ਚੰਡੀਗੜ, 1 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੀਡੀਓ ਸਬੂਤਾਂ ਦੇ ਅਧਾਰ ‘ਤੇ ਅੰਮਿ੍ਰਤਸਰ ਜ਼ਿਲੇ ਦੇ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਚੋਂ ਚਾਰ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ...
News
ਚੰਡੀਗੜ, 1 ਦਸੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਸਬੰਧੀ ਵਿਭਾਗ ਲਈ ਯੂਕੇ ਚ ਕੋਆਰਡੀਨੇਟਰ ਅਤੇ ਯੂਕੇ ਦੇ ਐਨਆਰਆਈ ਆਫ ਦਾ ਈਅਰ ਮਨਜੀਤ ਸਿੰਘ ਨਿੱਝਰ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨਾਲ ਉਦਯੋਗ ਭਵਨ ਸਥਿਤ ਉਨਾਂ ਦਫ਼ਤਰ ਚ ਮੁਲਾਕਾਤ ਕੀਤੀ। ਜਿਥੇ ਦੀਵਾਨ ਵੱਲੋਂ ਨਿੱਝਰ ਤੋਂ ਇਲਾਵਾ ਇੰਡੀਅਨ ਓਵਰਸਿਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਹਰਜਿੰਦਰ ਸਿੰਘ ਚਾਹਲ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ...
ਹੱਕੀ ਮੰਗਾਂ ਦੀ ਖਾਤਰ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਦੇ ਹੱਕ ‘ਚ ਨੇਚਰ ਪਾਰਕ ਮੋਗਾ ਤੋਂ ਵਿਸ਼ਾਲ ਮਸ਼ਾਲ ਮਾਰਚ ਕੱਢਿਆ ਗਿਆ
ਮੋਗਾ, 1 ਦਸੰਬਰ (ਜਸ਼ਨ): ਜਿਲਾ ਮੋਗਾ ਦੀਆਂ ਸਮੂਹ ਸਮਾਜ ਸੇਵੀ, ਧਾਰਮਿਕ, ਮੁਲਾਜ਼ਮ, ਮਜਦੂਰ, ਵਪਾਰਕ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਲੀ ਵਿਖੇ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਦੇ ਹੱਕ ਵਿੱਚ ਅੱਜ ਨੇਚਰ ਪਾਰਕ ਮੋਗਾ ਤੋਂ ਵਿਸ਼ਾਲ ਮਸ਼ਾਲ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਉਕਤ ਜੱਥੇਬੰਦੀਆਂ ਦੇ ਕਾਰਕੁੰਨਾਂ ਅਤੇ ਆਮ ਸ਼ਹਿਰੀਆਂ ਨੇ ਹਿੱਸਾ ਲਿਆ। ਮਾਰਚ ਵਿੱਚ ਸ਼ਾਮਿਲ ਲੋਕਾਂ ਨੇ ਆਪਣੇ ਹੱਥਾਂ ਵਿੱਚ ਮਸ਼ਾਲਾਂ,...
ਮੋਗਾ,1 ਦਸੰਬਰ (ਜਸ਼ਨ): ‘ਵਿਧਾਇਕ ਡਾ: ਹਰਜੋਤ ਕਮਲ ਨੇ ਪਿਛਲੇ 8 ਮਹੀਨਿਆਂ ‘ਚ ਮੋਗਾ ਸ਼ਹਿਰ ਦੇ 50 ਦੇ 50 ਵਾਰਡਾਂ ‘ਚ ਰੁੱਕੇ ਹੋਏ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਕਰਵਾ ਕੇ ਮੋਗੇ ਦੀ ਕਾਇਆ ਕਲਪ ਕਰ ਦਿੱਤੀ ਹੈ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਇੰਚਾਰਜ ਜਗਰਾਜ ਸਿੰਘ ਜੱਗਾ ਰੌਲੀ ਨੇ ਵਾਰਡ ਨੰਬਰ 6 ਦੇ ਅਜੀਤ ਨਗਰ ਅਤੇ ਜੁਝਾਰ ਨਗਰ ‘ਚ ਐੱਲ ਈ ਡੀ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਦੇ...
