‘ਸਲੀਣਾ ਕਲਾਸਿਕ ਮਿਸਟਰ ਇੰਡੀਆ’ ਚੈਂਪੀਅਨਸ਼ਿੱਪ ਪੋਸਟਰ ਜਾਰੀ,ਮੁਕਾਬਲੇ 10 ਫਰਵਰੀ ਨੂੰ

ਮੋਗਾ,1 ਫਰਵਰੀ(ਜਸ਼ਨ): ਟੀਮ ਸਲੀਣਾ ਵੱਲੋਂ ਸਰਪੰਚ ਗੁਲਜਾਰ ਸਿੰਘ ਸਲੀਣਾ ਦੀ ਯਾਦ ਵਿਚ ਮਿਸਟਰ ਇੰਡੀਆ ਬਾਡੀ ਬਿਲਡਿੰਗ ਅਤੇ ਮਿਸਟਰ ਸਟ੍ਰਾਂਗਮੈਨ ਇੰਡੀਆ ਕੱਪ ਮੋਗਾ ਜ਼ਿਲੇ ਦੇ ਪਿੰਡ ਗਿਆਨ ਜੋਤੀ ਸਕੂਲ ਵਿਖੇ 10 ਫਰਵਰੀ ਨੂੰ ਕਰਵਾਏ ਜਾ ਰਹੇ ਹਨ।  ਮੋਗਾ ਫਿਰੋਜ਼ਪੁਰ ਰੋਡ ‘ਤੇ ਸਥਿਤ ਗਿਆਨ ਜੋਤੀ ਸਕੂਲ ਦਾਰਾਪੁਰ ‘ਚ ਕਰਵਾਏ ਜਾ ਰਹੇ ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ 3 ਲੱਖ ਦੇ ਨਕਦ ਇਨਾਮ ,ਮੋਟਰਸਾਈਕਲ, ਮੈਡਲ, ਕੱਪ, ਸਰਟੀਫਿਕੇਟ ਅਤੇ ਸਪੈਸ਼ਲ ਗਿਫਟ ਦਿੱਤੇ ਜਾਣ ਜਾਣਗੇ । ਮੁੁਕਾਬਲਿਆਂ ਦੇ ਮੁੱਖ ਪ੍ਰਬੰਧਕ ਉੱਘੇ ਖੇਡ ਪ੍ਰਮੋਟਰ ਪੁਸਪਿੰਦਰ ਸਿੰਘ ਪੱਪੀ, ਹਰਵਿੰਦਰ ਸਲੀਣਾ,ਜਗਸੀਰ ਮੰਗਾ ਤਰਸੇਮ ਸਰਾਂ ,ਅਮਨਦੀਪ ਕੈਨੇਡਾ, ਕੁਲਬੀਰ ਕੈਨੇਡਾ, ਕਮਲਦੀਪ ਸੋਢੀ ਦੀ ਅਗਵਾਈ ਹੇਠ ਹੋਣ ਵਾਲੇ ਇਹਨਾਂ ਮੁਕਾਬਲਿਆਂ ‘ਚ ਸਟਰਾਂਗ ਮੈਨ ਇੰਡੀਆ ਨੂੰ ਪਹਿਲਾ ਇਨਾਮ ਮੋਟਰਸਾਈਕਲ, ਦੂਜਾ ਇਨਾਮ 21 ਹਜ਼ਾਰ,ਤੀਸਰਾ ਇਨਾਮ 11 ਹਜ਼ਾਰ, ਚੌਥਾ ਇਨਾਮ 7100 ਅਤੇ ਪੰਜਵਾਂ ਇਨਾਮ 5100 ਤੋਂ ਇਲਾਵਾ ਛੇਵੇਂ ਤੋਂ ਦਸਵੇਂ ਨੰਬਰ ਤੇ ਰਹਿਣ ਵਾਲੇ ਖਿਡਾਰੀਆਂ ਨੂੰ 3100 ਰੁਪਏ ਮੈਡਲ, ਕੱਪ ,ਸਰਟੀਫਿਕੇਟ ਅਤੇ ਸਪੈਸ਼ਲ ਗਿਫਟ ਦਿੱਤੇ ਜਾਣਗੇ। ਇਸੇ ਤਰਾਂ ਮਿਸਟਰ ਇੰਡੀਆ ਬਾਡੀ ਬਿਲਡਿੰਗ ਕੰਪੀਟੀਸ਼ਨ ਵਾਲੇ ਪਹਿਲੇ ਖਿਡਾਰੀ ਤੋਂ ਲੈ ਕੇ ਦਸਵੇਂ ਨੰਬਰ ਤੇ ਰਹਿਣ ਵਾਲੇ ਸਾਰੇ ਖਿਡਾਰੀਆਂ ਨੂੰ 11 ਹਜ਼ਾਰ ਰੁਪਏ ਮੈਡਲ, ਕੱਪ, ਸਰਟੀਫਿਕੇਟ ਅਤੇ ਸਪੈਸ਼ਲ ਗਿਫਟ ਦਿੱਤੇ ਜਾਣਗੇ । ਸਲੀਣਾ ਕਲਾਸਿਕ ਮਿਸਟਰ ਇੰਡੀਆ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ ਕਰਨ ਮੌਕੇ ਅਮਰ ਸਿੰਘ ਇੰਸਪੈਕਟਰ, ਅੰਤਰਰਾਸਟਰੀ ਹਾਕੀ ਖਿਡਾਰੀ ਇਕਬਾਲ ਸਿੰਘ ਸੋਢੀ ,ਗੁਰਮੇਲ ਕੈਨੇਡਾ, ਡਾ ਗੁਰਮੇਲ ਧਾਲੀਵਾਲ, ਦਿਲਪ੍ਰੀਤ ਸੋਢੀ, ਰਵੀ ਜਗਰਾਉਂ, ਉੱਘੇ ਗਾਇਕ ਗੁਰਨਾਮ ਭੁੱਲਰ, ਪਿ੍ਰੰਸੀਪਲ ਸ਼ਰਮਾ, ਸੁਖਪ੍ਰੀਤ ਭਲਵਾਨ, ਨਵਦੀਪ ਸੰਘਾ ਹਾਜ਼ਰ ਸਨ।  ਇਹਨਾਂ ਮੁਕਾਬਲਿਆਂ ‘ਚ ਅਹਿਮ ਯੋਗਦਾਨ ਪਾਉਣ ਵਾਲੇ ਉੱਘੇ ਖੇਡ ਪ੍ਰਮੋਟਰ ਰਾਜਾ ਗਿੱਲ ਕੈਨੇਡਾ ਨੂੰ ਟੀਮ ਸਲੀਣਾ ਵੱਲੋਂ ਸਨਮਾਨਿਤ ਕੀਤਾ ਗਿਆ ।