ਗਿਆ । ਸੂਬੇਦਾਰ ਮੇਜਰ ਚੇਤਰਾਮ , ਹਵਾਲਦਾਰ ਮਾਂਗੇਲਾਲ ਦੀ ਦੇਖ - ਰੇਖ ਸਦਕਾ ਕੈਡਿਟਸ ਨੇ ਪੋਲਿੰਗਗ ਐਕਟੀਵਿਟੀ ਦੇ ਸਬੰਧ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ । ਇਸ ਰੈਲੀ ਨੂੰ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ : ਕੁਲਵੰਤ ਸਿੰਘ ਸੰਧੂ ਅਤੇ...
ਮੋਗਾ,10 ਦਸੰਬਰ (ਜਸ਼ਨ):ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਵੰਡਵਾਦੀ ਸੋਚ ਤਹਿਤ ਵਿਤਕਰੇ ਆਧਾਰਤ ਨਾਗਰਿਕਤਾ ਸੋਧ ਬਿੱਲ ਧੌਂਸ ਨਾਲ ਪਾਸ ਕਰਵਾਉਣ ਵਿਰੁੱਧ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ । ਇਸ ਮੌਕੇ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਅਗਜੈਕਟਿਵ ਮੈਂਬਰ ਤੇ ਜਲ੍ਹਿਾ ਸਕੱਤਰ ਕਾ. ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਦੇਸ਼ ਅੰਦਰ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ਸਾਰੀ ਤਾਕਤ...
ਮੋਗਾ,10 ਦਸੰਬਰ (ਨਵਦੀਪ ਮਹੇਸ਼ਰੀ) : ਮੋਗਾ ਕੋਟਕਪੂਰਾ ਰੋਡ ’ਤੇ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ 4 ਵਿਅਕਤੀਆਂ ਵਿਚੋਂ ਤਿੰਨ ਗੰਭੀਰ ਜਖਮੀ ਹੋ ਗਏ ਨੇ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਸਵਾਰ 4 ਵਿਅਕਤੀ ਕਿਸੇ ਸਮਾਗਮ ਤੋਂ ਬਾਅਦ ਮੋਗਾ ਆ ਰਹੇ ਸਨ ਅਤੇ ਉਹਨਾਂ ਦੀ ਕਾਰ ਅਚਾਨਕ ਟਰੱਕ ਨਾਲ ਟਕਰਾ ਗਈ । ਮੌਕੇ ’ਤੇ ਪਹੰੁਚੀ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ ਜਦਕਿ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ...
ਮੋਗਾ 10 ਦਸੰਬਰ:(ਜਸ਼ਨ):ਹਥਿਆਰਬੰਦ ਸੈਨਾ ਝੰਡਾ ਦਿਵਸ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ-ਕਮ ਪ੍ਰਧਾਨ ਜ਼ਿਲ•ਾ ਸੈਨਿਕ ਬੋਰਡ, ਮੋਗਾ ਸ੍ਰੀ ਸੰਦੀਪ ਹੰਸ, ਦੇ ਸੀਨੇ ਤੇ ਲੈਫ. ਕਰਨਲ ਦਰਸ਼ਨ ਸਿੰਘ (ਰਿਟਾ:), ਮੀਤ ਪ੍ਰਧਾਨ ਜ਼ਿਲ•ਾ ਸੈਨਿਕ ਬੋਰਡ ਮੋਗਾ ਵੱਲੋਂ ਝੰਡਾ ਲਗਾ ਕੇ ਕੀਤੀ ਗਈ। ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅਨੀਤਾ ਦਰਸ਼ੀ, ਲੈਫ. ਕਰਨਲ (ਰਿਟਾ:) ਬਾਬੂ ੰਿਸੰਘ, ਜ਼ਿਲ•ਾ ਪ੍ਰਧਾਨ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ.) ਲੈਫ. ਕਰਨਲ ਬਲਕਾਰ ਸਿੰਘ, ਜ਼ਿਲ•ਾ ਰੱਖਿਆ...
ਮੋਗਾ 10 ਦਸੰਬਰ:(ਜਸ਼ਨ): ਭਾਰਤ ਸਰਕਾਰ ਦੇ ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ ਦੇ ਚੇਅਰਮੈਨ ਪ੍ਰੋ. ਵਿਜੇ ਪਾਉਲ ਸ਼ਰਮਾ ਅਤੇ ਡਾਇਰੈਕਟਰ ਐਗਰੀਕਲਚਰ ਪੰਜਾਬ ਡਾ. ਸੁਤੰਤਰ ਕੁਮਾਰ ਏਰੀ, ਜਾਇੰਟ ਡਾਇਰੈਕਟਰ ਐਗਰੀਕਲਚਰ ਇੰਜੀਨੀਅਰ ਮਨਮੋਹਣ ਕਾਲੀਆ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਭੰਗੇਰੀਆਂ, ਮਾਣੂੰਕੇ, ਦੀਨਾ ਸਾਹਿਬ, ਪਿੰਡਾਂ ਦੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ, ਖੇਤੀਬਾੜੀ ਧੰਦੇ ਵਿੱਚ ਉਨ੍ਹਾਂ ਦੇ ਖਰਚੇ, ਵਧੀਆਂ ਕੀਮਤਾਂ ਅਤੇ ਲਾਗਤਾਂ ਬਾਰੇ...

