ਮੋਗਾ, 18 ਮਈ (ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜਾ, ਮਲਟੀਪਲ ਵੀਜਾ,ਸਟੱਡੀ ਵੀਜਾ,ਸੁਪਰ ਵੀਜਾ,ਪੀ.ਆਰ ਵੀਜਾ,ਬਿਜਨਸ ਵੀਜਾ ਅਤੇ ਓਪਨ ਵਰਕ ਪਰਮਿੰਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਜਸ਼ਨ ਪੁਜਾਰਾ ਦਾ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾ ਕੇ...
News
ਮੋਗਾ, 18 ਮਈ (ਜਸ਼ਨ): ‘ਮੋਗਾ ਵਾਸੀਆਂ ਦੀ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾ ਨੂੰ ਦੇਖਦਿਆਂ ਸਮਾਜ ਸੇਵੀਆਂ ਵੱਲੋਂ ਹਰ ਐਤਵਾਰ ਨੂੰ ਮੋਗਾ ਤੋਂ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਲਈ ਮੁੱਫਤ ਬੱਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਆਮ ਲੋਕ ਭਰਪੂਰ ਲਾਹਾ ਲੈ ਕੇ ਗੁਰੂਘਰ ਵਿਚ ਆਪਣੀ ਹਾਜ਼ਰੀ ਲਗਵਾ ਕੇ ਅਪਾਰ ਬਖਸ਼ਿਸਾਂ ਦੇ ਭਾਗੀ ਬਣ ਰਹੇ ਹਨ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਨੇ ਬੱਸ ਯਾਤਰਾ ਨੂੰ ਰਵਾਨਾ ਕਰਨ ਮੌਕੇ ਪ੍ਰਗਟ ਕੀਤਾ।...
ਮੋਗਾ, 16 ਮਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਡੈਂਗੂ ਵਰਗੀ ਮਹਾਮਾਰੀ ਤੋਂ ਜਾਗਰੂਕ ਕਰਨ ਦੇ ਉਦੇਸ਼ ਨਾਲ ਵਰਕਸ਼ਾਪ ਲਗਾਈ ਗਈ। ਇਸ ਮੌਕੇ ਡਾਕਟਰ ਰਾਜੇਸ਼ ਪਾਠਕ (Consultant – Pediatrics & Neonatology ਨਾਰਾਇਣ ਮਲਟੀ ਸਪੈਸ਼ਲਿਟੀ ਹਸਪਤਾਲ ਜੈਪੁਰ) ਦੀ ਵੀਡੀਓ ਦੁਆਰਾ ਡੇਂਗੂ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਉਨ੍ਹਾਂ ਨੇ ਡੇਂਗੂ ਬਿਮਾਰੀ ਦੇ ਪੈਦਾ ਹੋਣ ਦਾ ਕਾਰਨ, ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ...
ਮੋਗਾ, 11 ਮਈ (ਜਸ਼ਨ): ਮੋਗਾ ਵਿਖੇ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਸਾਬਕਾ ਤਹਿਸੀਲਦਾਰ ਗੁਰਮੀਤ ਸਿੰਘ ਫਤਿਹਗੜ੍ਹ ਕੋਰੋਟਾਣਾ ਵੱਲੋਂ ਸਰਕਾਰੀ ਮਿਡਲ ਸਕੂਲ ਫਤਿਹਗੜ੍ਹ ਕੋਰੋਟਾਣਾ ਸਕੂਲ ਵਿਚ ਉਚੇਚੇ ਤੌਰ ’ਤੇ ਪਹੰੁਚ ਕੇ 5ਵੀਂ ਕਲਾਸ ‘ਚੋਂ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤਹਿਸੀਲਦਾਰ ਗੁਰਮੀਤ ਸਿੰਘ 5ਵੀਂ ਦੀ ਪ੍ਰੀਖਿਆ ਵਿਚ ਪਹਿਲੇ , ਦੂਜੇ ਅਤੇ ਤੀਜੇ ਦਰਜੇ ’ਤੇ ਆਉਣ ਵਾਲੇ ਵਿਦਿਆਰਥੀਆਂ ਜਸਵਿੰਦਰ ਕੌਰ, ਲਖਵੀਰ ਸਿੰਘ,...
ਮੋਗਾ, 9 ਮਈ (ਜਸ਼ਨ):- ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਨਜ਼ਾਇਜ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ। ਇਸ ਤੋਂ ਬਾਅਦ ਸੂਬੇ ਦੀਆਂ ਲਿੰਕ ਸੜਕਾਂ ਅਤੇ ਕੱਚੇ ਰਾਹਾਂ ਉੱਤੇ ਹੋਏ ਕਬਜ਼ੇ ਵੀ ਛੁਡਾਏ ਜਾਣਗੇ। ਉਹ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਅਗਾਂਹਵਧੂ ਪਿੰਡ ਰਣਸੀਂਹ ਕਲਾਂ ਵਿਖੇ ਵਿਖੇ ਹੋਏ ਵਿਕਾਸ ਕਾਰਜਾਂ ਨੂੰ ਦੇਖਣ...
