News

ਚੰਡੀਗੜ, 14 ਅਗਸਤ-(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਵਿੱਚ ਕੋਵਿਡ ਕੇਸਾਂ ਵਿੱਚ ਹੋ ਰਹੇ ਵਾਧੇ ਅਤੇ ਸੂਬੇ ਅੰਦਰ ਆਉਦੇ ਕੁਝ ਹਫਤਿਆਂ ’ਚ ਇਸ ਦੇ ਸਿਖਰ ਛੋਹਣ ਦੀ ਚਿੰਤਾ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਾਂਮਾਰੀ ਦੇ ਫੈਲਾਅ ’ਤੇ ਕਾਬੂ ਪਾਉਣ ਲਈ ਹੋਰ ਕਦਮਾਂ ਦੇ ਨਾਲ-ਨਾਲ ਰਾਤ 9-00 ਵਜੇ ਤੋਂ ਸਵੇਰ 5-00 ਵਜੇ ਤੱਕ ਸਾਰੇ ਸ਼ਹਿਰਾਂ ਵਿੱਚ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ।ਵੱਡੇ ਸ਼ਹਿਰਾਂ ਦੀ ਸੈਕਟਰ ਅਧਾਰਿਤ ਵੰਡ ਅਤੇ ਹਰ ਸੈਕਟਰ ਵਿੱਚ...
ਮੋਗਾ, 14 ਅਗਸਤ (ਜਸ਼ਨ) :ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਸਵੇਰੇ ਵਾਪਰੀ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੋਗਾ ਪੁਲਿਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਉਪਰ ਖਾਲਿਸਤਾਨ ਦੀ ਦਿੱਖ ਵਾਲਾ ਝੰਡਾ ਲਗਾਉਣ ਅਤੇ ਰਾਸ਼ਟਰੀ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਨੂੰ ਕਿਸੇ ਵੀ ਹੀਲੇ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ...
ਮੋਗਾ/ਚੰਡੀਗੜ, 14 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਨੂੰ ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪੈਲਕਸ ਵਿੱਚ ‘ਖਾਲਿਸਤਾਨ’ ਦਾ ਝੰਡਾ ਲਹਿਰਾਉਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੀ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਵਰਗੇ ਭਾਰਤ ਵਿਰੋਧ ਅਨਸਰਾਂ ਦੇ ਕੂੜ ਪ੍ਰਚਾਰ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਅਪੀਲ...
ਮੋਗਾ,14 ਅਗਸਤ (ਜਸ਼ਨ): ਰਾਈਵੇਅ ਏਅਰਿਕਸ ਅਤੇ ਬ੍ਰਾਹਮਣ ਸਭਾ ਮੋਗਾ ਦੇ ਪ੍ਰਧਾਨ ਦੇਵ ਪਿ੍ਰਆ ਤਿਆਗੀ ਨੇ ਸਮੂਹ ਉੱਤਰ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਢੇਰ ਸਾਰੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਅੱਜ ਦੇ ਸ਼ੁੱਭ ਮੌਕੇ ’ਤੇ ਸਾਨੂੰ ਸਾਰਿਆਂ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਸਨਾਤਨ ਸੰਸਿਤੀ ਦੀ ਜੀਵਨ ਜਾਚ ਨੂੰ ਆਪਣੇ ਜੀਵਨ ਵਿਚ ਸ਼ਾਮਲ ਕਰਾਂਗੇ ਅਤੇ ਰਾਸ਼ਟਰ ਹਿਤ ਨੂੰ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮੀਅਤ ਦੇਵਾਂਗੇ। ਤਿਆਗੀ ਨੇ ਕਿਹਾ ਕਿ ਉਹਨਾਂ ਦੀ ਦੁਨੀਆਂ ਰਾਸ਼ਟਰ ਧਰਮ ਤੋਂ...
