ਗੁਰਦੁਆਰਾ ਨਾਨਕ ਦਰਬਾਰ ਮੰਡੀਰਾਂ ਵਿਖੇ ਬਾਬਾ ਨੰਦ ਸਿੰਘ ਕਲੇਰਾਂ ਦੀ ਬਰਸੀ ਸਬੰਧੀ ਸਮਾਗਮ ਸ਼ੁਰੂ,ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਦੇ ਭੋਗ 21 ਸਤੰਬਰ ਨੂੰ ਪਾਏ ਜਾਣਗੇ

ਬਾਘਾ ਪੁਰਾਣਾ,3 ਸਤੰਬਰ (ਰਾਜਿੰਦਰ ਸਿੰਘ ਕੋਟਲਾ)-ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸਬੰਧੀ ਸਲਾਨਾ ਸਮਾਗਮ ਸਬੰਧੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ (ਮੋਗਾ) ਵਿਖੇ ਸ਼ੁਰੂ ਕੀਤੀ 61 ਸ਼੍ਰੀ ਅਖੰਡ ਪਾਠਾਂ ਦੀ ਲੜੀ ਵਿੱਚੋਂ ਦੂਜੀ ਲੜ੍ਹੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਪੰਜ ਹੋਰ ਅਖੰਡ ਪਾਠ ਅਰੰਭ ਕੀਤੇ ਗਏ,ਜਿੰਨ੍ਹਾ ਦੇ ਭੋਗ 04 ਸਤੰਬਰ ਨੂੰ ਪਾਏ ਜਾਣਗੇ।ਇਸ ਮੌਕੇ ਗੁਰੂ ਘਰ ਦੇ ਪ੍ਰਸਿੱਧ ਰਾਗੀ ਜਥੇ ਵਲੋਂ ਰਸਭਿੰਨ੍ਹਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ,ਉਪਰੰਤ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਸਤੰਬਰ ਦੀ ਸ਼ਾਮ ਨੂੰ ਰੈਣਸੁਬਾਈ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ 21 ਸਤੰਬਰ ਨੂੰ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਦੇ ਭੋਗ ਪਾਏ ਜਾਣਗੇ,ਜਿਸ ਵਿੱਚ ਰਾਗੀ,ਕਥਾਵਾਚਕ ਅਤੇ ਉੱਚ ਕੋਟਿ ਦੇ ਸੰਤ,ਮਹਾਂਪੁਰਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਅਤੇ ਮੁੱਖ ਪ੍ਰਬੰਧਕ ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ ਵਲੋਂ ਅਖੰਡ ਪਾਠ ਪ੍ਰਕਾਸ਼ ਕਰਾਉਣ ਵਾਲੇ ਪਰਿਵਾਰਾਂ ਅਤੇ ਸਹਿਯੋਗੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸਟੇਜ ਦੀ ਸੇਵਾ ਭਾਈ ਹਰਪ੍ਰੀਤ ਸਿੰਘ ਡੋਨੀ ਵਲੋਂ ਕੀਤੀ ਗਈ।ਇਸ ਮੌਕੇ ਰਾਜ ਸਿੰਘ ਝੰਡੇਵਾਲਾ,ਕੁਲਦੀਪ ਸਿੰਘ ਭੇਖਾ,ਜਸਪਾਲ ਸਿੰਘ ਮਹਿਰੋ,ਅਮਰ ਸਿੰਘ ਕਪੂਰੇ,ਇਕਬਾਲ ਸਿੰਘ ਗਿੱਲ,ਗੁਰਵਿੰਦਰ ਸਿੰਘ ਕਾਲਾ,ਰਘਵੀਰ ਸਿੰਘ ਖਿੜਕੀਅਾਂ ਵਾਲਾ, ਬਲਵੰਤ ਸਿੰਘ,ਕੇਵਲ ਸਿੰਘ ਸਾਫੂਵਾਲਾ ਆਦਿ  ਸੰਗਤਾਂ ਵੀ ਹਾਜਰ ਸਨ।