ਮੋਗਾ,4 ਅਪਰੈਲ (ਜਸ਼ਨ)-ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਖੇ ਹੋਏ ਸਾਦੇ ਸਮਾਗਮ ਦੌਰਾਨ ਐਨ.ਆਰ.ਆਈ. ਜਸਵਿੰਦਰ ਕੌਰ ਕੈਨੇਡਾ ਨੇ ਨਿੱਕੇ ਬੱਚਿਆਂ ਦੀ ਸਿੱਖਿਆ ਨੂੰ ਹੋਰ ਮਿਆਰੀ ਬਣਾਉਣ ਦੇ ਯਤਨ ਕਰਨ ਲਈ ਆਪਣੀ ਨੇਕ ਕਮਾਈ ਵਿਚੋਂ 21 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਮੁਖੀ ਜਤਿੰਦਰ ਕੌਰ ਨੂੰ ਸੌਂਪੀ। ਜਸਵਿੰਦਰ ਕੌਰ ਕੈਨੇਡਾ ਨੇ ਸਕੂਲ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਅਤੇ 21 ਹਜ਼ਾਰ ਰੁਪਏ ਬੱਚਿਆਂ ਦੀ ਸਿੱਖਿਆ ਲਈ ਦੇਣ ਮੌਕੇ ‘...
News
ਚੰਡੀਗੜ 4 ਅਪ੍ਰੈਲ (ਜਸ਼ਨ) ਕਿਸਾਨ ਕਰਜ਼ਾ-ਮੁਕਤੀ ਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ 7 ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਭਾਰੀ ਰੈਲੀ ਤੋਂ ਵਾਪਸ ਪਰਤਦੇ ਸਮੇਂ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਕਿਸਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪਹਿਲਾ ਹਾਦਸਾ ਚੰਨੋ (ਸੰਗਰੂਰ) ਲਾਗੇ ਸੜਕ ਪਾਰ ਕਰ ਰਹੇ 60 ਸਾਲ ਦੇ ਕਿਸਾਨ ਅਜ਼ਮੇਰ ਸਿੰਘ ਕਾਹਨਗੜ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੁਆਰਾ ਕੁਚਲਕੇ ਦੌੜ ਜਾਣ ਸਮੇਂ ਵਾਪਰਿਆ, ਜਿਸਨੂੰ ਤੁਰੰਤ ਰਾਜਿੰਦਰਾ ਹਸਪਤਾਲ...
ਨਿਹਾਲ ਸਿੰਘ ਵਾਲਾ, 4 ਅਪਰੈਲ (ਜਸ਼ਨ) ਸ਼੍ਰੋਮਣੀ ਅਕਾਲੀ ਦਲ (ਈਸਟ) ਕਨੇਡਾ ਦੇ ਪ੍ਰਧਾਨ ਬਚਿੱਤਰ ਸਿੰਘ ਘੋਲੀਆ ਪੱਤੋ ਹੀਰਾ ਸਿੰਘ ਵਿਖੇ ਉੱਘੇ ਸਮਾਜ ਸੇਵੀ ਤੇ ਅਕਾਲੀ ਆਗੂ ਖਣਮੁਖ ਭਾਰਤੀ ਦੇ ਗ੍ਰਹਿ ਵਿਖੇ ਆਪਣੇ ਗ੍ਰਹਿ ਵਿਖੇ ਆਏ ਅਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਸਾਲਾਨਾ ਬਜਟ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੀ ਨਹੀਂ ਯਕੀਨ ਹੈ ਹੈ ਸ਼੍ਰੋਮਣੀ ਕਮੇਟੀ ਸਿੱਖ ਧਰਮ ,ਪੰਥ,ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਪੰਜਾਬੀ ਭਾਸ਼ਾ ਬਚਾਉਣ ਲਈ ਆਰੰਭੇ...
