News

ਮੋਗਾ, 6 ਮਾਰਚ (ਜਸ਼ਨ)-ਮਾਲਵਾ ਦੀ ਪ੍ਰਸਿੱਧ ਸਿੱਖਿਆ ਸੰਸਥਾ ਮਾਉਟ ਲਿਟਰਾ ਜੀ ਸਕੂਲ ਨੇ ਸ਼ਹਿਰ ਦੇ ਨਾਂਅ ਨੂੰ ਪੂਰੇ ਭਾਰਤ ਵਿਚ ਗ੍ਰੀਨ ਸਕੂਲ ਐਵਾਰਡ ਅਤੇ ਬ੍ਰੇਨਫੀਡ ਐਵਾਰਡ ਲੈ ਕੇ ਰੌਸ਼ਨ ਕੀਤਾ ਹੈ। ਇਸ ਸਫਲਤਾ ਤੋਂ ਬਾਅਦ ਸਕੂਲ ਵੱਲੋਂ ਅੱਜ ਦੇ ਨਵੇਂ ਯੁਗ ਦੇ ਨਾਲ-ਨਾਲ ਆਪਣੇ ਆਪ ਵਿਚ ਪਰਿਵਰਤਰਨ ਲਿਆਉਣ ਅਤੇ ਮੋਗਾ ਸ਼ਹਿਰ ਦੇ 26 ਬੱਚਿਆਂ ਨੂੰ ਨਾਸਾ ਦੇ ਵਿਗਿਆਨੀਆਂ ਨੂੰ ਮਿਲਾਉਣਾ ਅਤੇ ਹੁਣ ਵਿਦਿਆਰਥੀਆਂ ਨੂੰ ਕੈਨੇਡਾ ਦੇ ਸ਼ਹਿਰ ਟਰਾਂਟੋ ਦੀ ਯੂਨੀਵਰਸਿਟੀ ਦਾ ਦੌਰਾ ਕਰਵਾਉਣਾ...
ਮੋਗਾ,6 ਮਾਰਚ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਬੁਲੰਦੀਆਂ ਨੂੰ ਛੋਹਣ ਵਾਲੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਸੰਗੀਤ ਵਿਭਾਗ ਦੁਆਰਾ ਪੰਜਾਬੀ ਗੀਤ ਅਤੇ ਲੋਕ ਗੀਤ ਮੁਕਾਬਲੇ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਹਰ ਵਿਭਾਗ ਦੀਆਂ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ। ਕਲਾਕਾਰ ਵਿਦਿਆਰਥਣਾਂ ਨੇ ਆਪਣੇ ਸੁਰਾਂ, ਆਵਾਜ਼ ਅਤੇ ਤਾਲ ਨਾਲ ਸਰੋਤਿਆਂ ਨੂੰ ਕੀਲਿਆ।...
ਫ਼ਿਰੋਜ਼ਪੁਰ ,6 ਮਾਰਚ (ਪੰਕਜ ਕੁਮਾਰ )- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਪਿੰਡ ਆਰਿਫ਼ ਕੇ ਵਿਚ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ ਅਤੇ ਐੱਸ.ਐੱਸ.ਪੀ. ਸ੍ਰ. ਪ੍ਰੀਤਮ ਸਿੰਘ ਵੀ ਹਾਜ਼ਰ ਸਨ। ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ...
ਫਿਰੋਜ਼ਪੁਰ 6 ਮਾਰਚ, (ਪੰਕਜ ਕੁਮਾਰ) ਇਲਾਕੇ ਵਿਚ ਰੇਤ ਦੀ ਨਜਾਇਜ਼ ਨਿਕਾਸੀ ਕਰਨ ਵਾਲਿਆਂ ਤੇ ਸਖਤੀ ਨਾਲ ਪੇਸ਼ ਆਉਂਦਿਆਂ ਮੰਗਲਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਿਰੋਜ਼ਪੁਰ-ਮੱਲਾਂਵਾਲਾ ਰੋਡ ਤੇ ਆ ਰਹੀਆਂ ਰੇਤ ਦੀਆਂ ਪੰਜ ਟਰਾਲੀਆਂ ਨੂੰ ਫੜ ਕੇ ਥਾਣਾ ਆਰਿਫ-ਕੇ ਵਿਚ ਬੰਦ ਕਰਵਾ ਦਿੱਤਾ। ਉਨਾਂ ਡੀ ਐਸ ਪੀ ਸਿਟੀ , ਆਰਿਫ-ਕੇ ਚੌਂਕੀ ਪੁਲਿਸ ਅਧਿਕਾਰੀ ਮੋਹਿਤ ਧਵਨ ਨੂੰ ਮੌਕੇ ਤੇ ਬੁਲਾ ਕੇ ਪਰਚਾ ਦਰਜ ਕਰਨ ਦੇ ਨਾਲ ਨਾਲ ਪੁਲਸ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਦਿੰਦਿਆਂ...
ਬਾਘਾਪੁਰਾਣਾ,6 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ/ਗਗਨਦੀਪ):-ਨੇੜਲੇ ਕਸਬਾ ਸਮਾਲਸਰ ਦੇ ਨਜ਼ਦੀਕ ਪਿੰਡ ਲੰਡੇ ਵਿਖੇ ਸਥਿਤ ਸ਼੍ਰੀ ਵੈਸ਼ਨੂੰ ਦੁਰਗਾ ਮੰਦਰ ਵਿੱਚ ਲੰਗਰ ਹਾਲ ਅਤੇ ਗੇਟ ਦੀ ਉਸਾਰੀ ਦਾ ਕੰਮ ਸਮੂਹ ਸੰਗਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜਿਸ ਵਿੱਚ ਪਿੰਡ ਲੰਡੇ ਦੇ ਜੰਮਪਲ ਸਮਾਜਸੇਵੀ ਬੇਅੰਤ ਪੁਰੀ ਵਾਸੀ ਅਮਰੀਕਾ ਨੇ ਆਪਣੇ ਪਿਤਾ ਭਜਨ ਪੁਰੀ ਦੀ ਯਾਦ ਵਿੱਚ ਸ਼੍ਰੀ ਵੈਸ਼ਨੂੰ ਦੇਵੀ ਦੁਰਗਾ ਮੰਦਰ ਵਿੱਚ ਲੰਗਰ ਹਾਲ ਅਤੇ ਗੇਟ ਦੀ ਉਸਾਰੀ ਲਈ 5100...
ਬਾਘਾਪੁਰਾਣਾ,6 ਮਾਰਚ (ਰਾਜਿੰਦਰ ਸਿੰਘ ਕੋਟਲਾ/ਗਗਨਦੀਪ)-ਇੱਥੋਂ ਨੇੜਲੇ ਕਸਬਾ ਸਮਾਲਸਰ ਵਿਖੇ ਬਤੌਰ ਪਟਵਾਰੀ ਸੇਵਾ ਨਿਭਾਅ ਰਹੇ ਨਿਰਮਲ ਸਿੰਘ ਕਿਸਾਨਾਂ ਦੀਆਂ ਜ਼ਮੀਨਾਂ ਦੀ ਗਿਰਦਵਾਰੀ ਕਰਕੇ ਆਪਣੇ ਦਫਤਰ ਪਰਤ ਰਹੇ ਹਨ। ਪਿੰਡ ਸਮਾਲਸਰ ਵਿਖੇ ਲੰਡਿਆਂ ਵਾਲੇ ਮੋੜ ‘ਤੇ ਉਹਨਾਂ ਦਾ ਕੀਮਤੀ ਮੋਬਾਇਲ ਡਿੱਗ ਗਿਆ, ਜਿਸ ਵਿੱਚ ਉਹਨਾਂ ਦਾ ਬਹੁਤ ਹੀ ਕੀਮਤੀ ਡਾਟਾ ਫੀਡ ਕੀਤਾ ਹੋਇਆ ਸੀ। ਇਹ ਮੋਬਾਇਲ ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਲੰਡੇ ਨੂੰ ਰਸਤੇ ਵਿੱਚ ਪਿਆ ਲੱਭਿਆ ਸੀ। ਜਦੋਂ...
