News

ਮੋਗਾ 3 ਅਪ੍ਰੈਲ(ਜਸ਼ਨ)-ਮਾਨਯੋਗ ਸ੍ਰੀ ਰਾਜਿੰਦਰ ਅਗਰਵਾਲ ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਵੰਚਿਤ ਅਤੇ ਝੁੱਗੀ ਝੋਪੜੀ ਵਿੱਚ ਰਹਿ ਰਹੇ ਬੱਚਿਆਂ ਨੂੰ ਪੜਾਉਣ ਲਈ ਅਤੇ ਉਨਾਂ ਦੀ ਭਲਾਈ ਲਈ ਨਾਲਸਾ (ਚਾਈਲਡ ਫ਼ਰੈਡਲੀ ਲੀਗਲ ਸਰਵਿਸਜ਼ ਟੁ ਚਿਲਡ੍ਰਨ ਐਂਡ ਦਿਅਰ ਪ੍ਰੋਟੈਕਸ਼ਨ) ਸਕੀਮ-2015 ਤਹਿਤ ਇੱਕ ਕਮੇਟੀ ਗਠਿਤ ਕੀਤੀ ਗਈ ਸੀ, ਤਾਂ ਜੋ ਇਨਾਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਸਕੇ।ਇਸ ਮੰਤਵ ਲਈ ਇਸ ਕਮੇਟੀ ਵੱਲੋਂ ਅੱਜ...
ਮੋਗਾ 3 ਅਪ੍ਰੈਲ:(ਜਸ਼ਨ)ਖੇਤੀਬਾੜੀ ਵਿਭਾਗ ਮੋਗਾ ਵੱਲੋਂ ਸਾਉਣੀ ਦੀਆਂ ਫ਼ਸਲਾਂ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਕਿਸਾਨਾਂ ਨੂੰ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਜੀ ਆਰ ਰਿਜੋਰਟ, ਪਿੰਡ ਸਿੰਘਾਂਵਾਲਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਵਿਧਾਇਕ ਧਰਮਕੋਟ ਸ. ਸੁਖਜੀਤ ਸਿੰਘ ਲੋਹਗੜ ਅਤੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਕੈਂਪ ਦੀ ਪ੍ਰਧਾਨਗੀ ਸੰਯੁਕਤ ਡਾਇਰੈਕਟਰ ਖੇਤੀਬਾੜੀ (...
ਅੰਮਿ੍ਰਤਸਰ, 2 ਅਪ੍ਰੈਲ (ਪੱਤਰ ਪਰੇਰਕ)-ਇਰਾਕ ਵਿਚ ਇਸਲਾਮਿਕ ਸਟੇਟ ਹੱਥੋਂ ਮਾਰੇ ਗਏ 39 ਭਾਰਤੀਆਂ ਵਿਚੋਂ 38 ਦੀਆਂ ਮਿ੍ਰਤਕ ਦੇਹਾਂ ਅੱਜ ਸਥਾਨਕ ਗੁਰੂ ਰਾਮ ਦਾਸ ਹਵਾਈ ਅੱਡੇ ’ਤੇ ਪਹੁੰਚ ਗਈਆਂ। ਵਿਦੇਸ਼ ਰਾਜ ਮੰਤਰੀ ਸ੍ਰੀ ਵੀ. ਕੇ. ਸਿੰਘ ਇਰਾਕ ਤੋਂ ਹਵਾਈ ਫੌਜ ਦੇ ਜਹਾਜ਼ ਵਿਚ ਇਹ ਮਿ੍ਰਤਕ ਸਰੀਰ ਲੈ ਕੇ ਸਿੱਧੇ ਅੰਮਿ੍ਰਤਸਰ ਪੁਹੰਚੇ। ਜਿੱਥੇ ਪੰਜਾਬ ਸਰਕਾਰ ਦੀ ਤਰਫੋਂ ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ 27 ਪੰਜਾਬੀਆਂ ਦੀਆਂ ਮਿ੍ਰਤਕ ਦੇਹਾਂ ਪ੍ਰਾਪਤ ਕੀਤੀਆਂ...
ਮੋਗਾ,2 ਅਪਰੈਲ (ਜਸ਼ਨ)- ਮੋਗਾ ਵਿਖੇ ਅੱਜ ਵੱਖ ਵੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਇਕੱਤਰ ਹੋਏ ਦਲਿਤ ਵਰਗ ਦੇ ਆਗੂਆਂ ਨੇ ਸੁਪਰੀਮ ਕੋਰਟ ਵੱਲੋਂ ਐੱਸ ਸੀ ਅਤੇ ਐੱਸ ਟੀ ਐਕਟ ਵਿਚ ਸੋਧ ਸਬੰਧੀ ਦਿੱਤੇ ਫੈਸਲੇ ਖਿਲਾਫ਼ ਸ਼ਾਤਮਈ ਪ੍ਰਦਰਸ਼ਨ ਕੀਤਾ । ਇਸ ਮੌਕੇ ਦਲਿੱਤ ਵਰਗ ਦੇ ਆਗੂਆਂ ਦੀ ਅਗਵਾਈ ਵਿਚ ਸ਼ਹਿਰ ਦੇ ਬਜ਼ਾਰਾਂ ਵਿਚ ਦੀ ਰੋਸ ਮਾਰਚ ਕੱਢਿਆ ਗਿਆ। ਵੱਖ ਵੱਖ ਥਾਵਾਂ ’ਤੇ ਰੋਸ ਮਾਰਚ...
