News

ਨਵੀਂ ਦਿੱਲੀ, 18 ਜੂਨ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਪੁਰ-ਕੰਡੀ ਡੈਮ ਪ੍ਰਾਜੈਕਟ ਦੀ ਜਲਦੀ ਤੋਂ ਜਲਦੀ ਪ੍ਰਵਾਨਗੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨਾਂ ਨੇ ਇਸ ਪ੍ਰੋਜੈਕਟ ਨੂੰ 90:10 ਦੇ ਅਨੁਪਾਤ ਨੂੰ ਕਾਇਮ ਰੱਖਣ ਅਤੇ ਪ੍ਰਾਥਮਿਕਤਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਮੁੱਦਾ ਅੱਜ ਦੁਪਹਿਰ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਇੱਕ ਮੀਟਿੰਗ ਦੌਰਾਨ ਉਠਾਇਆ। ਉਨਾਂ...
ਮੋਗਾ 18ਜੂਨ (ਜਸ਼ਨ): ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਛਬੀਲ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਲਗਾਈ ਗਈ।ਇਸ ਮੌਕੇ ਦਫਤਰ ਦੇ ਸਮੂਹ ਸਟਾਫ ਵੱਲੋਂ ਸੰਗਤਾਂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਗਈ। ਦਫਤਰ ਦੇ ਬੁਲਾਰੇ ਨੇ ਸਾਡਾ ਮੌਕਾ ਡਾਟਕਾਮ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬੀਆਂ ਨੂੰ ਸੇਵਾ ਵਿਰਾਸਤ ਵਿੱਚ ਮਿਲੀ ਹੈ ਇਸ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹੀ ਉਨ੍ਹਾਂ ਨੇ ਇਹ ਛਬੀਲ ਲਗਾਈ ਹੈ...
ਮੋਗਾ,18 ਜੂਨ (ਜਸ਼ਨ)- ਅੱਜ ਵਿਜੀਲੈਂਸ ਵਿਭਾਗ ਵੱਲੋਂ ਨਿਹਾਲ ਸਿੰਘ ਵਾਲਾ ਥਾਣੇ ’ਚ ਤੈਨਾਤ ਏ ਐੱਸ ਆਈ ਗੁਰਪਾਲ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਮੌਕੇ ’ਤੇ ਗਿ੍ਰਫਤਾਰ ਕਰ ਲਿਆ। ਮੋਗਾ ਵਿਜੀਲੈਂਸ ਦਫ਼ਤਰ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਵਿਜੀਲੈਂਸ ਫਿਰੋਜ਼ਪੁਰ ਰੇਂਜ ਸ: ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਅਸ਼ੋਕ ਕੁਮਾਰ ਪੁੱਤਰ ਜਗਨਨਾਥ ਵਾਸੀ ਭਗਤਾ ਭਾਈ ਕਾ ਖਿਲਾਫ਼ ਕਿਸੇ ਵਿਅਕਤੀ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪੈਸਿਆਂ...
ਅੰਮਿ੍ਰਤਸਰ, 18 ਜੂਨ (ਜਸ਼ਨ): ਅੱਜ ਸਵੇਰੇ ਅੰਮਿ੍ਰਤਸਰ ਦਿੱਲੀ ਹਾਈਵੇ ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਬੱਚੇ ਅਤੇ ਤਿੰਨ ਔਰਤਾਂ ਸਮੇਤ ਇੱਕ ਪਰਿਵਾਰ ਦੇ 7 ਵਿਅਕਤੀਆਂ ਦੀ ਮੌਤ ਹੋ ਗਈ, ਇਹ ਪਰਿਵਾਰ ਹਰਿਆਣਾ ਜਾਂ ਦਿੱਲੀ ਦੇ ਉੱਤਮਨਗਰ ਦਾ ਵਾਸੀ ਦੱਸਿਆ ਜਾ ਰਿਹਾ ਹੈ। ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਟੂਰ ਉਪਰੰਤ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਵਾਪਸ ਦਿੱਲੀ ਲਈ ਰਵਾਨਾ ਹੋਇਆ, ਪਰ ਖਿਲਚੀਆਂ ਪਿੰਡ ਨੇੜੇ ਇੰਨਾ ਦੀ ਸਕਾਰਪਿਓ ਮਹਿੰਦਰਾ ਗੱਡੀ ਸੜਕ ਤੇ ਖੜੇ ਸਟੇਸ਼ਨਰੀ ਵਾਲੇ...
