ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਪਾਜ਼ਿਟਿਵ ਮਰੀਜ਼ਾਂ ਲਈ ‘ਕਰੋਨਾ ਫਤਿਹ ਕਿੱਟਜ਼’ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੀਆਂ

* ‘ਕਰੋਨਾ ਫਤਿਹ ਕਿੱਟ’ ਕਰੋਨਾ ਪੀੜਤ ਮਰੀਜ਼ ਲਈ ਜੀਵਨ ਰੇਖਾ ਸਿੱਧ ਹੋਵੇਗੀ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,1 ਅਕਤੂਬਰ (ਜਸ਼ਨ) : ਅੱਜ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਵਿਧਾਇਕ ਡਾ: ਹਰਜੋਤ ਕਮਲ ਨੇ ਕਰੋਨਾ ਪਾਜ਼ਿਟਿਵ ਮਰੀਜ਼ਾਂ ਲਈ ਪੰਜਾਬ ਸਰਕਾਰ ਵੱਲੋਂ ਭੇਜੀਆਂ ‘ਕਰੋਨਾ ਫਤਿਹ ਕਿੱਟਜ਼’ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਸੌਂਪੀਆਂ ਤਾਂ ਕਿ ਕਰੋਨਾਂ ਦੀ ਜ਼ਦ ਵਿਚ ਆ ਚੁੱਕੇ ਉਹਨਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਸਕਣ ਜਿਹਨਾਂ ਨੂੰ ਹੋਮ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਕੋਵਿਡ 19 ਤੋਂ ਬਚਾਅ ਲਈ ਬਹੁਤ ਅਹਿਮ ਫੈਸਲਾ ਲੈਂਦਿਆਂ ਮਰੀਜ਼ਾਂ ਨੂੰ ਹੋਮ ਆਈਸੋਲੇਟ ਕਰਨ ਉਪਰੰਤ ਉਹਨਾਂ ਨੂੰ ‘ਮਿਸ਼ਨ ਫਤਿਹ ਕਿੱਟ’ ਮੁੱਫਤ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿਚ 18 ਕਿਸਮ ਦੇ ਅਹਿਮ ਉਪਕਰਨ, ਦਵਾਈਆਂ ਅਤੇ ਸ਼ਾਮਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ‘ਮਿਸ਼ਨ ਫਤਿਹ ਕਿੱਟ’ ਵਿਚ ਭਾਫ਼ ਲੈਣ ਲਈ ਸਟੀਮਰ, ਆਕਸੀਜ਼ਨ ਚੈੱਕ ਕਰਨ ਫਿੰਗਰ ਪਲਸ ਔਕਸੀਮੀਟਰ,ਡਿਜੀਟਲ ਥਰਮਾਮੀਟਰ,ਕਾੜੇ ਦੇ ਪੈਕਟ, ਵਿਟਾਮਿਨਜ਼,ਖਾਸ ਕਰ ਵਿਟਾਮੀਨ ਸੀ, ਬੁਖਾਰ ਅਤੇ ਜ਼ੁਕਾਮ ਤੋਂ ਬਚਾਅ ਲਈ ਗੋਲੀਆਂ,ਖੰਘ ਲਈ ਸੀਰਪ ਅਤੇ ਤਿੰਨ ਲੇਅਰ ਮਾਸਕ ਉਪਲਬੱਦ ਕਰਵਾਏ ਗਏ ਹਨ । ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਇਸ ਕਿੱਟ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਪਿ੍ਰੰਟਿਡ ਸਮੱਗਰੀ ਪਾਈ ਗਈ ਹੈ ਜਿਸ ਵਿਚ ਮਰੀਜ਼ ਦੇ ਨਾਲ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਸ ਦੀ ਸਹਾਇਤਾ ਨਾਲ ਉਹ ਪੀੜਤ ਮਰੀਜ਼ ਦੀ ਦੇਖਭਾਲ ਕਰਕੇ ਉਸ ਨੂੰ ਕਰੋਨਾ ਜੇਤੂ ਬਣਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ‘ਚ ਯੋਗਦਾਨ ਪਾ ਸਕਦੇ ਹਨ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸੂਬਾ ਸਰਕਾਰ ਨੇ ਮਹਾਂਮਾਰੀ ਨਾਲ ਨਜਿੱਠਣ ਲਈ ਸ਼ਰਾਬ ਦੀਆਂ ਕੰਪਨੀਆਂ ਨਾਲ ਰਾਬਤਾ ਕਰਦਿਆਂ ਵੱਡੀ ਪੱਧਰ ’ਤੇ ਸੈਨੇਟਾਈਜ਼ਰ ਤਿਆਰ ਕਰਵਾ ਕੇ ਵੰਡੇ ਅਤੇ ਹੁਣ ਮਰੀਜ਼ਾਂ ਲਈ ਮੁੱਫਤ ਕਿੱਟਾਂ ਦੇ ਕੇ ਪੰਜਾਬੀਆਂ ਨੂੰ ਕਰੋਨਾ ਤੋਂ ਸੁਰੱਖਿਅਤ ਕੀਤਾ ਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਪਿਛਲੇ ਦਿਨੀਂ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੋਗਾ ਜ਼ਿਲ੍ਹੇ ਦੀ ਸਥਿਤੀ ਸਬੰਧੀ ਗੱਲਬਾਤ ਦੌਰਾਨ ਕਰੋਨਾ ਨਾਲ ਨਜਿੱਠਣ ਲਈ ਆਪਣੇ ਨਿੱਜੀ ਸੁਝਾਓ ਦਿੰਦਿਆਂ ਆਖਿਆ ਸੀ ਕਿ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਦੇ ਢੰਗ ਤਰੀਕਿਆਂ ਬਾਰੇ ਤਾਂ ਹਰੇਕ ਨਾਗਰਿਕ ਨੂੰ ਸੁਚੇਤ ਕੀਤਾ ਜਾ ਰਿਹੈ ਪਰ ਕਰੋਨਾ ਤੋਂ ਪੀੜ੍ਹਤ ਮਰੀਜ਼ ਇਸ ਬੀਮਾਰੀ ਦੀ ਜ਼ਦ ਵਿਚ ਆਉਣ ਨਾਲ ਘਬਰਾ ਜਾਂਦੇ ਹਨ ,ਇਸ ਲਈ ਉਹਨਾਂ ਦੀ ਕੌਂਸਿਗ ਕਰਨ ਅਤੇ ਉਹਨਾਂ ਨੂੰ ਬੀਮਾਰੀ ਦੇ ਹਾਲਾਤਾਂ ਵਿਚ ਸਿਹਤ ਦੀ ਸੰਭਾਲ ਕਰਨ ਬਾਰੇ ਗਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦਾ ਨਤੀਜਾ ਹੈ ਕਿ ਸੂਬੇ ਵਿਚ ਮੌਤਾਂ ਦੀ ਦਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਕਿੱਟਾਂ ਨਾਲ ਜਾਗਰੂਕਤਾ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦੇਣ ਅਤੇ ਦਵਾਈਆਂ ਮੁਹੱਈਆ ਕਰਵਾਉਣ ਨਾਲ ਮੌਤ ਦੇ ਵਰਤਾਰੇ ਨੂੰ ਠੱਲ ਪਏਗੀ। ਇਸ ਮੌਕੇ ਸਿਵਲ ਸਰਜਨ ਅਮਰਪ੍ਰੀਤ ਕੌਰ ਬਾਜਵਾ,ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ, ਸੁਖਪ੍ਰੀਤ ਸਿੰਘ ਬਰਾੜ ਡਿਪਟੀ ਮੈਡੀਕਲ ਕਮਿਸ਼ਨਰ,ਐੱਸ ਐੱਮ ਓ ਡਾ: ਰਾਜੇਸ਼ ਅੱਤਰੀ, ਅਸ਼ੋਕ ਕੁਮਾਰ ਸਿੰਗਲ ਡੀ ਐੱਚ ਓ,ਡਾ: ਮੁਨੀਸ਼ ਕੁਮਾਰ ,ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ,ਜੁਗਰਾਜ ਸਿੰਘ ਜੱਗਾ ਰੌਲੀ,ਨਰਿੰਦਰਪਾਲ ਸਿੰਘ ਸਿੱਧੂ ਕੌਂਸਲਰ, ਵਿਜੇ ਖੁਰਾਣਾ ,ਦਵਿੰਦਰ ਸ਼ਰਮਾ, ਰਮਨ ਮੱਕੜ ,ਸੰਜੀਵ ਬੱਠਲਾ, ਧੀਰਜ ਕੁਮਾਰ, ਸਾਹਿਲ ਅਰੋੜਾ, ਛਿੰਦਾ ਬਰਾੜ, ਪ੍ਰਵੀਨ ਮੱਕੜ ,ਬਿੱਟੁੂ ਫਿਲਟਰਾਂ ਵਾਲਾ,ਅਸ਼ੋਕ ਧਮੀਜਾ ,ਲਖਵਿੰਦਰ ਲੱਖਾ ,ਸਤੀਸ਼ ਗਰੋਵਰ, ਸੀਰਾ ਲੰਢੇਕੇ,ਅਮਿ੍ਰਤ ਸ਼ਰਮਾ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।


