News

ਧਰਮਕੋਟ ,7 ਨਵੰਬਰ (ਜਸ਼ਨ)-ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਨਾਲ ਹੋਈ ਦੇਸ਼ ਦੀ ਬਰਬਾਦੀ ਦੇ ਵਿਰੋਧ ਵਿਚ ਕੱਲ 8 ਨਵੰਬਰ ਨੂੰ ‘ਕਾਲਾ ਦਿਵਸ ’ ਮਨਾਇਆ ਜਾ ਰਿਹਾ ਹੈ। ਕਾਂਗਰਸ ਦੇ ਸੂਬਾ ਸਕੱਤਰ ਸ: ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਕੱਲ ਧਰਮਕੋਟ ਹਲਕੇ ਦੇ ਵਿਧਾਇਕ ਸ: ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਨੋਟਬੰਦੀ ਫੈਸਲੇ ਵਿਰੁੱਧ ਸਾਰੇ...
*ਰਾਸ਼ਟਰੀ ਰਾਜ ਮਾਰਗ ਬਣਾਉਣ ਦਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨਾਲ ਕੀਤਾ ਚੋਣ ਵਾਅਦਾ ਹੋਇਆ ਪੂਰਾ-: ਸ. ਚਰਨਜੀਤ ਸਿੰਘ ਚੰਨੀ ਚੰਡੀਗੜ, 7 ਨਵੰਬਰ(ਜਸ਼ਨ)- ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਸਥਾਨ ਸ੍ਰੀ ਫਤਿਹਗੜ ਸਾਹਿਬ ਅਤੇ ਵੱਡੇ ਸਾਹਿਬਜਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਸਥਾਨ ਸ੍ਰੀ ਚਮਕੌਰ ਸਾਹਿਬ ਨੂੰ ਰਾਸ਼ਟਰੀ ਰਾਜਮਾਰਗ ਨਾਲ ਜੋੜਨ ਲਈ ਕੇਂਦਰ...
ਫਿਰੋਜ਼ਪੁਰ,7 ਨਵੰਬਰ (ਜਸ਼ਨ)- ਅੱਜ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪਿੰਡ ਕਰੀ ਕਲਾਂ ਵਿਖੇ ਧੁੰਦ ਕਾਰਨ ਬੱਸ ਤੇ ਟਰਾਲੇ ਦੀ ਆਹਮੋਂ ਸਾਹਮਣੀ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 4 ਜਣਿਆਂ ਦੀ ਮੌਤ ਹੋ ਜਦਕਿ ਕਈ ਵਿਅਕਤੀ ਗੰਭੀਰ ਜਖਮੀਂ ਹੋ ਗਏ । ਅੱਜ ਸਰਦ ਰੁੱਤ ਦੀ ਪਹਿਲੀ ਧੰੁਦ ਕਾਰਨ ਵਾਪਰੇ ਇਸ ਹਾਦਸੇ ਵਿਚ ਜਲਾਲਾਬਾਦ ਦੇ ਕਈ ਸਰਕਾਰੀ ਮੁਲਾਜ਼ਮ ਇਸ ਬੱਸ ਵਿਚ ਸਵਾਰ ਸਨ। ਘਟਨਾ ਉਸ ਸਮੇਂ ਵਾਪਰੀ ਜਦੋਂ ਫਿਰੋਜ਼ਪੁਰ ਦੀ ਤਰਫੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ...
*ਸਿੱਖਿਆ, ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਕੀਤੀਆਂ ਵਿਚਾਰਾਂ ਚੰਡੀਗੜ, 7 ਨਵੰਬਰ (ਜਸ਼ਨ)-ਆਸਟਰੇਲੀਆ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਸਮੁਦਾਇਕ ਤੇ ਸਮਾਜਿਕ ਇਕਸੁਰਤਾ, ਸਮਾਜਿਕ ਹਾੳੂਸਿੰਗ, ਮਹਿਲਾ ਰੁਤਬਾ, ਏਜਿੰਗ, ਬਹੁਸੱਭਿਆਚਾਰਕ ਤੇ ਯੁਵਾ ਮਾਮਲੇ ਤੇ ਵਲੰਟੀਅਰ ਮੰਤਰੀ ਜ਼ੋਅ ਬੈਟਿਸਨ ਨੇ ਅੱਜ ਪੰਜਾਬ ਮਿਉਸਪਲ ਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ...
