ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿੱਦਿਅਕ ਸੰਸਥਾਵਾਂ ਦੇ ਰੂਹੇ-ਰਵਾਂ ਉੱਪ ਚੇਅਰਮੈਨ ਸ. ਮੱਖਣ ਸਿੰਘ ਇਸ ਦੁਨੀਆਂ ਵਿਚ ਨਹੀਂ ਰਹੇ,ਅੰਤਿਮ ਸੰਸਕਾਰ ਅੱਜ 20 ਦਸੰਬਰ ਨੂੰ

ਠੱਠੀ ਭਾਈ, 20 ਦਸੰਬਰ (ਜਸ਼ਨ)- ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿ ੱਦਿਅਕ ਸੰਸਥਾਵਾਂ ਦੇ ਉੱਪ  ਚੇਅਰਮੈਨ ਸ. ਮੱਖਣ ਸਿੰਘ 19 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਹਜ਼ੂਰਾ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਾਈਸ ਚੇਅਰਮੈਨ ਸ.ਮੱਖਣ ਸਿੰਘ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਵਾਈਸ ਚੇਅਰਮੈਨ ਸ. ਮੱਖਣ ਸਿੰਘ ਨੇ ਹਮੇਸ਼ਾ ਭਵਿੱਖ ਦੀ ਉੱਤਮਤਾ ਲਈ ਨਿੱਠ ਕੇ ਕੰਮ ਕੀਤਾ ਅਤੇ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਉਹਨਾਂ ਨੂੰ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣ ਲਈ ਕਾਲਜ ਵਿਚ ਉਸਾਰੂ ਮਾਹੌਲ ਦੀ ਸਿਰਜਣਾ ਕੀਤੀ । ਅੱਜ ਉਹਨਾਂ ਦੇ ਵਿਛੋੜੇ ਨਾਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦਾ ਹਰ ਵਿਦਿਆਰਥੀ ਅਤੇ ਸਟਾਫ਼ ਗਮਗੀਨ ਹੈ ।  ਉੱਪ  ਚੇਅਰਮੈਨ ਸ. ਮੱਖਣ ਸਿੰਘ ਦਾ ਅੰਤਿਮ ਸੰਸਕਾਰ ਅੱਜ 20 ਦਸੰਬਰ ਨੂੰ ਦੁਪਹਿਰ 12 ਵਜੇ ਪਿੰਡ ਸੁਖਾਨੰਦ ਵਿਖੇ ਕੀਤਾ ਜਾਵੇਗਾ।