ਲੁਧਿਆਣਾ, 19 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਭਾਈ ਰਣਧੀਰ ਸਿੰਘ ਨਗਰ ਵਿੱਖੇ ਨਵੇਂ ਜਿੰਮ ਦਾ ਉਦਘਾਟਨ ਕੀਤਾ ਅਤੇ ਜਿੰਮ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਮਹਿਲਾਵਾਂ ਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਤਾਕੀਦ ਕੀਤੀ। ਭਾਈ ਰਣਧੀਰ ਸਿੰਘ ਨਗਰ ਸਥਿਤ ਓਰਿਐਂਟ ਸਿਨੇਮਾ ਕੋਲ ਮੈਡਮ ਸੀਰਤ ਵਲੋਂ ਸਿਰਫ ਮਹਿਲਾਵਾਂ ਲਈ ਨਵੇਂ ਖੋਲੇ ਗਏ ਐਫ2ਜੋਨ ਜਿੰਮ ਦਾ ਉਦਘਾਟਨ ਕਰਦਿਆਂ ਵਿਧਾਇਕ ਬੈਂਸ...
News
ਲੁਧਿਆਣਾ, 19 ਅਗਸਤ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਫਾਈ ਅਭਿਆਨ ਤਹਿਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਗਿੱਲ ਰੋਡ ਨੇੜੇ ਬਾਜੀਗਰ ਮੁਹੱਲਾ ਅਤੇ ਦੀਪ ਨਗਰ ਵਿੱਖੇ ਪੁੱਜੇ, ਜਿੱਥੇ ਪਈ ਗੰਦਗੀ ਨੂੰ ਦੇਖਦੇ ਹੋਏ ਵਿਧਾਇਕ ਬੈਂਸ ਨੇ ਇਲਾਕੇ ਦੇ ਨੌਜਵਾਨਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇਲਾਕੇ ਦੀ ਸਫਾਈ ਕਰਵਾਈ ਅਤੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਵਿਸ਼ੇਸ਼...
ਚੰਡੀਗੜ, 18 ਅਗਸਤ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : “ਖੇਡ ਜਗਤ ਵਿੱਚ ਪੰਜਾਬ ਦੀ ਸਰਦਾਰੀ ਮੁੜ ਕਾਇਮ ਹੋਣ ਜਾ ਰਹੀ ਹੈ ਕਿਉਂ ਜੋ ‘ਅਰਜੁਨਾ ਐਵਾਰਡ’ , ‘ਦਰੋਣਾਚਾਰੀਆ ਐਵਾਰਡ’ ਲਈ ਐਲਾਨੀ ਗਈ ਸੂਚੀ ਵਿਚ ਪੰਜਾਬੀ ਖਿਡਾਰੀਆਂ ਦੀ ਸ਼ਮੂਲੀਅਤ ਇਸਦੀ ਤਸਦੀਕ ਕਰਦੀ ਹੈ। ਉਹ ਦਿਨ ਦੂਰ ਨਹੀਂ ਜਦੋਂ ਮੌਜੂਦਾ ਸਰਕਾਰ ਦੇ ਉੱਦਮਾਂ ਸਦਕਾ ਖੇਡਾਂ ਦੇ ਪਿੜ ਵਿੱਚ ਪੰਜਾਬ ਪੂਰੇ ਦੇਸ਼ ਦਾ ਮੋਹਰੀ ਸੂਬਾ ਬਣਕੇ ਉੱਭਰੇਗਾ ਤੇ ਆਪਣੀ ਪੁਰਾਣੀ ਸਰਦਾਰੀ ਦਾ ਲੋਹਾ ਮਨਵਾਏਗਾ ।”ਅੱਜ ਇੱਥੋਂ ਜਾਰੀ...
