News

ਨੱਥੂਵਾਲਾ ਗਰਬੀ , 14 ਜੂਨ (ਪੱਤਰ ਪਰੇਰਕ)- ਮਦਰੱਸਾ ਤਾਲੀਮ-ਉੱਲ ਕੁਰਆਨ ਮਾਣੂਕੇ ਗਿੱਲ ਵਿਖੇ 29ਵੇਂ ਰੋਜੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮਾਸਟਰ ਅਜੀਤ ਸਿੰਘ ਸ਼ਾਤ ਸਾਬਕਾ ਵਿਧਾਇਕ ਹਲਕਾ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਲਗਭਗ ਛੇ ਹਜਾਰ ਮੁਸਲਮਾਨ ਭਰਾਵਾਂ ਨਾਲ ਉਸ ਦੇ ਨਿੱਜੀ ਸਬੰਧ ਹਨ ਅਤੇ ਉਨਾ੍ਹ ਦਾ ਮੁਸਲਿਮ ਭਾਈਚਾਰੇ ਨਾਲ ਬਹੁਤ ਪਿਆਰ ਹੈ।ਖਾਸ ਕਰਕੇ ਲੁਕਮਾਨ ਮੁਹੰਮਦ ਜੀ ਨਾਲ ਸਮੇ ਸਮੇ ਤੇ ਉਨਾ੍ਹ ਦੀ ਮੁਲਾਕਾਤ ਹੁੰਦੀ ਰਹਿੰਦੀ ਹੈ ਪਰ...
ਨੱਥੂਵਾਲਾ ਗਰਬੀ , 14 ਜੂਨ (ਪੱਤਰ ਪਰੇਰਕ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐਨ.ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਕੂਲ ਕਾਊਂਸਲ ਚੁਣਨ ਵਾਸਤੇ ਵਿਦਿਆਰਥੀਆਂ ਦੀਆਂ ਵੋਟਾਂ ਸਕੂਲ ਵਾਈਸ ਪਿ੍ਰੰਸੀਪਲ ਮੈਡਮ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਪ੍ਰਬੰਧ ਹੇਠ ਪਵਾਈਆਂ ਗਈਆਂ।ਇੰਨਾ੍ਹ ਵੋਟਾਂ ਰਾਹੀ ਹੈੱਡ ਬੁਆਏ,ਹੈੱਡ ਗਰਲ, ਵਾਈਸ ਹੈੱਡ ਬੁਆਏ,ਵਾਈਸ ਹੈੱਡ ਗਰਲ,ਸਪੋਰਟਸ ਹੈੱਡ,ਸਕੂਲ ਦੇ ਚਾਰੇ ਹਾਊਸਾਂ ਦੇ ਕਪਤਾਨਾਂ ਦੀ ਚੋਣ ਕੀਤੀ ਗਈ।ਵੋਟਾਂ ਤੋਂ ਬਾਅਦ ਘੋਸ਼ਿਤ ਕੀਤੇ...
ਨੱਥੂਵਾਲਾ ਗਰਬੀ ,14 ਜੂਨ (ਪੱਤਰ ਪਰੇਰਕ)- ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਜੀ ਦੀ ਯਾਦ ਵਿੱਚ ਸਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਹਫਤਾਵਾਰੀ ਧਾਰਮਿਕ ਸਮਗਮਾਂ ਦੌਰਾਨ ਸ਼੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ।ਉਪਰੰਤ ਸੰਗਤਾਂ ਵੱਲੋਂ ਮੂਲਮੰਤਰ ਦੇ ਜਾਪ ਦੀਆਂ ਦੋ ਇਕੋਤਰੀਆਂ ਅਤੇ ਚੌਪਈ ਸਾਹਿਬ ਦੇ ਪੰਜ ਪਾਠ ਮਿਲ ਕੇ ਕੀਤੇ ਗਏ।ਇਸ ਤੋਂ ਉਪਰੰਤ ਖੁੱਲੇ ਦਿਵਾਨ ਹਾਲ ਵਿੱਚ...
