News

ਅਜੀਤਵਾਲ,21 ਦਸੰਬਰ (ਜਸ਼ਨ)-ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਵਿੱਡੀ ਮੁਹਿੰਮ ਦੇ ਚਲਦਿਆਂ ਅੱਜ ਥਾਣਾ ਅਜੀਤਵਾਲ ਦੇ ਅਧੀਨ ਆਉਦੇ ਪਿੰਡ ਮਟਵਾਣੀ ਕਿੰਗ ਕਰਾਊਨ ਪੈਲਸ ਵਿਖੇ ਨੇੜਲੇ ਸਾਰੇ ਪਿੰਡਾ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਦਾ ਵਿਸ਼ਾਲ ਇਕੱਠ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਐਸ.ਪੀ.ਐਚ ਪਿ੍ਰਥੀਪਾਲ ਸਿੰਘ ਨੇ ਕਿਹਾ ਕਿ ਅਸੀ ਆਮ ਹੀ ਆਪਣੇ ਘਰਾਂ ਵਿੱਚ ਟੇਬਲ ਲਗਾ ਕੇ ਸ਼ਰਾਬਾਂ ਪੀਂਦੇ ਹਾਂ ਜਿਸ ਦਾ ਬੁਰਾ ਪ੍ਰਭਾਵ ਸਾਡੇ ਬੱਚਿਆਂ ਤੇ ਪੈਂਦਾ ਹੈ ਕਿਉਕਿ...
ਮੋਗਾ, 20 ਦਸੰਬਰ (ਜਸ਼ਨ)- ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਸਥਿਤ ਸਿਵਲ ਸਰਜਨ ਦਫਤਰ ਦੀ ਮੀਟਿੰਗ ਵਿਚ ਸੋਮਵਾਰ ਤੋਂ ਜ਼ਿਲਾ ਸਿਹਤ ਵਿਭਾਗ ਦੇ ਵੱਖ ਵੱਖ ਖੇਤਰਾਂ ਵਿਚ ਤਾਇਨਾਤ ਆਸਾ ਵਰਕਰਾਂ ਦੇ ਲਈ ਤਿੰਨ ਦਿਨੀਂ ਟੈ੍ਰਨਿੰਗ ਸੈਮੀਨਾਰ ਦੀ ਸ਼ੁਰੂਆਤ ਕੀਤੀ ਗਈ ਹੈ। ਸੈਮੀਨਾਰ ਦਾ ਉਦਘਾਟਨ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤਾ, ਜਿਸ ਦੌਰਾਨ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਨੇ ਆਪਣੀ ਟੈ੍ਰਨਿੰਗ ਲੈਣ ਦੀ ਸ਼ੁਰੂਆਤ ਕੀਤੀ। ਸਿਵਲ ਸਰਜਨ ਡਾ: ਮਨਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ...
ਮੋਗਾ, 20 ਦਸੰਬਰ (ਜਸ਼ਨ) ਧਰਨਿਆਂ ਨਾਲ ਅਕਾਲੀ ਦਲ ਰਾਜਨੀਤਕ ਸ਼ਾਖ਼ ਦੀ ਬਹਾਲੀ ਲਈ ਵਿਅਰਥ ਯਤਨ ਕਰ ਰਿਹੈ ਪਰ ਲੋਕ ਨਾ ਤਾਂ ਅਕਾਲੀ ਭਾਜਪਾ ਗੱਠਜੋੜ ਦੇ ਮਾਫੀਆ ਰਾਜ ਨੂੰ ਭੁੱਲੇ ਹਨ ਤੇ ਨਾ ਹੀ ਹੱਕ ਮੰਗਦੇ ਲੋਕਾਂ ਦੀ ਕੁੱਟਮਾਰ ਉਹਨਾਂ ਦੇ ਚੇਤਿਆਂ ਵਿਚੋਂ ਵਿਸਰੀ ਹੈ ਅਤੇ ਇਹੀ ਕਾਰਨ ਹੈ ਕਿ ਨਗਰ ਕੌਂਸਲ ਚੋਣਾਂ ਦਰਮਿਆਨ ਅਕਾਲੀ ਦਲ ਵਲੋਂ ਲਗਾਏ ਗਏ ਧਰਨਿਆਂ ਨੂੰ ਲੋਕਾਂ ਨੇ ਡਰਾਮਾ ਕਰਾਰ ਦਿੱਤਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਾਟ ਮਹਾਂ ਸਭਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਹਰੀ...