ਮੋਗਾ 18 ਜੂਨ (ਜਸ਼ਨ): ਅਗਰਵਾਲ ਸੰਪੰਨ ਪਰਿਵਾਰ ਇਕਜੁੱਟਤਾ ਨਾਲ ਸਮਾਜ ਵਿਚ ਫੈਲੀਆਂ ਹੋਈਆਂ ਰੂੜੀਵਾਦੀ ਰਸਮਾਂ ਅਤੇ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਅੱਗੇ ਆਵੇ ਤਾਂ ਹੀ ਸਮਾਜ ਵਿਚ ਨਵੀਂ ਦਿਸ਼ਾ ਆਵੇਗੀ। ਇਨਾ ਸ਼ਬਦਾਂ ਦਾ ਪ੍ਰਗਟਾਵਾ ਅਗਰਵਾਲ ਸਭਾ ਪੰਜਾਬ ਦੀ ਵਿਸ਼ੇਸ਼ ਬੈਠਕ ਵਿਚ ਅਗਰਵਾਲ ਸਭਾ ਪੰਜਾਬ ਦ ਸਰਪ੍ਰਸਤ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਤੇ ਪੰਜਾਬ ਪ੍ਰਧਾਨ ਸਾਬਕਾ ਮੰਤਰੀ ਰੂਪ ਚੰਦ ਸਿੰਗਲਾ ਨੇ ਸਥਾਨਕ ਦੱਤ ਰੋਡ ਸਥਿਤ ਗੋਪਾਲ ਆਧਾਰਸ਼ਿਲਾ ਵਾਟਿਕਾ ਵਿਖੇ ਅਗਰਵਾਲ...
ਫ਼ਿਰੋਜ਼ਪੁਰ 18 ਜੂਨ (ਪੰਕਜ ਕੁਮਾਰ):ਸਰਕਾਰੀ ਹਸਪਤਾਲ ਵਿਖੇ ਕੰਮ ਕਰਦੇ ਸਮੇਂ ਪਾਵਰਕਾਮ ਠੇਕੇਦਾਰ ਦੇ ਕਰਮਚਾਰੀ ਵਰਿੰਦਰ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਤਲਵੰਡੀ ਮੰਗੇ ਖਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਾਵਰਕਾਮ ਦੇ ਠੇਕੇਦਾਰ ਨਾਲ ਕੰਮ ਕਰਦਾ ਸੀ। ਜੋ ਦੁਪਹਿਰ 12 ਵਜੇ ਸਰਕਾਰੀ ਹਸਪਤਾਲ ਨੇੜੇ ਬਿਜਲੀ ਸਪਲਾਈ ਦਾ ਜੈਂਪਰ ਲਗਾ ਰਿਹਾ ਸੀ। ਜੈਂਪਰ ਲਗਾਉਂਦੇ ਹੋਏ ਅਚਾਨਕ ਤਾਰਾਂ 'ਚ ਕਰੰਟ ਆਉਣ ਕਾਰਨ ਉਸਦੀ ਮੌਤ ਹੋ ਗਈ। ਉਸਦੇ ਸਾਥੀਆਂ...
ਮੋਗਾ 18 ਜੂਨ (ਜਸ਼ਨ):ਸ਼ੂਗਰ ਚੇਤਨਾ ਸੁਸਾਇਟੀ ਮੋਗਾ ਦੀ ਵਿਸ਼ੇਸ਼ ਬੈਠਕ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ ਸਰਪ੍ਰਸਤ ਅਤੇ ਸੰਸਥਾਪਕ ਰਜਿੰਦਰ ਛਾਬੜਾ ਦੀ ਅਗਵਾਈ ਵਿਚ ਹੋਈ। ਸੰਸਥਾਪਕ ਰਜਿੰਦਰ ਛਾਬੜਾ ਅਤੇ ਸਰਪ੍ਰਸਤ ਪ੍ਰੇਮ ਚੱਕੀ ਵਾਲਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਸਮਾਜ ਸੇਵੀ ਕਾਰਜ ਇਸੇ ਤਰਾਂ ਜਾਰੀ ਰਹਿਣਗੇ। ਪਿਛਲੇ ਦਿਨੀਂ ਸੁਸਾਇਟੀ ਵੱਲੋਂ ਮੰਗ ਕੀਤੀ ਗਈ ਕਿ ਕਮੇਟੀ ਦਾ ਪੁਨਰ ਗਠਨ ਕੀਤਾ ਗਿਆ ਹੈ। ਜਿਸ ਵਿਚ ਪ੍ਰਦੀਪ ਮੰਗਲਾ ਨੂੰ ਲਗਾਤਾਰ ਤੀਸਰੀ ਵਾਰ...
