News

ਅੰਮ੍ਰਿਤਸਰ 16 ਦਸੰਬਰ 2018:(ਜਸ਼ਨ): ਸ਼੍ਰੋਮਣੀ ਅਕਾਲੀ ਦਲ ਦੇ ਧੁੰਦਲੇ ਹੋ ਰਹੇ ਚਹਿਰੇ ਨੂੰ ਸਾਫ਼ ਸੁਥਰਾ ਬਣਾਉਣ ਲਈ ਉੱਘੇ ਟਕਸਾਲੀ ਅਕਾਲੀ ਲੀਡਰਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ, ਜਥੇਦਾਰ ਸੇਵਾ ਸਿੰਘ ਸੇਖਵਾਂ ਆਦਿ ਵਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ। ਇਸ ਸਮਾਰੋਹ ਵਿੱਚ ਖਾਲਸਾ ਪੰਥ ਦਾ ਵੱਡਾ ਇਕੱਠ ਸ਼ਾਮਿਲ ਹੋਇਆ ਅਤੇ 'ਸ੍ਰੀ ਅਕਾਲ ਤਖ਼ਤ ਸਾਹਿਬ' ਅੱਗੇ ਮੁੱਖ ਲੀਡਰਾਂ ਵਲੋਂ ਅਰਦਾਸ ਬੇਨਤੀ ਕਰਕੇ ਇਸ ਨਵੇਂ...
ਮੋਗਾ,16 ਦਸੰਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂਆਂ ਵੱਲੋਂ ਅੱਜ ਨਵੀਂ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਦੇ ਐਲਾਨ ਉਪਰੰਤ ਮੋਗਾ ਜ਼ਿਲੇ ਦੇ ਅਕਾਲੀ ਆਗੂਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਦੌਰਾਨ ਨਵੀਂ ਪਾਰਟੀ ਸਬੰਧੀ ਪ੍ਰਤੀਕਰਮ ਦਿੰਦਿਆਂ ਪਰਸਥਿਤੀਆਂ ਅਤੇ ਲੋਕ ਫਤਵੇ ਨੂੰ ਅਹਿਮੀਅਤ ਦਿੱਤੀ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ‘ਨੋ ਕੁਮੈਂਟ’ ਆਖ ਕੇ ਨਵੀਂ ਬਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਸਬੰਧੀ ਕੋਈ...
ਅੰਮਿ੍ਰਤਸਰ,16 ਦਸੰਬਰ (ਜਸ਼ਨ): ਅੱਜ 16 ਦਸੰਬਰ ਨੂੰ ਪੰਜਾਬ ਵਿਸ਼ੇਸ਼ਕਰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿਚ ਨਵਾਂ ਸਫ਼ਾ ਜੁੜਿਆ ਜਦੋਂ ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ,ਸੇਵਾ ਸਿੰਘ ਸੇਖਵਾਂ ਅਤੇ ਡਾ ਰਤਨ ਸਿੰਘ ਅਜਨਾਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੰੁਚ ਕੇ ਨਵੀਂ ਪਾਰਟੀ ’ ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਦਾ ਐਲਾਨ ਕਰ ਦਿੱਤਾ। ਇਸ ਮੌਕੇ ਭਾਰੀ ਗਿਣਤੀ ਵਿਚ ਸ਼ਾਮਲ ਆਗੂਆਂ,ਵਰਕਰਾਂ ਅਤੇ ਆਮ ਲੋਕਾਂ ਨੇ ਬਾਗੀਆਂ ਵੱਲੋਂ ਲਏ ਇਸ ਫੈਸਲੇ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ...
ਮੁੱਦਕੀ , 15 ਦਸੰਬਰ (ਜਸ਼ਨ): ਸਥਾਨਕ ਕਸਬੇ ਵਿੱਚ ਸਥਿਤ ਮਾਲਵੇ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਅਤੇ ਉੱਘੇ ਸਮਾਜ ਸੇਵੀ ਅਤੇ ਪੱਤਰਕਾਰ ਰਾਜਵੀਰ ਸਿੰਘ ਭਲੂਰੀਏ ਦੀ ਹੋਣਹਾਰ ਬੇਟੀ ਵੱਲੋਂ ਲਿਖੀ ਹੋਈ ਕਵਿਤਾਵਾਂ ਦੀ ਪੁਸਤਕ “ਪੁੰਘਰਦੀ ਕਲੀ” ਨੂੰ ਸਕੂਲ ਦੇ ਵਿਹੜੇ ਵਿੱਚ ਲੋਕ ਅਰਪਣ ਕੀਤਾ ਗਿਆ।ਸਵੇਰ ਦੀ ਸਭਾ ਵਿੱਚ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ਸਾਹਿਤਕਾਰ ਅਤੇ ਵਿਦਵਾਨ ਡਾ: ਦੇਵਿੰਦਰ ਸੈਫੀ ਨੇ ਮੁੱਖ...