ਮੋਗਾ,2 ਅਪ੍ਰੈਲ (ਜਸ਼ਨ) -ਸ਼ੋ੍ਰਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਵੱਲੋਂ ਬੀ.ਸੀ.ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਅੱਜ ਪਹਿਲੀ ਸੂਚੀ ਮੀਡੀਆ ਲਈ ਜਾਰੀ ਕੀਤੀ ਗਈ। ਇਸ ਸੂਚੀ ਮੁਤਾਬਿਕ ਪਿਛਲੇ ਤਿੰਨ ਦਹਾਕਿਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਲਈ ਵਫਾਦਾਰ ਸਿਪਾਹੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਕਮਲਜੀਤ ਸਿੰਘ ਮੋਗਾ ਨੂੰ ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਪੰਜਾਬ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ। ਇਸ ਸਬੰਧੀ ‘ਸਾਡਾ ਮੋਗਾ ਡੌਟ...
ਸਮਾਲਸਰ, 04 ਅਪ੍ਰੈਲ (ਗਗਨਦੀਪ ਸ਼ਰਮਾ)- ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜਨ ਸਮਾਲਸਰ ਦੇ ਬਿਜਲੀ ਕਾਮਿਆਂ ਨੇ 11 ਅਪ੍ਰੈਲ ਦੀ ਹੜਤਾਲ ਦੀ ਤਿਆਰੀ ਲਈ ਸਬ ਡਵੀਜਨ ਦਫਤਰ ਸਮਾਲਸਰ ਵਿਖੇ ਜਰਨਲ ਬਾਡੀ ਦੀ ਹੰਗਾਮੀ ਮੀਟਿੰਗ ਅਤੇ ਰੈਲੀ ਕੀਤੀ। ਇਸ ਮੀਟਿੰਗ ਅਤੇ ਰੈਲੀ ਦੀ ਅਗਵਾਈ ਸਬ ਡਵੀਜਨ ਦੇ ਸਕੱਤਰ ਜਲੌਰ ਸਿੰਘ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਨਿੱਜੀਕਰਨ ਦੀਆ ਨੀਤੀਆਂ ਨੂੰ ਅੱਗੇ ਵਧਾਉਣ ਦੀ...
ਚੰਡੀਗੜ, 3 ਅਪ੍ਰੈਲ(ਪੱਤਰ ਪਰੇਰਕ)-ਡਾ: ਤੇਜਿੰਦਰ ਪਾਲ ਸਿੰਘ ਨੂੰ ਅੱਜ ਸਰਬਸੰਮਤੀ ਨਾਲ ਸੈਂਟਰਲ ਕੌਂਸਲ ਆਫ਼ ਹੋਮਿਓਪੈਥੀ ਲਈ ਚੁਣਿਆ ਗਿਆ ਹੈ। ਇਹ ਅਦਾਰਾ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਅੰਤਰਗਤ ਹੈ।ਉਨਾਂ ਦੀ ਚੋਣ ਸਬੰਧੀ ਐਲਾਨ ਡਾ. ਸੰਜੀਵ ਮਹਾਜਨ, ਰਿਟਰਨਿੰਗ ਅਫਸਰ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਰਜਿਸਟਰਾਰ ਨੇ ਕੇਂਦਰੀ ਨਿਰੀਖਕ ਡਾ. ਇੰਦਰਾਨਿਲ ਘੋਸ਼ ਮੋਂਡਲ, ਸਹਾਇਕ ਸਲਾਹਕਾਰ, ਆਯੂਸ਼ ਮੰਤਰਾਲਾ, ਭਾਰਤ ਸਰਕਾਰ ਦੀ ਮੌਜੂਦਗੀ ਵਿੱਚ ਕੀਤਾ। ਡਾ. ਮਹਾਜਨ ਅਨੁਸਾਰ ਸਿਰਫ਼...
ਚੰਡੀਗੜ੍ਹ, 3 ਅਪ੍ਰੈਲ (ਪੱਤਰ ਪਰੇਰਕ) -ਕਾਂਗਰਸ ਦੇ ਅੰਮਿ੍ਰਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਧਾਇਕਾਂ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਰਾਕ ਵਿੱਚ ਆਈ.ਐਸ.ਆਈ.ਐਸ ਹੱਥੋਂ ਕਤਲ ਹੋਏ ਵਿਅਕਤੀਆਂ ਦੇ ਪਰਿਵਾਰਾਂ ਲਈ ਮਾਮੂਲੀ ਰਾਹਤ ਐਲਾਨੇ ਜਾਣ ਦੀ ਕਰੜੀ ਨਿੰਦਾ ਕੀਤੀ ਹੈ। ਇੱਕ ਸਾਂਝੇ ਬਿਆਨ ਵਿੱਚ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਸੁਖਬਿੰਦਰ ਸਿੰਘ ਸਰਕਾਰੀਆ (ਸੁੱਖ ਸਰਕਾਰੀਆ) ਅਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਐਲਾਨੀ...