ਮੋਗਾ,14 ਜੂਨ (ਜਸ਼ਨ)-ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਸੇਵਾਵਾਂ ਵਿੱਚ ਜੁਟੀ ਖਾਲਸਾ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਠੰਡੀ ਛਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ।ਇਸ ਬਾਬਤ ਸਤਨਾਮ ਸਿੰਘ ਕਾਰਪੇਂਟਰ ਅਤੇ ਪਰਮਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਲੰਗਰ ਵਿਚ ਛਾਂ-ਦਾਰ, ਫਲਦਾਰ ਅਤੇ ਸਜਾਵਟੀ ਬੂਟੇ ਵੰਡੇ ਜਾਣਗੇ ਇਹ ਲੰਗਰ 17 ਜੂਨ ਨੂੰ ਗਿਆਰਾਂ ਵਜੇ ਸਤਨਾਮ ਵਾਚ ਹਾਊਸ ਨੇੜੇ ਮਜਿਸਟਿਕ ਰੋਡ ਪੰਪ ਕੋਲ ਲਗਾਇਆ ਜਾਵੇਗਾ ਅਤੇ ਇਸ ਦਾ ਉਦਘਾਟਨ...
ਮੋਗਾ,13 ਜੂਨ (ਜਸ਼ਨ)-ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਖਾਦੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਵੰਤ ਸਿੰਘ ਮਾਹਲਾ ਦੇ ਮਾਤਾ ਬਲਵਿੰਦਰ ਕੌਰ ਨਮਿੱਤ ਰੱਖੇ ਗਏ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਪਿੰਡ ਦੁੱਨੇਕੇ ਵਿਖੇ ਪਾਇਆ ਗਿਆ। ਇਸ ਮੌਕੇ ਸਮਾਜ ਦੇ ਵੱਖ ਵੱਖ ਖੇਤਰਾਂ ਤੋਂ ਅਹਿਮ ਸ਼ਖਸੀਅਤਾਂ ਤੋਂ ਇਲਾਵਾ ਸ਼ਹਿਰਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਇਸ ਮੌਕੇ ਉੱਘੇ ਕਥਾਵਾਚਕ ਭਾਈ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ...
ਮੋਗਾ, 14 ਜੂਨ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਹਿੰਮਤਪੁਰਾ ਵਿਖੇ ਬੀਤੀ ਦੇਰ ਰਾਤ ਅਣਖ ਦੀ ਖ਼ਾਤਰ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਹਿੰਮਤਪੁਰਾ ਦੇ ਨਿਵਾਸੀ ਮੰਗਾ ਸਿੰਘ ਦਾ ਵਿਆਹ 12 ਸਾਲ ਪਹਿਲਾਂ ਲੁਧਿਆਣਾ ਜ਼ਿਲੇ ਦੇ ਪਿੰਡ ਜ਼ਲਾਲਦੀਵਾਲ ਵਿਖੇ ਹਰਜਿੰਦਰ ਕੌਰ ਨਾਲ ਹੋਇਆ ਸੀ ਅਤੇ ਉਹ ਆਪਣੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਨਾਂ ‘ਚ ਝਗੜਾ ਰਹਿੰਦਾ ਸੀ। ਬੀਤੀ ਰਾਤ ਉਸ ਨੇ ਪਿੰਡ ਦੀ ਸੱਥ ‘ਚ ਆਪਣੀ...
