ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਾਈਸ ਚੇਅਰਮੈਨ ਬਾਈ ਮੱਖਣ ਸਿੰਘ ਸੁਖਾਨੰਦ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਠੱਠੀ ਭਾਈ, 20 ਦਸੰਬਰ (ਜਸ਼ਨ):-ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਹਜ਼ੂਰਾ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਮੋਗਾ ਜਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਾਈਸ ਚੇਅਰਮੈਨ ਬਾਈ ਮੱਖਣ ਸਿੰਘ ਸੁਖਾਨੰਦ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਸਦੀਵੀ ਵਿਛੋੜਾ ਦੇ ਗਏ ਸਨ ,ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਸੁਖਾਨੰਦ ਵਿਖੇ ਕੀਤਾ ਗਿਆ । ਉਨ੍ਹਾਂ ਨੂੰ ਇਲਾਕੇ ਭਰ ਤੋਂ ਵੱਖ ਵੱਖ ਪਾਰਟੀਆਂ, ਧਾਰਮਿਕ, ਵਿਦਿਅਕ ਸੰਸਥਾਵਾਂ ਅਤੇ ਕਲੱਬਾਂ ਦੇ ਆਗੂਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਬਾਈ ਮੱਖਣ ਸਿੰਘ ਨਮਿਤ ਸਵੇਰ ਸਮੇਂ ਇਲਾਹੀ ਗੁਰਬਾਣੀ ਦੇ ਵੈਰਾਗਮਈ ਕੀਰਤਨ ਕੀਤੇ ਗਏ। ਸੰਸਕਾਰ ਸਮੇਂ ਬਾਈ ਮੱਖਣ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਕਰਮਜੀਤ ਸਿੰਘ ਠਾਣਾ ਅਤੇ ਲਖਵੀਰ ਸਿੰਘ, ਸੁਲੱਖਣ ਸਿੰਘ ਭਰਾ, ਮੇਜਰ ਸਿੰਘ ਭਤੀਜੇ ਆਦਿ ਨੇ ਦਿੱਤੀ। ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਡੇਰਾ ਭੋਰੇ ਵਾਲਾ ਸੁਖਾਨੰਦ ਵਾਲੇ ਬਾਬਾ ਸੁਖਮੰਦਰ ਸਿੰਘ ਢਿੱਲੋਂ, ਸੀਨੀਅਰ ਕਾਂਗਰਸੀ ਨੇਤਾ ਕਮਲਜੀਤ ਸਿੰਘ ਬਰਾੜ, ਜੱਗਾ ਸਿੰਘ ਸੇਵਾਦਾਰ, ਗੁਰਚਰਨ ਸਿੰਘ ਚੀਦਾ ਚੇਅਰਮੈਨ ਪੰਚਾਇਤ ਸੰਮਤੀ ਬਾਘਾ ਪੁਰਾਣਾ, ਅੰਮ੍ਰਿਤਪਾਲ ਸਿੰਘ ਸਿੱਧੂ ਬੁਲਾਰਾ ਆਮ ਆਦਮੀ ਪਾਰਟੀ, ਲਖਵੀਰ ਸਿੰਘ ਸਰਪੰਚ ਸੁਖਾਨੰਦ, ਸੈਕਟਰੀ ਗੋਪਾਲ ਸਿੰਘ, ਨਾਹਰ ਸਿੰਘ ਸਾਬਕਾ ਸਕੱਤਰ, ਇਕਬਾਲ ਸਿੰਘ ਆਹਲੂਵਾਲੀਆ ਸਾਬਕਾ ਪ੍ਰਧਾਨ, ਚਰਨਜੀਤ ਸਿੰਘ ਸੁਖਾਨੰਦ ਸਾਬਕਾ ਬਲਾਕ ਸੰਮਤੀ ਮੈਂਬਰ, ਡਾਕਟਰ ਸੁਖਵਿੰਦਰ ਕੌਰ ਸੰਧੂ ਪ੍ਰਿੰਸੀਪਲ ਡਿਗਰੀ ਕਾਲਜ ਸੁਖਾਨੰਦ, ਗੁਰਜੀਤ ਕੌਰ ਵਾਈਸ ਪ੍ਰਿੰਸੀਪਲ, ਗੁਰਜੀਤ ਕੌਰ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ, ਸਤਿਨਾਮ ਕੌਰ ਪ੍ਰਿੰਸੀਪਲ ਪਬਲਿਕ ਸਕੂਲ, ਡਾਕਟਰ ਰਵਿੰਦਰ ਕੌਰ ਪ੍ਰਿੰਸੀਪਲ ਬੀ. ਅੈਡ ਕਾਲਜ, ਸਰਪੰਚ ਰਾਮ ਸਿੰਘ,ਚਰਨਜੀਤ ਸਿੰਘ ਖਿਆਲੀਵਾਲਾ, ਅਜੈਪਾਲ ਸਿੰਘ ਬਰਗਾੜੀ, ਪਰਮਿੰਦਰ ਸਿੰਘ ਸਿੱਧੂ ਸਾਬਕਾ ਸਰਪੰਚ, ਕਲੱਬ ਪ੍ਰਧਾਨ ਕਮਲਜੀਤ ਸਿੱਧੂ, ਜਸਵੀਰ ਸਿੰਘ ਅੈਕਸੀਅਨ ਪਾਵਰਕਾਮ, ਅੈਸ ਡੀ ਓ ਗੁਰਮੇਲ ਸਿੰਘ, ਜੇ. ਈ. ਸੁਖਵਿੰਦਰ ਚੀਦਾ, ਲਾਈਨਮੈਨ ਅਮਨਦੀਪ ਸਿੰਘ, ਪੰਚ ਲਖਵਿੰਦਰ ਕੁਮਾਰ, ਬੇਅੰਤ ਸਿੰਘ ਵਾਂਦਰ ਮੋਗੇ ਵਾਲੇ, ਕੈਪਟਨ ਬਹਾਦਰ ਸਿੰਘ ਸੁਖਾਨੰਦ, ਪੰਚ ਕੇਵਲ ਸਿੰਘ, ਲਖਵੀਰ ਸਿੰਘ ਪੰਚ, ਤੇਜਾ ਸਿੰਘ ਖਾਲਸਾ, ਪੰਚ ਸੁਖਦੇਵ ਸਿੰਘ ਰਾਣਾ, ਇਕਬਾਲ ਸਿੰਘ ਸਿੱਧੂ ਸਾਬਕਾ ਸਰਪੰਚ, ਸਮੂਹ ਕਾਲਜ ਸਟਾਫ, ਬੂਟਾ ਸਿੰਘ ਸੁੰਗਲ, ਪੰਚ ਸੰਧੂਰਾ ਸਿੰਘ, ਸਮੂਹ ਸਟਾਫ਼ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਸੁਖਾਨੰਦ ਆਦਿ ਵੱਖ ਵੱਖ ਪਾਰਟੀਆਂ, ਧਾਰਮਿਕ, ਵਿਦਿਅਕ, ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬ ਆਗੂਆਂ ਨੇ ਬਾਈ ਮੱਖਣ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ।

ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਸ. ਮੱਖਣ ਸਿੰਘ ਨੂੰ ਸਿੱਖਿਆ ਖੇਤਰ ਦਾ ਕਰਮਸ਼ੀਲ ਯੋਧਾ ਕਰਾਰ ਦਿੰਦਿਆਂ ਆਖਿਆ ਕਿ ਲੜਕੀਆਂ ਦੀ ਸਿੱਖਿਆ ਲਈ ਮੱਖਣ ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