News

ਮੋਗਾ,1 ਫਰਵਰੀ (ਜਸ਼ਨ)-ਕੱਲ ਦੇਰ ਸ਼ਾਮ ਸਥਾਨਕ ਭਾਰਤ ਮਾਤਾ ਮੰਦਿਰ ਵਿਖੇ ਯੂਥ ਅਗਰਵਾਲ ਸਭਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਚੇਅਰਮੈਨ ਡਾ: ਸੀਮਾਤ ਗਰਗ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਸਭਾ ਦੇ ਅਗਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ ਅਤੇ ਹੋਰ ਲੋਕ ਭਲਾਈ ਕਾਰਜਾਂ ਨੂੰ ਨੇਪਰੇ ਚੜਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਡਾ: ਸੀਮਾਂਤ ਗਰਗ ਨੇ ਦੱਸਿਆ ਕਿ 11 ਫਰਵਰੀ ਤੋਂ ਹਰ ਹਫ਼ਤੇ ਸ਼ਹਿਰ ਦੇ ਇਕ ਪਤਵੰਤੇ ਵਿਅਕਤੀ...
ਮੋਗਾ,1 ਫਰਵਰੀ (ਜਸ਼ਨ)-ਰੋਟਰੈਕਟ ਕਲੱਬ ਆਫ ਮੋਗਾ ਦੀ ਬੈਠਕ ਸਰਪ੍ਰਸਤ ਸਾਹਿਲ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ । ਬੈਠਕ ਨੂੰ ਸੰਬੋਧਨ ਕਰਦਿਆਂ ਸਾਹਿਲ ਅਰੋੜਾ ਨੇ ਕਿਹਾ ਕਿ ਕਲੱਬ ਵੱਲੋਂ ਮਾਰਚ ਮਹੀਨੇ ਦੌਰਾਨ ਖੂਨਦਾਨ ਮਹਾਂਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਲੱਬ ਵੱਲੋਂ 12 ਮਾਰਚ ਤੋਂ 18 ਮਾਰਚ ਤੱਕ ਸ਼ਹਿਰ ਦੇ ਵੱਖ ਵੱਖ ਸਥਾਨਾਂ ’ਤੇ ਖੂਨਦਾਨ ਕੈਂਪ ਲਗਾਏ ਜਾਣਗੇ ਅਤੇ 18 ਮਾਰਚ ਨੂੰ ਵਿਸ਼ਾਲ ਕੈਂਪ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਲਗਾਇਆ ਜਾਵੇਗਾ...
ਮੋਗਾ,1 ਫਰਵਰੀ (ਜਸ਼ਨ)- ਸੰਤ ਬਾਬਾ ਹਜ਼ੂਰਾ ਸਿੰਘ ਜੀ ਦੇ ਆਸ਼ੀਰਵਾਦ ਅਤੇ ਰਹਿਨੁਮਾਈ ਹੇਠ ਬੁਲੰਦੀਆਂ ਨੂੰ ਛੋਹਣ ਵਾਲੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਨੂੰ ਆਪਣੀਆਂ ਹੋਣਹਾਰ ਖਿਡਾਰਨਾਂ ਤੇ ਸਦਾ ਮਾਣ ਰਿਹਾ ਹੈ। ਇਸ ਸੈਸ਼ਨ ਦੌਰਾਨ ਵੀ ਕਾਲਜ ਦੀਆਂ ਖਿਡਾਰਨਾਂ ਰਾਜ,ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੱਕ ਕਾਲਜ ਦਾ ਨਾਮ ਰੁਸ਼ਨਾ ਰਹੀਆਂ ਹਨ। ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ...
ਮੋਗਾ, 1 ਫਰਵਰੀ (ਜਸ਼ਨ): ਪੰਜ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫ਼ਸਰ ਕਰਨਲ ਐਮ.ਐਸ. ਚਾਹਲ ਦੇ ਨਿਰਦੇਸ਼ਾ ਅਨੁਸਾਰ ਦੋ ਦਿਨਾਂ ਫਾਇਰਿੰਗ ਸਿਖਲਾਈ ਕੈਂਪ ਮੋਗਾ ਦੇ ਡੀ.ਐਮ. ਕਾਲਿਜ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਸੈਕਰਟ ਹਾਰਟ ਮੋਗਾ, ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਅਤੇ ਫਤਿਹਗੜ ਪੰਜਤੂਰ, ਬਲੂਮਿੰਗ ਬਡਜ਼ ਸਕੂਲ ਮੋਗਾ, ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ, ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਅਤੇ ਖਾਲਸਾ ਕਾਲਜ ਸਿਧਵਾਂ...
