News

ਸਮਾਲਸਰ, 12 ਜੁਲਾਈ (ਜਸਵੰਤ ਗਿੱਲ) : ਬਾਘਾਪੁਰਾਣਾ ਕਸਬੇ ਦੇ ਪਿੰਡ ਮੌੜ ਨੌ ਅਬਾਦ ਵਿਖੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਵਿੱਚ ਚੱਲ ਗੋਲੀ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਅੰਗਰੇਜ ਸਿੰਘ ਉਰਫ ਪੀਲੂ ਪੁੱਤਰ ਬਚਿੱਤਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਅੰਗਰੇਜ ਸਿੰਘ ਪਿੰਡ ਦੀ ਸੱਥ ਵਿੱਚ ਸੱਤਾ ਸਿੰਘ ਪੁੱਤਰ ਸਰਦਾਰਾ ਸਿੰਘ ਨੰੂ ਪੈਸੇ ਦੇ ਲੈਣ ਦੇਣ ਕਰਕੇ ਕੁੱਟਮਾਰ ਰਹੇ ਸਨ ਇਸ ਸਬੰਧੀ ਜਦ ਸੱਤਾ ਸਿੰਘ ਦੇ ਪੁੱਤਰ ਤਾਜ ਸਿੰਘ ਨੰੂ ਪਤਾ...
ਮੋਗਾ,12 ਜੁਲਾਈ (ਜਸ਼ਨ)- ਵਿਸ਼ਵ ਆਬਾਦੀ ਦਿਵਸ ਮੌਕੇ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਮੋਗਾ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਸਦਕਾ ਇਕ ਜ਼ਿਲਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਆਗਾਜ਼ ਕਰਦੇ ਹੋਏ ਅੰਮਿ੍ਰਤ ਸ਼ਰਮਾ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਦੇ ਹੋਏ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਡਾ: ਰੁਪਿੰਦਰ ਕੌਰ ਗਿੱਲ ਜ਼ਿਲਾ ਪਰਿਵਾਰ ਅਤੇ ਭਲਾਈ ਅਫਸਰ ਮੋਗਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ...
ਮੋਗਾ,12 ਜੁਲਾਈ (ਜਸ਼ਨ)- ਕਨੇਡਾ ਦੌਰੇ ’ਤੇ ਗਏ ਕੈਂਬਰਿੱਜ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਅੱਜ ਮੀਡੀਆ ਵੇਵਜ਼ ਕਮਿੳੂਟੀਕੇਸ਼ਨ ਏ ਐੱਮ 1600 ਚੈਨਲ ਦੇ ਰੂ-ਬ-ਰੂ ਹੋਏ । ਆਪਣੇ ਨਿੱਜੀ ਦੌਰੇ ’ਤੇ ਕਨੇਡਾ ਗਏ ਸਟੇਟ ਐਵਾਰਡੀ ਦਵਿੰਦਰਪਾਲ ਸਿੰਘ ਰਿੰਪੀ ਨਾਲ ਵੇਵਜ਼ ਕਮਿੳੂਟੀਕੇਸ਼ਨ ਰੇਡੀਓ ਚੈਨਲ ਵੱਲੋਂ ਸਿੱਧੀ ਗੱਲਬਾਤ ਕੀਤੀ ਗਈ। ਚੈਨਲ ਦੇ ਐਕਰ ਸ: ਅਮਰਜੀਤ ਸਿੰਘ ਅਤੇ ਕਨੇਡਾ ਦੇ ਲੋਕਾਂ ਨੇ ਦਵਿੰਦਰ ਪਾਲ ਸਿੰਘ ਤੋਂ ਪੰਜਾਬ ਦੀਆਂ ਸਿੱਖਿਆ ਨੀਤੀਆਂ ਅਤੇ ਪੰਜਾਬ ਅੰਦਰ ਨੌਜਵਾਨਾਂ...
ਨਿਹਾਲ ਸਿੰਘ ਵਾਲਾ,11 ਜੁਲਾਈ (ਮਨਪ੍ਰੀਤ ਸਿੰਘ)-ਬੀਤੇ ਕੱਲ ਜੰਮੂ ਕਸ਼ਮੀਰ ਦੇ ਜ਼ਿਲੇ ਅਨੰਤਨਾਗ ਵਿੱਚ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਨੂੰ ਢਾਲ ਬਣਾ ਕੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋਂ ਨੇ ਕਿਹਾ ਕਿ ਇਸ ਹਮਲੇ ਵਿੱਚ ਮਾਰੇ ਗਏ ਬੇਕਸੂਰ ਯਾਤਰੀਆਂ ਮੌਤ ਦੇ ਘਾਟ ਉਤਾਰਨ ਵਾਲੇ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠੀਆ ਜਾਵੇ ਤਾਂ ਜੋ ਅਜਿਹੇ ਬੁਜਦਿਲ ਕਤਲੋਗਾਰਦ ਕਰਨ ਵਾਲੇ ਦੋਸ਼ੀ ਅਜਿਹੀਆਂ...
