News

ਬਾਘਾਪੁਰਾਣਾ,6 ਜਨਵਰੀ (ਜਸ਼ਨ): ਸਹਿਕਾਰੀ ਸਭਾ ਢਿੱਲਵਾਂ ਵਾਲਾ ਦੇ ਸੇਵਾ ਮੁਕਤ ਸਕੱਤਰ ਸੁਖਮੰਦਰ ਸਿੰਘ ਢਿੱਲਵਾਂ ਵਾਲਾ ਅਤੇ ਸੁਰਜੀਤ ਸਿੰਘ ਮਾਨ ਅਤੇ ਮਲਕੀਅਤ ਸਿੰਘ ਮਾਨ ਠੱਠੀ ਭਾਈ ਦੇ ਨਜ਼ਦੀਕੀ ਰਿਸ਼ਤੇਦਾਰ ਸੁਖਦੇਵ ਸਿੰਘ ਬਰਾੜ ਥਰਾਜ ਦੀ ਧਰਮਪਤਨੀ ਕੁਲਵੰਤ ਕੌਰ ਬਰਾੜ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ । ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਥਰਾਜ ਵਿਖੇ ਕੀਤਾ ਗਿਆ । ਇਲਾਕੇ ਭਰ ਤੋਂ ਪੁੱਜੀਆਂ ਵੱਖ ਵੱਖ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸੇਜ਼ਲ...
Tags: OBITUARY
ਮੋਗਾ, 6 ਜਨਵਰੀ (ਜਸ਼ਨ)-ਬ੍ਰਾਹਮਣ ਸਭਾ ਮੋਗਾ ਦੇ ਪੈਟਰਨ ਤੇ ਉੱਘੇ ਸਮਾਜ ਸੇਵੀ ਦੇਵ ਪ੍ਰਿਆ ਤਿਆਗੀ ਨੇ ਪ੍ਰੈੱਸ ਬਿਆਨ ਰਾਹੀ ਦੱਸਿਆ ਕਿ ਜਦੋਂ-ਜਦੋਂ ਵੀ ਧਰਮ ਦਾ ਵਿਨਾਸ਼ ਹੋਇਆ ਜਾਂ ਜ਼ੁਲਮ ਵਧੇ ਤਾਂ ਸਮੇਂ-ਸਮੇਂ ਅਨੁਸਾਰ ਸਾਡੇ ਗੁਰੂ ਸਾਹਿਬਾਨਾਂ ਨੇ ਜਬਰ ਜ਼ੁਲਮ ਦਾ ਟਾਕਰਾ ਕੀਤਾ ਅਤੇ ਇਸੇ ਤਰਾਂ ਭਗਵਾਨ ਪਰਸ਼ੂ ਰਾਮ ਜੀ ਨੇ ਵੀ ਅੱਤਿਆਚਾਰਾਂ ਖਿਲਾਫ ਵੱਡੀ ਲੜਾਈ ਲੜੀ । ਸ਼੍ਰੀ ਤਿਆਗੀ ਨੇ ਕਿਹਾ ਕਿ ਅੱਜ ਸਾਨੂੰ ਭਗਵਾਨ ਪਰਸ਼ੂਰਾਮ ਦੇ ਦਰਸਾਏ ਮਾਰਗ ਦੇ ਚੱਲਣ ਦੀ ਲੋੜ ਹੈ । ਉਨ੍ਹਾਂ...
ਧਰਮਕੋਟ, 6 ਜਨਵਰੀ (ਜਸ਼ਨ)-ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਮਾਰਕੀਟ ਕਮੇਟੀ ਦੇ ਚੇਅਰਮੈਨ ਜਰਨੈਲ ਸਿੰਘ ਖੰਭੇ ਅਤੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ ਨੇ ਆਪਣੇ ਅਹੁਦੇ ਦਾ ਚਾਰਜ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਹਾਜ਼ਰੀ ‘ਚ ਸੰਭਾਲਿਆ । ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਦਫਤਰ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ । ਸੰਯੋਗ ਪੈਲੇਸ ਵਿਖੇ ਹੋਈ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ...
