News

ਚੰਡੀਗੜ, 13 ਅਗਸਤ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਆਪਣੀਆਂ ਜੜਾਂ ਨਾਲ ਜੁੜੋ’ ਤਹਿਤ ਸੂਬੇ ਵਿੱਚ ਆਏ ਨੌਜਵਾਨਾਂ ਨੂੰ ਕੁਝ ਲੋਕਾਂ ਵੱਲੋਂ ਵਿਦੇਸ਼ੀ ਧਰਤੀ ’ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਸੂਬੇ ਦੇ ਦੂਤ ਵਜੋਂ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਅੱਜ ਇਸ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 17 ਨੌਜਵਾਨਾਂ ਅਤੇ ਫਰਾਂਸ ਤੋਂ ਆਏ ਇਕ ਨੌਜਵਾਨ...
ਮੋਗਾ 13 ਅਗਸਤ:(ਜਸ਼ਨ): ਜ਼ਿਲਾ ਪੱਧਰੀ ਆਜ਼ਾਦੀ ਦਿਹਾੜੇ ‘ਤੇ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਨਾਜ ਮੰਡੀ ਮੋਗਾ ਵਿਖੇ ਕੌਮੀ ਝੰਡਾ ਲਹਿਰਾਉਣਗੇ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਇਸ ਤੋ ਬਾਅਦ ਵਿੱਤ ਮੰਤਰੀ ਵੱਲੋ ਜ਼ਿਲਾ ਕੰਪਲੈਕਸ ਵਿਖੇ ਕਰੈਚ ਅਤੇ ਮੋਗਾ ਦੇ ਪਿੰਡ ਖੋਸਾ ਰਣਧੀਰ ਵਿਖੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਅੱਜ ਆਜ਼ਾਦੀ ਦਿਵਸ ਸਮਾਰੋਹ ਲਈ...
Tags: DISTT ADMINISTRATION MOGA
ਮੋਗਾ,13 ਅਗਸਤ (ਜਸ਼ਨ) ਤਿੰਨ ਦਹਾਕਿਆਂ ਤੋਂ ਬਾਅਦ ਪੰਜਾਬ ਵਿੱਚ ਤੀਆਂ ਦੇ ਤਿਉਹਾਰ ਦੀ ਮੁੜ ਵਾਪਸੀ ਤੋਂ ਬਾਅਦ ਪੰਜਾਬ ਦੀਆ ਰੁੱਸ ਚੁੱਕੀਆਂ ਵਾਪਿਸ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਨਸ਼ਿਆਂ ਕਾਰਨ ਪੰਜਾਬ ਦੇ ਨਿੱਤ ਮਰ ਰਹੇ ਗੱਭਰੂਆਂ ਦੇ ਸੱਥਰ ਵਿਛਣੇ ਬੰਦ ਹੋ ਜਾਣ ਅਤੇ ਪੰਜਾਬ ਵਿੱਚ ਰੁਜਗਾਰ ਦੇ ਚੰਗੇ ਸਾਧਨ ਉਪਲੱਬਧ ਹੋ ਜਾਣ ਤੇ ਵਿਦੇਸ਼ਾਂ ਨੂੰ ਭੱਜ ਰਹੇ ਨੌਜਵਾਨਾਂ ਦਾ ਪਰਵਾਸ ਘੱਟ ਜਾਵੇ ਤਾਂ ਇਹਨਾਂ ਖੁਸ਼ੀਆਂ ਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ । ਮੇਰੇ ਖਿਆਲ ਮੁਤਾਬਕ...
Tags: Tian
ਨੱਥੂਵਾਲਾ ਗਰਬੀ , 13 ਅਗਸਤ (ਪੱਤਰ ਪਰੇਰਕ)- ਮੋਗਾ ਜ਼ਿਲ੍ਹੇ ਦੇ ਪਿੰਡ ਮਾਹਲਾ ਕਲਾਂ ਵਿਖੇ ਪਿੰਡ ਦੀ ਪੰਚ ਪੂਨਮ ਰਾਣੀ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪਿੰਡ ਦੀਆਂ ਲੜਕੀਆਂ,ਨੂੰਹਾਂ ਅਤੇ ਬੀਬੀਆਂ ਨੇ ਰਲ ਕੇ ,ਰੱਜ ਕੇ ਗਿੱਧਾ ਭੰਗੜਾ ਪਾਇਆ। ਇਸ ਮੌਕੇ ਪਿੰਡ ਦੀਆਂ ਵੱਡੇਰੀ ਉਮਰ ਦੀਆਂ ਬੀਬੀਆਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਦੀਆਂ ਬੋਲੀਆਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ...
Tags: Tian
ਮੋਗਾ,13 ਅਗਸਤ (ਜਸ਼ਨ): ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਸਟ ਐਜੁਕੇਸ਼ਨ ਚੁਆਇਸ ਕਈ ਸਾਲਾਂ ਤੋਂ ਇਮੀਗ੍ਰੇਸ਼ਨ, ਆਈਲਟਸ, ਨੈਨੀ ਦੇ ਖੇਤਰ ਦੇ ਨਾਲ ਨਾਲ ਉਪਨ ਵਰਕ ਪਰਮਿਟ, ਵਿਜਟਰ ਵੀਜਾ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ, ਜਿਹਨਾਂ ਦਾ ਹੈਡ ਆਫਿਸ ਐਸ.ਸੀ.ਓ. 80- 81 ਮੰਜ਼ਿਲ ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ਵਿੱਚ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ...
