ਲੇਖਿਕਾ ਪਰਮਜੀਤ ਕੌਰ ਪੰਮੀ ਨੇ ਆਪਣੀ ਕਿਤਾਬ ‘ਚਿੜੀਆਂ ਦਾ ਚੰਬਾ ’ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਕੀਤੀ ਭੇਂਟ

ਮੋਗਾ,24 ਜਨਵਰੀ (ਜਸ਼ਨ) :ਅੱਜ ਮੋਗਾ ਦੇ ਕੈਂਬਰਿਜ ਇੰਟਨੈਸ਼ਨਲ ਸਕੂਲ ਵਿਖੇ ‘ਨੈਸ਼ਨਲ ਗਰਲ ਚਾਇਲਡ ਵੀਕ’ ਮੌਕੇ ਹੋਏ ਸਨਮਾਨ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬੱਤਰਾ ਵਿਸ਼ੇਸ਼ ਤੌਰ ’ਤੇ ਪਹੰੁਚੇ । ਇਸ ਮੌਕੇ ਹੋਏ ਸਨਮਾਨ ਸਮਾਗਮ ਉਪਰੰਤ ਲੇਖਿਕਾ ਪਰਮਜੀਤ ਕੌਰ ਪੰਮੀ ਨੇ ਆਪਣੀ ਲਿਖੀ ਕਿਤਾਬ ‘ਚਿੜੀਆਂ ਦਾ ਚੰਬਾ ’ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਕੀਤੀ ਭੇਂਟ ਕੀਤੀ। ਕਿਤਾਬ ਪ੍ਰਾਪਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਪਰਮਜੀਤ ਕੌਰ ਪੰਮੀ ਦੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਜਾ ਰਹੀ ਸੇਵਾ ਸਲਾਹੁਣਯੋਗ ਹੈ ।  ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਦੀਪ ਸ਼ਰਮਾ,ਜੀ ਏ ਟੂ ਡੀ ਸੀ ਵਿਸ਼ਵਾਸ਼ ਲਾਲ ਬੈਂਸ ,ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰ. ਅਮਰਜੀਤ ਸਿੰਘ ਭੁੱਲਰ ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ, ਰਮਸਾ ਕੋਆਰਡੀਨੇਟਰ ਦਿਲਬਾਗ ਸਿੰਘ ,ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ,ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ,ਪਿ੍ਰੰ: ਸਤਵਿੰਦਰ ਕੌਰ ਅਤੇ ਦੂਰਦਰਸ਼ਨ ਦੇ ਪ੍ਰਤੀਨਿੱਧ ਜਸ਼ਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।