ਮੋਗਾ,6 ਮਾਰਚ (ਜਸ਼ਨ) :ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਅੱਜ ਪੂਰਾ ਦੇਸ਼ ਅਪਣਾ ਰਿਹਾ ਹੈ। ਹਿੰਦੋਸਤਾਨ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨਾਂ ਦੇ ਲੋਕ ਹਿੱਤ ਕਾਰਜ ਤੇ ਆਪਣੀ ਮੋਹਰ ਲਾਈ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲਾ ਪ੍ਰਧਾਨ ਤਿ੍ਰਲੋਚਨ ਸਿੰਘ ਗਿੱਲ ਨੇ ਸ਼ਹੀਦੀ ਪਾਰਕ ਵਿਚ ਭਾਜਪਾ ਦੀ ਨਾਗਾਲੈਂਡ ਅਤੇ ਤਿ੍ਰਪੁਰਾ ਵਿਚ ਬਣੀ ਸਰਕਾਰ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੀਤਾ। ਸ਼ਹੀਦੀ ਪਾਰਕ ਵਿਚ ਇਕੱਠੇ ਹੋਏ...
ਕਰਤਾਰਪੁਰ/ਚੰਡੀਗੜ, (ਜਲੰਧਰ), 6 ਮਾਰਚ (ਪੱਤਰ ਪਰੇਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਅਗਾਮੀ ਬਜਟ ਵਿਚ ਯਾਦਗਾਰ ਦੇ ਤੀਜੇ ਪੜਾਅ ਨੂੰ ਮੁਕੰਮਲ ਕਰਨ ਲਈ 25 ਕਰੋੜ ਰੁਪੈ ਦਾ ਉਪਬੰਧ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਯਾਦਗਾਰ ਦੇ ਪਹਿਲੇ ਪੜਾਅ ਦੇ ਨਿਰਮਾਣ ਲਈ ਬਕਾਇਆ 9.5 ਕਰੋੜ ਰੁਪੈ ਦੀ ਰਾਸ਼ੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ...
ਮੋਗਾ 6 ਮਾਰਚ (ਜਸ਼ਨ)-ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦਾ ਸੁਨਿਹਰੀ ਭਵਿੱਖ ਬਣਾਉਣ ਦੇ ਮਕਸਦ ਨਾਲ ਜਲਦੀ ਹੀ ਸੂਬੇ ‘ਚ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ, ਤਾਂ ਜੋ ਵਿਦਿਆਰਥੀ ਤਕਨੀਕੀ ਅਤੇ ਮਿਆਰੀ ਹੁਨਰ ਹਾਸਲ ਕਰਕੇ ਸਮੇਂ ਦੇ ਹਾਣੀ ਬਣ ਸਕਣ। ਇਸ ਗੱਲ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਕੈਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ੍ਰ. ਦਵਿੰਦਰਪਾਲ ਸਿੰਘ ਰਿੰਪੀ ਦੇ ਗ੍ਰਹਿ ਵਿਖੇ ਪ੍ਰੈਸ ਦੇ ਨਾਂ ਜਾਰੀ...
ਲੁਹਾਰਾ,6 ਮਾਰਚ (ਜਸ਼ਨ)-ਪੰਜਾਬ ਦੇ ਸਿਰਮੌਰ ਮੇਲਿਆਂ ਵਿਚ ਸ਼ੁਮਾਰ ਹੁੰਦੇ ਲੁਹਾਰਾ ਪਿੰਡ ਦੇ ਬਾਬਾ ਦਾਮੂੰਸ਼ਾਹ ਮੇਲੇ ਦੌਰਾਨ ਹੋਣ ਵਾਲੇ ਸਾਲਾਨਾ ਟੂਰਨਾਮੈਂਟ ਮੌਕੇ 10 ਮਾਰਚ ਨੂੰ ਕੁੱਤਿਆਂ ਦੀਆਂ ਦੌੜਾਂ ਇਸ ਸਾਲ ਨਹੀਂ ਕਰਵਾਈਆਂ ਜਾਣਗੀਆਂ । ਸ: ਗੁਰਵਿੰਦਰ ਸਿੰਘ ਜੌਹਲ ਉਪ ਮੰਡਲ ਮੈਜਿਸਟਰੇਟ ਧਰਮਕੋਟ ਕਮ ਰਿਸੀਵਰ ਫੱਕਰ ਬਾਬਾ ਦਾਮੂੰ ਸ਼ਾਹ ਲੋਹਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ...

Pages