ਮੋਗਾ, 18 ਅਗਸਤ:(ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਨਾਲ ਰੋਪੜ ਹੈੱਡ ਵਰਕ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਣ ਕਾਰਣ ਇਸਦੇ ਪੱਧਰ ਵਿੱਚ ਹੋਏ ਅਚਾਨਕ ਵਾਧੇ ਤੋਂ ਬਾਅਦ ਹਲਕਾ ਧਰਮਕੋਟ ਵਿੱਚ ਪੈਂਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਹੜਾਂ ਨਾਲ ਨਜਿੱਠਣ ਦੀ ਸਥਿਤੀ ਦਾ ਜਾਇਜ਼ਾ ਲਿਆ। ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਹਲਕਾ ਧਰਮਕੋਟ ਦੇ ਸਭ ਤੋ ਵੱਧ ਹੜ ਪ੍ਰਭਾਵਤ ਦੋ ਪਿੰਡਾਂ ਸੰਘੇੜਾ ਅਤੇ ਕੰਬੋ...
ਫਤਹਿਗੜ੍ਹ ਸਾਹਿਬ,18 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਡਿਊਟੀ ‘ਚ ਕੁਤਾਹੀ ਦੇ ਦੋਸ਼ ਹੇਠ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ, ਥਾਣਾ ਫਤਹਿਗੜ੍ਹ ਸਾਹਿਬ, ਸਬ ਇੰਸਪੈਕਟਰ ਅਮਨਪ੍ਰੀਤ ਕੌਰ ਬਰਾੜ, ਥਾਣਾ ਖਮਾਣੋਂ, ਸਬ ਇੰਸਪੈਕਟਰ ਅਮਰਪਾਲ ਕੌਰ, ਥਾਣਾ ਮੰਡੀ ਗੋਬਿੰਦਗੜ੍ਹ ਅਤੇ ਮਹਿਲਾ ਸਬ ਇੰਸਪੈਕਟਰ ਸੁਕੰਤ ਚੌਧਰੀ, ਥਾਣਾ ਬਸੀ ਪਠਾਣਾਂ ਨੂੰ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਮੁਅੱਤਲ ਕਰ ਕੇ ਲਾਈਨ ਹਾਜ਼ਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲੀਸ ਮੁਖੀ...
ਮੋਗਾ/ਧਰਮਕੋਟ,18 ਅਗਸਤ (ਜਸ਼ਨ): ਪਹਾੜਾਂ ਵਿਚ ਹੋ ਰਹੀ ਵਰਖਾ ਕਾਰਨ ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ‘ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਛੱਡੇ ਜਾ ਰਹੇ ਪਾਣੀ ਕਰਕੇ ਮੋਗਾ ਜ਼ਿਲੇ ਦੇ ਕਸਬੇ ਧਰਮਕੋਟ ‘ਚ ਦਰਿਆ ਦੀ ਜ਼ਦ ਵਿਚ ਆਉਂਦੇ ਪਿੰਡ ਸੰਘੇੜਾ ਅਤੇ ਕੌਡੀਵਾਲਾ ਪਿੰਡਾਂ ‘ਚ ਪਾਣੀ ਆਉਣ ਨਾਲ ਉੱਥੋਂ ਦੇ ਬਸ਼ਿੰਦਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਵਿਚ ਘਿਰੇ ਦੋਨਾਂ ਪਿੰਡਾਂ ਦੇ ਚਾਰੋ ਪਾਸੇ 15- 15 ਫੁੱਟ ਪਾਣੀ ਖੜਾ ਹੋ ਗਿਆ ਹੈ ,ਫਸਲਾਂ ਪੂਰੀ...