ਮੋਗਾ, 20 ਦਸੰਬਰ (ਜਸ਼ਨ) ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜਾਦਾ ਫਤਿਹ ਸਿੰਘ ਸੇਵਾ ਸੁਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪੈਦਲ ਸ਼ਹੀਦੀ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਨਗਰ ਕੀਰਤਨ ‘ਚ ਸਮੂਹ ਸਿੱਖ ਸੰਗਤਾਂ ਵਲੋਂ ‘ਸਤਿਨਾਮ ਸ੍ਰੀ ਵਾਹਿਗੁਰੂ’ ਦੇ ਨਾਮ ਦਾ ਉਚਾਰਨਾਂ ਨਾਲ ਮੋਗਾ ਨਗਰੀ ਗੂੰਜ ਉਠੀ। ਇਸ ਦੌਰਾਨ ਮੀਰੀ ਪੀਰੀ ਗਤਕਾ ਅਖਾੜਾ ਵਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਸੇਵਾ ਸੁਸਾਇਟੀ ਵਲੋਂ ਆਯੋਜ਼ਿਤ ਕੀਤੇ ਗਏ...
ਮੋਗਾ,20 ਦਸੰਬਰ (ਜਸ਼ਨ)-ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਜੀ ਦੇ ਆਦੇਸ਼ਾਂ ਤੇ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾ: ਮੁਨੀਸ਼ ਅਰੋੜਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਮੋਗਾ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਸਵਾਈਨ ਫਲੂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਸ ਸਬੰਧੀ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਗੁਰੂ ਨਾਨਕ ਕਾਲਜ਼ ਮੋਗਾ, ਭੁਪਿੰਦਰਾ ਖਾਲਸਾ ਸਕੂਲ ਮੋਗਾ ਅਤੇ ਨੇਚਰ ਪਾਰਕ ਮੋਗਾ ਵਿੱਚ ਵਿਦਿਆਰਥੀਆਂ ਅਤੇ...
ਗੁਰਪਾਲ ਸਿੰਘ ਪਾਲ ਉਰਫ `ਤਾਰ ਬਾਬੂ` ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ । ਆਪਣੀ ਉਮਰ ਦੀਆਂ 83 ਪੱਤਝੜਾਂ ਬਹਾਰਾਂ ਹੰਢਾ ਚੁੱਕਾ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਰੀਰਕ ਕਮਜ਼ੋਰੀ ਕਾਰਨ ਬਿਮਾਰ ਚਲਾ ਆ ਰਿਹਾ ਸੀ । ਪਿਛਲੇ ਸਾਲ ਪਾਲ ਕਈ ਮਹੀਨੇ ਪੀਲੀਏ ਦੀ ਗ੍ਰਿਫਤ ਵਿੱਚ ਆ ਚੁੱਕਾ ਸੀ । ਇਨ੍ਹਾਂ ਸਤਰਾਂ ਦੇ ਲੇਖਕ ਨੇ ਉਸਨੂੰ ਦੋ ਵਾਰ ਪੀਲੀਏ ਦੀ ਦੇਸੀ ਦਵਾਈ ਵੀ ਘੋਲੀਆ ਕਲਾਂ (ਮੋਗਾ) ਤੋਂ ਲੈ ਕੇ ਕੋਟਕਪੂਰੇ ਉਸਦੇ ਗ੍ਰਹਿ ਵਿਖੇ ਦਿੱਤੀ ਸੀ ਤੇ ਉਹ...
ਧਰਮ ਤੇ ਮਨੁੱਖਤਾ ਦਾ ਬੇਜੋੜ ਉਪਾਸ਼ਕ ਬਾਦਸ਼ਾਹ ਦਰਵੇਸ਼ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਗੀ ਸ਼ਖਸੀਅਤ ਨਾ ਤਾਂ ਵਿਸ਼ਵ ਇਤਿਹਾਸ ਦੇ ਵਿੱਚ ਅੱਜ ਤੱਕ ਪੈਦਾ ਹੋਈ ਹੈ , ਨਾ ਹੀ ਪੈਦਾ ਹੋਏਗੀ।ਜਿਸ ਵਿੱਚ ਸਾਗਰ ਵਰਗੀ ਵਿਸ਼ਾਲਤਾ , ਪ੍ਰਭੂ ਵਰਗੀ ਦਿਆਲਤਾ , ਬਾਦਸ਼ਾਹੀ ਜਲਾਲ ਤੇ ਦਰਵੇਸ਼ਾਂ ਦੇ ਕਮਾਲ , ਤੀਰ ਏ ਰਹਿਮਤ , ਤੀਰ-ਏ- ਕਿਆਮਤ ਦੇ ਮਾਲਿਕ ਸੰਤਾਂ ਦੇ ਉਧਾਰਕ, ਦੁਸ਼ਟਾਂ ਦੇ ਸੰਘਾਰਕ , ਮਜਲੂਮਾਂ ਦੇ ਰੱਖਿਅਕ , ਕਲਮ ਤੇ ਕਿਰਪਾਨ ਦੇ ਧਨੀ , ਕਲਗੀਆਂ ਵਾਲੇ...