ਮੋਗਾ, 3 ਅਪ੍ਰੈਲ (ਜਸ਼ਨ) -ਪੰਜਾਬ ਸਰਕਾਰ ਦੁਆਰਾ ਸਥਾਪਿਤ ਤੇ ਮਹਾਰਾਜਾ ਰਣਜੀਤ ਸਿੰੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਦਾਰੇ ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ ਜੀ.ਟੀ.ਬੀ ਗੜ ਵਿਖੇ ਚੱਲ ਰਹੇ ਵੱਖ ਵੱਖ ਇੰਜੀਨੀਅਰਿੰਗ ਡਿਗਰੀ ਅਤੇ ਸਕਿੱਲ ਸਰਟੀਫਿਕੇਟ ਕੋਰਸਾਂ ਸਬੰਧੀ ਜਾਣਕਾਰੀ ਸੂਚੀ ਅਤੇ ਸਾਲ 2018 ਦਾ ਕੈਲੰਡਰ ਐਸ. ਡੀ. ਐਮ ਸ੍ਰੀ ਅਮਰਬੀਰ ਸਿੰਘ ਸਿੱਧੂ (ਪੀ ਸੀ ਐੱਸ) ਬਾਘਾਪੁਰਾਣਾ ਅਤੇ ਤਹਿਸੀਦਾਰ ਗੁਰਮੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਡਾ:...
ਮੋਗਾ, 3 ਅਪਰੈਲ (ਜਸ਼ਨ)-ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਦੀ ਵਿਸ਼ੇਸ਼ ਮੀਟਿੰਗ ਅਮਰੀਕ ਸਿੰਘ ਦੀ ਅਗਵਾਈ ਹੇਠ ਦਫਤਰ ਆਰਸਨ ਆਰਟ ਮੋਗਾ ਵਿਖੇ ਹੋਈ। ਮੀਟਿੰਗ ਵਿਚ ਦਲ ਵੱਲੋਂ ਕਰਵਾਏ ਜਾ ਰਹੇ ਮਹੀਨਾਵਾਰ ਗੁਰਮਤਿ ਸਮਾਗਮ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਨਾਂ ਦੱਸਿਆ ਕਿ ਅਜੋਕੇ ਸਮੇਂ ਦਾ ਇਨਾਂ ਗੁਰਮਤਿ ਸਮਾਗਮ ਦੀ ਬਹੁਤ ਵੱਡੀ ਲੋੜ ਹੈ। ਉਨਾਂ ਦੱਸਿਆ ਕਿ 8 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਤੋਂ ਸ਼ਹਿਰ ਦੀਆਂ ਸਮੂਹ ਧਾਰਮਿਕ...
ਮੋਗਾ 3 ਅਪ੍ਰੈਲ(ਜਸ਼ਨ)- ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ‘ਬੇਟੀ ਬਚਾਓ-ਬੇਟੀ ਪੜਾਓ‘ ਅਤੇ ‘ਸਵੱਛ ਭਾਰਤ‘ ਮਿਸ਼ਨ ਤਹਿਤ ਇੰਡੋ ਸੋਵੀਅਤ ਫ਼ਾਰਮੇਸੀ ਕਾਲਜ ਮੋਗਾ ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰੰਬੋਧਨ ਕਰਦਿਆਂ ਆਖਿਆ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਗਿਣਤੀ ਸਮਾਜ ਲਈ ਭਵਿੱਖ ਵਿੱਚ ਗੰਭੀਰ ਅਸੰਤੁਲਨ ਪੈਦਾ ਹੋਣ ਦੇ ਖਦਸ਼ੇ ਵੱਲ ਇਸ਼ਾਰਾ ਕਰ ਰਹੀ ਹੈ, ਜਿਸ ‘ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨਾਂ ਕਿਹਾ ਕਿ ਭਰੂਣ ਹੱਤਿਆ ਨੂੰ ਠੱਲ ਪਾਉਣ ਲਈ ਸਮਾਜ ਦਾ ਸਿਖਿਅਤ...