ਮੋਗਾ, 11 ਮਈ (ਜਸ਼ਨ): ‘ਮਾਂ ਦਿਵਸ ਮੌਕੇ ਸਾਰੀ ਦੁਨੀਆ ਮਾਂ ਨੂੰ ਸਿਜਦਾ ਕਰ ਰਹੀ ਹੈ । ਕਰਮਾਂ ਵਾਲੇ ਨੇ ਉਹ ਜਿੰਨਾ ਦੀ ਮਾਂਵਾਂ ਜ਼ਿੰਦਾ ਹਨ । ਮਾਂ ਦੇ ਨਾਲ ਹੀ ਘਰ ਹੈ । ਜਦ ਮਾਂ ਇਸ ਦੁਨੀਆਂ ਤੋ ਚੱਲੀ ਜਾਂਦੀ ਹੈ ਤਾਂ ਬੱਚਿਆਂ ਦਾ ਵੀ ਬਹੁਤ ਕੁਝ ਉਸ ਨਾਲ ਚਲਾ ਜਾਂਦਾ ਹੈ ਤੁਹਾਡੀਆਂ ਸਭ ਦੀਆਂ ਮਾਂਵਾ ਲਈ ਤੰਦਰੁਸਤੀ ਦੀ ਕਾਮਨਾਵਾਂ ਕਰਦੇ ਹਾਂ।’ ਉਪਰੋਕਤ ਸ਼ਬਦ ਮਾਂ ਦਿਵਸ ਤੇ ਕੈਂਬਰਿਜ ਇੰਟਰਨੈਸਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਸਟੇਟ ਅਵਾਰਡੀ ਨੇ ਆਪਣੀ ਮਾਤਾ ਸ੍ਰੀਮਤੀ...
ਮੋਗਾ, 10 ਮਈ (ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ‘ਚ ਬੇਰੋਜ਼ਗਾਰੀ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ । ਉਹਨਾਂ ਦੱਸਿਆ ਕਿ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਅਤੇ ਲਾਰਸਨ ਐਂਡ ਟੂਬਰੋ, ਨਿਰਮਾਣ ਹੁਨਰ ਸਿਖਲਾਈ ਸੰਸਥਾਵਾਂ ਉੱਤਰ ਪ੍ਰਦੇਸ਼ ਦੁਆਰਾ ਸੂਬੇ ਦੇ ਨੌਜਵਾਨਾਂ ਲਈ 45 ਤੋਂ 90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ...
ਮੋਗਾ, 9 ਮਈ (ਜਸ਼ਨ): ‘ਭਾਰਤੀ ਸੰਸਕ੍ਰਿਤੀ ਦੁਨੀਆਂ ਭਰ ਵਿਚ ਮਹਾਨ ਸੰਸਕ੍ਰਿਤੀ ਵਜੋਂ ਆਪਣੀ ਪਛਾਣ ਰੱਖਦੀ ਹੈ ਅਤੇ ਮਹਾਂਨ ਦੇਵੀ ਦੇਵਤਾਵਾਂ ਦੇ ਨਾਲ ਰਿਸ਼ੀਆਂ ਮੁਨੀਆਂ ਅਤੇ ਪੀਰਾਂ ਫਕੀਰਾਂ ਦੀ ਚਰਨ ਛੋਹ ਸਾਡਾ ਪੰਜਾਬ ਸਾਂਝੀਵਾਲਤਾ ਦਾ ਪ੍ਰਤੀਕ ਬਣਿਆ ਹੋਇਆ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਨਿਊ ਟਾਊਨ ਗਲੀ ਨੰਬਰ 5 ਵਿਖੇ ਮਹਾਂਮਾਈ ਦੇ ਜਾਗਰਣ ਵਿਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ: ਹਰਜੋਤ ਨੇ...
ਮੋਗਾ 9 ਮਈ (ਜਸ਼ਨ): ਅੱਜ ਮੋਗਾ ਕੋਟਕਪੂਰਾ ਰੋਡ ‘ਤੇ ਸਥਿਤ ਕਾਲੀ ਮਾਤਾ ਮੰਦਰ ਨੇੜੇ ਸਥਿਤ 10 ਮਹਾਵਿਦਿਆ ਮਾਂ ਬਗਲਾਮੁਖੀ ਮੰਦਿਰ ਵਿਖੇ ਮਾਂ ਬਗਲਾਮੁਖੀ ਜਯੰਤੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਚਾਰੀਆ ਨੰਦਲਾਲ ਸ਼ਰਮਾ ਦੀ ਅਗਵਾਈ ‘ਚ ਗਰੇਟ ਪੰਜਾਬ ਪਿ੍ਰੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਨੇ ਮੰਦਿਰ ‘ਚ ਰੀਤੀ ਰਿਵਾਜਾਂ ਨਾਲ ਝੰਡਾ ਪੂਜਨ ਕੀਤਾ ਅਤੇ ਪ੍ਰਸਿੱਧ ਵਪਾਰੀ ਸੰਜੀਵ ਸਿੰਗਲਾ ਨੇ ਅੰਮਿ੍ਰਤ ਵੇਲੇ ਦੀ ਆਰਤੀ ਕੀਤੀ । ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ...
ਮੋਗਾ,9 ਮਈ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੀਆਂ ਨਾਕਾਮੀਆ ਵਿਰੁੱਧ ਪੰਜਾਬ ਦੇ ਸਾਰੇ ਜਿਲ੍ਹਾ ਹੈੱਡਕੁਅਟਰਾਂ ’ਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸੇ ਤਰਾਂ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ‘ਚ ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਨੇ, ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੂੰ ਮੌਮੋਰੰਡਮ ਦਿੱਤਾ। ਮੰਗ ਪੱਤਰ ਵਿਚ ਪੰਜਾਬ ਨੂੰ ਦਰਪੇਸ਼ ਬਿਜਲੀ ਸਮੱਸਿਆ ਦੇ ਹੱਲ...