ਮੋਗਾ,11 ਮਾਰਚ(ਜਸ਼ਨ): ਸ਼੍ਰੀ ਬ੍ਰਾਹਮਣ ਸਭਾ ਪੰਜਾਬ ਮੋਗਾ ਵੱਲੋਂ ਮਹਿਲਾ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ ਅਤੇ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿਚ ਵਿਲੱਖਣ ਭੂਮਿਕਾ ਨਿਭਾਉਣ ਵਾਲੀਆਂ 30 ਤੋਂ ਵੱਧ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਕੋਆਪਰੇਵਿਟਵ ਸੁਸਾਇਟੀ ਦੇ ਡਾਇਰੈਕਟਰ ਖਣਮੁੱਖ ਭਾਰਤੀ ਪੱਤੋ ਪਹੁੰਚੇ ਜਦਕਿ ਇਸਕਾਨ ਪ੍ਰਚਾਰ ਸਮਿਤੀ ਦੇ ਪ੍ਰਧਾਨ ਦੇਵ ਪਿ੍ਰਆ ਤਿਆਗੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੇ ਜ਼ਿਲ੍ਹਾ ਪ੍ਰਧਾਨ...
News
ਕੋਟਈਸੇ ਖਾਂ,8 ਮਾਰਚ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੈਕੰਡਰੀ ਸਕੂਲ ਵੱਲੋਂ ਨਰਸਰੀ ਤੋਂ ਨੌਵੀਂ ਅਤੇ ਗਿਆਰਵ੍ਹੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਕੀਤਾ ਗਿਆ । ਕਲਾਸ 11ਵੀਂ ਕਾਮਰਸ ਗਰੱੁਪ ਦੀ ਮਨਪ੍ਰੀਤ ਕੌਰ ਤੂਰ ਪਿੰਡ ਭਿੰਡਰ ਖੁਰਦ ਨੇ 97.6% ਅੰਕ ਪ੍ਰਾਪਤ ਕੀਤੇ ।ਕਲਾਸ 11ਵੀਂ ਸਾਇੰਸ ਗਰੱੁਪ ਦੀ ਅਵਨੀਤ ਕੌਰ ਪਿੰਡ ਬੋਘੇ ਵਾਲਾ ਨੇ 87.2% ਅੰਕ ਪ੍ਰਾਪਤ ਕੀਤੇ ।ਕਲਾਸ 11ਵੀਂ ਆਰਟਸ ਗਰੱੁਪ ਜਸ਼ਨਦੀਪ ਸਿੰਘ ਪਿੰਡ ਨਿਜ਼ਾਮਦੀਨ ਵਾਲਾ ਨੇ 88.8% ਅੰਕ ਪ੍ਰਾਪਤ ਕੀਤੇ ।...
ਮੋਗਾ,8 ਮਾਰਚ(ਜਸ਼ਨ): ਸਮਾਜ ਸੇਵਾ ਨੂੰ ਪ੍ਰਣਾਈ ਸਮਾਜ ਸੇਵਾ ਸੁਸਾਇਟੀ ਵੱਲੋਂ ਲਵਾਰਿਸ ਮਿ੍ਰਤਕ ਦੇਹਾਂ ਦੀ ਸਾਂਭ ਸੰਭਾਲ ਅਤੇ ਅੰਤਿਮ ਸੰਸਕਾਰ ਦੀਆਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਾਲਾਨਾ ਸਮਾਗਮ ਮੌਕੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਅੱਜ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਸਾਂਝ ਰੋਡ ਮੋਗਾ ਵਿਖੇ ਪਾਏ ਗਏ । ਇਸ ਮੌਕੇ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਕਥਾ...