ਮੋਗਾ,7 ਨਵੰਬਰ (ਜਸ਼ਨ)- ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਵੱਲੋਂ ਅੱਜ ਮੋਗਾ ਵਿਖੇ ‘ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ਪੰਜਾਬ’ ਦੀ ਅਗਵਾਈ ਵਿਚ ‘ਵਿਸ਼ਾਲ ਇਨਕਲਾਬੀ ਕਾਨਫਰੰਸ ’ ਕੀਤੀ ਗਈ। ਭਾਰਤੀ ਕਮਿੳੂਨਿਸਟ ਪਾਰਟੀ ਮਾਰਕਸਾਦੀ ਲੈਨਿਨਵਾਦੀ ਨਿੳੂ ਡੈਮੋਕਰੇਸੀ , ਲੋਕ ਸੰਗਰਾਮ ਮੰਚ ,ਇਨਕਲਾਬੀ ਕੇਂਦਰ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਚਾਰ ਪਾਰਟੀਆਂ ਵੱਲੋਂ ਕਰਵਾਈ ਕਾਨਫਰੰਸ ਵਿਚ ਵੱਖ ਵੱਖ ਜ਼ਿਲਿਆਂ ਤੋਂ ਵੱਡੀ ਗਿਣਤੀ ਵਿਚ ਇਨਕਲਾਬੀ ਕਾਰਕੁੰਨ ਲਾਲ ਝੰਡੇ ਲੈ ਕੇ ਇਨਕਲਾਬੀ...
ਮੋਗਾ, 7 ਨਵੰਬਰ (ਜਸ਼ਨ) : ‘ਪੰਜਾਬ ਦੇ ਖੇਤੀ ਕਿੱਤੇ ਨੂੰ ਨਵੀਆਂ ਲੀਹਾਂ ਤੇ ਲਿਆਉਣ ਅਤੇ ਲਾਹੇਵੰਦ ਬਣਾਉਣ ਦੀ ਜ਼ਰੂਰਤ ਹੈ ਇਸ ਲਈ ਸਾਨੂੰ ਮਿਹਨਤਕਸ਼ ਕਿਸਾਨਾਂ ਦੀ ਮਿਹਨਤ ਨੂੰ ਧਿਆਨ ਵਿਚ ਰੱਖਦਿਆਂ ਇਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਖੇਤੀ ਇਨਕਲਾਬ ਲਿਆ ਕੇ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਛੋਹ ਸਕੇ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪਣੀ ਪੈਦਾਵਾਰ ਆਪਣੀ ਮੰਡੀ’ ਮੋਗਾ ਵਿਖੇ ਕੁਦਰਤੀ ਢੰਗਾਂ ਨਾਲ ਤਿਆਰ ਕੀਤੀਆਂ ਸਬਜੀਆਂ, ਦਾਲਾਂ,...
ਲੋਪੋ, 7 ਨਵੰਬਰ (ਜਸ਼ਨ): ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੁਮਨ ਲੋਪੋਂ ਦੀ ਐਥਲੈਟਿਕਸ ਟੀਮ ਨੇ ਪੰਜਾਬ ਯੂਨਵਰਸਿਟੀ ਵੱਲੋਂ 2 ਤੋਂ 4 ਨਵੰਬਰ ਤੱਕ ਕਰਵਾਈ ‘ਸੀ’ ਡਵੀਜ਼ਨ ਦੀ ਤਿੰਨ ਰੋਜ਼ਾ 70ਵੀਂ ਸਲਾਨਾ ਐਥਲੈਟਿਕਸ ਮੀਟ ਵਿਚ ਭਾਗ ਲਿਆ ਅਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਇਨਾਂ ਮੁਕਾਬਲਿਆਂ ਵਿੱਚ 53 ਪੁਆਇੰਟਾਂ ਨਾਲ ਜਿੱਤ ਹਾਸਲ ਕਰਕੇ ਪੰਜਵੀਂ ਵਾਰ ਓਵਰਆਲ ਟਰਾਫ਼ੀ ‘ਤੇ ਕਬਜ਼ਾ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਐਥਲੈਟਿਕਸ ਮੀਟ ਵਿਚ ਇੰਦਰਜੀਤ ਕੌਰ ਨੰੂ...