ਮੋਗਾ 18 ਜੂਨ (ਜਸ਼ਨ): ਸ਼ੂਗਰ ਚੇਤਨਾ ਸੁਸਾਇਟੀ ਵੱਲੋਂ ਹਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਲਗਾਏ ਜਾਣ ਵਾਲੇ ਨਿਸ਼ੁਲਕ ਸ਼ੂਗਰ ਜਾਂਚ ਕੈਂਪ ਦੀ ਕੜੀ ਤਹਿਤ ਇਸ ਐਤਵਾਰ ਨੂੰ 36ਵਾਂ ਨਿਸ਼ੁਲਕ ਸ਼ੂਗਰ ਜਾਂਚ ਕੈਂਪ ਅਤੇ ਜਾਗਰੂਕਤਾ ਕੈਂਪ ਸਥਾਨਕ ਰੇਲਵੇ ਸਟੇਸ਼ਨ ਵਿਖੇ ਲਗਾਇਆ ਗਿਆ। ਜਿਸ ਵਿਚ ਭਾਰੀ ਬਾਰਿਸ਼ ਦੇ ਬਾਵਜੂਦ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਉਤਸ਼ਾਹਪੂਰਵਕ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਸਮਾਜ ਸੇਵੀ ਐਪਲਜੀਤ ਸਿੰਗਲ ਅਤੇ ਧੀਰਜ ਮਨੋਚਾ ਦੁਆਰਾ ਰੀਬਨ ਕੱਟ ਕੇ ਕੀਤਾ ਗਿਆ। ਕੈਂਪ...
ਚੰਡੀਗੜ, 18 ਜੂਨ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੇ ‘ਤੰਦਰੁਸਤ ਪੰਜਾਬ ਮਿਸ਼ਨ’ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਸਾਰੇ ਸ਼ਹਿਰਾਂ ਨੂੰ ਖੁੱਲੇ ਵਿੱਚ ਸੌਚ (ਓ.ਡੀ.ਐਫ.) ਤੋਂ ਮੁਕਤ ਕਰਨ ਦੇ ਵਿੱਢੇ ਅਭਿਆਨ ਨੂੰ ਤੇਜ਼ ਕਰਦਿਆਂ 30 ਜੂਨ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਇਸ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਤੱਕ 120 ਸ਼ਹਿਰ ਖੁੱਲੇ ਵਿੱਚ ਸੌਚ ਤੋਂ ਮੁਕਤ ਹੋ ਗਏ ਹਨ ਜਦੋਂ ਕਿ ਬਾਕੀ...
ਮੋਗਾ 17 ਜੂਨ (ਜਸ਼ਨ): ਸਥਾਨਕ ਸ਼ਹਿਰ ਦੇ ਚੜਿੱਕ ਰੋਡ ਤੇ ਸਥਿਤ ਗੁਰਦੁਆਰਾ ਗੋਬਿੰਦਗੜ ਸਾਹਿਬ ਵਿਖੇ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਤ ਸ਼ਹੀਦੀ ਸਮਾਗਮ ਹੋਏ। ਸਥਾਨਕ ਸੰਗਤਾਂ ਵੱਲੋਂ 13 ਦਿਨ ਰੋਜ਼ਾਨਾ ਸਮੂਹਿਕ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਜਿਨਾਂ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਭਾਈ ਰਮਨਦੀਪ ਸਿੰਘ ਸ਼ਾਨ ਤੇ ਬੀਬੀ ਭੁਪਿੰਦਰ ਕੌਰ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਉਪਰੰਤ ਡਾ. ਸੰਤ...

Pages