ਅੱਜ ਵਾਰਡ ਨੰਬਰ 5 ਵਿਚ ਤਰਲੋਚਨ ਸਿੰਘ ਗਿੱਲ ਐਮ ਸੀ ਨੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੱਚਾ ਦੁਸਾਝ ਰੋਡ ਤੇ 200 ਪਰਿਵਾਰਾ ਦੇ ਕਾਰਡ ਬਣਾ ਕੇ ਦਿਤੇ ਅਤੇ ਲੋਕਾ ਨੇ ਪ੍ਰਧਾਨ ਮੰਤਰੀ ਮੋਦੀ ਜੀ ਧੰਨਵਾਦ ਕੀਤਾ ਪ੍ਰਵਾਰਾ ਨੂੰ ਪੰਜ ਲੱਖ ਪਰ ਮੈਬਰ ਨੂੰ ਸਿਹਤ ਸਹੂਲਤ ਮਿਲੇਗੀ
ਬਾਘਾ ਪੁਰਾਣਾ ,17 ਅਗਸਤ (ਜਸ਼ਨ): ਮਾਲਵੇ ਦੇ ਪ੍ਰਸਿੱਧ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਪਿੰਡ ਚੰਦ ਪੁਰਾਣਾ ਵਿਖੇ ਰੱਖੜ ਪੁੰਨਿਆਂ ਦੇ ਦਿਹਾੜੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜੇ।ਜਿਸ ਦੌਰਾਨ ਰਾਗੀ ਜਥੇ ਜਿਨ੍ਹਾਂ ਵਿੱਚ ਭਾਈ ਸਿਮਰਨ ਸਿੰਘ,ਬਾਬਾ ਸੁਖਦੇਵ ਸਿੰਘ ਡੁਮੇਲੀ ਵਾਲੇ, ਭਾਈ ਗੁਰਚਰਨ ਸਿੰਘ ਰਸੀਲਾ,ਭਾਈ ਜਸਪਾਲ ਸਿੰਘ...
ਲੁਧਿਆਣਾ, 17 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਵਲੋਂ ਛੇੜੇ ਗਏ ਜਨ ਅੰਦੋਨਲ ‘ਸਾਡਾ ਪਾਣੀ ਸਾਡਾ ਹੱਕ’ ਤਹਿਤ ਸ਼ੁਰੂ ਕੀਤੀ ਗਈ ਦਸਤਖਤੀ ਮੁਹਿੰਮ ਵਿੱਚ ਜਿੱਥੇ ਪੰਜਾਬ ਭਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਦਸਤਖਤ ਕਰ ਰਹੇ ਹਨ ਉੱਥੇ ਪਾਰਟੀ ਦੇ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਵਿੱਚ ਅੱਜ ਮਨਸੂਰਾਂ ਵਿੱਖੇ ਦਸਤਖਤੀ ਮੁਹਿੰਮ ਚਲਾਈ ਗਈ। ਜਿਸ ਵਿੱਚ ਸਾਰੇ ਪਿੰਡ ਵਾਸੀਆਂ ਅਤੇ ਆਸ ਪਾਸ...
ਮੋਗਾ, 17 ਅਗਸਤ (ਜਸ਼ਨ)- ‘ਕਾਂਗਰਸ ਇਕ ਰਾਸ਼ਟਰੀ ਪਾਰਟੀ ਹੈ ਅਤੇ ਕਾਂਗਰਸ ਨੇ ਹਮੇਸ਼ਾਂ ਸਭ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਪਿਰਤ ਨੂੰ ਬਰਕਰਾਰ ਰੱਖਦਿਆਂ ਦੇਸ਼ ਵਿਚ ਆਪਣੀ ਸ਼ਾਖ ਨੂੰ ਮਜਬੂਤ ਕੀਤਾ ਹੈ ,ਪਰ ਜੇ ਕੋਈ ਪਾਰਟੀ ਦਾ ਵਰਕਰ ਪਾਰਟੀ ਦੀਆਂ ਨੀਤੀਆਂ ਦੇ ਉਲਟ ਆਪਣੇ ਇਲਾਕੇ ਵਿਚ ਗੈਰ ਜ਼ਿੰਮੇਵਾਰਾਨਾ ਵਰਤਾਰਾ ਕਰਦਾ ਸਾਹਮਣੇ ਆਉਂਦਾ ਹੈ ਤਾਂ ਇਸ ਨਾਲ ਪਾਰਟੀ ਦੇ ਅਕਸ ਨੂੰ ਵੱਡੀ ਢਾਹ ਜ਼ਰੂਰ ਲੱਗਦੀ ਹੈ ਪਰ ਕਿਸੇ ਵਰਕਰ ਵੱਲੋਂ ਗੈਰਕਾਨੂੰਨੀ ਕੰਮ ਲਈ ਕਿਸੇ ਵੀ ਕਾਂਗਰਸੀ ਲੀਡਰ...

