News

ਮੋਗਾ, 14 ਅਗਸਤ ( ਤੇਜਿੰਦਰ ਸਿੰਘ ਜਸ਼ਨ ): - ਦੇਸ਼ ਦੇ 74 ਵੇੰ ਆਜ਼ਾਦੀ ਦਿਹਾੜੇ ਮੌਕੇ ਪਿੰਡ ਡਾਲਾ ਵਾਸੀਆਂ ਨੂੰ ਤੋਹਫ਼ਾ ਮਿਲਣ ਜਾ ਰਿਹਾ ਹੈ। ਦਸ ਏਕੜ ਦੇ ਵਿਸ਼ਾਲ ਖੇਤਰ ਵਿੱਚ ਬਣੇ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾਲਾ (ਲੜਕੇ) ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਸਕੂਲ ਦੀ ਨਵੀਨੀਕਰਨ ਉਪਰੰਤ ਘੁੰਡ ਚੁਕਾਈ 15 ਅਗਸਤ ਨੂੰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਸਕੂਲ ਮੋਗਾ ਜ਼ਿਲ੍ਹੇ ਦੇ ਵਿਲੱਖਣ ਸਕੂਲਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਇਸ ਵਰ੍ਹੇ ਇੱਥੇ...
ਮੋਗਾ, 14 ਅਗਸਤ:(ਜਸ਼ਨ) :ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਿਲ੍ਹਾ ਮੋਗਾ ਦੀਆਂ ਗਰਾਮ ਪੰਚਾਇਤਾਂ ਰਾਹੀ ਮਗਨਰੇਗਾ ਦੁਆਰਾ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਕਿ ਜ਼ਿਲ੍ਹੇ ਦੇ ਮਗਨਰੇਗਾ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਕਾਰਜ ਵੀ ਪਹਿਲ ਦੇ ਆਧਾਰ ਤੇ ਕਰਵਾਏ ਜਾ ਸਕਣ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੋਗਾ ਸ੍ਰੀ...
ਮੋਗਾ,14 ਅਗਸਤ (ਜਸ਼ਨ): ਮਾਇਕਰੋਫਾਇਨਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮਾਫ ਕਰਵਾਉਣ ਲਈ 21 ਅਗਸਤ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਲਾ ਮਿਸਾਲ ਹੋਵੇਗੀ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਗਤੀਸੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ ਨੇ ਰੈਲੀ ਦੀ ਤਿਆਰੀ ਲਈ ਬੁੱਟਰ,ਬੱਧਣੀ ,ਮੱਲੀਆਂ ਤੇ ਚੜਿਕ ਪਿੰਡ ਵਿੱਚ ਮੀਟਿੰਗਾਂ ਨੂੰ ਸੰਬੋਧਨ ਹੁੰਦਿਆਂ ਕੀਤਾ। ਬਲਕਰਨ ਮੋਗਾ ਨੇ ਕਿਹਾ ਕਿ ਸਨਅਤਕਾਰਾਂ ਤੇ ਕਾਰਪੋਰੇਟ ਜਗਤ ਦੇ ਮਾਫ ਕੀਤੇ ਕਰਜ ਦੀ ਤਰਾਂ ਗਰੀਬ ਲੋਕਾਂ ਦਾ ਕਰਜਾ ਵੀ...
ਮੋਗਾ,14 ਅਗਸਤ (ਜਸ਼ਨ): ਅੱਜ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਟੈਰਿਸ ’ਤੇ ਅਣਪਛਾਤੇ ਨੌਜਵਾਨਾਂ ਵੱਲੋਂ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ । ਜਿਸ ਜਗਹ ਇਹ ਝੰਡਾ ਲਹਿਰਾਇਆ ਗਿਆ ਇਸ ਦੇ ਐਨ ਥੱਲੇ ਪਹਿਲੀ ਮੰਜ਼ਿਲ ’ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਦਾ ਦਫਤਰ ਹੈ । ਖਾਲਿਸਤਾਨ ਦਾ ਝੰਡਾ ਲਹਿਰਾਉਣ ਉਪਰੰਤ ਅਣਪਛਾਤੇ ਨੌਜਵਾਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਤਲੁਜ ਬਲਾਕ ਦੀ ਐਂਟਰੀ ’ਤੇ ਲਹਿਰਾ ਰਹੇ ਤਿਰੰਗੇ ਝੰਡੇ ਨੂੰ ਵੀ ਉਤਾਰਿਆ ਅਤੇ ਨਾਲ ਲੈ ਗਏ । ਇਹ...
