News

ਮੋਗਾ,8 ਨਵੰਬਰ (ਜਸ਼ਨ)-ਕੇਂਦਰ ਦੀ ਸੱਤਾਧਾਰੀ ਮੋਦੀ ਸਰਕਾਰ ਵੱਲੋਂ 8 ਨਵੰਬਰ ਨੂੰ ਕੀਤੀ ਨੋਟਬੰਦੀ ਦੇ ਇਕ ਸਾਲ ਪੂਰਾ ਹੋਣ ‘ਤੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਮੇਤ ਸਮੁੱਚੇ ਭਾਰਤ ਵਿਚ ਕਾਲਾ ਦਿਨ ਮਨਾਇਆ ਜਾ ਰਿਹਾ ਹੈ। ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਮੋਗਾ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਮੋਗਾ ਵਿਖੇ ਰੋਸ ਧਰਨਾ ਦੇ ਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਰੋਸ ਧਰਨੇ ਦੌਰਾਨ ਵਿਧਾਇਕ ਡਾ: ਹਰਜੋਤ ਕਮਲ, ਸਾਬਕਾ ਮੰਤਰੀ ਡਾ...
ਚੰਡੀਗੜ 8,ਨਵੰਬਰ(ਜਸ਼ਨ):ਪੰਜਾਬ ਪੁਲਿਸ ਵੱਲੋਂ ਮਿੱਥ ਕੇ ਕਤਲ ਕਰਨ ਵਾਲੇ ਸ਼ੂਟਰ ਰਮਨਦੀਪ ਸਿੰਘ ਉਰਫ ਰਮਨ ਕਨੇਡੀਅਨ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਵੱਲੋਂ ਆਰ.ਐਸ. ਨੇਤਾ ਬਰਿ. ਜਗਦੀਸ਼ ਗਗਨੇਜਾ, ਰਵਿੰਦਰ ਗੁਸਾਈਂ ਦੀ ਹੱਤਿਆ ਕੀਤੀ ਗਈ ਸੀ। ਬੁੱਧਵਾਰ ਨੂੰ ਦੋੋਸ਼ੀ ਬਾਘਾਪੁਰਾਣਾ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ । ਪੁਲਿਸ ਦੇ ਬੁਲਾਰੇ ਅਨੁਸਾਰ ਰਮਨਦੀਪ (28) ਵਸਨੀਕ ਚੂੜਵਾਲ, ਪੁਲਿਸਥਾਨਾ ਮਿਹਰਬਾਨ, ਲੁਧਿਆਣਾ ਨੇ ਇੰਕਸਾਫ ਕੀਤਾ ਹੈ ਕਿ ਉਸ...
ਮੋਗਾ,8 ਨਵੰਬਰ (ਜਸ਼ਨ)- ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਨਾਲ ਹੋਈ ਦੇਸ਼ ਦੀ ਬਰਬਾਦੀ ਦੇ ਵਿਰੋਧ ਵਿਚ ਅੱਜ ਧਰਮਕੋਟ ਹਲਕੇ ਦੇ ਵਿਧਾਇਕ ਸ: ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਮਕੋਟ ਹਲਕੇ ਤੋਂ ਕਾਂਗਰਸੀ ਵਰਕਰ ਮਾਰਕੀਟ ਕਮੇਟੀ ਧਰਮਕੋਟ ਦੇ ਦਫਤਰ ਨਜ਼ਦੀਕ ਚੌਂਕ ਵਿਖੇ ਇਕੱਤਰ ਹੋਏ ਅਤੇ ਪ੍ਰਧਾਨ ਮੰਤਰੀ ਦੀਆਂ ਨੋਟਬੰਦੀ ਦੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਵਿਰੋਧ ਕਰਦਿਆਂ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੁਖਜੀਤ ਸਿੰਘ...