ਕੋਟ ਈਸੇ ਖ਼ਾਂ,11 ਜੁਲਾਈ (ਜਸ਼ਨ)-ਕਸਬਾ ਕੋਟ ਈਸੇ ਖਾਂ ਵਿੱਚ ਮੋਗਾ ਛੋਟਾ ਹਾਥੀ ਯੂਨੀਅਨ, ਫਤਿਹਗੜ ਪੰਜਤੂਰ ਅਤੇ ਕੋਟ ਈਸੇ ਖਾਂ ਦੀ ਛੋਟਾ ਹਾਥੀ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਟਰੱਕ ਯੂਨੀਅਨ ਕੋਟ ਈਸੇ ਖਾਂ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਮੋਗਾ ਦੇ ਪ੍ਰਧਾਨ ਲਖਵਿੰਦਰ ਸਿੰਘ ਭੁੱਲਰ ਅਤੇ ਫਤਿਹਗੜ ਪੰਜਤੂਰ ਤੋਂ ਪ੍ਰਧਾਨ ਦਰਸ਼ਨ ਸਿੰਘ ਨੇ ਮੁੱਖ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਭੁੱਲਰ ਅਤੇ ਕੋਟ ਈਸੇ ਖਾਂ ਦੇ ਛੋਟਾ ਹਾਥੀ ਯੂਨੀਅਨ ਦੇ ਪ੍ਰਧਾਨ ਸੋਨੂੰ...
ਧਰਮਕੋਟ,11 ਜੁਲਾਈ (ਪੱਤਰ ਪਰੇਰਕ) ਧਰਮਕੋਟ ਹਲਕੇ ਦੇ ਪਿੰਡ ਕਮਾਲਕੇ ਵਿਖੇ ਪੀਰ ਬਾਬਾ ਬੂਟੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸੱਭਿਆਚਾਰਕ ਮੇਲਾ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ‘ਬਾਬਾ ਬੂਟੇ ਸ਼ਾਹ ਕਲੱਬ (ਰਜਿ.) ਪ੍ਰਬੰਧਕ ਕਮੇਟੀ, ਵੱਲੋਂ 13 ਜੁਲਾਈ ਦਿਨ ਵੀਰਵਾਰ (29 ਹਾੜ) ਨੂੰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਸਮਾਂ ਸਾਰਣੀ ਵਾਲਾ ਪੋਸਟਰ ਜਾਰੀ ਕਰਦੇ ਹੋਏ ਪ੍ਰਧਾਨ ਗੁਰਮੇਲ ਸਿੰਘ, ਦਿਲਬਾਗ...
ਧਰਮਕੋਟ,11 ਜੁਲਾਈ (ਪੱਤਰ ਪਰੇਰਕ) - ਕੋਟ ਈਸੇ ਖਾਂ ਰੋਡ ’ਤੇ ਸਥਿੱਤ ਇਲਾਕੇ ਦੀ ਨਾਮਵਰ ਆਈਲੈਟਸ ਸੰਸਥਾ ‘ਕਰਵ ਪਲੱਸ ਸਟੱਡੀ ਪਲਾਜਾ’ ਵਿਚ ਵਿਦਿਆਰਥੀਆਂ ਨੂੰ ਸਟੱਡੀ ਵੀਜੇ ਸਬੰਧੀ ਜਾਣਕਾਰੀ ਦੇਣ ਦੇ ਮੰਤਵ ਨਾਲ ਵਿਸ਼ੇਸ਼ ਸੈਮੀਨਾਰ ਸੰਸਥਾ ਦੇ ਐਮ ਡੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਸੰਸਥਾ ਅਤੇ ਆਸ-ਪਾਸ ਪਿੰਡਾਂ ਦੇ 70 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਸਥਾ ਦੇ ਐਮ ਡੀ ਅਮਨਦੀਪ ਸਿੰਘ ਅਤੇ ਡਾਇਰੈਕਟਰ...