ਸੁਤੰਤਰਤਾ ਦਿਵਸ 15 ਅਗਸਤ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਹੋਰਨਾਂ ਦੇਸ਼ਾਂ ਦੇ ਵੀ ਸੁਤੰਤਰਤਾ ਦਿਵਸ ਹੋਣਗੇ। ਵਿਸ਼ਵ ਵਿੱਚ ਕੋਈ ਦੇਸ਼ ਆਪਣੇ ਆਪ ਨੂੰ ਸੁਤੰਤਰ ਉਦੋਂ ਕਹਿੰਦਾ ਹੈ ਜਦੋਂ ਉਸ ਦੇਸ਼ ਦੀ ਆਪਣੀ ਪ੍ਰਭੂਸਤ੍ਹਾ ਹੁੰਦੀ ਹੈ । ਆਤਮਿਕ ਤੌਰ ‘ਤੇ ਸੁਤੰਤਰ ਹੋਣ ਤੋਂ ਭਾਵ ਹੈ ਆਤਮਾ ਦਾ ਆਜ਼ਾਦ ਹੋਣਾ। ਅਸੀਂ ਆਪਣੀ ਅਸਲੀਅਤ ਵਿੱਚ ਇੱਕ ਆਤਮਾ ਹਾਂ । ਆਤਮਾ ,ਜਿਹੜੀ ਕਿ ਪੂਰਨ ਰੂਪ ਵਿੱਚ ਰੋਸ਼ਨ ਹੈ, ਸ਼ਾਂਤ ਹੈ ਅਤੇ ਰੱਬੀ ਪ੍ਰੇਮ ਨਾਲ ਭਰਪੂਰ ਹੈ। ਆਤਮਿਕ ਖਜ਼ਾਨੇ ਮਨ-ਮਾਇਆ...
Tags: SAWAN KIRPAL RUHANI MISSION DELHI
**************ਡਾ: ਰੀਤੂ ਜੈਨ ਦੀ ਬਦਲੀ ਰੁਟੀਨ ‘ਚ ਹੋਈ ਹੈ ਕਿਉਂਕਿ 10 ਅਗਸਤ ਨੂੰ ਜਾਰੀ ਹੋਈ ਲਿਸਟ ਮੁਤਾਬਕ ਪੰਜਾਬ ਦੇ 20 ਡਾਕਟਰਾਂ ਦੇ ਤਬਾਦਲੇ ਕੀਤੇ ਗਏ ਨੇ: ਵਿਧਾਇਕ ਡਾ: ਹਰਜੋਤ ਕਮਲ**************** (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਮੋਗਾ,13 ਅਗਸਤ(): ਅੱਜ ਇਕਾਂਤਵਾਸ ਦੇ ਦੂਸਰੇ ਦਿਨ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਾਸੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੇ ਕਰੋਨਾ ਪਾਜ਼ਿਟਿਵ ਹੋਣ ਦਾ ਪਤਾ ਲੱਗਦਿਆਂ ਹੀ ਉਹਨਾਂ...
Tags: GOVERNMENT OF PUNJAB
ਮੋਗਾ,13 ਅਗਸਤ (ਜਸ਼ਨ) :ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਰਿਪੋਰਟ ਕਰੋਨਾ ਪੌਜ਼ਿਟਿਵ ਆਉਣ ਉਪਰੰਤ ਉਹ ਇਕਾਂਤਵਾਸ ਵਿਚ ਚੱਲ ਰਹੇ ਹਨ ਅਤੇ ਉਹਨਾਂ ਦੀ ਸਿਹਤਯਾਬੀ ਲਈ ਲੋਕਾਂ ਵੱਲੋਂ ਫੋਨ , ਮੈਸੇਜ, ਮੀਡੀਆ ਅਤੇ ਅਖਬਾਰਾਂ ਰਾਹੀਂ ਸ਼ੁੱਭ ਇੱਛਾਵਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਹਾਲ ਜਾਨਣ ਲਈ ਉਹਨਾਂ ਨੂੰ ਫੋਨ ਕੀਤਾ । ਉਨ੍ਹਾਂ ਆਕਸੀਜਨ ਦੀ ਸੇਚੁਰੇਸ਼ਨ, ਬੁਖਾਰ ਤੇ ਹੋਰ ਲੱਛਣ ਤਫ਼ਸੀਲ ਨਾਲ...
