ਲੁਧਿਆਣਾ, 9 ਅਗਸਤ (ਜਸ਼ਨ) : ਅੱਜ ਖਾਲਸਾ ਸੇਵਾ ਦਲ ਕੋਟ ਮੰਗਲ ਸਿੰਘ ਲੁਧਿਆਣਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਖਾਲਸਾ ਸੇਵਾ ਦਲ ਦੇ ਪ੍ਰਧਾਨ ਬਲਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਜਿਹੜੀ ਨਕਲੀ ਸ਼ਰਾਬ ਨਾਲ 113ਬੰਦੇ ਮਰੇ ਓਹਨਾ ਲਈ ਮੁੱਖ ਮੰਤਰੀ ਪੰਜਾਬ ਵਲੋਂ 5-5ਲੱਖ ਰੁਪਏ ਅਤੇ 1ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਮੈਂ ਮੁੱਖ ਮੰਤਰੀ ਕੋਲੋ ਪੁੱਛਣਾ ਚਾਹੁੰਦੇ ਹਾ ਕੇ ਜੋ ਵਿਅਕਤੀ ਜਹਿਰੀਲੀ ਸ਼ਰਾਬ ਨਾਲ ਮਰੇ ਕਿ ਓਹਨਾ ਦੀ ਕੀਮਤ ਸਿਰਫ 5 ਲੱਖ ਰੁਪਏ ਤੇ ਇੱਕ...
News
ਮੋਗਾ/ਪਟਿਆਲਾ 9 ਅਗਸਤ (ਜਸ਼ਨ) ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 24 ਜੁਲਾਈ ਤੋਂ ਸਾਰੇ ਜਿਲ੍ਹਾ ਹੈਡਕੁਆਰਟਰਾਂ ਤੇ ਭੁੱਖ ਹੜਤਾਲ ਕਰਨ ਉਪਰੰਤ 7 ਅਗਸਤ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਸਿਹਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਰੈਲੀ ਨਾ ਕਰਨ ਦੇਣ ਤੇ ਬਜਿੱਦ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਜਿਕਰਯੋਗ ਹੈ...
ਮੋਗਾ,9 ਅਗਸਤ (ਜਸ਼ਨ): ਪੰਜਾਬ ਦੇ ਵੱਖ ਵੱਖ ਪੇਂਡੂ ਖੇਤਰਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈੱਸ ਕਰਨ ਲਈ ਸੂਬਾ ਸਰਕਾਰ ਬੇਹੱਦ ਸੰਜੀਦਗੀ ਨਾਲ ਕੰਮ ਕਰ ਰਹੀ ਹੈ । ਇਸੇ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਧੱਲੇਕੇ ਵਿਖੇ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਮੋਗਾ,9 ਅਗਸਤ (ਜਸ਼ਨ): ਮੋਗਾ ਦੇ ਸਿਵਲ ਹਸਪਤਾਲ ‘ਚ ਆਯੁਰਵੈਦਿਕ ਵਿਭਾਗ ‘ਚ ਸੇਵਾਵਾਂ ਨਿਭਾਅ ਰਹੇ ਆਯੁਰਵੈਦਿਕ ਮੈਡੀਕਲ ਅਫਸਰ ਡਾ: ਨਵਦੀਪ ਬਰਾੜ ਨੇ ਆਪਣੇ ਜਨਮਦਿਨ ‘ਤੇ ਕਮਿਸ਼ਨਰ ਰੈਸੀਡੈਂਸ ਪਾਰਕ ‘ਚ ਮੈਡੀਸਨਲ ਗੁਣਾਂ ਵਾਲੇ ਸਰਪਗੰਦਾ ਪੌਦੇ ਲਗਾਏ। ਇਸ ਮੌਕੇ ਉਹਨਾਂ ਨਾਲ ਵਾਤਾਵਰਨ ਸ਼ਾਸਤਰੀ ਤੇਜਿੰਦਰ ਸਿੰਘ ,ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਡਾ: ਨਵਦੀਪ ਬਰਾੜ ਨੇ ਆਖਿਆ ਕਿ ਪੌਦੇ ਲਗਾਉਣੇ ਜਿਨੇ ਜ਼ਰੂਰੀ ਹਨ ਉਨਾਂ ਹੀ ਜ਼ਰੂਰੀ ਉਹਨਾਂ ਦੀ ਸਾਂਭ ਸੰਭਾਲ...
ਕੋਟਈਸੇਖਾਂ,9 ਅਗਸਤ (ਜਸ਼ਨ): ਸ੍ਰੀ ਹੇਮਕੁੰਟ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਸਾਉਣ ਦੇ ਮਹੀਨੇ ‘ਤੇ ਆਨਲਾਈਨ ਤੀਆਂ ਦਾ ਤਿਉਹਾਰ ਮਨਾਇਆ ਗਿਆ,ਜਿਸ ਵਿੱਚ ਲੜਕੀਆਂ ਨੇ ਪੰਜਾਬ ਦਾ ਪ੍ਰਮੁੱਖ ਪਹਿਰਾਵਾ ਸਲਵਾਰ ਕਮੀਜ਼ ਪਹਿਨ ਕੇ ਮੁਕਾਬਲੇ ‘ਚ ਹਿੱਸਾ ਲਿਆ। ਵਿਦਿਆਰਥਣਾਂ ਦਾ ਮਹਿੰਦੀ ਮੁਕਾਬਲਾ ਕਰਵਾਇਆ ਗਿਆ । ਵਿਦਿਆਰਥਣਾਂ ਨੇ ਬੋਲੀਆਂ ਪਾਈਆਂ,ਕਵਿਤਾਵਾਂ ਸੁਣਾਈਆਂ ਅਤੇ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ । ਬੱਚਿਆਂ ਦੇ ਮਾਪਿਆਂ ਦੁਆਰਾ ਉਨ੍ਹਾਂ ਦੇ ਬੱਚਿਆਂ ਦੀਆਂ ਪੰਜਾਬੀ ਪਹਿਰਾਵੇ ‘ਚ...