ਮੋਗਾ 31 ਜਨਵਰੀ: (ਜਸ਼ਨ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰਾਂ ਦੁਆਰਾ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਦਿਲਰਾਜ ਸਿੰਘ ਆਈ,ਏ,ਐਸ ਨੂੰ ਉਹਨਾਂ ਦੇ ਦਫਤਰ ਵਿੱਚ ਮਿਲ ਕੇ ਮੰਗ ਪੱਤਰ ਸੋਂਪਿਆਂ ਗਿਆ।ਜਿਸ ਬਾਰੇ ਜਾਣਕਾਰੀ ਦਿੰਦੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿੱਲ ਅਤੇ ਮੋਗਾ ਜਿਲ਼੍ਹਾ ਪ੍ਰਧਾਨ ਬਲਜੀਤ ਸਿੰਘ ਸੰਧੂ ਨੇ ਸਾਂਝੇ ਤੋਰ ਤੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼...
ਸਮਾਲਸਰ,31 ਜਨਵਰੀ (ਜਸਵੰਤ ਗਿੱਲ) ਪਿੰਡ ਪੰਜਗਰਾਂਈ ਖੁਰਦ ਵਿਖੇ ਮੋਗਾ-ਕੋਟਕਪੂਰਾ ਮਾਰਗ ‘ਤੇ ਮਿਲੇਨਿਅਮ ਵਰਲਡ ਸਕੂਲ ਦੀ ਨਵੀਂ ਖੁੱਲ੍ਹੀ ਬ੍ਰਾਂਚ ਨੇ ਅੱਜ ਕਸਬਾ ਸਮਾਲਸਰ ਦੇ ਡੇਰਾ ਬਾਬਾ ਕੌਲਦਾਸ ਵਿਖੇ ਬੱਚਿਆ ਨੂੰ 100 ਪੌਦੇ ਵੰਡ ਕੇ ਅਨੌਖੇ ਅਤੇ ਨਿਵੇਕਲੇ ਢੰਗ ਨਾਲ ਸਕੂਲ ਬਾਰੇ ਜਾਣਕਾਰੀ ਦਿੱਤੀ।ਬੱਚਿਆ ਅਤੇ ਮਾਪਿਆ ਨੂੰ ਸੰਬੋਧਨ ਕਰਦਿਆ ਵਾਇਸ ਚੈਅਰਮੈਨ ਰਾਘਵ ਸ਼ਰਮਾ ਨੇ ਸਕੂਲ ਦੀਆਂ ਆਧੁਨਿਕ ਸਹੂਲਤਾਂ ਬਾਰੇ ਕਿਹਾ ਕਿ ਮਿਲੇਨਿਅਮ ਵਰਲਡ ਸਕੂਲ ਇਸ ਇਲਾਕੇ ਦੇ ਬੱਚਿਆ ਲਈ ਇੱਕ...
ਚੰਡੀਗੜ, 31 ਜਨਵਰੀ: (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਕੀਟਨਾਸ਼ਕਾਂ ਦੀ ਵਿਕਰੀ ’ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮਾਨਵ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਵਾਤਾਵਰਣ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਵੀ ਮਾਰੂ ਹਨ। ਇਨਾਂ 20 ਕੀਟਨਾਸ਼ਕਾਂ ਦੀ ਸੂਚੀ ਵਿਚ ਫੋਸਫਾਮਿਡੋਨ, ਟਿ੍ਰਕਲੋਰੋਫੋਨ, ਬੈਨਫੁਰਾਕਾਰਬ, ਡਾਇਕੋਫੋਲ, ਮੈਥੋਮਾਈਲ, ਥਾਈਓਫਨੇਟ ਮਿਥਾਈਲ, ਐਂਡੋਸਲਫਾਨ, ਬਿਫੈਨਥਿ੍ਰਨ, ਕਾਰਬੋਸਲਫਾਨ, ਕਲੋਫੈਨਇਪਰ, ਡੇਜ਼ੋਮੈਟ,...