ਮੋਗਾ, 1 ਦਸੰਬਰ (ਜਸ਼ਨ) : ਬੇਸ਼ੱਕ ਦਿੱਲੀ ਦੇ ਵੱਖ ਵੱਖ ਖੇਤਰਾਂ ਵਿਚ ਕਿਸਾਨ ਅਤੇ ਸੁਰੱਖਿਆ ਫੋਰਸਾਂ ਦੇ ਆਹਮੋ ਸਾਹਮਣੇ ਖੜ੍ਹੇ ਹੋਣ ਕਰਕੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ ਪਰ ਕੇਂਦਰ ਸਰਕਾਰ ਵੱਲੋਂ ਦਿੱਲੀ ਦੀ ਨਾਕਾਬੰਦੀ ਨੂੰ ਦੇਖਦੇ ਹੋਏ ਕਿਸਾਨਾਂ ਨਾਲ 3 ਦਸੰਬਰ ਤੋਂ ਪਹਿਲਾਂ ਹੀ ਗੱਲਬਾਤ ਦੇ ਫੈਸਲੇ ਉਪਰੰਤ ਕਿਸਾਨ ਜਥੇਬੰਦੀਆਂ ਨੂੰ ਦਿੱਤੇ ਸੱਦੇ ਉਪਰੰਤ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕਰਨ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ...
ਮੋਗਾ,1 ਦਸੰਬਰ (ਜਸ਼ਨ): ਜ਼ਿਲ੍ਹਾ ਰਾਜ ਏਡਜ਼ ਕੰਟਰੋਲ ਸੁਸਾਇਟੀ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮੌਕੇ ਮੋਗਾ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਤਾਂ ਜੋ ਮੋਗਾ ਵਾਸੀਆਂ ਨੂੰ ਏਡਜ਼ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਸਮਾਜਸੇਵੀ ਦੇਵਪਿ੍ਰਆ ਤਿਆਗੀ ਨੇ ਆਖਿਆ ਕਿ ਇਸ ਬੀਮਾਰੀ ਤੋਂ ਬਚਾਅ ਹੀ ਬਿਹਤਰ ਹੈ ,ਜੇਕਰ ਅਸੀਂ ਆਪਣੀ ਸਿਹਤ ਪ੍ਰਤੀ ਜਾਗਰੁਕ ਅਤੇ ਸੁਚੇਤ ਹੋ ਜਾਈਏ ਤਾਂ ਏਡਜ਼ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਹਸਪਤਾਲ ਵਿਚ ਇਲਾਜ ਦੌਰਾਨ ਵੀ ਏਡਜ਼ ਤੋਂ...
ਕੋਟਈਸੇਖਾਂ,1 ਦਸੰਬਰ (ਜਸ਼ਨ): 13 ਪੰਜਾਬ ਲੜਕੇ ਬਟਾਲੀਅਨ ਫਿਰੋਜ਼ਪੁਰ ਕੈਂਟ ਦੇ ਕਰਨਲ ਹਰੀ ਪਰਸ਼ਾਦ ਅਰੋੜਾ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਵਿੱਚ ਸੀਨੀਅਰ ਵਿੰਗ ਦੀ ਨਵੀਂ ਭਰਤੀ ਹੋਈ । ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੀ ਸ਼ਾਮਲ ਸਨ । ਪਿ੍ਰੰਸੀਪਲ ਨੇ ਕੈਡਿਟਸ ਨੂੰ ਐੱਨ.ਸੀ.ਸੀ ਦੇ ਰੂਲਜ਼ ਆਦਿ ਤੋਂ ਜਾਗਰੂਕ ਕਰਾਇਆ ਅਤੇ ਐੱਨ.ਸੀ.ਸੀ ਦੇ ਫਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿਤ...
