News

ਮੋਗਾ,10 ਸਤੰਬਰ (ਜਸ਼ਨ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ 19 ਦੀ ਸਥਿਤੀ ਨੂੰ ਲੈ ਕੇ ਵਿਧਾਇਕਾਂ ਨਾਲ ਕੀਤੀਆਂ ਜਾ ਰਹੀਆਂ ਵੀਡੀਓ ਕਾਨਫਰੰਸਾਂ ਦੀ ਲੜੀ ਵਿਚ 11 ਸਤੰਬਰ ਨੂੰ ਹੋਣ ਵਾਲੀ ਵੀਡੀਓ ਕਾਨਫਰੰਸਿੰਗ ਦੇ ਮੱਦੇ ਨਜ਼ਰ ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਸਰਕਾਰੀ ਹਸਪਤਾਲ ਮੋਗਾ ਵਿਖੇ ਦੌਰਾ ਕੀਤਾ । ਇਸ ਮੌਕੇ ਉਹਨਾਂ ਸਿਵਲ ਸਰਜਨ ਡਾ: ਅਮਨਪ੍ਰੀਤ ਕੌਰ ਬਾਜਵਾ,ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ,ਸੀਨੀਅਰ ਮੈਡੀਕਲ ਅਫਸਰ ਡਾ: ਰਾਜੇਸ਼ ਅੱਤਰੀ ਅਤੇ...
ਲੁਧਿਆਣਾ, 10 ਸਤੰਬਰ (ਵਰਿੰਦਰ) ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਦਫਤੱਰ ਕੋਟ ਮੰਗਲ ਸਿੰਘ ਵਿਖੇ ਹੋਈ। ਜਿਸ ਵਿਚ ਕਾਂਗਰਸ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਵਿਚ ਕੀਤੇ ਗਏ ਬਹੁਕਰੋੜੀ ਘੁਟਾਲੇ ਵਿਰੁੱਧ ਲੋਕ ਇਨਸਾਫ ਪਾਰਟੀ ਵਲੋਂ ਕੀਤੇ ਗਏ ਸੰਘਰਸ਼ ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ...
ਮੋਗਾ, 10ਸਤੰਬਰ (ਜਸ਼ਨ) : ਡਾ. ਆਸ਼ੂ ਕਟਾਰੀਆ ਪ੍ਰਧਾਨ ਪੰਜਾਬ ਅਨਏਡਿਡ ਕਾਲਜ ਪੰਜਾਬ ਅਤੇ ਡਾ. ਗੁਰਮੀਤ ਸਿੰਘ ਧਾਲੀਵਾਲ ਪ੍ਰਧਾਨ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਟਿਊਸ਼ਨਜ਼ ਐਸੋਸੀਏਸ਼ਨ ਪੰਜਾਬ ਵਲੋਂ ਆਯੋਜਿਤ ਕੀਤੇ ਗਏ ਸੈਮੀਨਾਰ ਇਮਪੈਕਟ ਆਨ ਨਿਊ ਐਜੂਕੇਸ਼ਨ ਪਾਲਿਸੀ ਆਨ ਟੈਕਨੀਕਲ ਐਜੂਕੇਸ਼ਨ (ਚੈਲੇਂਜ ਅਤੇ ਅਪਰਚੂਨਟੀਜ਼) ਵਿੱਚ ਕੈਂਬਰਿਜ਼ ਇੰਟਰਨੈਸ਼ਨ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਅਤੇ ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ ਨੇ ਭਾਗ ਲਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਆਲ...
ਚੰਡੀਗੜ੍ਹ, 10 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਐਕਸ ਗ੍ਰੇਸ਼ੀਆ, ਮਾਪਿਆਂ ਨੂੰ ਵਾਧੂ ਰਾਹਤ ਅਤੇ ਪਲਾਟ ਬਦਲੇ ਨਗਦ ਰਾਸ਼ੀ ਵਜੋਂ 1.92 ਕਰੋੜ ਰੁਪਏ ਜਾਰੀ ਕੀਤੇ ਜੋ ਕਿ ਪੰਜਾਬ ਨਾਲ ਸਬੰਧਤ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦੇ ਬੁਲਾਰੇ ਨੇ...