ਮੋਗਾ, 19 ਦਸੰਬਰ (ਜਸ਼ਨ)-ਤੇ ਅਖੀਰ ਉਹੀ ਗੱਲ ਹੋਈ ਜਿਸ ਦਾ ਡਰ ਪਿਛਲੇ ਕਈ ਦਿਨਾਂ ਤੋਂ ਪਾਇਆ ਜਾ ਰਿਹਾ ਸੀ। ਪਿਛਲੇ ਇਕ ਦਹਾਕੇ ਤੋਂ ਵਿਕਾਸ ਨੂੰ ਤਰਸਦੇ ਮੋਗੇ ਨੂੰ ਆਸ ਬੱਝੀ ਸੀ ਕਿ ਸ਼ਾਇਦ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਮੋਗੇ ਦੇ ਭਾਗ ਜਾਗਣਗੇ ਅਤੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਅਤੇ ਮੇਅਰ ਅਕਸ਼ਿਤ ਜੈਨ ਦੀ ਕੈਮਿਸਟਰੀ ਤੋਂ ਜਾਪਦਾ ਸੀ ਕਿ ਜੈਨ ਅਤੇ ਜਥੇਦਾਰ ਧੜਿਆਂ ਦੀ ਆਪਸੀ ਕਸ਼ਮਕੱਸ਼ ਤੋਂ ਖਹਿੜਾ ਛੁੱਟੇਗਾ ਅਤੇ ਮੋਗਾ ਵਾਸੀਆਂ ਦੇ ਦੁੱਖਾਂ ਦਾ ਅੰਤ ਹੋਵੇਗਾ ਪਰ ਅਫਸੋਸ...
ਮੋਗਾ,19 ਦਸਬੰਰ (ਜਸ਼ਨ) ਪੰਜਾਬ ਦੇ ਖਜਾਨੇ ਦੀ ਪਤਲੀ ਹਾਲਤ ਦੇ ਕਾਰਨ ਜਿੱਥੇ ਲੋਕਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਕੀਮਾਂ ਅਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜ ਪੂਰੀ ਤਰਾ ਠੱਪ ਨਜ਼ਰ ਆ ਰਹੇ ਉੱਥੇ ਪੰਜਾਬ ਦੇ ਹਜ਼ਾਰਾ ਪਿੰਡਾ ਦੀ ਨੁਮਾਇੰਦਗੀ ਕਰਨ ਵਾਲੇ ਸਰਪੰਚ ਨੂੰ ਪਿਛਲੇ ਚਾਰ ਸਾਲ ਤੋਂ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮਾਣ ਭੱਤੇ ਦੀ ਇੱਕ ਦੁੱਕੀ ਵੀ ਨਸੀਬ ਨਹੀ ਹੋਈ। ਇਸ ਮਾਮਲੇ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਵੀ ਸਰਪੰਚਾਂ ਦੀ ਕੋਈ ਸੁਣਵਾਈ ਨਾ ਕੀਤੇ ਜਾਣ...
ਅਜੀਤਵਾਲ, 19 ਦਸੰਬਰ (ਜਸ਼ਨ) ਅਕਾਲ ਅਕੈਡਮੀ ਪੁਰਾਣੇਵਾਲਾ ਵੱਲੋਂ ਨਸ਼ਿਆਂ ਖ਼ਿਲਾਫ਼ ਇੱਕ ਜਾਗਰੂਕਤਾ ਰੈਲੀ ਕਰਵਾਈ ਗਈ। ਜਿਸ ਨੂੰ ਹਰੀ ਝੰਡੀ ਦਿੰਦਿਆ ਐੱਸ. ਐੱਚ. ਓ. ਜਸਵੰਤ ਸਿੰਘ ਅਜੀਤਵਾਲ ਨੇ ਦੱਸਿਆ ਕਿ ਲੋਕਾ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਬੜਾ ਵਧੀਆਂ ਉਪਰਾਲਾ ਹੈ। ਇਸ ਰੈਲੀ ‘ਚ ਕੈਡਮੀ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ। ਇਹ ਰੈਲੀ ਪਿੰਡ ਪੁਰਾਣੇਵਾਲਾ ਤੋਂ ਵੱਖ ਵੱਖ ਪਿੰਡਾ ਰਾਹੀ ਹੁੰਦੀ ਹੋਈ ਪਿੰਡ ਕੋਕਰੀ ਕਲਾਂ ਵਿਖੇ ਪਹੁੰਚੀ। ਬੱਚਿਆਂ ਨੇ...

Pages