ਮੋਗਾ, 1 ਦਸੰਬਰ (ਜਸ਼ਨ): ਅੱਜ ਤੜਕਸਾਰ ਨੈਸ਼ਨਲ ਹਾਈਵੇ ‘ਤੇ ਟਰੈਕਟਰ ਟਰਾਲੀ ਅਤੇ ਮਹਿੰਦਰਾ ਪਿੱਕ ਅੱਪ ਦਰਮਿਆਨ ਹੋਈ ਸਿੱਧੀ ਟੱਕਰ ‘ਚ ਟਰੈਕਟਰ ਚਾਲਕ 22 ਸਾਲਾ ਗੁਰਦੀਪ ਸਿੰਘ ਵਾਸੀ ਖੋਟੇ ਦੀ ਮੌਕੇ ‘ਤੇ ਮੌਤ ਹੋ ਗਈ ਹੈ ਜਦਕਿ ਉਸ ਦੇ ਸਹਾਇਕ ਗੁਰਪਿੰਦਰ ਸਿੰਘ ਗੰਭੀਰ ਜਖਮੀ ਹੋ ਗਿਆ। ਇਹ ਹਾਦਸਾ ਸਵੇਰ ਸਮੇਂ ਬੱਧਣੀ ਪੁਲ ਕੋਲ ਵਾਪਰਿਆ ਜਦੋਂ ਗੁਰਦੀਪ ਸਿੰਘ ਪੁਤਰ ਝੱਗੜ ਸਿੰਘ ਅਤੇ ਗੁਪਿੰਦਰ ਸਿੰਘ ਪੁੱਤਰ ਭਜਨ ਸਿੰਘ ਪਿੰਡ ਖੋਟਿਆਂ ਨੂੰ ਆ ਰਹੇ ਸਨ ਤਾਂ ਨੈਸ਼ਨਲ ਹਾਈਵੇ ’ਤੇ ਇਹਨਾਂ...
ਮੋਗਾ,30 ਨਵੰਬਰ (ਜਸ਼ਨ): ਮੋਗਾ ਜ਼ਿਲ੍ਹੇ ਦੇ ਪਿੰਡ ਘਲੋਟੀ ਦੇ ਸਰਪੰਚ ਦਵਿੰਦਰ ਸਿੰਘ ਬਿੰਦਰ ਦੇ ਮਾਤਾ ਸ਼ਮਿੰਦਰ ਕੌਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਨੇ, ਉਨ੍ਹਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਅੱਜ ਪਿੰਡ ਘਲੋਟੀ ਦੇ ਸ਼ਮਸ਼ਾਨਘਾਟ ਵਿਖੇ 4 ਵਜੇ ਕਰ ਦਿੱਤਾ ਗਿਆ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਡਾਇਰੈਕਟਰ ਕੁਲਬੀਰ ਸਿੰਘ ਲੌਂਗੀਵਿੰਡ,ਸਾਬਕਾ ਚੇਅਰਮੈਨ ਗੁਰਬੀਰ ਸਿੰਘ ਗੋਗਾ ਸੰਗਲਾ,ਸੋਹਣਾ...
ਮੋਗਾ 30 ਨਵੰਬਰ(ਜਸ਼ਨ): ਪਿੰਡ ਚੜਿੱਕ ਚੋ ਪਿਛਲੇ 42-43 ਸਾਲ ਤੋਂ ਸਾਮਲਾਟ ਚੋ ਵਸੇ ਦਲਿਤ/ਮਜਦੂਰ ਪਰਿਵਾਰਾਂ ਦੇ ਘਰ ਜਬਰੀ ਬੁਲਡੋਜਰ ਚਲਾ ਕੇ ਢਾਹੇ ਜਾਣ ਦੀਆਂ ਧਮਕੀਆਂ ਦਿੱਤੇ ਜਾਣ (ਵਿੱਚੋ ਕੁਝ ਘਰ ਢਾਹੇ ਵੀ ਜਾ ਚੁੱਕੇ ਨੇ)ਖਿਲਾਫ ਵੱਖ ਵੱਖ ਮਜਦੂਰ/ਜਨਤਕ ਜੱਥੇਬੰਦੀਆਂ ਦੇ ਅਧਾਰਿਤ ਘਰ ਬਚਾਉ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਹ ਅਹਿਮ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਕੀਤੀ ਗਈ ਇਸ ਵਿੱਚ ਸਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਮੋਗਾ ਦੇ ਪ੍ਧਾਨ ਤੀਰਥ ਚੜਿੱਕ, ਸਹੀਦ ਭਾਈ...