ਮੋਗਾ,10 ਸਤੰਬਰ (ਜਸ਼ਨ) : ਮੋਗਾ ਇਲਾਕੇ ‘ਚ ਬੁੱਧੀਜੀਵੀ ਵਜੋਂ ਸਤਿਕਾਰੇ ਜਾਂਦੇ ਸ਼੍ਰੀ ਚਾਨਣ ਰਾਮ ਗਰੋਵਰ ਲੈਕਚਰਾਰ ਦੇ ਇਸ ਦੁਨੀਆਂ ‘ਚੋਂ ਰੂਖਸਤ ਹੋਣ ਨਾਲ ਜਿੱਥੇ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਹੈ ਉੱਥੇ ਇਕ ਸਮਾਜ ਸੇਵੀ ਦੇ ਰੂਪ ਵਿਚ ਵਿਚਰਨ ਵਾਲੀ ਸ਼ਖਸੀਅਤ ਦੇ ਤੁਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸ਼੍ਰੀ ਚਾਨਣ ਰਾਮ ਗਰੋਵਰ ਜੀ ਨੇ ਅੱਜ ਤੋਂ 80 ਸਾਲ ਪਹਿਲਾਂ ਪਿਤਾ ਸਵਰਗੀ ਦੇਸ ਰਾਜ ਗਰੋਵਰ ਦੇ ਗ੍ਰਹਿ ਮਾਤਾ ਗੁਰਾ ਦੇਵੀ ਦੀ ਕੁੱਖੋਂ ਜਨਮ ਲਿਆ। ਉਹਨਾਂ ਨੇ...
Tags: ਭੋਗ ’ਤੇ ਵਿਸ਼ੇਸ਼- OBITUARY
ਮੋਗਾ,10 ਸਤੰਬਰ (ਜਸ਼ਨ) ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਚੱਲ ਰਹੀ ਤਿੰਨ ਰੋਜ਼ਾ ਭੁੱਖ ਹੜ੍ਹਤਾਲ ਦੇ ਅੱਜ ਅੰਤਿਮ ਦਿਨ ਮੋਗਾ ਡਿਪੂ ਦੇ ਗੇਟ ਤੇ ਭਰਵੀਂ ਗੇਟ ਰੈਲੀ ਕੀਤੀ ਗਈ। ਐਕਸ਼ਨ ਕਮੇਟੀ ਵਿੱਚ ਕੰਮ ਕਰਦੇ ਕੇਂਦਰੀ ਆਗੂਆਂ ਕਾ. ਜਗਦੀਸ਼ ਸਿੰਘ ਚਾਹਲ ਤੇ ਰਛਪਾਲ ਸਿੰਘ ਮੌਜਗੜ੍ਹ ਨੇ ਸਾਥੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਟ੍ਰਾਂਸਪੋਰਟ ਕਾਮਿਆਂ ਦੀਆਂ ਮੰਗਾਂ ਵੱਲ ਬਿੱਲਕੁਲ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ...
ਮੋਗਾ,10 ਸਤੰਬਰ (ਜਸ਼ਨ) : ਮੋਗਾ ਜ਼ਿਲੇ 'ਚ ਚਲ ਰਹੇ ਸੁਰੱਖਿਅਤ ਦਾਦਾ ਦਾਦੀ ਨਾਨਾ ਨਾਨੀ ਪ੍ਰੋਜੈਕਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਦੇ ਕੌਮੀ ਸੇਵਾ ਯੋਜਨਾ ਵਲੰਟਰੀਆਂ ਨੇ ਮੇਜਰ ਪ੍ਰਦੀਪ ਦੀ ਅਗਵਾਈ ਚ ਘਰ ਘਰ ਜਾ ਕੇ ਬਜ਼ੁਰਗਾਂ ਨਾਲ ਮੁਲਾਕਾਤਾਂ ਦੇ ਦੌਰ ਦੌਰਾਨ ਉਹਨਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹੋ ਕੇ ਉਹਨਾਂ ਦੇ ਹਲ ਲਈ ਯਤਨ ਕੀਤੇ ।ਇਸ ਮੌਕੇ ਬਜ਼ੁਰਗਾਂ ਨੂੰ ਕਰੋਨਾ ਤੋਂ ਬਚਣ ਲਈ ਸਰਕਾਰੀ ਹਿਦਾਇਤਾਂ ਤੋਂ ਵੀ ਵਾਕਿਫ ਕਰਵਾਇਆ ਗਿਆ ।ਇਸ ਯੋਜਨਾ ਦਾ ਅਹਿਮ...
