‘ਆਜ ਸੇ ਲਾਏਗੇ ਸਵੱਸਥ ਮੇਂ ਫਰਕ, ਥੋੜਾ ਕਮ ਕਰੇਂਗੇ ਤੇਲ, ਚੀਨੀ ਔਰ ਨਮਕ ’‘ਸਵੱਸਥ ਭਾਰਤ ਤੰਦਰੁਸਤ ਪੰਜਾਬ‘ ਯਾਤਰਾ ਨੇ ਦੂਸਰੇ ਦਿਨ ਲੋਕਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ

ਮੋਗਾ 13 ਦਸੰਬਰ: (ਜਸ਼ਨ):‘ਸਵੱਸਥ ਭਾਰਤ ਤੰਦਰੁਸਤ ਪੰਜਾਬ ਯਾਤਰਾ’ ਜੋ ਲੇਹ ਤੋਂ ਚੱਲ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿੱਚ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਬਾਰੇ ਜਾਗਰੂਕ ਕਰਦੇ ਹੋਏ ਮੋਗਾ ਪੁੱਜੀ ਯਾਤਰਾ ਦੇ ਦੂਸਰੇ ਦਿਨ ਮੋਗਾ ਨਿਵਾਸੀਆ ਨੂੰ ਸਰੀਰਿਕ ਤੰਦਰੁਸਤੀ ਬਾਰੇ ਜਾਗਰੂਕ ਕਰਨ ਲਈ ਅੱਜ ਸਵੇਰੇ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।  ਇਸ ਰੈਲੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸ੍ਰੀ ਅਜੈ ਸੂਦ ਅਤੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਵੇਦਾਂਤ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚੋ ਗੁਜ਼ਰੀ ਅਤੇ ਲੋਕਾਂ ਨੂੰ ਬੈਨਰਾਂ ਰਾਹੀਂ ਜਾਗਰੂਕ ਕੀਤਾ ਗਿਆ। ਅਗਲੇ ਪੜਾਅ ਦੌਰਾਨ ਇਸ ਰੈਲੀ ਵਿੱਚ ਨੇਚਰ ਪਾਰਕ ਮੋਗਾ ਦੇ ਅੰਦਰ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਅਤੇ ਐਨ.ਸੀ.ਸੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਸਹਾਇਕ ਡਾਇਰੈਕਟਰ ਪੁਸ਼ਪਿੰਦਰਜੀਤ ਕੌਰ ਅਤੇ ਟਰੈਕ ਹੈਡ ਬਾਦਲ ਤੋਮਰ ‘ਤੇ ਐਕਰ ਅਸ਼ੀਸ ਠਾਕੁਰ ਨੇ ਕਿਹਾ ਤੰਦਰੁਸਤੀ ਹੀ ਜੀਵਨ ਦਾ ਆਧਾਰ ਹੈ ਅਤੇ ਅਸੀ ਤੰਦਰੁਸਤੀ ਦੇ ਨਾਲ ਹੀ ਕੁਦਰਤ ਦੀਆਂ ਨਿਆਮਤਾ ਦਾ ਅਨੰਦ ਮਾਣ ਸਕਦੇ ਹਾਂ। ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਖਾਣ-ਪੀਣ ਦੀਆਂ ਵਸਤਾਂ ਵੱਲ ਵਿਸੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਉਪਰੰਤ ਸਬਜ਼ੀ ਮੰਡੀ ਵਿੱਚ ਮਠਿਆਈ ਦੀਆਂ ਦੁਕਾਨਾਂ ਵਾਲੇ ਦੁਕਾਨਾਦਾਰਾਂ ਨੂੰ ਸੰਬੋਧਨ ਕਰਦਿਆ ਸਵਾਸਥ ਭਾਰਤ ਯਾਤਰਾ ਟੀਮ ਦੇ ਵਿਸ਼ੇਸ ਬੁਲਾਰਿਆਂ ਸੁਮਨੀਤ ਭਾਟੀਆ, ਸੁਮੀਤ ਅਰੋੜਾ ਅਤੇ ਆਂਚਲ ਭਾਟੀਆ ਨੇ ਠੰਡੇ ਅਤੇ ਗਰਮ ਖਾਣੇ ਵਿੱਚ ਤਾਪਮਾਨ ਦੇ ਅੰਤਰ ਬਾਰੇ ਦੱਸਿਆ ਅਤੇ ਸਾਫ਼-ਸਫਾਈ ਦਾ ਖਾਸ ਧਿਆਨ ਰੱਖਣ ਦੇ ਨੁਕਤੇ ਸਮਝਾਏ। ਇਸ ਮੌਕੇ ਫੂਡ ਟੈਸਟਿੰਗ ਵਾਲੀ ਵੈਨ ਤੋਂ ਸ਼ਹਿਰ ਦੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੇ ਆਪਣੇ ਆਪ ਹੀ ਫੂਡ ਦੇ ਸੈਪਲ ਦੀ ਸੈਪਲਿੰਗ ਕਰਵਾਈ ਅਤੇ ਆਪਣੀ ਸ਼ੁੱਧਤਾ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਹਰਪ੍ਰੀਤ ਕੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਸ ਯਾਤਰਾ ਦਾ ਖਾਸ ਮੰਤਵ ਸੁਰੱਖਿਅਤ ਤੇ ਵਿਟਾਮਿਨ ਭਰਪੂਰ ਸ਼ੁੱਧ ਖਾਣੇ ਦਾ ਸੇਵਨ ਕਰਕੇ ਸਿਹਤਮੰਦ ਜਿੰਦਗੀ ਜਿਉਣ ਦਾ ਸੁਨੇਹਾ ਦਿੱਤਾ। ਇਸੇ ਦੌਰਾਨ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਨੇ ਕਿਹਾ ਕਿ ਮਿਲਾਵਟੀ ਖਾਣ ਪੀਣ ਵਾਲੀਆਂ ਵਸਤਾਂ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਇਸ ਯਾਤਰਾ ਦਾ ਵਿਸ਼ੇਸ ਉਪਰਾਲਾ ਹੈ। ਇਸ ਮੌਕੇ ਸੌਰਵ, ਅਭਿਮਨੂ ਤੋਮਰ, ਹਿਮਾਸ਼ੂ ਸੈਨੀ, ਰਾਜਾ ਧਾਮਾ, ਅਮਿਤ ਸਿੰਘ, ਕਿ੍ਰਸ਼ਰਮਾ, ਕਮਲ ਸੇਠੀ, ਮਨਜੀਤ ਸਿੰਘ ਅਤੇ ਅੰਮਿ੍ਰਤ ਸ਼ਰਮਾ ਬੀ ਸੀ ਸੀ ਮੀਡੀਆ ਕੋ-ਆਰਡੀਨੇਟਰ ਵੀ ਹਾਜ਼ਰ ਸਨ।