ਗੁਰਦਾਸਪੁਰ ,31 ਜਨਵਰੀ (ਪੱਤਰ ਪਰੇਰਕ)-ਆਰਥਿਕ ਤੰਗੀਆਂ ਤੁਰਸ਼ੀਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਕਿਰਸਾਨੀ ਨੂੰ ਹਾਲ ਦੀ ਘੜੀ ਕੋਈ ਸਹਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਨਿੱਤ ਦਿਨ ਕੋਈ ਨਾ ਕੋਈ ਕਿਸਾਨ ਮੌਤ ਨੂੰ ਗਲੇ ਲਗਾ ਕੇ ਆਪਣੇ ਪਰਿਵਾਰ ਨੂੰ ਰੌਦਿਆਂ ਕੁਰਲਾਉਂਦਿਆਂ ਛੱਡ ਜਾਂਦਾ ਹੈ । ਅਜਿਹੀ ਹੀ ਘਟਨਾ ਅੱਜ ਗੁਰਦਾਸਪੁਰ ਦੇ ਪਿੰਡ ਘੰੁਮਲ ਕਲਾਂ ਵਿਖੇ ਵਾਪਰੀ ਜਦੋਂ ਮਹਿਜ਼ 21 ਸਾਲ ਦੇ ਨੌਜਵਾਨ ਕਿਸਾਨ ਮੇਜਰ ਸਿੰਘ ਨੇ ਖੁਦਕੁਸ਼ੀ ਕਰ ਲਈ । ‘ਸਾਡਾ ਮੋਗਾ ਡੌਟ ਕੌਮ’...
ਤਰਨਤਾਰਨ ,31 ਜਨਵਰੀ (ਪੱਤਰ ਪਰੇਰਕ)-ਗੈਂਗਸਟਰਾਂ ਖਿਲਾਫ਼ ਕਰਵਾਈ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਨੂੰ ਗਿ੍ਰਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ । ਇਹ ਕਾਰਵਾਈ ਮਜੀਠਾ ਪੁਲਿਸ ਵੱਲੋਂ ਕੀਤੀ ਗਈ ਜਦੋਂ ਪੁਲਿਸ ਪਾਰਟੀ ਨੇ ਤਰਨਤਾਰਨ ਦੇ ਪਿੰਡ ਝਬਾਲ ਵਿਚ ਰਹਿਣ ਵਾਲੇ ਗੈਂਗਸਟਰ ਗਗਨ ਪੰਡਿਤ ਨੂੰ ਕਾਬੂ ਕਰ ਲਿਆ । ਪੁਲਿਸ ਦੇ ਦਾਅਬੇ ਮੁਤਾਬਕ ਗਗਨ ਪੰਡਿਤ ਦੇ ਖਿਲਾਫ਼ 18 ਤੋਂ ਵੀ ਵੱਧ ਅਪਰਾਧਿਕ ਮਾਮਲੇ ਦਰਜ ਹਨ । ਜ਼ਿਕਰਯੋਗ ਹੈ ਕਿ ਗਗਨ ਪੰਡਿਤ...
ਮੋਗਾ,31 ਜਨਵਰੀ (ਸੰਜੀਵ ਅਰੋੜਾ)-ਮੋਗਾ ਦੇ ਪਿੰਡ ਦਾਤਾ ਵਿਖੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦਿਮਾਗੀ ਪਰੇਸ਼ਾਨੀ ਦੇੇ ਚੱਲਦਿਆਂ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ ਕਰ ਲਈ । ਮਿ੍ਰਤਕ 20 ਸਾਲਾ ਅਮਿ੍ਰਤਪਾਲ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਗੁਰਦੁਆਰਾ ਬਾਬਾ ਸ਼ਾਮ ਸਿੰਘ ਦਾਤਾ ਵਿਖੇ ਗਜਾ ਕਰਨ ਦੀ ਸੇਵਾ ਕਰਦਾ ਸੀ । ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਮਿ੍ਰਤਕ ਅਮਿ੍ਰੰਤਪਾਲ ਸਿੰਘ ਪਿੰਡ ਜਾਰਗਪੁਰ ਨੇੜੇ...

Pages