ਮੋਗਾ,14 ਅਗਸਤ(ਜਸ਼ਨ): ਐੱਨ ਆਰ ਆਈਆਂ ਦੇ ਕਰੋਨਾ ਟੈਸਟਾਂ ਨੂੰ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਤੋਂ ਡਾਕਟਰ ਦੀ ਬਦਲੀ ਅਤੇ ਰਿਸ਼ਵਤ ਕਾਂਡ ਨੂੰ ਦਬਾਉਣ ਲਈ ਵਿਧਾਇਕ ਦਰਮਿਆਨ ਤਕਰਾਰ ਦਾ ਸਿਆਸੀ ਡਰਾਮਾਂ ਰਚਣ ਉਪਰੰਤ ਡਾਕਟਰਾਂ ਵੱਲੋਂ ਹੜਤਾਲ ਉਤੇ ਪ੍ਰਤੀਕਿਰਿਆ ਦਿੰਦਿਆਂ ਆਰ ਟੀ ਆਈ ਐਕਟੇਵਿਸਟ ਸੁਰੇਸ਼ ਸੂਦ ਨੇ ਆਖਿਆ ਕਿ ਡਾਕਟਰਾਂ ਦੀ ਹੜਤਾਲ ਨਾਲ ਆਮ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਗਾਈਆਂ ਪਾਬੰਦੀਆਂ ਮੁਤਾਬਕ ਜਦੋਂ ਪੰਜ ਤੋਂ ਵੱਧ...
ਮੋਗਾ,14 ਅਗਸਤ (ਜਸ਼ਨ):ਲਾਇਨਜ਼ ਕਲੱਬ ਮੋਗਾ ਸੈਂਟਰਲ ਵੱਲੋਂ ਪ੍ਰਧਾਨ ਸਾਹਿਲ ਗਰਗ ਅਤੇ ਸੈਕਟਰੀ ਐੱਸ ਕੇ ਬਾਂਸਲ ਦੀ ਅਗਵਾਈ ‘ਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਕਲੱਬ ਮੈਂਬਰ ਸ਼ਹੀਦਾਂ ਪ੍ਰਤੀ ਨਤਮਸਤਕ ਹੋਏ ਅਤੇ ਵਿਦਿਆਰਥੀਆਂ ਨੇ ਤਿੰਨ ਰੰਗੇ ਮਾਸਕ ਪਹਿਨ ਕੇ ਦੇਸ਼ ਵਾਸੀਆਂ ਨੂੰ ਕਰੋਨਾ ਮਹਾਂਮਾਰੀ ਖਿਲਾਫ਼ ਜਾਗਰੂਕ ਕੀਤਾ । ਇਹਨਾਂ ਮਾਸਕਾਂ ਵਿਚ ਸਭ ਤੋਂ ਉੱਪਰ ਕੇਸਰੀ ,ਵਿਚਾਲੇ ਸਫੈਦ ਅਤੇ ਹੇਠਾਂ ਹਰਾ ਰੰਗ ਦਿਖਾਈ ਦੇ ਰਿਹਾ ਸੀ । ਇਸ ਮੌਕੇ ਸੈਕਟਰੀ ਐੱਸ ਕੇ ਬਾਂਸਲ ਨੇ ਵਿਦਿਆਰਥੀਆਂ...
ਮੋਗਾ,14 ਅਗਸਤ(ਜਸ਼ਨ): ਮੋਗਾ ਸਿਵਲ ਹਸਪਤਾਲ ‘ਚ ਵਿਧਾਇਕ ਡਾ: ਹਰਜੋਤ ਕਮਲ ਅਤੇ ਡਾਕਟਰਾਂ ਵਿਚਕਾਰ ਹੋਈ ਤਲਖਕਲਾਮੀ ’ਤੇ ਪ੍ਰਤੀਕ੍ਰਮ ਦਿੰਦਿਆਂ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਵਿਧਾਇਕ ਅਤੇ ਡਾਕਟਰਾਂ ਦਰਮਿਆਨ ਪੈਦਾ ਹੋਇਆ ਵਿਵਾਦ ਮੰਦਭਾਗਾ ਹੈ। ਉਹਨਾਂ ਕਿਹਾ ਕਿ ਵਿਧਾਇਕ ਹੋਣ ਦੇ ਨਾਤੇ ਡਾ: ਹਰਜੋਤ ਕਮਲ ਸਿਰ ਮੋਗਾ ਹਲਕੇ ਦੇ ਲੋਕਾਂ ਪ੍ਰਤੀ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਕਰੋਨਾ ਕਹਿਰ ਤੋਂ ਲੈ ਕੇ ਹੁਣ ਤੱਕ ਪੂਰੀ ਸਰਗਰਮੀ ਨਾਲ ਹਲਕੇ ਦੇ...
