ਮੋਗਾ ਕਾਰਪੋਰੇਸ਼ਨ ਵੱਲੋਂ ਤਾਮੀਰ ਕਰਵਾਏ ਸਵਾਗਤੀ ਮੰਚ ਦਾ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਉਦਘਾਟਨ

***ਮੋਗਾ ਦੇ ਪ੍ਰਵੇਸ਼ ਦੁਆਰਾਂ ’ਤੇ ਬਣੇ ਸਵਾਗਤੀ ਮੰਚ ਮੋਗੇ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ: ਵਿਧਾਇਕ ਡਾ: ਹਰਜੋਤ ਕਮਲ ***
ਮੋਗਾ, 27 ਮਈ (ਜਸ਼ਨ): : ਮੋਗਾ ਦੇ ਸੁੰਦਰੀਕਰਨ ਦੀ ਪਰਕਿਰਿਆ ਤਹਿਤ ਮੋਗਾ ਦੀਆਂ ਚਾਰ ਪ੍ਰਮੁੱਖ ਸੜਕਾਂ ਦੇ ਪ੍ਰਵੇਸ਼ ਸਥਾਨਾਂ ’ਤੇ ਉਸਾਰੇ ਗਏ ਸਵਾਗਤੀ ਮੰਚਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ । ਮੋਗਾ ਲੁਧਿਆਣਾ ਰੋਡ ’ਤੇ ਉੱਚੇ ਪੁਲ ਤੋਂ ਪਹਿਲਾਂ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਤਾਮੀਰ ਕਰਵਾਏ ਸਵਾਗਤੀ ਮੰਚ ਦਾ ਰਸਮੀਂ ਉਦਘਾਟਨ ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ। ਇਸ ਮੌਕੇ ਡਾ ਹਰਜੋਤ ਕਮਲ ਦੇ ਨਾਲ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਜਗਦੀਪ ਸਿੰਘ ਸੀਰਾ ਲੰਢੇਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੋਗਾ, ਨਵੀਨ ਸਿੰਗਲਾ ਪ੍ਰਧਾਨ ਨਈਂ ਉਡਾਨ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ, ਕੌਮੀ ਯੂਥ ਆਗੂ ਵਿਕਰਮਜੀਤ ਸਿੰਘ ਪੱਤੋ, ਪਾਇਲ ਬਾਂਸਲ ਮੈਂਬਰ ਐੱਫ ਐਂਡ ਸੀ ਸੀ, ਤੀਰਥ ਸਿੰਘ ਮੈਂਬਰ ਐੱਫ ਐਂਡ ਸੀ ਸੀ ਤੋਂ ਇਲਾਵਾ ਜਸਵਿੰਦਰ ਸਿੰਘ ਕਾਕਾ ਲੰਢੇਕੇ, ਪ੍ਰਵੀਨ ਮੱਕੜ, ਜਸਵਿੰਦਰ ਸਿੰਘ ਛਿੰਦਾ ਬਰਾੜ, ਵਿਜੈ ਖੁਰਾਣਾ, ਸਾਹਿਲ ਅਰੋੜਾ, ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਅਮਰਜੀਤ ਅੰਬੀ, ਕੁਲਵਿੰਦਰ ਕੌਰ, ਜਗਜੀਤ ਸਿੰਘ, ਬੂਟਾ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਗੋਗਾ, ਕੁਲਵਿੰਦਰ ਸਿੰਘ ਗਿੱਲ (ਸਾਰੇ ਕੌਂਸਲਰ), ਰਵਿੰਦਰ ਸਿੰਘ ਰਾਜੂ ਲੰਢੇਕੇ, ਦੀਪਕ ਭੱਲਾ, ਡਾ. ਨਵੀਨ ਸੂਦ,ਐਡਵੋਕੇਟ ਨਵੀਨ ਗੋਇਲ, ਨਰਿੰਦਰ ਬਾਲੀ, ਗੌਰਵ ਗਰਗ, ਲਖਵਿੰਦਰ ਸਿੰਘ ਲੱਖਾ, ਜਸਵਿੰਦਰ ਸਿੰਘ, ਨਰਿੰਦਰ ਬਾਲੀ, ਗੁਰਮਿੰਦਰਜੀਤ ਸਿੰਘ ਬੱਬਲੂ ਸਾਬਕਾ ਕੌਂੋਸਲਰ, ਕੁਲਦੀਪ ਸਿੰਘ ਬੱਸੀਆਂ, ਨਿਰਮਲ ਸਿੰਘ ਮੀਨੀਆ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਵਾਗਤੀ ਗੇਟ ਦਾ ਰਸਮੀ ਉਦਘਾਟਨ ਕਰਨ ਉਪਰੰਤ ਵਿਧਾਇਕ ਡਾ. ਹਰਜੋਤ ਕਮਲ ਨੇ ਆਖਿਆ ਕਿ ਅੱਜ ਅਸੀਂ ਲੁਧਿਆਣੇ ਵਾਲੇ ਪਾਸਿਓਂ ਆਉਣ ਵਾਲੇ ਰਾਹਗੀਰਾਂ ਨੂੰ ਮੋਗਾ ਵਾਸੀਆਂ ਵੱਲੋਂ ਨਿੱਘੇ ‘ਜੀ ਆਇਆਂ’ ਦਾ ਅਹਿਸਾਸ ਕਰਵਾਉਣ ਵਾਲੇ ਸਵਾਗਤੀ ਮੰਚ ਨੂੰ ਲੋਕਾਂ ਪ੍ਰਤੀ ਸਮਰਪਿਤ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸੇ ਤਰਾਂ ਅਮਿ੍ਰਤਸਰ ਰੋਡ ਅਤੇ ਕੋਟਕਪੂਰਾ ਰੋਡ ’ਤੇ ਬਨਣ ਵਾਲੇ ਸਵਾਗਤੀ ਗੇਟਾਂ ਨੂੰ ਵੀ ਲੋਕ ਅਰਪਿਤ ਕਰਾਂਗੇ। ਉਹਨਾਂ ਆਖਿਆ ਕਿ ਇਹ ਸਵਾਗਤੀ ਮੰਚ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਮੋਗਾ ਵਾਸੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਸਹਿਯੋਗ ਦਿੰਦਿਆਂ ਉਹਨਾਂ ਦੇ ‘ਸੋਹਣੇ ਮੋਗੇ’ ਦੇ ਸਿੰਜੋਏ ਸੁਫ਼ਨੇ ਨੂੰ ਪੂਰਾ ਕਰਨ ਵਿਚ ਉਹਨਾਂ ਦਾ ਸਾਥ ਦਿੱਤਾ ਹੈ। ਉਹਨਾਂ ਆਖਿਆ ਕਿ ਮੋਗਾ ‘ਚ ਪ੍ਰਵੇਸ਼ ਦੁਆਰ ’ਤੇ ਬਣੇ ਇਹਨਾਂ ਗੇਟਾਂ ਨਾਲ ਮੋਗੇ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗਣਗੇ।
ਇਸ ਮੌਕੇ ਸਮਾਜ ਸੇਵੀ ਨਵੀਨ ਸਿੰਗਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਇਸ ਨਿਵੇਕਲੀ ਪਹਿਲ ਨਾਲ ਮੋਗਾ ਦੀ ਦਿੱਖ ਪੰਜਾਬ ਦੇ ਉੱਤਮ ਸ਼ਹਿਰਾਂ ਵਰਗੀ ਹੋ ਗਈ ਹੈ ਅਤੇ ਸਾਰੇ ਪ੍ਰਵੇਸ਼ ਦੁਆਰਾਂ ’ਤੇ ਇਹਨਾਂ ਐਂਟਰੀ ਪੁਆਇੰਟਾਂ ਦੀ ਉਸਾਰੀੇ ਮੁਕੰਮਲ ਹੋਣ ’ਤੇ ਮੋਗਾ ਸ਼ਹਿਰ ਵਿਚ ਦੀ ਲੰਘਣ ਵਾਲੇ ਰਾਹਗੀਰਾਂ ਦੇ ਮਨਾਂ ਤੇ ਮੋਗਾ ਦਾ ਉੱਤਮ ਸ਼ਹਿਰ ਵਜੋਂ ਪ੍ਰਭਾਵ ਸਿਰਜਿਆ ਜਾ ਸਕੇਗਾ।


