ਕਾੳੂਂਟਰ ਇੰਟੈਲੀਜੈਂਸ ਅਤੇ ਤਸਕਰਾਂ ਦਰਮਿਆਨ ਮੁੱਠਭੇੜ ਉਪਰੰਤ 2 ਤਸਕਰ ਕਾਬੂ,4 ਕਿਲੋ ਹੈਰੋਇਨ,ਪਿਸਤੌਲ ਅਤੇ ਪਾਕਿਸਤਾਨੀ ਸਿਮ ਬਰਾਮਦ

ਅਮਿ੍ਰਤਸਰ,13 ਦਸੰਬਰ(ਪੱਤਰ ਪਰੇਰਕ):ਅਟਾਰੀ ਨਜ਼ਦੀਕ ਕਾੳੂਂਟਰ ਇੰਟੈਲੀਜੈਂਸ ਅਤੇ ਤਸਕਰਾਂ ਦਰਮਿਆਨ ਹੋਈ ਮੁੱਠਭੇੜ ਉਪਰੰਤ ਕਾੳੂਂਟਰ ਇੰਟੈਲੀਜੈਂਸ ਟੀਮ ਨੇ 2 ਤਸਕਰਾਂ ਸਮੇਤ 4 ਕਿਲੋ ਦੇ ਕਰੀਬ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਸ਼ੀਲੇ ਪਦਾਰਥਾਂ ਵਿਰੁੱਧ ਚੱਲ ਰਹੇ ਅਪਰੇਸ਼ਨ ਦੌਰਾਨ ਕਾੳੂਂਟਰ ਇੰਟੈਲੀਜੈਂਸ ,ਅਮਿ੍ਰਤਸਰ ਦੀ ਟੀਮ ਵੱਲੋਂ 2 ਤਸਕਰਾਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਕੋਲੋਂ ਹੈਰੋਇਨ ਦੀ ਵੱਡੀ ਖੇਪ ,ਹਥਿਆਰ ,ਮੋਬਾਈਲ ਫੋਨ ਅਤੇ ਪਾਕਿਸਤਾਨੀ ਫੋਨ ਸਿਮ ਬਰਾਮਦ ਕੀਤੇ ਹਨ। ਕਾੳੂਂਟਰ ਇੰਟੈਲੀਜੈਂਸ ਦੇ ਏ ਆਈ ਜੀ ਅਮਰਜੀਤ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕਾੳੂਂਟਰ ਇੰਟੈਲੀਜੈਂਸ ਦੀ ਟੀਮ ਨੇ ਸਤਲਾਣੀ ਸਾਹਿਬ ਦੇ ਇਲਾਕੇ ਵਿਚੋਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕਿਆ ਪਰ ਮੋਟਰਸਾਈਕਲ ਚਲਾ ਰਹੇ ਨੌਜਵਾਨ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਡਬ ਵਿਚੋਂ ਪਿਸਤੌਲ ਕੱਢ ਕੇ ਪੁਲਿਸ ਪਾਰਟੀ ’ਤੇ ਹੀ ਗੋਲੀ ਚਲਾ ਦਿੱਤੀ । ਇਹ ਘਟਨਾ ਅਟਾਰੀ ਦੇ ਗੁਰਦੁਆਰਾ ਸਤਲਾਣੀ ਸਾਹਿਬ ਨੇੜੇ ਵਾਪਰੀ । ਪੁਲਿਸ ਪਾਰਟੀ ਨੇ ਆਪਣਾ ਬਚਾਅ ਕਰਦਿਆਂ ਸਤਰਕਤਾ ਵਰਤਦਿਆਂ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ । ਦੋਨਾਂ ਦੀ ਪਹਿਚਾਣ ਬਸੰਤ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਮਨਜਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਰਾਜਾਤਾਲ ,ਥਾਣਾ ਘਰਿੰਡਾ ਵਜੋਂ ਹੋਈ ਹੈ । ਇਹਨਾਂ ਕੋਲੋਂ 4 ਕਿੱਲੋ 230 ਗਰਾਮ ਹੈਰੋਇਨ ,1 ਪਿਸਤੌਲ 9 ਐੱਮ ਐੱਮ ,ਮੋਬਾਈਲ ਫੋਨ ਜਿਸ ਵਿਚ ਪਾਕਿਸਤਾਨੀ ਸਿਮ ਹੈ,ਬਰਾਮਦ ਕੀਤੇ ਗਏ ਹਨ। ਮੁੱਢਲੀ ਤਫਤੀਸ਼ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਬਸੰਤ ਸਿੰਘ ਅਤੇ ਮਨਜਿੰਦਰ ਸਿੰਘ ਪਾਕਿਸਤਾਨੀ ਸਮੱਗਲਰ ਹਰੂਨ ਮਸੀਹ ਵਾਸੀ ਮਨਿਆਲਾ ,ਜ਼ਿਲਾ ਲਾਹੌਰ ਦੇ ਸੰਪਰਕ ਵਿਚ ਸਨ ਅਤੇ ਉਹਨਾਂ ਇਹ ਨਸ਼ੇ ਦੀ ਖੇਪ ਸਰਹੱਦ ਪਾਰ ਤੋਂ ਹਾਸਲ ਕੀਤੀ ਸੀ ਜੋ ਇਹਨਾਂ ਪੰਜਾਬ ,ਚੰਡੀਗੜ ਅਤੇ ਮੁੰਬਈ ਵਿਖੇ ਪਹੰੁਚਾਉਣੀ ਸੀ । ਮੁੱਢਲੀ ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਕੋਲ ਹੈਰੋਇਨ ਦੀ ਵੱਡੀ ਖੇਪ ਸੀ ਜਿਸ ਵਿਚੋਂ ਕਾਫ਼ੀ ਸਾਰਾ ਨਸ਼ਾ ਇਹ ਪਹਿਲਾਂ ਹੀ ਵੇਚ ਚੁੱਕੇ ਹਨ । ਪੁਲਿਸ ਵੱਲੋਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਬਾਜਵਾ ਨੇ ਇਹ ਵੀ ਦੱਸਿਆ ਕਿ ਦੋਨਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਕਿਨੀਆਂ ਖੇਪਾਂ ਸਰਹੱਦ ਤੋਂ ਲਿਆ ਕੇ ਵੇਚਣ ਨੂੰ ਅੰਜਾਮ ਦਿੱਤਾ ਹੈ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਅੱਜ ਵਾਲੀ ਖੇਪ ਵਿਚੋਂ ਇਹ ਕਿਨੀ ਹੈਰੋਇਨ ਕਿਸ ਨੂੰ ਵੇਚ ਚੁੱਕੇ ਹਨ । ਉਹਨਾਂ ਸਪੱਸ਼ਟ ਕੀਤਾ ਕਿ ਦੋਨਾਂ ਨੌਜਵਾਨਾਂ ਖਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