ਬਾਘਾਪੁਰਾਣਾ, 6 ਨਵੰਬਰ (ਜਸ਼ਨ)::ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਵਿਦਿਆਰਥੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਣਾ ਪੁਰਾਣਾ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਹਰਗੋਬਿੰਦ ਸਾਹਿਬ ਜੀ ਲੰਗਿਆਣਾ ਪੁਰਾਣਾ (ਮੋਗਾ) ਐਤਵਾਰ ਸਾਢੇ ਪੰਜ ਵਜੇ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂਪੁਰੀ ਜਾ ਬਿਰਾਜੇ। ਇਸ ਮੌਕੇ ਭਾਈ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਮਹਿਤਾ,ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਜੱਥੇਦਾਰ ਤੀਰਥ ਸਿੰਘ ਮਾਹਲਾ ਜਿਲਾ...
ਮੋਗਾ, 6 ਨਵੰਬਰ (ਜਸ਼ਨ): : ਅੱਜ ਤੋਂ 100 ਵਰੇ ਪਹਿਲਾਂ ਰੂਸ ਦੀ ਧਰਤੀ ਤੇ ਕਾਮਰੇਡ ਲੈਨਿਨ ਦੀ ਰਹਿਨੁਮਾਈ ਹੇਠ ਹਥਿਆਰਬੰਦ ਆਮ ਬਗਾਵਤ ਰਾਹੀਂ ਹੋਇਆ ਇਨਕਲਾਬ ਸੰਸਾਰ ਦੀ ਯੁੱਗ ਪਲਾਉ ਘਟਨਾ ਸੀ। ਇਸ ਇਨਕਲਾਬ ਨੇ ਦੁਨੀਆਂ ਭਰ ਦੇ ਕਿਰਤੀਆਂ ਨੂੰ ਨਵਾਂ ਜੋਸ਼ ਅਤੇ ਹੁਲਾਰਾ ਦਿੱਤਾ। ਇਸ ਇਨਕਲਾਬ ਦਾ ਖਾਸਾ ਕੌਮੀ ਨਹੀਂ, ਕੌਮਾਂਤਰੀ ਸੀ। ਇਸ ਦੀ 100ਵੀਂ ਵਰੇਗੰਢ ਮਨਾਉਣ ਲਈ ਬਣਾਈ ਗਈ ਸੂਬਾ ਪੱਧਰੀ ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਮੋਗੇ ਦੀ ਧਰਤੀ ਤੇ ਬਹੁਤ...
ਮੋਗਾ, 6 ਨਵੰਬਰ (ਜਸ਼ਨ):: ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸਟੀਚਿਊਸ਼ਨਜ ਮੋਗਾ ਦੇ ਫੈਸ਼ਨ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੂੰ ਮੁਕਤਸਰ ਸਾਹਿਬ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਜਿਸ ਵਿੱਚ ਸਤਿਆ ਸੰਨਥੈਟਿਕ ਮਿੱਲ ਮੁਕਤਸਰ ਵਿਖੇ ਲਿਜਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਰੂੰ ਤੋਂ ਕਿਵੇਂ ਧਾਗਾ ਬਣਦਾ ਹੈ, ਇਸ ਬਾਰੇ ਜਾਣਕਾਰੀ ਦਿੱਤੀ ਗਈ।ਇਸ ਵਿੱਚ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਦੀਆ ਮਸ਼ੀਨਾਂ ਬਾਰੇ ਗਿਆਨ ਦਿੱਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਕਾਰਡਿੰਗ,...

Pages