ਮੋਗਾ,11 ਮਾਰਚ (ਜਸ਼ਨ) :ਅੱਜ ਸਿਹਤ ਵਿਭਾਗ ਮੋਗਾ ਵੱਲੋਂ ਪਲਸ ਪੋਲੀਓ ਮੁਹਿੰਮ ਦੌਰਾਨ ਜਿਲੇ ਅੰਦਰ ਵੱਖ ਵੱਖ ਬੂਥਾਂ ਤੇ ਪੋਲੀਓ ਬੂੰਦਾ ਪਿਆਈਆਂ ਗਈਆਂ । ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਹੈ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋ ਵਾਝਾਂ ਨਾ ਰਹੇ ਅਤੇ ਤਾਂ ਜੋ ਪੋਲੀਓ ਦੀ ਬਿਮਾਰੀ ਮੁੜ ਨਾ ਆ ਸਕੇ ਅਤੇ ਸਮਾਜ ਹਮੇਸ਼ਾ ਤੰਦਰੁਸਤ ਰਹੇ। ਉਨਾ ਕਿਹਾ ਕਿ ਜ਼ਿਲੇ ਵਿਚ 509 ਬੂਥਾਂ ਤੇ ਤਿੰਨਾਂ ਦਿਨਾ ਵਿੱਚ ਸਿਹਤ ਵਿਭਾਗ ਦੀਆਂ 882 ਟੀਮਾਂ ਵੱਲੋ 0 ਤੋਂ 5...
News
ਫਿਰੋਜ਼ਪੁਰ ,11 ਮਾਰਚ (ਪੰਕਜ ਕੁਮਾਰ)-ਆਏ ਦਿਨ ਚੋਰੀ ਡਕੈਤੀ ਅਤੇ ਲੁੱਟ ਖੋਹ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਜਿਥੇ ਆਮ ਲੋਕ ਪ੍ਰੇਸ਼ਾਨ ਹਨ ਉਥੇ ਹੀ ਵੱਧ ਰਹੇ ਅਪਰਾਧਿਕ ਮਾਮਲਿਆਂ ਨੇ ਪੁਲਿਸ ਦੀ ਨੱਕ ਵਿਚ ਦਮ ਕੀਤਾ ਹੋਇਆ ਹੈ । ਪੰਜਾਬ ਦੇ ਡੀ ਜੀ ਪੀ ਦੇ ਹੁਕਮਾਂ ਅਨੁਸਾਰ ਪੰਜਾਬ ਵਿਚ ਅਮਨ ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਨੇ ਅਪਰਾਧੀਆਂ ਖਿਲਾਫ ਮੁਹਿੰਮ ਚਲਾਉਂਦਿਆਂ ਵੱਡੇ ਛੋਟੇ ਅਪਰਾਧੀਆਂ ਤੇ ਨਕੇਲ ਕੱਸਣੀ ਸ਼ੁਰੂ...
ਚੰਡੀਗੜ/ਲੁਧਿਆਣਾ 11 ਮਾਰਚ, (ਪੱਤਰ ਪਰੇਰਕ) -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨੂੰ 199.54 ਕਰੋੜ ਰੁਪਏ ਦਾ ਵੱਡਾ ਤੋਹਫਾ ਦਿੱਤਾ ਹੈ ਤਾਂ ਜੋ ਇਸ ਸਮਾਰਟ ਸਿਟੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇ। ‘‘ਘਰ-ਘਰ ਰੋਜ਼ਗਾਰ’’ ਸਕੀਮ ਹੇਠ ਹੋਏ ਦੂਜੇ ਮੈਗਾ ਨੌਕਰੀ ਮੇਲੇ ਦੌਰਾਨ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਅੱਜ ਇੱਥੇ ਆਏ ਮੁੱਖ ਮੰਤਰੀ ਨੇ ਕੁੱਲ 7 ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨਾਂ ਪ੍ਰੋਜੈਕਟਾਂ...
