News

ਕੋਟਕਪੂਰਾ,11 ਅਕਤੂਬਰ (ਟਿੰਕੂ) :- ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਗੋਦ ਲਏ ਗਏ ਆਰੀਆ ਹਾਈ ਸਕੂਲ ਦੇ ਬੱਚਿਆਂ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 10 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹੀਰਾ ਸਿੰਘ ਨਗਰ ਦੇ ਬੱਚਿਆਂ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਜਿਸ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਡਿਜੀਟਲ ਮਸ਼ੀਨਾਂ ਨਾਲ ਲਗਭਗ 400 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਮੱਕੜ ਦੀ ਅਗਵਾਈ ਹੇਠ ਲਾਇਨਜ ਆਈ ਕੇਅਰ...
ਮੋਗਾ, 11 ਅਕਤੂਬਰ (ਜਸ਼ਨ): ਰਾਈਸ ਮਿਲਰਜ਼ ਐਸੋਸੀਏਸ਼ਨ ਜਿਲਾ ਮੋਗਾ ਦੀ ਮੀਟਿੰਗ ਜਿਲਾ ਪ੍ਰਧਾਨ ਵਿਨੋਦ ਬਾਂਸਲ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ । ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਵਿਨੋਦ ਬਾਂਸਲ ਨੇ ਕਿਹਾ ਕਿ ਰਾਈਸ ਮਿਲਰਜ਼ ਨਿਰਵਿਘਨ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਰਾਈਸ ਮਿਲਰਜ਼ ਨੂੰ ਭੋਰਸਾ ਦਿੱਤਾ ਕਿ...
ਚੰਡੀਗੜ, 11 ਅਕਤੂਬਰ:(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ-2018 ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ ਮਾਨਤਾ ਦੇਣ ਲਈ 15.55 ਕਰੋੜ ਰੁਪਏ ਦੇ ਸੁਬਾਈ ਖੇਡ ਪੁਰਸਕਾਰ ਭੇਟ ਕੀਤੇ ਹਨ। ਇਸ ਸਮਾਰੋਹ ਮੌਕੇ ਉੱਘੇ ਅਥਲੀਟ ਮਿਲਖਾ ਸਿੰਘ ਵੀ ਮੁੱਖ ਮੰਤਰੀ ਨਾਲ ਹਾਜ਼ਰ ਸਨ। ਇਸ ਮੌਕੇ ਖਿਡਾਰੀਆਂ ਨੂੰ ਸਰਟੀਫਿਕੇਟਾਂ ਦੇ ਨਾਲ-ਨਾਲ ਇਕ-ਇਕ ਐਪਲ ਆਈ ਫੋਨ ਵੀ ਦਿੱਤਾ ਗਿਆ। ਇਸ ਮੌਕੇ ਆਪਣੇ ਭਾਸ਼ਣ ਵਿੱਚ...
ਕੋਟਕਪੂਰਾ,11 ਅਕਤੂਬਰ (ਟਿੰਕੂ) :- ਸਰਕਾਰੀ ਸਕੂਲਾਂ ’ਚ ਦਿੱਤਾ ਗਿਆ ਦਾਨ ਵੀ ਕਿਸੇ ਧਾਰਮਿਕ ਸਥਾਨ ’ਚ ਦਿੱਤੇ ਦਾਨ ਨਾਲੋਂ ਘੱਟ ਨਹੀਂ ਹੁੰਦਾ ਕਿਉਂਕਿ ਸਰਕਾਰੀ ਸਕੂਲਾਂ ਦੇ ਬੱਚੇ ਅਕਸਰ ਸਹੂਲਤਾਂ ਦੀ ਅਣਹੋਂਦ ਕਾਰਨ ਪੜਾਈ ਪੱਖੋਂ ਪਛੜ ਜਾਂਦੇ ਹਨ, ਜਿਸ ਕਰਕੇ ਉਨਾ ਦਾ ਭਵਿੱਖ ਡਾਵਾਂਡੋਲ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਨੇੜਲੇ ਪਿੰਡਾਂ ਰੱਤੀ ਰੋੜੀ ਅਤੇ ਡੱਗੋਰੋਮਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ...