ਚੰਡੀਗੜ੍ਹ, 6 ਜਨਵਰੀ((ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਮਵਾਰ ਨੂੰ 650 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਨਾਲਲੁਧਿਆਣਾ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਬੁੱਢੇ ਨਾਲੇ ਦੀ ਹੁਣ ਪੂਰੀ ਤਰ੍ਹਾਂ ਕਾਇਆ ਕਲਪ ਹੋ ਜਾਵੇਗੀ। ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਇਹ ਪ੍ਰਾਜੈਕਟ ਦੋ ਸਾਲ ਦੇ ਸਮੇਂ ਅੰਦਰ ਹਰ ਹੀਲੇ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਉਚ ਪੱਧਰੀ ਮੀਟਿੰਗ ਦੀ...
ਮੋਗਾ,6 ਜਨਵਰੀ (ਜਸ਼ਨ):ਰਾਜਸਥਾਨ ਇਲੈਕਟ੍ਰੋਹੋਮਿਉਪੈਥੀ ਡਾਕਟਰਜ਼ ਐਸੋਸੀਏਸ਼ਨ ਡਾਕਟਰ ਹੇਮੰਤ ਸੇਤੀਆ ਵੱਲੋਂ ਕੈਂਸਰ ਸਬੰਧੀ ਦੋ ਦਿਨਾਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੂਰੇ ਭਾਰਤ ਤੋ 600 ਦੇ ਕਰੀਬ ਇਲੈਕਟ੍ਰੋਹੋਮਿਉਪੈਥੀ ਡਾਕਟਰਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਅਤੇ ਹਰਿਆਣਾ ਤੋਂ 20 ਡਾਕਟਰਾਂ ਨੇ ਭਾਗ ਲਿਆ। ਇਸ ਦੋ ਦਿਨਾਂ ਸੈਮੀਨਾਰ ਵਿੱਚ ਵੱਖ ਵੱਖ ਰਾਜਾਂ ਦੇ ਇਲੈਕਟ੍ਰੋਹੋਮਿਉਪੈਥੀ ਦੇ ਮਾਹਿਰ ਡਾਕਟਰਾਂ ਨੇ ਕੈਂਸਰ ਦੀ ਬੀਮਾਰੀ ਦੇ ਲੱਛਣਾਂ...
ਮੋਗਾ,6 ਜਨਵਰੀ (ਜਸ਼ਨ): ਨਗਰ ਨਿਗਮ ਦੇ ਸਾਬਕਾ ਐੱਮ ਸੀ ਪਰਵੀਨ ਸ਼ਰਮਾ ਅਤੇ ਬਲਰਾਜ ਕੁਮਾਰ ਬਿੱਟੂ ਸ਼ਰਮਾ ਦੀ ਮਾਤਾ ਸ਼੍ਰੀਮਤੀ ਹਰਸ਼ ਰਾਣੀ ਦੇ ਅਕਾਲ ਚਲਾਣੇ ’ਤੇ ਮੋਗਾ ਇਲਾਕੇ ਦੀਆਂ ਸਿਆਸੀ ,ਧਾਰਮਿਕ ਅਤੇ ਸਮਾਜਸੇਵੀ ਸ਼ਖਸੀਅਤਾਂ ਵੱਲੋਂ ਦੁੱਢ ਦਾ ਪ੍ਰਗਟਾਵਾ ਕੀਤਾ ਗਿਆ । ਐੱਮ ਸੀ ਪਰਵੀਨ ਸ਼ਰਮਾ, ਕਮਲੇਸ਼ ਰਾਣੀ ਸ਼ਰਮਾ ਕੌਂਸਲਰ ਨਗਰ ਨਿਗਮ,ਬਲਰਾਜ ਕੁਮਾਰ ਬਿੱਟੂ ਸ਼ਰਮਾ, ਦੀਪਾਲੀ ਸ਼ਰਮਾ, ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਡਾ.ਹਰਜੋਤ ਕਮਲ ਸਿੰਘ,ਵਿਧਾਇਕ...