ਕੋਟਕਪੂਰਾ, 14 ਜੂਨ (ਟਿੰਕੂ ਪਰਜਾਪਤੀ) :- ਅਪੰਗ-ਸੁਅੰਗ ਅਸੂਲ ਮੰਚ ਪੰਜਾਬ ਦੇ ਮੈਂਬਰ ਮਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਨੇੜਲੇ ਪਿੰਡ ਮੱਤਾ ਵਿਖੇ ਕੀਤੀ ਗਈ ਮੀਟਿੰਗ ’ਚ ਅੰਗਹੀਣ ਵਿਧਵਾ ਬੀਬੀਆਂ, ਬੁਢਾਪਾ ਪੈਨਸ਼ਨ ਵਾਲੇ ਬਜੁਰਗ, ਆਂਗਨਵਾੜੀ ਵਰਕਰਾਂ, ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਹੋਰ ਹਰਖਿਆਲੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਅਪੰਗ-ਸੁਅੰਗ ਅਸੂਲ ਮੰਚ ਕੋਟਕਪੂਰਾ ਦੇ ਸੀਨੀਅਰ ਵਰਕਰ ਜਗਤਾਰ ਸਿੰਘ, ਹਰਜਿੰਦਰ ਸਿੰਘ, ਜਗਜੀਤ ਸਿੰਘ ਵਾਂਦਰ ਜਟਾਣਾ...
ਕੋਟਕਪੂਰਾ, 14 ਜੂਨ (ਟਿੰਕੂ ਪਰਜਾਪਤੀ) :- ਮਹਾਂਦੇਵ ਸੇਵਾਦਲ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ, ਵਰਕਰਾਂ ਅਤੇ ਸੇਵਾਦਾਰਾਂ ਨੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਅਮਰਨਾਥ ਲੰਗਰਾਂ ਵਾਸਤੇ 23ਵਾਂ ਰਾਸ਼ਨ ਦਾ ਭਰਿਆ ਕੇੈਂਟਰ ਰਵਾਨਾ ਕੀਤਾ। ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਰਾਜਨ ਸਿੰਗਲਾ ਅਤੇ ਵਿਸ਼ੇਸ਼ ਮਹਿਮਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਪ੍ਰਧਾਨ ਪੈ੍ਰਸ ਕਲੱਬ ਕੋਟਕਪੂਰਾ ਨੇ ਸਾਂਝੇ ਤੌਰ ’ਤੇ ਕੈਂਟਰ ਨੂੰ ਹਰੀ ਝੰਡੀ ਦਿਖਾਈ। ਕਿਸ਼ੌਰ ਕੁਮਾਰ ਅਤੇ ਪ੍ਰੇਮ ਸ਼ਰਮਾ ਨੇ ਦੱਸਿਆ ਕਿ...
ਨਿਹਾਲ ਸਿੰਘ ਵਾਲਾ,13 ਜੂਨ(ਜਸ਼ਨ)- ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੇ ਮਾਤਾ ਸ਼੍ਰੀਮਤੀ ਲਾਜਵੰਤੀ ਸ਼ਰਮਾ ਨਮਿੱਤ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਅੱਜ ਪੱਤੋ ਹੀਰਾ ਸਿੰਘ ਦੇ ਪ੍ਰਾਚੀਨ ਮੰਦਿਰ ਸ਼੍ਰੀ ਭਗਵਤੀ ਦੁਰਗਾ ਮੰਦਰ ਵਿਖੇ ਪਾਏ ਗਏ। ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਲਈ ਰਾਜਨੀਤਕ ਹਸਤੀਆਂ ਤੋਂ ਇਲਾਵਾ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ।...
ਮੋਗਾ 13 ਜੂਨ (ਜਸ਼ਨ): ਬੀਤੀ ਰਾਤ ਇਕ ਨੌਜਵਾਨ ਦੀ ਨਾ-ਮਾਲੂਮ ਰੇਲਗੱਡੀ ਹੇਠਾਂ ਆ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਮੋਗਾ-ਫ਼ਿਰੋਜ਼ਪੁਰ ਰੋਡ ’ਤੇ ਡਗਰੂ ਸਟੇਸ਼ਨ ਦੇ ਕੋਲੋਂ 30 ਸਾਲ ਦੇ ਨੌਜਵਾਨ ਵਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨੀ ਲੀਲਾ ਸਮਾਪਤ ਕਰ ਲਈ। ਅੱਜ ਸਵੇਰੇ ਰੇਲਵੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਸਮਾਜ ਸੇਵੀ ਸੁਸਾਇਟੀ ਦੀ ਸਹਾਇਤਾ...

Pages