ਚੰਡੀਗੜ, 11 ਮਾਰਚ (ਪੱਤਰ ਪਰੇਰਕ)-ਉਚੇਰੀ ਸਿੱਖਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਬੀਤੀ ਰਾਤ ਪੰਜਾਬ ਭਵਨ ਵਿਖੇ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੈਲੀਗੇਟਾਂ ਦੇ ਰਾਤਰੀ ਭੋਜ ਦੀ ਮਹਿਮਾਨ ਨਵਾਜ਼ੀ ਕੀਤੀ। ਸ੍ਰੀਮਤੀ ਚੌਧਰੀ ਨੇ ਚੰਡੀਗੜ ਵਿਖੇ ਦੋ ਰੋਜ਼ਾ ਕਾਨਫਰੰਸ ’ਚ ਦੇਸ਼ ਵਿਦੇਸ਼ ਤੋਂ ਹਿੱਸਾ ਲੈਣ ਆਏ ਸਾਹਿਤਕਾਰਾਂ ਦਾ ਸੁਆਗਤ ਕੀਤਾ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਤਰਾਂ ਦੇ ਸਮਾਗਮ/ਕਾਨਫਰੰਸਾਂ ਦੇ ਹੋਣ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ...
ਮੋਗਾ,11 ਮਾਰਚ(ਜਸ਼ਨ)ਪਿੰਡ ਲੋਹਾਰਾ ਵਿਖੇ ਸ਼ੁਸੋਬਿਤ ਆਸਥਾ ਦੇ ਪ੍ਰਸਿੱਧ ਕੇਂਦਰ ਫੱਕਰ ਬਾਬਾ ਦਾਮੂੰ ਸ਼ਾਹ ਦੀ ਯਾਦ ਵਿਚ ਹੋਣ ਵਾਲਾ ਸਲਾਨਾ 36 ਵਾਂ ਖ਼ੇਡ ਟੂਰਨਾਮੈਂਟ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਐਸ ਡੀ ਐਮ ਕਮ ਰਿਸਵੀਰ ਫੱਕਰ ਬਾਬਾ ਦਾਮੂੰ ਸ਼ਾਹ ਪ੍ਰਬੰਧਕ ਕਮੇਟੀ ਗੁਰਵਿੰਦਰ ਸਿੰਘ ਜੌਹਲ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਨੌਜ਼ਵਾਨ ਆਗੂ ਗੁਰਸ਼ਰਨਬੀਰ ਸਿੰਘ ਪੈਗੀ ਹੁੰਦਲ, ਡੀ ਐਸ ਪੀ ਧਰਮਕੋਟ ਅਜੈਰਾਜ ਸਿੰਘ, ਥਾਣਾ ਮੁਖੀ ਭੁਪਿੰਦਰ...
ਫਿਰੋਜ਼ਪੁਰ, 11 ਮਾਰਚ (ਪੰਕਜ ਕੁਮਾਰ)- ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਫਿਰੋਜਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਵਿਸ਼ੇਸ ਤੌਰ ‘ਤੇ ਪਹੁੰਚੇ ਜਿਥੇ ਭਾਰੀ ਗਿਣਤੀ ਵਿਚ ਆਪ ਆਗੂ ਅਤੇ ਆਪ ਵਰਕਰਾਂ ਦਾ ਹਜ਼ੂਮ ਵੇਖਣ ਨੂੰ ਮਿਲਿਆ। ਭਗਵੰਤ ਮਾਨ ਦੀ ਫਿਰੋਜ਼ਪੁਰ ਫੇਰੀ ਨੇ ਇਥੋਂ ਦੇ ਆਪ ਵਰਕਰਾਂ ਵਿਚ ਨਵਾ ਜੋਸ਼ ਭਰਨ ਦਾ ਕੰਮ ਕੀਤਾ । ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੱਖ ਵੱਖ ਥਾਵਾਂ ਤੇ ਆਪਣੇ ਵਰਕਰਾਂ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ...
ਬਰਗਾੜੀ,11 ਮਾਰਚ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ)-ਪੰਜਾਬੀ ਸਾਹਿਤ ਸਭਾ ਬਰਗਾੜੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਨੀ ਅਤੇ ਸੂਬੇਦਾਰ ਮੁਨਸ਼ੀ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ ਵਿਖੇ ਹੋਈ। ਇਸ ਬੈਠਕ ‘ਚ ਸਭ ਤੋਂ ਪਹਿਲਾ ਵਿੱਛੜ ਚੁੱਕੇ ਉੱਘੇ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਜ਼ਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਸਭਾ ਦੇ ਪ੍ਰਧਾਨ ਸਤਨਾਮ...