ਬਾਘਾਪੁਰਾਣਾ, 9 ਅਗਸਤ (ਰਜਿੰਦਰ ਸਿੰਘ ਕੋਟਲਾ/ਜਸ਼ਨ): ਬੀਤੇ ਦਿਨੀਂ ਚੀਨ ਦੀ ਸਰਹੱਦ ਉਤੇ ਦੇਸ ਲਈ ਡਿਊਟੀ ਦੇਣ ਦੌਰਾਨ ਸਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿਰਕਤ ਕੀਤੀ। ਇਸ ਮੌਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ, ਹਲਕਾ ਵਿਧਾਇਕ ਸ੍ਰ ਦਰਸਨ ਸਿੰਘ ਬਰਾੜ, ਡਿਪਟੀ ਕਮਿਸਨਰ,...
ਬਾਘਾਪੁਰਾਣਾ,9 ਅਗਸਤ (ਰਾਜਿੰਦਰ ਸਿੰਘ ਕੋਟਲਾ): ‘ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦੀ ਸੇਵਾ ਸੰਭਾਲੀ ਉਦੋਂ ਤੋ ਸਾਡੀ ਸਿੰਘ ਸਾਹਿਬ ਜੀ ਨਾਲ ਸਾਝ ਹੈ ਅਤੇ ਮੈਂ ਲਗਾਤਾਰ ਸਿੰਘ ਸਾਹਿਬ ਜੀ ਬਾਰੇ ਲਿਖਦੀ ਬੋਲਦੀ ਰਹੀ ਹਾ.ਸਿੰਘ ਸਾਹਿਬ ਜੀ ਨਾਲ ਸਾਡੀ ਸਾਝ ਪਰਿਵਾਰਿਕ ਹੈ, ਉਹਨਾ ਨੇ ਦਾਸ ਨੂੰ ਹਮੇਸਾ ਆਪਣੀ ਤੀਜੀ ਧੀ ਕਹਿ ਕੇ ਨਿਵਾਜਿਆ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਗੀ ਬੀਬੀ ਅਮਨਦੀਪ ਕੌਰ ਮਜੀਠਾ ਨੇ ਕੀਤਾ। ਉਨ੍ਹਾਂ...
ਜੈਤੋ, 9 ਅਗਸਤ (ਮਨਜੀਤ ਸਿੰਘ ਢੱਲਾ)-ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਚਲਦਿਆਂ ਫਰੀਦਕੋਟ ਜਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ,ਐਸ.ਪੀ ਸੇਵਾ ਸਿੰਘ ਮੱਲੀ,ਡੀ.ਐਸ.ਪੀ.ਜੈਤੋ ਪਰਮਿੰਦਰ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਰ-ਕਾਨੂੰਨੀ ਤੇ ਹੋਰ ਨਸ਼ਿਆਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਲੋਕਾਂ ਖਿਲਾਫ਼ ਪੁਲਿਸ ਵਲੋਂ ਲਗਾਤਾਰ ਵਿੱਢੀ ਮੁਹਿੰਮ ਤਹਿਤ ਇਨ੍ਹਾਂ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ। ਅੱਜ ਪ੍ਰੈੱਸ ਕਾਨਫਰੰਸ ਵਿੱਚ ਜੈਤੋ ਸੀ.ਆਈ...
ਮੋਗਾ 9 ਅਗਸਤ:(ਜਸ਼ਨ): ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਦੇ ਸੰਕਰਮਣ ਨੂੰ ਖਤਮ ਕਰਨ ਲਈ ਮਿਸਨ ਫਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਾਰੇ ਇਸ ਭਿਆਨਕ ਬਿਮਾਰੀ ਤੋ ਸੁਚੇਤ ਹੋ ਕੇ ਆਪਣਾ ਬਚਾਅ ਕਰ ਸਕਣ ਅਤੇ ਇਸ ਦੇ ਸੰਕਰਮਣ ਨੂੰ ਠੱਲ ਪੈ ਸਕੇ। ਡਾ. ਬਾਜਵਾ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ...
ਮੋਗਾ,9 ਅਗਸਤ (ਜਸ਼ਨ): ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਅੱਜ ਡਾ. ਰਮੇਸ਼ ਕਾਂਸਲ ਅਤੇ ਅਰਜਨ ਕਾਂਸਲ ਦੇ ਸਹਿਯੋਗ ਨਾਲ ਵੀਰ ਐਗਰੋ ਵਿਖੇ 200 ਪੌਦੇ ਲਗਵਾਏ ਗਏ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਲਾਇਨ ਦਰਸ਼ਨ ਲਾਲ ਗਰਗ ਪਰਮਿੰਦਰ ਸਿੰਘ ਤੂਰ ਸੈਕਟਰੀ ਪ੍ਰੇਮ ਗਰਗ ਕੈਸ਼ੀਅਰ ਰਵਿੰਦਰ ਗੋਇਲ ਸੀ. ਏ. ,ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਵਿਨੋਦ ਬਾਂਸਲ , ਦਵਿੰਦਰ ਪਾਲ ਸਿੰਘ ਰਿੰਪੀ, ਰਾਕੇਸ਼, ਰਾਜਨ ਗਰਗ, ਸੁਮਿਤ ਚਾਵਲਾ, ਵਿੱਕੀ ਮਲਹੋਤਰਾ ਹਾਜ਼ਰ ਸਨ। ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ...

