ਮੋਗਾ, 17 ਜਨਵਰੀ (ਜਸ਼ਨ)-ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ 22 ਦਸੰਬਰ ਨੂੰ ਮੋਗਾ ਜ਼ਿਲ੍ਹੇ ਦੇ ਡਾ.ਸੀਮਾਂਤ ਗਰਗ ਨੂੰ ਜ਼ਿਲ੍ਹਾ ਪ੍ਰਧਾਨ ਐਲਾਨ ਕੀਤੇ ਜਾਣ ਉਪਰੰਤ ਮੋਗਾ ਜ਼ਿਲ੍ਹੇ ਦੀ ਨਵੀਂ ਕਾਰਜਕਾਰਨੀ ਐਲਾਨ ਕਰਨ ਲਈ ਕੋਰ ਕਮੇਟੀ ਦੀ ਮੀਟਿੰਗ ਦੇ ਇਲਾਵਾ ਮੋਗਾ ਜ਼ਿਲ੍ਹੇ ਦੇ ਪ੍ਰਭਾਰੀ ਅਤੇ ਸਾਬਕਾ ਮੰਤਰੀ ਡਾ. ਬਲਵੀਰ ਸਿੰਘ ਸਿੱਧੂ ਮੋਗਾ ਵਿਖੇ ਵਿਚਾਰ ਵਟਾਂਦਰਾ ਕਰਨ ਲਈ ਆਏ ਸਨ । ਜ਼ਿਲ੍ਹੇ ਦੀ ਕਾਰਜ਼ਕਾਰਨੀ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਡਾ.ਸੀਮਾਂਤ ਗਰਗ,...
News
*ਕਿੱਤਾਮੁਖੀ ਸਿਖਲਾਈ ਡਾ ਉਬਰਾਏ ਜੀ ਦਾ ਅਹਿਮ ਪ੍ਰੋਜੈਕਟ - ਲੂੰਬਾ ਮੋਗਾ 17 ਜਨਵਰੀ (ਜਸ਼ਨ) : ਸਰਬੱਤ ਦਾ ਭਲਾ ਇਕਾਈ ਮੋਗਾ ਵੱਲੋਂ ਡਾ ਐਸ ਪੀ ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਜਨਵਰੀ 2014 ਤੋਂ ਮੋਗਾ ਜਿਲ੍ਹੇ ਵਿੱਚ ਕਿੱਤਾਮੁਖੀ ਸਿਖਲਾਈ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਹੁਣ ਤੱਕ 5000 ਦੇ ਕਰੀਬ ਲੜਕੀਆਂ ਨੂੰ ਸਿਲਾਈ ਅਤੇ 1000 ਦੇ ਕਰੀਬ ਲੜਕੇ ਲੜਕੀਆਂ ਨੂੰ ਕੰਪਿਊਟਰ ਦਾ ਛੇ ਮਹੀਨੇ ਦਾ ਮੁਫਤ ਕੋਰਸ ਕਰਵਾਇਆ ਜਾ ਚੁੱਕਾ ਹੈ ਤੇ ਇਨ੍ਹਾਂ ਵਿੱਚੋਂ ਜਿਆਦਾਤਰ...
ਮੋਗਾ, 16 ਜਨਵਰੀ(ਜਸ਼ਨ ) ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਵੱਲੋਂ ਨਗਰ ਸੁਧਾਰ ਟਰੱਸਟ ਦੀ ਵਿਕਾਸ ਸਕੀਮ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਨੇੜੇ ਬੱਸ ਸਟੈਂਡ ਮੋਗਾ ਦੀ ਬੇਹਤਰੀ ਲਈ 17 ਜਨਵਰੀ ਨੂੰ ਦੁਪਹਿਰ 12 ਵਜੇ ਸੂਬੇਦਾਰ ਜੋਗਿੰਦਰ ਸਿੰਘ ਕੰਪਲੈਕਸ ਵਿੱਚ ਹੀ ਬਣਿਆ ਦੁਕਾਨਾਂ ਦੇ ਅਲਾਟੀਆਂ ਜਾ ਕੋਈ ਚਾਹਵਾਨ ਖਰੀਦਦਾਰਾਂ ਨਾਲ ਮੀਟਿੰਗ ਰੱਖੀ ਗਈ ਹੈ। ਇਸ ਲਈ ਹਰ ਸੰਬੰਧਿਤ ਨੂੰ ਚੇਅਰਮੈਨ ਦੀਪਕ ਅਰੋੜਾ ਵੱਲੋਂ ਮੀਟਿੰਗ...