ਕੋਟਕਪੂਰਾ,11 ਅਕਤੂਬਰ (ਟਿੰਕੂ) :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ’ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ’ਚ ਬਾਦਲਾਂ ਦਾ ਨਾਮ ਆਉਣ ’ਤੇ ਅਕਾਲੀ ਦਲ ਬਾਦਲ ਦੀ ਹੋ ਰਹੀ ਕਿਰਕਰੀ ਕਾਰਨ ਫੈਲੇ ਰੋਸ ਵਜੋਂ ਦਿੱਤੇ ਜਾ ਰਹੇ ਅਕਾਲੀ ਆਗੂਆਂ ਦੇ ਅਸਤੀਫ਼ੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸੇ ਕੜੀ ਦੇ ਚੱਲਦਿਆਂ ਵੱਡੀ ਖ਼ਬਰ ਆਈ ਹੈ ਕਿ ਜ਼ਿਲਾ ਫ਼ਰੀਦਕੋਟ ਤੋਂ ਅਕਾਲੀ ਦਲ ਬਾਦਲ ਦੇ ਪ੍ਰਚਾਰ ਦੀ ਕਮਾਂਡ ਸੰਭਾਲ ਰਹੇ ਜ਼ਿਲਾ...
ਮੋਗਾ,11 ਅਕਤੂਬਰ (ਲਛਮਣਜੀਤ ਬਿੱਟੂ ਪੁਰਬਾ/ਜਸ਼ਨ): ਬੀਤੀ ਰਾਤ ਧਰਮਕੋਟ ਕੋਟਈਸੇ ਖਾਂ ਰੋਡ ’ਤੇ ਵਾਪਰੇ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਭਰਾ ਆਪਣੀ ਦੁਕਾਨ ਬੰਦ ਕਰਕੇ ਮੋਟਰਸਾੲਕਲ ’ਤੇ ਸਵਾਰ ਹੋ ਕੇ ਆਪਣੇ ਘਰ ਕੋਟ ਈਸੇ ਖਾਂ ਜਾ ਰਹੇ ਸਨ ਅਤੇ ਕੋਟਈਸੇ ਖਾ ਵਾਲੇ ਪਾਸੇ ਤੋਂ ਧਰਮਕੋਟ ਆ ਰਹੀ ਕਾਰ ਨਾਲ ਟਕਰਾ ਗਏ ਅਤੇ ਦੋਹਾਂ ਦੀ ਮੌਕੇ ’ਤੇ ਮੌਤ ਹੋ ਗਈ । ਮਿ੍ਰਤਕਾਂ ਦੀ ਪਹਿਚਾਣ ਹਰਜਿੰਦਰ ਕੁਮਾਰ ਉਰਫ਼ ਰਿੰਕੂ ਅਤੇ...
ਮੋਗਾ,10 ਅਕਤੂਬਰ (ਜਸ਼ਨ): ਅੱਜ ਮੋਗਾ ਵਿਖੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਵਿਨੋਦ ਬਾਂਸਲ ਦੀ ਅਗਵਾਈ ਵਿਚ ਅਗਰਵਾਲ ਸਮਾਜ ਨੇ ਅਗਰਸੇਨ ਜੇਅੰਤੀ ਮੌਕੇ ਸਾਦਾ ਸਮਾਗਮ ਕਰਵਾਇਆ । ਇਸ ਮੌਕੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਤੋਂ ਇਲਾਵਾ ਡਾ: ਅਜੇ ਕਾਂਸਲ ਜ਼ਿਲਾ ਪ੍ਰਧਾਨ ਅਗਰਵਾਲ ਸਭਾ, ਗੋਵਰਧਨ ਬਾਂਸਲ ਸ਼ਹਿਰੀ ਪ੍ਰਧਾਨ,ਵਿਕਾਸ ਬਾਂਸਲ,ਮਨਮੋਹਨ ਮਿੱਤਲ,ਵੇਦ ਵਿਆਸ ਕਾਂਸਲ,ਸੁਰਿੰਦਰ ਕਾਂਸਲ ,ਮੋਹਨ ਲਾਲ ਗਰਗ,ਰਾਜੀਵ ਗੁਪਤਾ,ਪਿ੍ਰਆਭਰਤ ਗੁਪਤਾ, ਡੀ ਐੱਨ ਮਿੱਤਲ ,ਰਾਜ ਕੁਮਾਰ ,ਅਸ਼ਵਨੀ...