Tags: OBITUARY
ਮੋਗਾ,6 ਜਨਵਰੀ (ਜਸ਼ਨ): ਕਸ਼ਯਪ ਰਾਜਪੂਤ ਮਹਿਰਾ ਸਭਾ ਵੱਲੋਂ ਬਾਬਾ ਖਵਾਜਾ ਪੀਰ ਦਾ ਸਾਲਾਨਾ ਭੰਡਾਰਾ ਅਤੇ ਬੇੜਾ ਤਾਰਿਆ ਗਿਆ । ਹਰ ਸਾਲ ਦੀ ਤਰਾਂ ਵੱਡਪ ਗਿਣਤੀ ਵਿਚ ਸ਼ਰਧਾਲੂ ਸੰਗਤਾਂ ਵੱਲੋਂ ਦੁਪਹਿਰ ਸਮੇਂ ਸ਼ੋਭਾ ਯਾਤਰਾ ਦੇ ਰੂਪ ਵਿਚ ਬਾਬਾ ਖਵਾਜਾ ਪੀਰ ਜੀ ਦੇ ਬੇੜੇ ਨੂੰ ਮਹਿਰਿਆਂ ਵਾਲੀ ਗਲੀ ਤੋਂ ਫੂਲੇ ਵਾਲਾ ਪੁੱਲ ਉੱਪਰ ਲਿਜਾਇਆ ਗਿਆ । ਪੂਜਾ ਅਰਚਨਾ ਤੋਂ ਉਪਰੰਤ ਉਤਸ਼ਹਿਤ ਸੰਗਤਾਂ ਨੇ ਇਕੱਤਰ ਹੋ ਕੇ ਬੇੜੇ ਨੂੰ ਨਹਿਰ ਵਿਚ ਤਾਰਿਆ । ਇਸ ਮੌਕੇ ਮੋਗਾ ਹਲਕੇ ਦੇ ਵਿਧਾਇਕ ਡਾ:...
ਬਾਘਾਪੁਰਾਣਾ,6 ਜਨਵਰੀ (ਜਸ਼ਨ): ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ-ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਗਰ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਘੀ ਦਾ ਮੇਲਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਅਸਥਾਨ ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਘੀ...
ਨੱਥੂਵਾਲਾ ਗਰਬੀ , 6 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼)-ਜਿਲ੍ਹਾ ਸਿੱਖਿਆ ਅਫਸਰ ਮੋਗਾ ਸ: ਨੇਕ ਸਿੰਘ ਦੀ ਅਗਵਾਈ ਵਿਚ ਦਾਨੀ ਵੀਰਾਂ ਵੱਲੋਂ ਜ਼ਿਲ੍ਹੇ ਦੇ ਪ੍ਰਇਮਰੀ ਸਕੂਲਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਚਲਾਈ ਹੋਈ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲ ਕੇ ਸਾਹਮਣੇ ਆ ਰਹੇ ਹਨ,ਜਿਸ ਤਹਿਤ ਪਿੰਡ ਹਰੀਏਵਾਲਾ ਦੇ ਸਮਾਜ ਸੇਵੀ ਰਵੀ ਬਰਾੜ ਕਨੇਡੀਅਨ ਦੇ ਪਿਤਾ ਮੇਜਰ ਸਿੰਘ ਅਤੇ ਉਹਨਾਂ ਦੀ ਮਾਤਾ ਜਸਵਿੰਦਰ ਕੌਰ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਹਰੀਏਵਾਲਾ...
ਮੋਗਾ ,6 ਜਨਵਰੀ (ਜਸ਼ਨ): ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਸੰਦੀਪ ਹੰਸ ਵੱਲੋਂ ਅੱਜ ਜ਼ਿਲ੍ਹਾ ਰੈੱਡ ਕਰਾਸ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰੀਬਾਂ ਨੂੰ ਸਸਤਾ ਭੋਜਨ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਵਿਖੇ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਨੂੰ ਜਲਦ ਹੀ ਦੁਬਾਰਾ ਚਾਲੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਂਝੀ ਰਸੋਈ ਜੋ ਕਿ ਆਮ ਲੋਕਾਂ ਨੂੰ 10...

Pages