ਮੋਗਾ,8 ਮਾਰਚ(ਜਸ਼ਨ):ਮੋਗਾ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਧਮਾਕਾ ਹੋਇਆ ਜਦੋਂ ਨਗਰ ਨਿਗਮ ਦੇ ਤਿੰਨ ਕੌਂਸਲਰਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਕਬੂਲਦਿਆਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਕਾਂਗਰਸ ‘ਚ ਸ਼ਾਮਲ ਹੋਏ ਕੌਂਸਲਰਾਂ ‘ਚ ਸਾਬਕਾ ਐੱਮ ਸੀ ਪ੍ਰਵੀਨ ਕੁਮਾਰ ਪੀਨਾ ਪਤੀ ਮੌਜੂਦਾ ਕੌਂਸਲਰ ਕਮਲੇਸ਼ ਕੁਮਾਰੀ ਪੀਨਾ (ਵਾਰਡ ਨੰਬਰ 40) ,ਵਿਜੇ ਭੂਸ਼ਣ ਟੀਟੂ(ਵਾਰਡ ਨੰਬਰ 18), ਨਰਿੰਦਰ ਬਾਲੀ ਪਤੀ ਮੌਜੂਦਾ ਕੌਂਸਲਰ ਕੁਸਮ ਬਾਲੀ (ਵਾਰਡ ਨੰਬਰ...
ਮੋਗਾ,8 ਮਾਰਚ (ਜਸ਼ਨ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਮੋਗਾ ਵੱਲੋਂ ਅੱਜ ਪ੍ਰੌਜੈਕਟ ਚੇਅਰਮੈਨ ਨਵੀਨ ਸਿੰਗਲਾ ਦੀ ਅਗਵਾਈ ਵਿਚ ਕੌਮਾਤਰੀ ਔਰਤ ਦਿਵਸ ਮੌਕੇ ਪੰਜਾਬ ਪੁਲਿਸ ਦੀਆਂ ਬਹਾਦਰ ਮੁਟਿਆਰਾਂ ਨੂੰ ਸੌਗਾਤ ਵਜੋਂ ਹਾਂਡਾ ਐਕਟਿਵਾ ਸੌਗਾਤ ਵਜੋਂ ਭੇਂਟ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਦਾ ਸਮਾਗਮ ਦੌਰਾਨ ਮਹਿਲਾ ਪੁਲਿਸ ਦੀਆਂ ਦੋ ਮੁਲਾਜ਼ਮਾਂ ਨੂੰ ਐਕਟਿਵਾ ਦੀਆਂ ਚਾਬੀਆਂ ਸੌਂਪਣ ਦੀਆਂ ਰਸਮਾਂ ਮੋਗਾ ਦੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਨੇ ਨਿਭਾਈਆਂ । ਇਸ...
ਮੋਗਾ, 8 ਮਾਰਚ (ਜਸ਼ਨ)-ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ‘ਚ ਪੈਂਦੇ ਵੱਖ ਵੱਖ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ । ਇਸ ਕੜੀ ਤਹਿਤ ਅੱਜ ਹਲਕਾ ਇੰਚਾਰਜ਼ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪਾਰਟੀ ਦੇ ਨਵੇਂ ਚੁਣੇ ਗਏ ਸਰਕਲ ਪ੍ਰਧਾਨਾਂ ਰਵਦੀਪ ਸਿੰਘ ਸੰਘਾ ਦੌਲਤਪੁਰਾ ਸਰਕਲ,ਗੁਰਬਿੰਦ ਸਿੰਘ ਸਿੰਘਾਂ ਵਾਲਾ...
ਮੋਗਾ,8 ਮਾਰਚ (ਜਸ਼ਨ) : ਮੋਗਾ ਪੁਲਿਸ ਨੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਵੱਲੋਂ ਸਰਹੱਦ ਨੇੜੇ ਲੁਕੋਈ ਹੋਈ 2 ਕਿਲੋ 55 ਗਰਾਮ ਹੈਰੋਇਨ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅੱਜ ਮੋਗਾ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਨਾਲ ਸ੍ਰੀ ਹਰਿੰਦਰਪਾਲ ਸਿੰਘ ਐਸ.ਪੀ (ਆਈ),ਡੀ ਐੱਸ ਪੀ ਜੰਗਜੀਤ ਸਿੰਘ, ਸੀ ਆਈ ਏ ਇੰਚਾਰਜ ਤਿਰਲੋਚਨ ਸਿੰਘ ਅਤੇ ਨਸ਼ੇ ਦੀ ਖੇਪ ਬਰਾਮਦ ਕਰਨ ਵਾਲੀ ਪੁਲਿਸ...