ਮੋਗਾ, 9 ਅਗਸਤ (ਜਸ਼ਨ) : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਜਥੇਬੰਦਕ ਸਕੱਤਰ ਬੀਬੀ ਅਮਨਦੀਪ ਕੌਰ ਕੜਾਹੇ ਵਾਲਾ ਨੇ ਅੱਜ ਆਪਣੇ ਜਨਮ ਦਿਨ ਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ । ਅਮਨਦੀਪ ਕੌਰ ਨੇ ਇਸ ਮੌਕੇ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਜਨਮ ਦਿਨ ਤਾਂ ਹੀ ਮੁਬਾਰਕ ਹੋ ਸਕਦੇ ਨੇ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਮੁਤਾਬਕ ਬਲਿਹਾਰੀ ਕੁਦਰਤ ਵਸਿਆ ਤੇ ਅਮਲ ਕਰਕੇ ਪੌਦੇ ਲਗਾਈਏ ਅਤੇ ਮਿੱਟੀ ਪਾਣੀ ਹਵਾ...
Tags: SHROMANI AKALI DAL
ਮੋਗਾ 12 ਅਗਸਤ (ਜਸ਼ਨ) : 11 ਅਗਸਤ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਵਿਦੇਸ਼ ਜਾਣ ਵਾਲੇ ਲੋਕਾਂ ਦੇ ਟੈਸਟਾਂ ਨੂੰ ਲੈ ਕੇ ਡਾ ਹਰਜੋਤ ਕਮਲ ਅਤੇ ਡਾ ਰੀਤੂ ਜੈਨ ਦਰਮਿਆਨ ਹੋਈ ਤਲਖਕਲਾਮੀ ਅਤੇ ਰਾਤੋ ਰਾਤ ਕੀਤੀ ਗਈ ਬਦਲੀ ਨੂੰ ਲੈ ਕੇ ਸਿਹਤ ਵਿਭਾਗ ਮੋਗਾ ਦੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਮੁੱਦੇ ਤੇ ਪੀ ਸੀ ਐਮ ਐਸ ਐਸੋਸੀਏਸ਼ਨ ਮੋਗਾ ਦੇ ਸੱਦੇ ਤੇ ਸਿਹਤ ਵਿਭਾਗ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਇਕੱਤਰਤਾ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਹੋਈ। ਇਸ ਮੀਟਿੰਗ ਵਿੱਚ...
ਚੰਡੀਗੜ੍ਹ, 12 ਅਗਸਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਦੋਂ ਸੂਬਾ ਪੱਧਰ ’ਤੇ 92 ਕਰੋੜ ਦੀ ਲਾਗਤ ਵਾਲੀ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦਾ ਆਗਾਜ਼ ਕੀਤਾ ਤਾਂ ਪੰਜਾਬ ਨੇ ਡਿਜੀਟਲ ਖੇਤਰ ਵਿੱਚ ਇਕ ਹੋਰ ਵੱਡੀ ਪੁਲਾਂਘ ਪੁੱਟੀ। ਮੁੱਖ ਮੰਤਰੀ ਨੇ ਸੰਕੇਤਕ ਰੂਪ ਵਿੱਚ ਬਾਰ੍ਹਵੀਂ ਜਮਾਤ ਦੇ ਛੇ ਵਿਦਿਆਥੀਆਂ ਨੂੰ ਨਿੱਜੀ ਤੌਰ ’ਤੇ ਸਮਾਰਟ ਫੋਨ ਸੌਂਪੇ।ਇਸ ਦੇ ਨਾਲ ਹੀ ਸੂਬਾ ਭਰ ਵਿੱਚ 26 ਵੱਖ-ਵੱਖ ਥਾਵਾਂ ’ਤੇ ਮੰਤਰੀਆਂ, ਵਿਧਾਇਕਾਂ ਅਤੇ ਹੋਰਾਂ ਨੇ ਸਕੀਮ ਦੀ ਸ਼ੁਰੂਆਤ...

Pages