*ਘੜਾ ਨਿਰਮਾਤਾਵਾਂ ਨੂੰ ਡਿਪਟੀ ਕਮਿਸ਼ਨਰ ਮੋਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਏ ਸੀਨੀਅਰ ਅਧਿਕਾਰੀਆਂ ਨੇ ਕੀਤਾ ਸੰਬੋਧਿਤ ਮੋਗਾ, 16 ਜਨਵਰੀ: (ਜਸ਼ਨ ) ਜ਼ਿਲ੍ਹਾ ਮੋਗਾ ਦੇ ਘੜਾ ਨਿਰਮਾਤਾਵਾਂ ਦੀ ਭਲਾਈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਾਰਤ/ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਉਨ੍ਹਾਂ ਵਿੱਚ ਚੇਤਨਤਾ ਪੈਦਾ ਕਰਨ ਲਈ ਜ਼ਿਲ੍ਹਾ ਮੋਗਾ ਦੀ ਪਰਜਾਪਤ ਧਰਮਸ਼ਾਲਾ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਅਤੇ ਮੌਜੂਦਗੀ...
*ਸੁਆਮੀ ਕਾਂਸ਼ੀ ਪੁਰੀ ਜੀ ਮਹਾਰਾਜ ਨੇ ਡਾ.ਸੀਮਾਂਤ ਗਰਗ ਤੇ ਉਹਨਾਂ ਦੀ ਟੀਮ ਨੂੰ ਅਸ਼ੀਰਵਾਦ ਦੇ ਨਾਲ-ਨਾਲ ਸਿਰੋਪਾ ਦੇ ਕੇ ਕੀਤਾ ਸਨਮਾਨਤ ਮੋਗਾ, 16 ਜਨਵਰੀ (ਜਸ਼ਨ )-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਅੱਜ ਬੱਧਨੀ ਕਲਾਂ ਦੇ ਸੁਆਮੀ ਕਾਂਸ਼ੀ ਪੁਰੀ ਜੀ ਮਹਾਰਾਜ ਦੇ ਡੇਰੇ ਵਿਖੇ ਸਲਾਨਾ ਸਮਾਗਮ ਵਿਚ ਹਾਜ਼ਰੀ ਲਗਵਾਈ | ਇਸ ਮੌਕੇ ਤੇ ਭਾਜਪਾ ਦੇ ਯੁਵਾ ਮੋਰਚਾ ਦੇ ਜਿਲਾ ਯੂਥ ਪ੍ਰਧਾਨ ਰਾਹੁਲ ਗਰਗ, ਸ਼ਹਿਰੀ ਪ੍ਰਧਾਨ ਰਾਜਨ ਸੂਦ, ਮੰਡਲ ਪ੍ਰਧਾਨ ਵਿੱਕੀ ਸਿਤਾਰਾ, ਲੋਕਲ...
ਮੋਗਾ, 16 ਜਨਵਰੀ (ਜਸ਼ਨ): ਮਰਹੂਮ ਸ਼੍ਰੀ ਸ਼ਤੀਸ਼ ਕੁਮਾਰ ਸੂਦ ਦੀ ਯਾਦ ਨੂੰ ਸਮਰਪਿਤ ਸ਼ਤੀਸ਼ ਕੁਮਾਰ ਸੂਦ ਮੈਮੋਰੀਅਲ ਓਪਨ ਬੈੱਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ। ਇਸ ਦੋ ਰੋਜ਼ਾ ਟੂਰਨਾਮੈਂਟ ਦੇ ਪਹਿਲੇ ਦਿਨ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਜੋਤੀ ਬਾਲਾ ਮੱਟੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਦਘਾਟਨੀ ਰਸਮਾਂ ਨਿਭਾਉਣ ਉਪਰੰਤ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਡਾ: ਹਰਜੋਤ ਕਮਲ ਨੇ ਆਖਿਆ ਕਿ ਕੰਜ਼ਿਊਮਰ ਰਾਈਟਸ ਆਰਗੇਨਾਈਜੇਸ਼ਨ ਦੇ ਸੂਬਾ...