ਮੋਗਾ, 10 ਮਾਰਚ (ਜਸ਼ਨ)- ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਵਿਦਿਆਰਥੀਆਂ ਦੇ ਨਵੇਂ ਦਾਖਲੇ ਲਈ ਅਤੇ ਨਵੇਂ ਵਿੱਦਿਅਕ ਵਰੇ ਦੀ ਸ਼ੁੱਭ ਆਮਦ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਇਸ ਮੌਕੇ ਹੋਏ ਧਾਰਮਿਕ ਸਮਾਗਮ ਦੌਰਾਨ ਡੇਰਾ ਸੱਤਿਆਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਵੰਤ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਡੇਰਾ ਸੱਤਿਆਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਵੰਤ ਸਿੰਘ ਵੱਲੋਂ ਦਿੱਤੀ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਤਿਆਰ ਕੀਤੇ ਪ੍ਰੀ-...
ਮੋਗਾ 10 ਮਾਰਚ (ਜਸ਼ਨ)-ਧਰਮ ਅਤੇ ਸਮਾਜ ਦੀ ਸੇਵਾ ਵਿਚ ਅਗਰਸਰ ਹੋ ਕੇ ਕਾਰਜ ਕਰਨ ਵਾਲੀ ਯੁਵਾ ਖੱਤਰੀ ਸਭਾ ਮੋਗਾ ਦੇ ਦੋ ਮੈਂਬਰਾਂ ਨੇ ਵਰੇਗੰਢ ਮੌਕੇ ਖ਼ੂਨਦਾਨ ਕੀਤਾ। ਦੁਸਹਿਰਾ ਗਰਾਉਂਡ ਸਥਿਤ ਮਿੱਤਲ ਬਲੱਡ ਬੈਂਕ ਵਿਚ ਯੁਵਾ ਖੱਤਰੀ ਸਭਾ ਦੇ ਸੀਨੀਅਰ ਮੈਂਬਰ ਮੋਹਿਤ ਧਵਨ ਅਤੇ ਦੀਪਕ ਕੌੜਾ ਨੇ ਆਪਣੀ ਵਰੇਗੰਢ ਮੌਕੇ ਖ਼ੂਨਦਾਨ ਕਰਦੇ ਹੋਏ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਲਈ ਪੇ੍ਰਰਿਤ ਕੀਤਾ। ਆਈ.ਐਮ.ਏ. ਦੇ ਪ੍ਰਧਾਨ ਅਤੇ ਮਿੱਤਲ ਬਲੱਡ ਬੈਂਕ ਦੇ ਡਾ. ਸੰਜੀਵ ਮਿੱਤਲ ਨੇ ਯੁਵਾ ਖੱਤਰੀ ਸਭਾ...
ਮੋਗਾ, 10 ਮਾਰਚ (ਜਸ਼ਨ) :ਮੋਗਾ ਜ਼ਿਲੇ ਦੇ ਪਿੰਡ ਚੰਨੂਵਾਲਾ ਦੀ ਨਹਿਰ ਨੇੜੇ ਮਾਮੇ ਦੇ ਲੜਕੇ ਵੱਲੋਂ ਆਪਣੇ ਦੋਸਤਾਂ ਨਾਲ ਮਿਲਕੇ ਭੂਆ ਦੇ ਲੜਕੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਦੇ ਪਿੱਛੇ ਨੌਜਵਾਨਾਂ ਵੱਲੋਂ ਬੇਤਹਾਸ਼ਾ ਸੋਸ਼ਲ ਮੀਡੀਏ ਦੀ ਵਰਤੋਂ ਨੂੰ ਸਮਝਿਆ ਜਾ ਰਿਹਾ ਹੈ ਕਿਉਂਕਿ ਚਰਚਾ ਇਸ ਗੱਲ ਦਾ ਹੈ ਕਿ ਕਾਤਲ ਸਮਝੇ ਜਾਂਦੇ ਨੌਜਵਾਨ ਨੂੰ ਸ਼ੱਕ ਸੀ ਕਿ ਉਸ ਦੀ ਭੂਆ ਦਾ ਮੰੁਡਾ ਕਾਤਲ ਦੀ ਭੈਣ ਨੂੰ ਵਟਸਐਪ ’ਤੇ ਅਸ਼ਲੀਲ ਸੁਨੇਹੇ ਘੱਲਦਾ ਸੀ। ਇਸ ਸਬੰਧੀ ਪੁਲਿਸ...