ਮੋਗਾ,2 ਅਪ੍ਰੈਲ (ਚਮਕੌਰ ਸਿੰਘ ਧਾਲੀਵਾਲ, ਲੋਪੋਂ) ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਬਾਨੀ ਸੁਆਮੀ ਜੋਰਾ ਸਿੰਘ ਦੀ ਧਰਮ ਪਤਨੀ ਅਤੇ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਦੀ ਸਤਿਕਾਰਯੋਗ ਮਾਤਾ ਨਸੀਬ ਕੌਰ (85) ਅੱਜ ਇਸ ਫਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਏ। ਮਾਤਾ ਜੀ ਨੇ ਲੰਘੀ ਰਾਤ ਅੰਤਿਮ ਸਾਹ ਲਿਆ। ਸਵਰਗੀ ਮਾਤਾ ਨਸੀਬ ਕੌਰ ਦਾ ਅੰਤਿਮ ਸੰਸਕਾਰ ਲੋਪੋਂ ਵਿਖੇ ਧਾਰਮਿਕ ਰੀਤੀ ਰਿਵਾਜ਼ਾ ਨਾਲ ਕੀਤਾ ਗਿਆ। ਮਾਤਾ ਦੀ ਚਿਤਾ...
ਮੋਗਾ 2 ਅਪ੍ਰੈਲ:(ਜਸ਼ਨ)-ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ: ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਮੋਗਾ ਵੱਲੋਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ 03 ਅਪ੍ਰੈਲ ਨੂੰ ਜੀ.ਆਰ ਰਿਜੋਰਟਸ, ਮੋਗਾ-ਕੋਟਕਪੂਰਾ ਜੀ.ਟੀ.ਰੋਡ ਪਿੰਡ ਸਿੰਘਾਂ ਵਾਲਾ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ, ਮੋਗਾ ਸ. ਦਿਲਰਾਜ ਸਿੰਘ ਕਰਨਗੇੇ, ਜਦ ਕਿ ਡਾ: ਜਗਤਾਰ ਸਿੰਘ ਸੰਯੁਕਤ...
ਫ਼ਿਰੋਜ਼ਪੁਰ ,1 ਅਪ੍ਰੈਲ (ਪੰਕਜ ਕੁਮਾਰ )- ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਪੁਲਿਸ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨਾਲ ਵੀਡੀਓ ਕਾਂਨਫ੍ਰੰਂਸ ਰਾਹੀਂ ਪੂਰੇ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ, ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਅਤੇ ਸਰਕਾਰੀ ਤੇ ਪ੍ਰਾਈਵੇਟ ਸੰਪਤੀ ਦੀ ਰੱਖਿਆ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਲੋੜ ਅਨੁਸਾਰ ਡਿਊਟੀ ਮੈਜਿਸਟ੍ਰੇਟ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਡਿਪਟੀ...
ਟੌਹੜਾ (ਪਟਿਆਲਾ), 1 ਅਪਰੈਲ: (ਪੱਤਰ ਪਰੇਰਕ)-ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਲਈ ਸਿੱਧੇ ਤੌਰ ’ਤੇ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਸ. ਚੰਨੀ, ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਅੱਜ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਮੌਕੇ ਮਰਹੂਮ ਆਗੂ ਨੂੰ ਪੰਜਾਬ ਸਰਕਾਰ...
ਬਰਗਾੜੀ 1 ਅਪ੍ਰੈਲ (ਪੱਤਰ ਪ੍ਰੇਰਕ) ਪੰਜਾਬੀ ਸਾਹਿਤ ਸਭਾ ਬਰਗਾੜੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਨੀ ਸੂਬੇਦਾਰ ਮੁਨਸ਼ੀ ਸਿੰਘ ਟੇਕ ਚੰਦ ਅਰਸ਼ੀ ਅਤੇ ਈਸ਼ਰ ਸਿੰਘ ਲੰਭਵਾਲੀ ਦੀ ਦੇਖ-ਰੇਖ ਹੇਠ ਅਤੇ ਸਭਾ ਦੇ ਪ੍ਰਧਾਨ ਸਤਨਾਮ ਬੁਰਜ ਹਰੀਕਾ ਅਤੇ ਮਨਪ੍ਰੀਤ ਸਿੰਘ ਬਰਗਾੜੀ ਦੀ ਅਗਵਾਈ ’ਚ ਅਤੇ ਗੁਰਪ੍ਰੀਤ ਸਿੰਘ ਮਾਨ ਮੌੜ ਦੇ ਵਿਸ਼ੇਸ਼ ਯਤਨਾ ਸਦਕਾ ਉੱਭਰਦੇ ਸ਼ਾਇਰ ਰਮਿੰਦਰ ਫਰੀਦਕੋਟੀ ਨਾਲ ਰੂ-ਬਰੂ ਅਤੇ ਸਨਮਾਨ ਸਮਾਰੋਹ ਦਸ਼ਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਕਰਵਾਇਆ ਗਿਆ।...
ਚੰਡੀਗੜ 1 ਅਪ੍ਰੈਲ (ਪੱਤਰ ਪਰੇਰਕ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਆਖਿਆ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਜਿੰਨੇ ਵੀ ਵਾਅਦੇ ਕੀਤੇ ਉਹ ਸਾਰੇ ਦੇ ਸਾਰੇ ਠੁਸ ਹੋ ਗਏ ਅਤੇ ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਅਸਫਲ ਸਾਬਿਤ ਹੋਈ ਹੈ ਅਤੇ ਅੱਗੇ ਵੀ ਇਸ ਦੀ ਸੁਧਾਰ ਦੀ ਕੋਈ ਆਸ ਨਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ਹਰ ਖੇਤਰ ਵਿਚ...

Pages