ਮੋਗਾ,9 ਸਤੰਬਰ (ਜਸ਼ਨ) : ਰਾਈਟਵੇਅ ਏਅਰਲਿੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਦਾ ਆਖਣਾ ਹੈ ਕਿ ਹੁਣ ਵਿਦਿਆਰਥੀਆਂ ਕੋਲ 12 ਵੀਂ ਕਲਾਸ ਤੋਂ ਬਾਅਦ ਯੂ ਕੇ ਦਾ ਸਟੂਡੈਂਟ ਵੀਜ਼ਾ ਪਾਉਣ ਦਾ ਸੁਨਹਿਰੀ ਮੌਕਾ ਹੈ । ਉਹਨਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਯੂ ਕੇ ਦਾ ਸਟੱਡੀ ਵੀਜ਼ਾ ਲੈਣ ਦੇ ਚਾਹਵਾਨ ਹਨ ਉਹਨਾਂ ਲਈ ਇਹ ਵਧੀਆ ਖਬਰ ਹੈ ਕਿ ਉਹ ਬਿਨਾਂ ਆਈਲਜ਼ ਦੇ ਵੀ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰਨ ਸਕਦੇ ਹਨ। ਤਿਆਗੀ ਨੇ ਕਿਹਾ ਕਿ ਜਿਹੜੇ ਵਿਦਿਆਰਥੀ 12ਵੀਂ ਕੰਪਲੀਟ ਕਰ ਚੁੱਕੇ ਹਨ ਉਹ ਯੂ...
Tags: RIGHTWAY AIRLINKS
ਚੰਡੀਗੜ੍ਹ, 9 ਸਤੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਕੋਵਿਡ-19 ਮਹਾਂਮਾਰੀ ਦੌਰਾਨ ਸ਼ਹਿਰੀ ਖੇਤਰਾਂ ਵਿਚ ਵਧੇਰੇ ਰਾਹਤ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਐਲਾਨ ਕੀਤਾ ਹੈ ਕਿ 30.09.2020 ਤੱਕ ਰਾਜ ਦੇ ਸਾਰੇ 167 ਮਿਉਂਸਪਲ ਕਸਬਿਆਂ ਵਿਚ ਸਿਰਫ ਐਤਵਾਰ ਵਾਲੇ ਦਿਨ ਹੀ ਪੂਰਾ ਕਰਫ਼ਿਊ ਰਹੇਗਾ ਅਤੇ ਸ਼ਨੀਵਾਰ ਨੂੰ ਦਿਨੇ ਕੋਈ ਕਰਫ਼ਿਊ ਨਹੀਂ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ...
ਚੰਡੀਗੜ੍ਹ, 9 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਰਨ ਵਾਲੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ਾਂ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਕੋਵਿਡ ਬਾਰੇ ਕੂੜ ਪ੍ਰਚਾਰ ਕਰਨ ਵਾਲੇ 38 ਫੇਸਬੁੱਕ, 49 ਟਵਿੱਟਰ ਤੇ 21 ਯੂ. ਟਿਊਬ ਖਾਤਿਆਂ/ਲਿੰਕਜ਼ ਨੂੰ ਸਮਰੱਥ ਅਥਾਰਟੀ ਤੋਂ ਬਲੌਕ ਕਰਵਾ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਹੁਣ ਤੱਕ 121 ਮਾਮਲੇ...

Pages