ਮੋਗਾ,15ਦਸੰਬਰ (ਜਸ਼ਨ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ ਦੀ ਸਕੂਲ ਕਮੇਟੀ ਦੀ ਮੀਟਿੰਗ ਕੀਤੀ ਗਈ ।ਜਿਸ ਵਿੱਚ ਪਿਛਲੇ ਸਮੇਂ ਅੈਸ . ਸੀ ਵਿਦਿਆਰਥੀਆਂ ਦੀ ਪੋਸਟ ਮੈਟਿਕ ਸਕਾਲਰਸ਼ਿਪ ਸਕੀਮ ਤਹਿਤ ਫੀਸ ਮਾਫ਼ ਹੋਣ ਦੇ ਬਾਵਜੂਦ ਭਰਵਾਈ ਗਈ ਪ੍ਰੀਖਿਆ ਫ਼ੀਸ ਨੂੰ ਵਾਪਸ ਕਰਾਉਣ ਦੀ ਮੰਗ ਕੀਤੀ ਗਈ । ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਖ਼ਜ਼ਾਨਚੀ ਜਗਵੀਰ ਕੌਰ ਮੋਗਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ...
ਮੋਗਾ, 15 ਦਸੰਬਰ (ਜਸ਼ਨ):-ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਕਲਾਂ ਦੀ ਅਧਿਆਪਕਾ ਕੰਵਲਪ੍ਰੀਤ ਕੌਰ ਸੰਧੂ ਪਤਨੀ ਪੱਤਰਕਾਰ ਅਤੇ ਸਮਾਜ ਸੇਵੀ ਰਾਜਵੀਰ ਸਿੰਘ ਭਲੂਰੀਆ ਨੇ ਆਪਣੀ ਬੇਟੀ ਸਨਮਵੀਰ ਕੌਰ ਸੰਧੂ ਦਾ 14ਵਾਂ ਜਨਮ ਦਿਨ ਸਕੂਲ ਦੇ ਲੋੜਵੰਦ ਬੱਚਿਆ ਨੂੰ ਬੂਟ ਵੰਡ ਕੇ ਮਨਾਇਆ।ਉਕਤ ਸਮਾਜ ਸੇਵੀ ਜੋੜੀ ਵੱਲੋਂ ਨਵੀ ਪਿਰਤ ਪਾਉਦੇ ਹੋਏ ਮਾਹਲਾ ਕਲਾਂ ਦੇ ਪ੍ਰਾਇਮਰੀ ਸਕੂਲ ਵਿੱਚ ਪੜਦੇ ਲੋੜਵੰਦ 54 ਬੱਚਿਆਂ ਨੂੰ ਬੂਟ ਦਿੱਤੇ ਗਏ ।ਇਸ ਮੌਕੇ ਤੇ ਉਨਾ੍ਹ ‘ਸਾਡਾ ਮੋਗਾ ਡੌਟ ਕੌਮ’ ਨਿਊਜ਼...
ਧਰਮਕੋਟ,15 ਦਸੰਬਰ (ਜਸ਼ਨ): ਹਲਕਾ ਧਰਮਕੋਟ ਦੇ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ ਵੱਲੋਂ ਹਲਕੇ ਦੇ ਪਿੰਡਾਂ ਵਿਚ ਸਮੁੱਚੇ ਵਿਕਾਸ ਦੇ ਮਕਸਦ ਨਾਲ ਪੰਚਾਇਤੀ ਚੋਣਾਂ ਦੌਰਾਨ ਸਰਬਸੰਮਤੀ ਨਾਲ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦੀ ਚੋਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਪਿੰਡ ਸੰਗਲਾ ਵਿਖੇ ਪਿੰਡ ਵਾਸੀਆਂ ਨੇ ਸ: ਗੁਰਬੀਰ ਸਿੰਘ ਗੋਗਾ ਨੂੰ ਪਿੰਡ ਸੰਗਲਾ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ । ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਵਾਈਸ ਚੇਅਰਮੈਨ...