ਮੋਗਾ 14 ਅਗਸਤ (ਜਸ਼ਨ) : ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਤੋਂ ਨਾਰਾਜ ਮੋਗਾ ਜਿਲ•ੇ ਦੇ ਸਿਹਤ ਕਾਮਿਆਂ ਨੇ ਅੱਜ ਦੂਸਰੇ ਦਿਨ ਵੀ 10 ਵਜੇ ਤੋਂ 12 ਵਜੇ ਤੱਕ ਦੋ ਘੰਟੇ ਸਿਹਤ ਸੇਵਾਵਾਂ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਐਮ.ਐਲ.ਏ. ਹਰਜੋਤ ਕਮਲ ਅਤੇ ਉਹਨਾ ਦੇ ਸਾਥੀਆਂ, ਮਾਮਲੇ ਨੂੰ ਮਿਸਹੈਂਡਲ ਕਰਨ ਵਾਲੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ । ਅੱਜ ਦੇ ਧਰਨੇ ਵਿਚ ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਅਤੇ ਡਾ: ਪਵਨ ਥਾਪਰ ਵੀ ਪਹੁੰਚੇ। ਧਰਨੇ ਦੀ ਸ਼ੁਰੂਆਤ ਮੌਕੇ ਕੁਲਬੀਰ...
ਮੋਗਾ,14 ਅਗਸਤ(ਜਸ਼ਨ) : ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਅੱਜ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਪ੍ਰਧਾਨ ਅਸ਼ੀਸ਼ ਅਗਰਵਾਲ ਦੀ ਅਗਵਾਈ ਵਿਚ ਗੋਪਾਲ ਗਊਸ਼ਾਲਾ ਗਾਂਧੀ ਰੋਡ ਵਿਖੇ ਗਊ ਸੇਵਾ ਅਭਿਆਨ ਆਰੰਭਿਆ ਗਿਆ। ਇਸ ਮੌਕੇ ਕਪਿਲ ਦੇਵ ਕੰਡਾ ਸੈਕਟਰੀ ਪਵਨ ਸਿੰਗਲਾ ਪ੍ਰੋਜੈਕਟ ਚੇਅਰਮੈਨ ,ਜਗਮੀਤ ਖੁਰਮੀ ਸਹਾਇਕ ਗਵਰਨਰ ,ਐਡਵੋਕੇਟ ਸੁਭਾਸ਼ ਬਾਂਸਲ ਸੀ ਏ ,ਸ਼ਿਵਮ,ਅਨੀਸ਼ ਬਾਂਸਲ,ਪ੍ਰਸ਼ੋਤਮ ਸ਼ਰਮਾ,ਵਿਕਾਸ ਗੁਪਤਾ,ਦਿਨੇਸ਼ ਗੋਇਲ ,ਵਿਪਨ, ਗਗਨਦੀਪ ਗਰਗ ,ਰੁਪੇਸ਼ ਮਜੀਠੀਆ ,ਸੁਮਿਤ ,ਰਵੀ ਬਾਂਸਲ...
ਚੰਡੀਗੜ, 14 ਅਗਸਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿੱਚ 9 ਖੇਤੀ-ਰਸਾਇਣਾਂ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਆਇਆ ਕਿ ਝੋਨੇ ਦੀ ਗੁਣਵੱਤਾ ਲਈ ਨੁਕਸਾਨਦੇਹ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਅਜੇ ਵੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਹੁਕਮ ਜਾਰੀ ਕੀਤੇ।ਇਸ ਪਾਬੰਦੀ ਦਾ ਉਦੇਸ਼ ਝੋਨੇ ਦੀ ਗੁਣਵੱਤਾ ਨੂੰ ਬਚਾਉਣਾ ਹੈ ਜੋ ਕੌਮਾਂਤਰੀ ਮਾਰਕੀਟ ਵਿੱਚ...

Pages