ਠੱਠੀ ਭਾਈ, 20 ਦਸੰਬਰ (ਜਸ਼ਨ):-ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਹਜ਼ੂਰਾ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਮੋਗਾ ਜਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਾਈਸ ਚੇਅਰਮੈਨ ਬਾਈ ਮੱਖਣ ਸਿੰਘ ਸੁਖਾਨੰਦ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਸਦੀਵੀ ਵਿਛੋੜਾ ਦੇ ਗਏ ਸਨ ,ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਸੁਖਾਨੰਦ ਵਿਖੇ ਕੀਤਾ ਗਿਆ । ਉਨ੍ਹਾਂ ਨੂੰ ਇਲਾਕੇ ਭਰ ਤੋਂ...
News
ਕੋਟ ਈਸੇ ਖਾਂ,22 ਦਸੰਬਰ (ਜਸ਼ਨ) ‘‘ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀ ਢਿੱਲੀ ਮੱਠੀ ਕਾਰਗੁਜ਼ਾਰੀ , ਅਮਨ ਕਾਨੂੰਨ ਦੀ ਸਥਿਤੀ ਅਤੇ ਟੁੱਟੀਆਂ ਸੜਕਾਂ ਆਦਿ ਲੋਕ ਮੁੱਦਿਆਂ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੀਤੇ ਜਾ ਰਹੇ ਰਾਜ ਪੱਧਰੀ ਅੰਦੋਲਨ ਤਹਿਤ 24 ਦਸੰਬਰ ਨੂੰ ਮੋਗਾ ਵਿਖੇ ਧਰਨੇ ਦੇ ਪ੍ਰੋਗਰਾਮ ਲਈ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸੀਨੀਅਰ ਅਕਾਲੀ ਗੁਰਮੀਤ ਸਿੰਘ...
ਮੋਗਾ,22 ਦਸੰਬਰ (ਲਛਮਣਜੀਤ ਸਿੰਘ ਪੁਰਬਾ): ਚੌਂਕੀ ਫੋਕਲ ਪੁਆਇੰਟ ‘ਚ ਪੁਲਿਸ ਪ੍ਰਸ਼ਾਸਨ ਵੱਲੋਂ ਚੌਂਕੀ ਇੰਚਾਰਜ ਇੰਸਪੈਕਟਰ ਜਸਵੰਤ ਸਿੰਘ ਅਤੇ ਸਮੁੱਚੇ ਸਟਾਫ਼ ਨੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ । ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਡੀ ਐੱਸ ਪੀ ਸਿਟੀ ਪਰਮਜੀਤ ਸਿੰਘ ਸੰਧੂ ,ਕੌਂਸਲਰ ਪਰਮਿੰਦਰ ਸਫ਼ਰੀ ,ਸਾਬਕਾ ਕੌਂਸਲਰ ਜਗਦੀਸ਼ ਛਾਬੜਾ ਆਦਿ ਹਾਜ਼ਰ ਸਨ । ਇਸ ਦੌਰਾਨ ਚੌਂਕੀ ਫੋਕਲ ਪੁਆਇੰਟ ਦੇ ਸਟਾਫ਼ ਵੱਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ...
ਮੋਗਾ, 22 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਰਾਮਾਨੁਜਨ ਦੇ ਜਨਮਦਿਨ ਨੂੰ ਮੈਥ ਡੇ ਦੇ ਰੂਪ ਵਿਚ ਮਨਾਇਆ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਬੱਚਿਆਂ ਨੂੰ ਦੈਨਿਕ ਜੀਵਨ ਵਿਚ ਗਣਿਤ ਦੇ ਉਪਯੋਗ ਤੇ ਅਧਾਰਿਤ ਸਕਿਟ ਪੇਸ਼ ਕੀਤਾ ਅਤੇ ਮੈਥੇਮੈਟਿਕਸ ਟਿਰਕਸ, ਮੈਥੇਮੈਟਿਕਸ ਪਜਲਸ, ਮੈਥਸ ਗੇਮ, ਕੁਇਜ਼ ਮੁਕਾਬਲੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਰਾਮਾਨੁਜਨ ਆਧੁਨਿਕ ਭਾਰਤ...
ਮੋਗਾ,22 ਦਸੰਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਸੰਸਥਾ ਨੇ ਇਸ ਵਾਰ ਪਰਮਵੀਰ ਕੌਰ ਸਿੱਧੂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ। ਰਮਨ ਅਰੋੜਾ ਅਤੇ ਉਹਨਾ ਦੇ ਸਟਾਫ ਮੈਂਬਰਸ ਨੇ ਪਰਮਵੀਰ ਕੌਰ ਸਿੱਧੂ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਰਮਨ ਅਰੋੜਾ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ...
ਚੰਡੀਗੜ•, 21 ਦਸੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਸੂਬੇ ਵਿੱਚ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਖ਼ਰੀਦ-ਫਰੋਖ਼ਤ 'ਤੇ ਰੋਕ ਲਗਾਉਣ ਲਈ ਐਫਡੀਏ (ਫੂਡ ਸੇਫਟੀ ਤੇ ਡਰੱਗ ਐਡਮਿਨਸਟ੍ਰੇਸ਼ਨ) ਵਲੋਂ ਸਾਰੇ ਥੋਕ ਤੇ ਪ੍ਰਚੂਨ ਦਵਾਈਆਂ ਵੇਚਣ ਵਾਲੇ ਲਾਈਸੈਂਸ ਧਾਰਕਾਂ ਦੀ ਨਿਰੰਤਰ ਜਾਂਚ ਕੀਤੀ ਜਾ ਰਹੀ ਹੈ। ਜਿਸ ਤਹਿਤ ਅੰਮ੍ਰਿਤਸਰ ਦੀ ਐਫ.ਡੀ.ਏ. ਟੀਮ ਨੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ 'ਟ੍ਰਾਮਾਡੋਲ' ਦੀਆਂ ਲਗਭਗ 12 ਲੱਖ ਗੋਲੀਆਂ ਜ਼ਬਤ ਕੀਤੀਆਂ, ਜਿਨ•ਾਂ...
