News

ਮੋਗਾ,3 ਅਕਤੂਬਰ (ਜਸ਼ਨ):-ਪੰਜਾਬ ਕੈਬਿਨਟ ਵੱਲੋਂ ਐੱਸ.ਐੱਸ.ਏ. ਰਮਸਾ ਆਦਰਸ਼ ਮਾਡਲ ਸਕੂਲ ਅਧੀਨ ਕੰਮ ਕਰਦੇ 8886 ਅਧਿਆਪਕਾਂ ਦੀ ਤਨਖਾਹ 3 ਸਾਲ ਲਈ 42,800 ਤੋਂ ਘਟਾ ਕੇ 15000 ਰੁ: ਕਰਕੇ ਅਧਿਆਕਾਂ ਨੂੰ ਰੈਗੂਲਰ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਹੈ । ਪੰਜਾਬ ਸਰਕਾਰ ਦੇ ਇਸ ਮੁਲਾਜਮ ਵਿਰੋਧੀ ਫੈਸਲੇ ਦੇ ਵਿਰੋਧ ਵਿੱਚ ਐੱਸ.ਐੱਸ.ਏ / ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ ਵੱਲੋਂ ਸਥਾਨਕ ਚੌਂਕ ਵਿੱਚ ਮੁੱਖ ਮੰਤਰੀ...
ਮੋਗਾ 3 ਅਕਤੂਬਰ:(ਜਸ਼ਨ): ਸ੍ਰੀ ਸੰਦੀਪ ਹੰਸ ਆਈ.ਏ.ਐਸ. ਨੇ ਅੱਜ ਮੋਗਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਐਸ.ਏ.ਐਸ ਨਗਰ ਮੋਹਾਲੀ ਵਿਖੇ ਬਤੌਰ ਮੁੱਖ ਪ੍ਰਸਾਸ਼ਕ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਤਾਇਨਾਤ ਸਨ। ਸ੍ਰੀ ਸੰਦੀਪ ਹੰਸ 2010 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ ਅਤੇ ਉਨਾਂ ਨੇ ਕਮਿਸ਼ਨਰ ਨਗਰ ਨਿਗਮ ਮੋਹਾਲੀ ਵੀ ਸੇਵਾਵਾਂ ਨਿਭਾਈਆਂ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੂੰ ਅੱਜ ਜ਼ਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਪੁੱਜਣ ’ਤੇ...
ਧਰਮਕੋਟ, 3 ਅਕਤੂਬਰ (ਜਸ਼ਨ): ਹਲਕਾ ਧਰਮਕੋਟ ਵਿਖੇ ਕੱਲ ਗਾਂਧੀ ਜੈਅੰਤੀ ਦਿਵਸ ਮੌਕੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਤਹਿਤ ਲੱਗੇ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਿਧਾਇਕ ਸ: ਸੁਖਜੀਤ ਸਿੰਘ ਕਾਕਾ ਲੋਹਗੜ ਨੇ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਯੋਗ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈਣ ਲਈ ਅਪੀਲ ਵੀ ਕੀਤੀ । ਕੈਂਪ ਦੌਰਾਨ ਵੱਡੀ ਗਿਣਤੀ ਵਿਚ ਆਏ ਲੋਕਾਂ ਨੇ ਵੱਖ ਵੱਖ ਮਹਿਕਮਿਆਂ ਵੱਲੋਂ ਲਗਾਏ...
ਮੋਗਾ,3 ਅਕਤੂਬਰ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਦਿਨੋ ਦਿਨ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਫਸਟ ਚੁਆਇਸ ਬਣਦਾ ਜਾ ਰਿਹਾ ਹੈ। ਇਥੇ ਬਹੁਤ ਸਾਰੇ ਵਿਦਿਆਰਥੀਆਂ ਜਿੰਨਾਂ ਦੀ ਫਾਈਲ ਹੋਰ ਕੰਸਲਟੈਂਟਸ ਵਲੋਂ ਮਨਾ ਕਰ ਦਿੱਤੀ ਗਈ ਸੀ,ਉਹ ਵੀ ਇਸ ਸੰਸਥਾਂ ਤੋ ਵੀਜ਼ਾ ਲਗਵਾ ਕੇ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਆਪਣਾ ਪੜਾਈ ਦਾ ਸੁਪਨਾ ਸਾਕਾਰ ਕਰ...
ਮੋਗਾ, 3 ਅਕਤੂਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਦੇ ਜੂਨੀਅਰ ਵਿੰਗ ਵੱਲੋਂ ਅੱਜ ਵਿਸ਼ਵ ਪਸ਼ੂ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਪਸ਼ੂਆ ਬਾਰੇ ਵਿਸਤਾਰ ਪੂਰਵਕ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਸਕੂਲ ਦੇ ਬੱਚਿਆਂ ਨੂੰ ਇਕ ਨਵੀਂ ਸੰਸਕ੍ਰਤੀ ਬਣਾਉਣ, ਜਾਨਵਰਾਂ ਦੇ ਪ੍ਰਤੀ ਜ਼ਿੰਮੇਦਾਰੀ ਅਤੇ ਕਰੁਣਾ ਦੀ ਭਾਵਨਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ...