ਤਰਨਤਾਰਨ15 ਦਸੰਬਰ (ਜਸ਼ਨ):ਤਰਨਤਾਰਨ ਦੇ ਨਜ਼ਦੀਕ ਪੈਂਦੇ ਇਕ ਪੈਲੇਸ 'ਚ ਕੰਮ ਕਰਦੇ 4 ਨੌਜਵਾਨਾਂ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਮਾਰੇ ਗਏ ਇਨ੍ਹਾਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਪੈਲੇਸ ਦੇ ਇਕ ਕਮਰੇ 'ਚੋਂ ਮਿਲੀਆਂ ਹਨ, ਜਿੱਥੇ ਉਹ ਸੁੱਤੇ ਪਏ ਸਨ। ਇਨ੍ਹਾਂ ਵਿਚੋਂ ਇਕ ਸਾਥੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਮਰਨ ਵਾਲੇ ਨੌਜਵਾਨ ਪੈਲੇਸ 'ਚ ਸਫ਼ਾਈ ਦਾ ਕੰਮ ਕਰਦੇ ਸਨ ਅਤੇ ਰਾਤ ਨੂੰ ਸੌਣ ਸਮੇਂ ਕਮਰੇ...
ਮੋਗਾ, 15 ਦਸੰਬਰ(ਜਸ਼ਨ): ਸਟੂਡੈਂਟ ਅਤੇ ਵਿਜਟਰ ਵੀਜਾ ਲਗਵਾਕੇ ਲੋਕਾਂ ਦੇ ਵਿਦੇਸ਼ ਜਾਣ ਦੇ ਸਪਨਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਸਾਕਾਰ ਕਰ ਰਹੀ ਪੰਜਾਬ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਜੋ ਸਥਾਨਕ ਬਸ ਸਟੈਂਡ ਦੇ ਕੋਲ ਸਥਿਤ ਹੈ, ਦੇ ਵੱਲੋਂ ਜਿੱਥੇ ਆਏ ਦਿਨ ਵਿਦਿਆਰਥੀਆਂ ਦੇ ਕੈਨੇਡਾ, ਆਸਟ੍ਰੇਲੀਆ ਅਤੇ ਨਿੳੂਜੀਲੈਂਡ ਦੇ ਸਟੱਡੀ ਵੀਜਾ ਲਗਵਾਏ ਜਾ ਰਹੇ ਹਨ ਉੱਥੇ ਸੰਸਥਾ ਵੱਲੋਂ ਲੋਕਾਂ ਦੇ ਵਿਜਟਰ ਵੀਜਾ ਵੀ ਬੇਹਤਰੀਨ ਢੰਗ ਨਾਲ ਲਗਵਾਕੇ ਲੋਕਾਂ ਦੇ ਸਪਨਿਆਂ ਨੂੰ ਸਾਕਾਰ ਕੀਤਾ ਜਾ...
ਮੋਗਾ 14 ਦਸੰਬਰ:(ਜਸ਼ਨ) : ਲੇਹ ਤੋਂ ਚੱਲ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ 12 ਦਸੰਬਰ ਨੂੰ ਮੋਗਾ ਜ਼ਿਲੇ ‘ਚ ਪੁੱਜੀ ‘ਸਵੱਸਥ ਭਾਰਤ ਤੰਦਰੁਸਤ ਪੰਜਾਬ ਯਾਤਰਾ‘ ਤਿੰਨ ਦਿਨ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਸਿਹਤ ਦਾ ਸੁਨੇਹਾ ਦਿੰਦੀ ਹੋਈ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਈ। ਇਹ ਰੈਲੀ ਬੱਸ ਸਟੈਡ ਤੋ ਹੋ ਕੇ ਮੇਨ ਬਜ਼ਾਰ ਵਿੱਚ ਹੁੰਦੀ ਹੋਈ ਕੈਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਪੁੱਜੀ, ਜਿੱਥੇ ਸਕੂਲ ਦੇ...

Pages