Tags: UNIVERSAL FIRST CHOICE EDUCATIONS
ਮੋਗਾ, 13 ਅਗਸਤ (ਜਸ਼ਨ): ਮੋਗਾ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਜੋ ਕਿ 2001 ਵਿੱਚ ਜੰਮੂ ਕਸ਼ਮੀਰ ਦੇ ਉਧਮਪੁਰ ਜਿਲੇ ਵਿੱਚ ਦੁਸ਼ਮਣਾ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ, ਉਨਾਂ ਦੇ ਆਦਮ ਕੱਦ ਬੁੱਤ ਤੇ ਸ਼ਹੀਦ ਦੀ ਭੈਣ ਦਵਿੰਦਰ ਕੌਰ ਬਬਲੀ ਨੇ ਰੱਖੜੀ ਬੰਨੀ। ਇਸ ਮੌਕੇ ਤੇ ਮਨਜੀਤ ਕੁੱਸਾ, ਸ਼ਹੀਦ ਦਾ ਬੇਟਾ ਮਨਪ੍ਰੀਤ ਸਿੰਘ, ਨੂੰਹ ਕਿਰਨਪ੍ਰੀਤ ਕੌਰ ਅਤੇ ਪੋਤਾ ਅਵਨਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਤੇ ਦਵਿੰਦਰ ਕੌਰ ਬਬਲੀ ਨੇ ਕਿਹਾ ਕਿ ਉਸ ਦੇ ਭਰਾ ਨੇ ਦੇਸ਼...
Tags: SHAHEED HOLDAR AWTAR SINGH
ਮੋਗਾ,13 ਅਗਸਤ (ਲਛਮਣਜੀਤ ਸਿੰਘ ਪੁਰਬਾ/ ਨਵਦੀਪ ਮਹੇਸ਼ਰੀ): ਮੋਗਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂੰਕੇ ਵਿੱਚੋਂ ਇਕ ਵਿਅਕਤੀ ਨੂੰ ਸ਼ਰਾਬ ਦੀਆਂ 500 ਪੇਟੀਆਂ ਸਮੇਤ ਗਿ੍ਰਫਤਾਰ ਕਰ ਲਿਆ। ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਨਾਕਾਬੰਦੀ ਦੌਰਾਨ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂੰਕੇ ਵਿੱਚੋਂ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਸੋਹਨ ਸਿੰਘ ਵਾਸੀ ਮਾਣੂਕੇ ਨੂੰ ਹਰਿਆਣਾ ਮਾਰਕਾ 500 ਪੇਟੀਆਂ...
Tags: CRIME
ਮੋਗਾ 13 ਅਗਸਤ:(ਜਸ਼ਨ): ਭਾਰਤ ਚੋਣ ਕਮਿਸ਼ਨ ਵੱਲੋ ਂਯੋਗਤਾ 1 ਜਨਵਰੀ 2020 ਦੇ ਆਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲਾ ਚੋਣ ਅਫਸਰ ਮੋਗਾ ਸ੍ਰਮਤੀ ਅਨੀਤਾ ਦਰਸ਼ੀ ਦੀ ਪ੍ਰਧਾਨਗੀ ਹੇਠ ਜਿਲੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵਧੀਕ ਜਿਲਾ ਚੋਣ ਅਫਸਰ ਵੱਲੋ ਂਦੱਸਿਆ ਗਿਆ ਕਿ ਸਪੈਸ਼ਲ ਸਮਰੀ ਰਿਵੀਜਨ ਪ੍ਰੋਗਰਾਮ ਦੇ...
Tags: GOVERNMENT OF PUNJAB
ਮੋਗਾ 13 ਅਗਸਤ:(ਜਸ਼ਨ): ਮੋਗਾ ਵਿਖੇ ਜ਼ਿਲਾ ਪੱਧਰੀ ਆਜਾਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵੱਲੋਂ 73 ਵੇਂ ਸੁਤੰਤਰਤਾ ਦਿਵਸ ਲਈ ਦਿੱਤੇ ਸੱਦਾ ਪੱਤਰਾਂ ਮੁਤਾਬਕ ਮੋਗਾ ਦੀ ਦਾਣਾ ਮੰਡੀ ਵਿਚ 15 ਅਗਸਤ ਨੂੰ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਗਮਾਂ ਵਾਸਤੇ ਸਵੇਰੇ 9 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ ਜਦੋਂ ਵਿੱਤ ਮੰਤਰੀ ਕੌਮੀਂ ਝੰਡਾ ਲਹਿਰਾਉਣ ਦੀ ਰਸਮ ਅਦਾ...
Tags: GOVERNMENT OF PUNJAB
ਮੋਗਾ 13 ਅਗਸਤ:(ਜਸ਼ਨ): ਸ਼੍ਰੀ ਸੰਦੀਪ ਹੰਸ, ਡਿਪਟੀ ਕਮਿਸ਼ਨਰ, ਮੋਗਾ ਵੱਲੋ ਦੱਸਿਆ ਗਿਆ ਕਿ ਵਿਦਿਅਕ ਸ਼ੈਸ਼ਨ 2019-20 ਦੌਰਾਨ 100 ਫੀਸਦੀ ਕੇਂਦਰੀ ਪ੍ਰਾਯੋਜਿਤ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ, ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ-ਮੀਨਜ਼ ਦੀਆਂ ਆਨਲਾਈਨ ਦਰਖਾਸਤਾਂ ਪੋਰਟਲ ਤੇ ਦਰਜ ਕਰਨ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ। ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ ਨਵੇਂ ਅਤੇ ਰੀਨਿਊਵਲ ਵਿਦਿਆਰਥੀਆਂ ਦੁਆਰਾ...
Tags: DISTT ADMINISTRATION MOGA

Pages