ਮੋਗਾ, 11 ਜੁਲਾਈ (ਜਸ਼ਨ)-ਸ਼ਹਿਰ ਦੇ ਪ੍ਰਮੁੱਖ ਸਿੱਖਿਆ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਪੜਾਈ ਦੇ ਨਾਲ ਨਾਲ ਬੱਚਿਆਂ ਦੇ ਬਹੁਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਕੈਂਦਰਿਤ ਕਰਦਾ ਹੈ। ਇਹ ਸੰਸਥਾ ਬੱਚਿਆਂ ਨੂੰ ਸਮੇਂ ਸਮੇਂ ’ਤੇ ਸਮਾਜਿਕ ਵਿਸ਼ਿਆਂ ਤੋਂ ਵੀ ਜਾਗਰੂਕ ਕਰਦੀ ਰਹਿੰਦੀ ਹੈ। ਇਸੇ ਕੜੀ ਤਹਿਤ ਅੱਜ ਸਕੂਲ ਵਿਚ ਲਾਇਨ ਕੱਲਬ ਮੋਗਾ ਐਕਟਿਵ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕੱਲਬ ਦੇ ਰਿਜ਼ਨ ਚੇਅਰਮੈਨ ਲਾਇਨ ਡਾ: ਪਵਨ ਗਰੋਵਰ ਤੇ...
ਅਜੀਤਵਾਲ ,11 ਜੁਲਾਈ (ਜਸ਼ਨ)-ਮੋਗਾ ਦੇ ਨਜ਼ਦੀਕੀ ਪਿੰਡ ਕੋਕਰੀ ਫੂਲਾ ਸਿੰਘ ਵਿਖੇ ਇੱਕ ਕਿਸਾਨ ਨੇ ਜ਼ਹਿਰਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ । ਬੀਤੇ ਕੱਲ ਉਹ ਆਪਣੀ ਮਾਰੂਤੀ ਕਾਰ ਤੇ ਅਜੀਤਵਾਲ ਤੋਂ ਆਪਣੇ ਪਿੰਡ ਕੋਕਰੀ ਫੂਲਾ ਸਿੰਘ ਨੂੰ ਆ ਰਿਹਾ ਸੀ, ਜਦ ਉਹ ਮਟਵਾਣੀ ਵਾਲੇ ਆਰੇ ਕੋਲ ਪੁਹੰਚਿਆ ਤਾਂ ਉਸ ਨੇ ਗੱਡੀ ਵਿਚ ਹੀ ਕੋਈ ਜ਼ਹਿਰੀਲੀ ਚੀਜ ਖਾ ਲਈ ਤੇ ਗੱਡੀ ਕੋਲੋਂ ਜਦ ਪਿੰਡ ਵਾਸੀ ਜਤਿੰਦਰ ਸਿੰਘ ਲੰਘਿਆ ਤਾਂ ਉਸ ਨੇ ਦੇਖਿਆ ਕਿ ਜਸਵੀਰ ਸਿੰਘ ਜੱਸੀ ਗੱਡੀ ਵਿਚ ਬੇਹੋਸ਼ੀ ਦੀ ਹਾਲਤ...
ਬਿਲਾਸਪੁਰ ,11 ਜੁਲਾਈ (ਜਸ਼ਨ)-ਭਾਰਤ ਚੋਣ ਕਮਿਸ਼ਨ ਵੱਲੋਂ ਕੋਈ ਵੀ ਵੋਟਰ ਵਾਂਝਾ ਨੇ ਰਹੇ ਤਹਿਤ 31 ਜੁਲਾਈ 2017 ਤੱਕ ਨਵੇਂ ਵੋਟਰਾਂ ਦੀ ਰਜਿਸ਼ਟ੍ਰੇਸ਼ਨ ਕੀਤੀ ਜਾਵੇਗੀ। ਚੋਣਕਾਰ ਰਜਿਸ਼ਟ੍ਰੇਸ਼ਨ ਹਲਕਾ ਨਿਹਾਲ ਸਿੰਘ ਵਾਲਾ (071) ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਭਾਗੀਕੇ ਦੇੇ ਬੂਥ ਨੰ. 172,173 ਅਤੇ 174 ਵਿਖੇ ਵੋਟਾਂ ਬਣਾਉਣ ਦਾ ਕੰਮ ਕੀਤਾ ਗਿਆ। ਕੇਂਦਰਾਂ ਤੇ ਬੀ.ਐਲ.ਓ. ਤਰਲੋਚਨ ਸਿੰਘ, ਦਿਲਬਾਗ ਸਿੰਘ ਅਤੇ ਗੁਰਬਿੰਦਰ ਸਿੰਘ ਨੇ ਇਸ ਸੰਬੰਧੀ ਫਾਰਮ ਭਰ ਕੇ ਰਜਿਸ਼ਟ੍ਰੇਸ਼ਨ ਕੀਤੀ।

Pages