ਮੋਗਾ, 8 ਨਵੰਬਰ (ਜਸ਼ਨ)-ਪੰਜਾਬ ਵਿਚ ਫਿਰਕੂ ਤਾਕਤਾਂ ਨੂੰ ਸਿਰ ਨਾ ਚੁੱਕਣ ਦੇਣ ਅਤੇ ਪੰਜਾਬ ਵਿਚ ਅਮਨ ਸ਼ਾਤੀ ਨੂੰ ਬਹਾਲ ਕਰਨ ਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਜੀ ਪੀ ਸੁਰੇਸ਼ ਅਰੋੜਾ ਵੱਲੋਂ ਕੱਲ ਕੀਤੀ ਵਿਸ਼ੇਸ਼ ਪੈ੍ਰਸ ਕਾਨਫਰੰਸ ਤੋਂ ਬਾਅਦ ਅੱਜ ਮੋਗਾ ਵਿਖੇ ਮਹਿਣਾ ਦੇ ਸੀ ਆਈ ਏ ਸਟਾਫ ਵਿਖੇ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਪੂਰਾ ਦਿਨ ਹਾਜ਼ਰ ਰਹੇ। ਇਸ ਮੌਕੇੇ ਡੀ ਆਈ ਜੀ ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਤਿੰਨ ਜ਼ਿਲਿਆਂ ਦੇ ਐੱਸ ਐੱਸ ਪੀਜ਼ ਅਤੇ ਜ਼ਿਲਾ ਪੁਲਿਸ...
ਬਾਘਾਪੁਰਾਣਾ,8 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਸਾਲ 8 ਨਵੰਬਰ ਨੂੰ ਕੀਤੀ ਗਈ ਨੋਟਬੰਦੀ ਨੂੰ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਭਾਰਤੀ ਅਰਥਵਿਵਸਥਾ ਲਈ ਘਾਤਕ ਦੱਸ ਕੇ 8 ਨਵੰਬਰ ਨੂੰ ‘ਕਾਲਾ ਦਿਨ’ ਐਲਾਨ ਦਿੱਤਾ ਹੈ ਅਤੇ ਅੱਜ ਦੇ ਦਿਨ ਪੂਰੇ ਭਾਰਤ ਵਿੱਚ ਕਾਂਗਰਸ ਤੇ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਇਸ ਦਿਨ ਨੂੰ ਹਰ ਸਾਲ ਕਾਲੇ ਦਿਨ ਵਜੋਂ ਯਾਦ ਰੱਖਣ ਦਾ...
ਬਾਘਾਪੁਰਾਣਾ,8ਨਵੰਬਰ (ਜਸਵੰਤ ਗਿੱਲ)-ਗੁਰਦੁਆਰਾ ਗੋਬਿੰਦਸਰ ਸਾਹਿਬ ਲੰਗੇਆਣਾ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰਤਾਪ ਸਿੰਘ ਆਪਣੀ 96 ਸਾਲਾਂ ਉਮਰ ਭੋਗਦੇ ਹੋਏ ਸਦੀਵੀਂ ਵਿਛੋੜਾ ਦੇ ਜਾਣ ’ਤੇ ਉਨਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਲੰਗੇਆਣਾ ਵਿਖੇ ਕੀਤਾ ਗਿਆ ਹੈ। ਉਨਾਂ ਦੀ ਚਿਖਾ ਨੂੰ ਅਗਨੀ ਦਿਖਾਉਣ ਦੀ ਰਸਮ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਮੁੱਖ ਸੇਵਾਦਾਰ ਦਮਦਮੀ ਟਕਸਾਲ ਵੱਲੋਂ ਨਿਭਾਈ ਗਈ। ਇਸ ਮੌਕੇ ਉਨਾਂ ਦੇ ਨਾਲ ਸਵ. ਸੰਤ ਬਾਬਾ ਪ੍ਰਤਾਪ ਸਿੰਘ ਦੇ ਸਪੁੱਤਰ ਬਾਬਾ...
ਨਿਹਾਲ ਸਿੰਘ ਵਾਲਾ ,8 ਨਵੰਬਰ (ਜਸ਼ਨ)- ਮੋਦੀ ਸਰਕਾਰ ਵੱਲੋਂ ਇਕ ਸਾਲ ਪਹਿਲਾਂ ਕੀਤੀ ਨੋਟਬੰਦੀ ਕਾਰਨ ਭਾਰਤ ਦੇ ਲੋਕਾਂ ,ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਦੀ ਹੋਈ ਦੁਰਦਸ਼ਾ ਕਾਰਨ ਕਾਂਗਰਸ ਵੱਲੋਂ ਅੱਜ ਦੇ ਦਿਨ ਨੂੰ ਦੇਸ਼ ਭਰ ਵਿਚ ‘ਕਾਲਾ ਦਿਵਸ ’ ਵਜੋਂ ਮਨਾ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਸਬੰਧੀ ਅੱਜ ਨਿਹਾਲ ਸਿੰਘ ਵਾਲਾ ਦੀ ਮੰਡੀ ਵਿਖੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਅਤੇ ਕਾਰਕੁੰਨਾਂ ਨੇ ਨੋਟਬੰਦੀ ਖਿਲਾਫ ਰੋਸ...