ਮੋਗਾ, 16 ਜਨਵਰੀ:(ਜਸ਼ਨ ) ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਕਿੱਲ ਕੋਰਸ ਅਤੇ ਮੁਫ਼ਤ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ। ਇਸੇ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਅਤੇ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਮੋਗਾ ਵੱਲੋਂ ਅਗਲੇ ਮਹੀਨੇ ਮੁਫ਼ਤ ਸਕਿੱਲ ਕੋਰਸਿਸ ਸ਼ੁਰੂ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ...
ਮੋਗਾ, 16 ਜਨਵਰੀ:(ਜਸ਼ਨ ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰ. ਗੁਲਨੀਤ ਸਿੰਘ ਖੁਰਾਨਾ ਦੀ ਦੇਖ ਰੇਖ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਸੜਕ ਸੁਰੱਖਿਆ ਹਫ਼ਤਾ-2023 ਤਹਿਤ ਵੱਖ ਵੱਖ ਥਾਵਾਂ ਤੇ ਨਿੱਤ ਦਿਨ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਅਤੇ ਡਰਾਈਵਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ...
ਮੋਗਾ, 15 ਜਨਵਰੀ (ਜਸ਼ਨ )-ਚਾਇਨਾ ਡੋਰ ਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਨੇ ਪਾਰ ਸਰਕਾਰ ਅਤੇ ਪ੍ਰਸ਼ਾਸਨ ਦੀ ਢਿਲ ਮੱਠ ਦੀ ਨੀਤੀ ਦੇ ਨਾਲ ਨਾਲ ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਇਸ ਕਾਤਿਲ ਡੋਰ ਦੀ ਵਰਤੋਂ ਤੋਂ ਨਾ ਵਰਜਣ ਦਾ ਨਤੀਜਾ ਅੱਜ ਮੋਗਾ ਵਿਖੇ ਸਾਹਮਣੇ ਆਇਆ ਜਦੋਂ ਪਤੰਗ ਉਡਾ ਰਹੇ 10 ਸਾਲਾ ਬੱਚੇ ਲਵਿਸ਼ ਦੇ ਪਤੰਗ ਦੀ ਚਾਇਨਾ ਡੋਰ ਹਾਈ ਵੋਲਟੇਜ ਤਾਰਾਂ ਨਾਲ ਜੁੜ ਗਈ, ਜਿਸ ਨਾਲ ਵੱਡਾ ਧਮਾਕਾ ਹੋਇਆ ਅਤੇ ਬੱਚਾ ਬੁਰੀ ਤਰਾਂ ਝੁਲਸ ਗਿਆ। ਅਤਿ ਗੰਭੀਰ ਹਾਲਤ ਵਿਚ ਬੱਚੇ ਨੂੰ...
ਮੋਗਾ , 14 ਜਨਵਰੀ (ਜਸ਼ਨ )- ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੇ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ ਦੀ ਰਹਿਨੁਮਾਈ ਹੇਠ ਹੋਏ ਵੱਡੇ ਇਕੱਠ ਵਿਚ ਆਮ ਲੋਕਾਂ ਨੇ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਣ ਲਈ ਵੱਡਾ ਉਤਸ਼ਾਹ ਦਿਖਾਇਆ ।ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਕਾਂਗਰਸ ਪਾਰਟੀ ਦੇ ਵਰਕਰ ਜ਼ਿਲਾ ਪ੍ਰਧਾਨ ਲੋਹਗੜ੍ਹ ਦੇ ਸੱਦੇ ਤੇ ਇਕੱਤਰ ਹੋਏ। ਲੋਹਗੜ੍ਹ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਹੋਇਆ ਵੱਡਾ ਇਕੱਠ ਇਸ...