ਕੋਟਕਪੂਰਾ, 3 ਅਕਤੂਬਰ (ਟਿੰਕੂ) :-‘‘ ਮੈ ਖੁਦ ਸਰਕਾਰੀ ਹਾਈ ਸਕੂਲ ਭਾਣਾ ’ਚ ਪੜਿਆ, ਮੇਰੇ ਬੱਚਿਆਂ ਨੇ ਵੀ ਇਸੇ ਸਕੂਲ ’ਚੋਂ ਸਿੱਖਿਆ ਪ੍ਰਾਪਤ ਕੀਤੀ, ਮੈ ਤੇ ਮੇਰਾ ਬੇਟਾ ਵੀ ਇਸ ਸਕੂਲ ’ਚ ਪੜਾਉਂਦੇ ਰਹੇ ਹਾਂ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੇਵਾਮੁਕਤ ਮੁੱਖ ਅਧਿਆਪਕ ਕੌਰ ਸਿੰਘ ਬਰਾੜ ਨੇ ਨੇੜਲੇ ਪਿੰਡ ਭਾਣਾ ਦੇ ਸਰਕਾਰੀ ਹਾਈ ਸਕੂਲ ’ਚ ਰੱਖੇ ਸਨਮਾਨ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਮੁੱਖ ਮਹਿਮਾਨ ਵਜੋਂ ਪੁੱਜੇ ਸ: ਬਰਾੜ ਨੇ ਆਖਿਆ ਕਿ ਸਰਕਾਰੀ...
ਬਰਗਾੜੀ 2 ਅਕਤੂਬਰ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) ਜੱਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ’ਚ ਬਰਗਾੜੀ ਦੀ ਦਾਣਾ ਮੰਡੀ ‘ਚ ਚੱਲ ਰਹੇ ਇਨਸਾਫ ਮੋਰਚੇ ਦੇ ਅੱਜ 124ਵੇਂ ਦਿਨ ਪੰਥਕ ਆਗੂਆਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਜਵਾਹਰਕੇ ਅਤੇ ਬੂਟਾ ਸਿੰਘ ਰਣਸੀਹ ਕੇ ਆਦਿ ਆਗੂਆਂ ਦੇ ਸੱਦੇ ਤੇ 14 ਅਕਤੂਬਰ ਨੂੰ ਬਰਗਾੜੀ ਵਿਖੇ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਭਾਈ ਕਿ੍ਰਸ਼ਨ...
ਬਲਾਚੌਰ /ਕਾਠਗੜ 2 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ ) ਪਿੰਡ ਨਿਆਮਤਪੁਰ (ਥਾਣਾ ਰਾਹੋਂ) ’ਚ ਵੈਲਫੇਅਰ ਸੋਸਾਇਟੀ ਦੀ ਆੜ ’ਚ ਚਲਾਏ ਜਾ ਰਹੇ ਗ਼ੈਰਕਾਨੂੰਨੀ ਢੰਗ ਨਾਲ ਰੀਹੈਬਲੀਟੇਸ਼ਨ ਸੈਂਟਰ(ਨਸ਼ਾ ਛੁੜਾਓ ਕੇਂਦਰ) ਨੂੰ ਚਲਾਉਣ ਵਾਲੇ ਤਿੰਨ ਵਿਆਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਉੱਥੇ ਭਰਤੀ 34 ਨੌਜਵਾਨਾਂ ਨੂੰ ਛੁਡਾ ਕੇ ਇਲਾਜ ਦੇ ਲਈ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਭਰਤੀ ਕਰਵਾਇਆ ਗਿਆ ਹੈ । ਤਿੰਨੋ ਕਥਿਤ ਅਰੋਪੀਆਂਂ ਦੇ ਖਿਲਾਫ ਮਾਮਲਾ ਦਰਜ ਕਰਕੇ ੳਹਨਾਂ ਨੂੰ ਅਦਾਲਤ ’ਚ...
ਨਿਹਾਲ ਸਿੰਘ ਵਾਲਾ, 2 ਅਕਤੂਬਰ (ਪੱਤਰ ਪ੍ਰੇਰਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ ਤੇ 7 ਅਕਤੂਬਰ ਨੂੰ ਬਾਦਲ ਦੇ ਹਲਕੇ ਲੰਬੀ ਵਿਖੇ ਹੋ ਰਹੀਆਂ ਰੈਲੀ ਦੀਆਂ ਤਿਆਰੀਅਂਾ ਸਬੰਧੀ ਅੱਜ ਪਿੰਡ ਖੋਟੇ ਵਿਖੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਟਕਸਾਲੀ ਕਾਂਗਰਸੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ,ਆਬਜ਼ਰਵਰ ਲਖਵਿੰਦਰ ਸਿੰਘ...
ਕੋਟਕਪੂਰਾ, 2 ਅਕਤੂਬਰ (ਟਿੰਕੂ):- ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਬਾਬਾ ਬੱੁਢਾ ਸਾਹਿਬ ਜੀ ਦੀ ਯਾਦ ’ਚ ਵਿਸ਼ੇਸ਼ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਬੀਤੇ ਦਿਨੀ ਕਰਵਾਇਆ ਗਿਆ। ਜਿਸ ’ਚ ਵਿਸ਼ੇਸ਼ ਤੌਰ ’ਤੇ ਪਹੰੁਚੇ ਕੇ. ਸੀ. ਪਰਾਸ਼ਰ ਐਸ.ਐਚ.ਓ ਕੋਟਕਪੂਰਾ, ਐਡਵੋਕੇਟ ਕੁਲਇੰਦਰ ਸਿੰਘ ਸੇਖੋਂ, ਪੋ੍ਰ: ਅਰੁਣਾ ਰੰਦੇਵ, ਬਲਜੀਤ ਸਿੰਘ ਅਤੇ ਗੁਰਿੰਦਰ ਸਿੰਘ ਕੋਟਕਪੂਰਾ ਵੀ ਮੌਜੂਦ ਸਨ। ਇਸ ਸਮਾਗਮ ਵਿਚ ਬੱਚਿਆਂ ਦੇ ਪੇਂਟਿੰਗ,...

Pages