ਬਠਿੰਡਾ,8 ਨਵੰਬਰ (ਜਸ਼ਨ) - ਬਠਿੰਡਾ ਨੇੜਲੇ ਭੁੱਚੋ ਮੰਡੀ ਵਿਖੇ ਸਵੇਰੇ ਵੇਲੇ ਖੜੀ ਬੱਸ ਨਾਲ ਵਾਰੋ ਵਾਰੀ ਕਈ ਵਾਹਨਾਂ ਦੇ ਟਕਰਾ ਜਾਣ ਕਾਰਨ ਵਾਪਰੇ ਦਰਦਨਾਕ ਹਾਦਸੇ ਦੌਰਾਨ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਜਿਹਨਾਂ ਵਿਚ 8 ਵਿਦਿਆਰਥੀ ਰਾਮਪੁਰਾ ਫੂਲ ਦੇ ਦੱਸੇ ਜਾ ਰਹੇ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਭੁੱਚੋ ਨੇੜੇ ਫਲਾਈਓਵਰ ਤੇ ਧੂੰਏ ਤੇ ਧੁੰਦ ਕਾਰਨ ਸੜਕ ਤੇ ਕੁਝ ਗੱਡੀਆਂ ਆਪਸ ਵਿੱਚ ਟਕਰਾ ਗਈਆਂ,ਘਟਨਾ ਤੋਂ ਤੁਰੰਤ ਬਾਅਦ ਜਦ ਲੋਕ ਮਦਦ ਲਈ ਆਏ ਤਾਂ ਇੰਨੇ ‘ਚ ਪਿਛੋਂ ਆਉਂਦਾ...
ਮੋਗਾ, 07 ਨਵੰਬਰ (ਜਸ਼ਨ):ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ), ਵਿੱਚ ਚੱਲ ਰਹੇ ਹਿੰਦੀ ਵਿਭਾਗ ਦੇ ਐੱਮ.ਏ. ਸਮੈਸਟਰ ਦੂਜਾ ਅਤੇ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਐੱਮ.ਏ. ਸਮੈਸਟਰ ਦੂਜਾ ਦੀ ਵਿਦਿਆਰਥਣ ਰਮਨਦੀਪ ਕੌਰ ਨੇ 74 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਅਤੇ ਸੁਖਜਿੰਦਰ ਕੌਰ ਨੇ 69 ਫ਼ੀਸਦੀ ਅੰਕ ਲੈ ਕੇ ਦੂਸਰਾ ਸਥਾਨ ਹਾਸਿਲ ਕੀਤਾ। ਐੱਮ.ਏ. ਸਮੈਸਟਰ ਚੌਥਾ ਵਿੱਚੋਂ ਕੁਲਵਿੰਦਰ ਕੌਰ...
ਬੱਧਨੀ ਕਲਾਂ, 7 ਨਵੰਬਰ : ਬੀਤੇ ਦਿਨੀਂ ਸੀ. ਬੀ. ਐਸ. ਈ. ਦੇ ਤਾਇਕਵਾਂਡੋ ਮੁਕਾਬਲੇ ਦਿੱਲੀ ਪਬਲਿਕ ਸਕੂਲ ਕਲਿੰਗਾ, ਭੁਵਨੇਸ਼ਵਰ (ਉੜੀਸਾ) ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਕਈ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਅੰਡਰ-14 ਵਿੱਚੋਂ ਸਕੂਲ ਬੱਧਨੀ ਕਲਾਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਗੋਲਡ ਮੈਡਲ ਹਾਸਿਲ ਕਰਕੇ ਆਪਣੇ ਸਕੂਲ ਦਾ ਹੀ ਨਹੀਂ ਸਗੋਂ ਸਟੇਟ ਦਾ ਨਾਮ ਰੌਸ਼ਨ ਕੀਤਾ ਹੈ। ਸਾਰੇ ਪੰਜਾਬ ਵਿੱਚੋਂ ਇਕਲੌਤੀ ਖੁਸ਼ਪ੍ਰੀਤ ਕੌਰ ਨੇ ਹੀ ਗੋਲਡ ਮੈਡਲ ਪ੍ਰਾਪਤ...

Pages