ਮੋਗਾ,7 ਮਾਰਚ(ਜਸ਼ਨ): ‘‘ਕੌਮਾਂਤਰੀ ਔਰਤ ਦਿਵਸ ’’ਮੌਕੇ ਜਿੱਥੇ ਔਰਤਾਂ ਨੂੰ ਸਵੈ ਭਰੋਸਾ ਜਗਾਉਣ ਦੀ ਲੋੜ ਹੈ ਉੱਥੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਆਪਣੀ ਕਾਬਲੀਅਤ ਸਿੱਧ ਕਰ ਚੁੱਕੀਆਂ ਔਰਤਾਂ ਨੂੰ ਸਮਾਜ ਦਾ ਪੱਥ ਪ੍ਰਦਰਸ਼ਕ ਬਣਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ ਕਮਲ ਨੇ ਔਰਤ ਦਿਵਸ ਦੀ ਪੂਰਬਲੀ ਸ਼ਾਮ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ...
ਬਾਘਾ ਪੁਰਾਣਾ, 7 ਮਾਰਚ (ਜਸ਼ਨ)- ਪ੍ਰਸਿੱਧ ਸਮਾਜ ਸੇਵੀ ਅਤੇ ਬਾਘਾਪੁਰਾਣਾ ਹਲਕੇ 'ਚ ਸਮਾਜ ਸੇਵੀ ਸ਼ਖਸੀਅਤ ਅਤੇ ਪ੍ਰਸਿੱਧ ਉਦਯੋਗਪਤੀ ਬਾਂਸਲ ਪਰਿਵਾਰ ਨੂੰ ਠੰਡੀ ਮਿੱਠੀ ਛਾਂ ਬਖ਼ਸ਼ਿਸ਼ ਕਰਨ ਵਾਲੇ ਮਾਤਾ ਸ਼੍ਰੀਮਤੀ ਸੋਮਾ ਦੇਵੀ ਬਾਂਸਲ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਪਰ ਉਹਨਾਂ ਦੀਆਂ ਯਾਦਾਂ ਪਰਿਵਾਰ ਦੇ ਨਾਲ ਨਾਲ ਇਲਾਕੇ ਵਿਚ ਡੂੰਘੀ ਛਾਪ ਛੱਡ ਗਈਆਂ ਨੇ । ਮਾਤਾ ਸੋਮਾ ਦੇਵੀ ਜੀ ਦੇ ਪਤੀ ਸ਼੍ਰੀ ਚਮਨ ਲਾਲ ਬਾਂਸਲ ਜੀ ਦੀ ਮੌਤ ਤੋਂ ਬਾਅਦ ਉਹਨਾਂ ਪਰਿਵਾਰ ਦੀ...
ਮੋਗਾ,7 ਮਾਰਚ(ਜਸ਼ਨ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਸਰਕਾਰੀ ਸਕੂਲਾਂ ਵਿਚ ਗੁਣਾਤਮਕ ਸਿੱਖਿਆ ਦੇਣ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ਹਲਕੇ ਦੇ ਸਕੂਲਾਂ ਲਈ 8 ਕਰੋੜ 49 ਲੱਖ ਰੁਪਏ ਦੀਆਂ ਗਰਾਂਟਾਂ ਨਾਲ ਸਰਕਾਰੀ ਸਕੂਲਾਂ ਦੀ ਨਕਸ਼ ਨੁਹਾਰ ਬਦਲਣ ਵਾਸਤੇ ਅੱਜ ਮੋਗਾ ਡਾਈਟ ਵਿਖੇ ਸਰਪੰਚਾਂ ,ਪੰਚਾਇਤਾਂ ਅਤੇ ਮੋਹਤਬਰ ਸੱਜਣਾਂ ਦਾ ਸਿੱਖਿਆ ਸਮਾਰੋਹ ਕਰਵਾਇਆ ਗਿਆ । ਇਸ ਸਮਾਰੋਹ ਵਿਚ ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਬਤੌਰ ਮੁੱਖ ਮਹਿਮਾਨ...