ਮੋਗਾ,21 ਦਸੰਬਰ (ਜਸ਼ਨ): ਸੀਨੀਅਰ ਕਾਂਗਰਸੀ ਆਗੂ ਸ. ਗੁਰਸੇਵਕ ਸਿੰਘ ਚੀਮਾ ,ਗੁਰਪ੍ਰੀਤਮ ਸਿੰਘ ਚੀਮਾ ਦੀ ਮਾਤਾ ਸਰਦਾਰਨੀ ਦਲੀਪ ਕੌਰ ਪਤਨੀ ਸਵਰਗੀ ਠੇਕੇਦਾਰ ਕਰਨੈਲ ਸਿੰਘ ਦੀ ਮੌਤ ਬੀਤੀ 18 ਦਸੰਬਰ ਨੂੰ ਹੋ ਗਈ ਸੀ ਅਤੇ ਉਹਨਾਂ ਦੇ ਅਕਾਲ ਚਲਾਣੇ ’ਤੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ । ਮਾਤਾ ਦਲੀਪ ਕੌਰ ਦੇ ਵੱਡੇ ਸਪੁੱਤਰ ਸ. ਗੁਰਸੇਵਕ ਸਿੰਘ ਚੀਮਾ ਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਐਂਡ ਕੋਆਰਡੀਏਸ਼ਨ ਸੈੱਲ ਪੰਜਾਬ ਨਾਲ ਹਮਦਰਦੀ ਦਾ...
ਮੋਗਾ,21 ਦਸੰਬਰ (ਜਸ਼ਨ): ਮੋਗਾ ਕੋਟਕਪੂਰਾ ਰੋਡ ’ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਕ੍ਰਿਸਮਿਸ ਦਾ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਅਤੇ ਸਾਰੇ ਬੱਚੇ ਸੈਂਟਾ ਕਲਾਜ਼ ਦੀ ਪੌਸ਼ਾਕ ਵਿਚ ਸਜੇ ਸੋਹਣੇ ਲੱਗ ਰਹੇ ਸਨ। ਇਸ ਮੌਕੇ ਨੰਨੇ ਮੁੰਨੇ ਬੱਚਿਆਂ ਨੇ ਗਾਣਿਆਂ ਉੱਪਰ ਬੜਾ ਹੀ ਸੰੁਦਰ ਡਾਂਸ ਕਰਕੇ ਸਭ ਦਾ ਮਨ ਮੋਹਿਆ। ‘ਟੈਂਡਰ ਫੀਟ’ ਦੇ ਅਧਿਆਪਕਾਂ ਨੇ ਵੀ ਜੀਸਸ ਕਰਾਇਸਟ ਦੇ ਜਨਮ ਨਾਲ ਸਬੰਧਤ ਇਕ ਐਕਟ ਪਲੇਅ ਕਰਕੇ ਸਭ ਨੂੰ ਖੁਸ਼ ਕੀਤਾ। ਇਸ ਮੌਕੇ ਸਮਾਇਰਾ...
ਮੋਗਾ,21 ਦਸੰਬਰ (ਜਸ਼ਨ): ਅੱਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਮੋਗਾ ਜਿਲ੍ਹੇ ਵਿੱਚ 21 ਹਜ਼ਾਰ ਪੌਦੇ ਲਗਵਾਉਣ ਦਾ ਟੀਚਾ ਮਿਥਿਆ ਗਿਆ ਸੀ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਆਕਰਸ਼ਕ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਲੱਕੀ ਡਰਾਅ ਰਾਹੀਂ ਪਹਿਲਾਂ ਇਨਾਮ ਸਾਹਿਲ ਨੂੰ ਐਲ.ਈ.ਡੀ.ਟੀ.ਵੀ, ਦਸਰਾ ਇਨਾਮ ਰਵੀ ਕੁਮਾਰ ਨੂੰ ਫਰਿਜ਼, ਤੀਜਾ ਇਨਾਮ ਰਾਣੀ ਕੌਰ ਨੂੰ...
ਜਗਰਾਉਂ 21 ਦਸੰਬਰ (ਕੁਲਦੀਪ ਸਿੰਘ ਲੋਹਟ )- ਯੂਥ ਵੈਲਫੇਅਰ ਕਲੱਬ ਹਠੂਰ ਦੀ ਦੇਖ-ਰੇਖ 'ਚ ਚੱਲ ਰਹੀ ਮਾ.ਵਰਿੰਦਰ ਸਿੰਘ ਯਾਦਗਾਰੀ ਲਾਇਬ੍ਰੇਰੀ ਹਠੂਰ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਉੱਘੇ ਸਾਹਿਤਕਾਰ ਡਾ.ਗੁਲਜ਼ਾਰ ਪੰਧੇਰ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਸਤਨਾਮ ਸਿੰਘ ਗਾਹਲੇ ਅਤੇ ਨੌਜ਼ਵਾਨ ਲੇਖਕ ਤੇ ਡਾਇਰੈਕਟਰ ਕੁਲਦੀਪ ਲੋਹਟ ਆਦਿ ਉਚੇਚੇ ਤੌਰ 'ਤੇ ਪਹੁੰਚ ਕੇ ਸਮੂਹ ਮੈਂਬਰਾਂ ਦੇ ਰੂਬਰੂ ਹੋਏ। ਜਿਸ ਵਿਚ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਸਥਾਪਿਤ ਕੀਤੀ ਗਈ...