ਮੋਗਾ,10 ਅਕਤੂਬਰ (ਜਸ਼ਨ):ਕੈਨੇਡਾ ਦੇ ਹਾੳੂਸ ਆਫ਼ ਕਾਮਨਜ਼ ਵਿੱਚ ਵਿਰੋਧੀ ਧਿਰ ਦੇ ਆਗੂ ਐਂਡਰਿੳੂ ਸ਼ੀਰ ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਇਹ ਇੱਕ ਸਿਸ਼ਟਾਚਾਰ ਮੀਟਿੰਗ ਸੀ। ਸ੍ਰੀ ਐਂਡਰਿੳੂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਚੰਡੀਗੜ੍ਹ ਵਿਖੇ ਨਿਵਾਸ ਸਥਾਨ ’ਤੇ ਮਿਲੇ ਅਤੇ ਕੈਨੇਡਾ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਪੰਜਾਬੀਆਂ ਵਲੋਂ ਨਿਭਾਈ ਸਖ਼ਤ ਭੂਮਿਕਾ ਦੀ ਸਰਾਹਨਾ ਕੀਤੀ। ਸ੍ਰੀ ਐਂਡਰਿੳੂ ਦੇ ਨਾਲ ਉਨ੍ਹਾਂ ਦੀ ਪਤਨੀ ਜਿੱਲ ਸ਼ੀਰ...
ਚੰਡੀਗੜ,10 ਅਕਤੂਬਰ (ਪੱਤਰ ਪਰੇਰਕ)-ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋਂ ਸੂਬੇ ਵਿੱਚ ਸਿਹਤਮੰਦ ਸਮਾਜ ਸਿਰਜਣ ਅਤੇ ਪੌਸ਼ਟਿਕ ਖੁਰਾਕ ਨੂੰ ਅਹਿਮੀਅਤ ਦਿੰਦੇ ‘ਪੋਸ਼ਣ ਅਭਿਆਨ‘ ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਸਤੰਬਰ ਮਹੀਨੇ ਦੌਰਾਨ ਮਨਾਏ ਗਏ ‘ਪੋਸ਼ਣ ਅਭਿਆਨ ਤੇ ਰਾਸ਼ਟਰੀ ਪੋਸ਼ਣ ਮਹੀਨੇ‘ ਦੇ ਸਾਰਥਿਤ ਨਤੀਜਿਆਂ ਸਦਕਾ ਪੰਜਾਬ ਨੂੰ ਕੌਮੀ ਪੱਧਰ ਦੇ ਚਾਰ ਐਵਾਰਡ ਮਿਲੇ ਹਨ। ਅੱਜ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੋਸ਼ਣ ਐਵਾਰਡ ਐਵਾਰਡ ਸਮਾਰੋਹ...
ਮੋਗਾ,10 ਅਕਤੂਬਰ (ਜਸ਼ਨ): ਆਈ ਡੀ ਪੀ ਇੰਟਰਨੈਸ਼ਨਲ ਐਜੂਕੇਸ਼ਨ ਸਪੈਸ਼ਲਿਸਟਸ ਵੱਲੋਂ ਮੈਕਰੋ ਗਲੋਬਲ ਮੋਗਾ ਨੂੰ ਇੰਮੀਗਰੇਸ਼ਨ ਦੀਆਂ ਸੇਵਾਵਾਂ ਲਈ ਭਾਰਤ ਭਰ ‘ਚੋਂ ਦੂਜੇ ਰਨਰਅੱਪ ਐਵਾਰਡ ਨਾਲ ਸਨਮਾਨਿਆ ਗਿਆ ਹੈ। ਮੈਕਰੋ ਗਲੋਬਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਸ: ਗੁਰਮਿਲਾਪ ਸਿੰਘ ਡੱਲਾ ਨੇ ਇਸ ਸਨਮਾਨ ’ਤੇ ਖੁਸ਼ੀ ਜ਼ਾਹਰ ਕਰਦਿਆਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਉਹ ਵਾਹਿਗੁਰੂ ਦੀ ਇਸ ਕਿਰਪਾ ’ਤੇ ਸ਼ੁਕਰਗੁਜ਼ਾਰ ਹਨ ਜਿਹਨਾਂ ਦੇ ਆਸ਼ੀਰਵਾਦ ਅਤੇ...

Pages